ਸੀਜੀਸੀ ਝੰਜੇੜੀ ਦੇ ਵਿਦਿਆਰਥੀਆਂ ਦਾ ਪੀਟੀਯੂ ਪ੍ਰੀਖਿਆਵਾਂ ਵਿੱਚ 9 ਟਾਪਰਾਂ ਸਮੇਤ 122 ਪੁਜ਼ੀਸ਼ਨਾਂ ’ਤੇ ਕਬਜ਼ਾ

ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਲੈਪਟਾਪ ਦਿੱਤੇ ਜਾਣਗੇ: ਧਾਲੀਵਾਲ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 24 ਮਈ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਨੇ ਕਾਲਜ ਦੀ ਸਥਾਪਨਾ ਦੇ ਲਗਾਤਾਰ ਛੇਵੇਂ ਸਾਲ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਇਮਤਿਹਾਨਾਂ ਵਿਚ ਸਫਲਤਾ ਦੇ ਝੰਡੇ ਗੱਡਦੇ ਹਨ। ਝੰਜੇੜੀ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੇ ਨਾ ਸਿਰਫ਼ ਪਹਿਲੀਆਂ 9 ਟਾਪ ਪੁਜ਼ੀਸ਼ਨਾਂ ਤੇ ਕਬਜ਼ਾ ਕੀਤਾ ਹੈ ਬਲਕਿ 113 ਪੁਜ਼ੀਸ਼ਨਾਂ ਵਿਚ ਟਾਪ 10 ਵਿਚ ਰਹਿ ਕੇ ਮੈਰਿਟ ਤੇ ਕਬਜ਼ਾ ਕੀਤਾ ਹੈ। ਇਨ੍ਹਾਂ 113 ਮੈਰਿਟ ਪੁਜ਼ੀਸ਼ਨਾਂ ਵਿਚ ਬੀ ਟੈੱਕ ਕੰਪਿਊਟਰ ਸਾਇੰਸ ਵਿਭਾਗ ਦੇ 30 ਵਿਦਿਆਰਥੀ ਜਿਨ੍ਹਾਂ ਵਿੱਚ ਤਿੰਨ ਵਿਦਿਆਰਥੀ ਦੂਜੇ ਸਮੈਸਟਰ, 20 ਵਿਦਿਆਰਥੀ ਚੌਥਾ ਸਮੈਸਟਰ, ਸੱਤ ਵਿਦਿਆਰਥੀ ਛੇਵੇਂ ਸਮੈਸਟਰ ਤੋਂ ਹਨ। ਇਸ ਦੇ ਇਲਾਵਾ ਬੀ ਟੈੱਕ ਸਿਵਲ ਵਿਭਾਗ ਦੇ 9 ਵਿਦਿਆਰਥੀ, ਮਕੈਨੀਕਲ ਵਿਭਾਗ ਦੇ ਦੋ ਵਿਦਿਆਰਥੀ, ਇਲੈਕਟ੍ਰੋਨਿਕ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਦੋ ਵਿਦਿਆਰਥੀ, ਐਮ ਬੀ ਏ ਵਿਭਾਗ ਦੇ 15 ਵਿਦਿਆਰਥੀ ਜਿਨ੍ਹਾਂ ਵਿੱਚ 13 ਵਿਦਿਆਰਥੀ ਚੌਥਾ ਸਮੈਸਟਰ ਅਤੇ ਦੋ ਵਿਦਿਆਰਥੀ ਦੂਜੇ ਸਮੈਸਟਰ ਦੇ ਸ਼ਾਮਿਲ ਹਨ। ਜਦ ਕਿ ਬੀ ਕਾਮ ਵਿਭਾਗ ਦੇ 11 ਵਿਦਿਆਰਥੀ, ਫ਼ੈਸ਼ਨ ਵਿਭਾਗ ਦੇ 34 ਵਿਦਿਆਰਥੀ, ਖੇਤੀਬਾੜੀ ਵਿਭਾਗ ਦੇ 15 ਵਿਦਿਆਰਥੀ, ਬੀ ਬੀ ਏ ਵਿਭਾਗ ਦੇ ਦੋ ਵਿਦਿਆਰਥੀ ਅਤੇ ਬੀ ਸੀ ਏ ਵਿਭਾਗ ਦੇ ਦੋ ਵਿਦਿਆਰਥੀ ਸ਼ਾਮਿਲ ਹਨ।
ਸੀਜੀਸੀ ਦੇ ਡਾਇਰੈਕਟਰ ਜਰਨਲ ਡਾ. ਜੀਡੀ ਬਾਂਸਲ ਨੇ ਦੱਸਿਆ ਕਿ ਸੀਜੀਸੀ ਝੰਜੇੜੀ ਲਗਾਤਾਰ ਛੇ ਸਾਲ ਤੋਂ ਯੂਨੀਵਰਸਿਟੀ ਵਿਚ ਪਹਿਲੀਆਂ ਮੈਰਿਟ ਪੁਜ਼ੀਸ਼ਨਾਂ ਤੇ ਕਾਬਜ਼ ਹੁੰਦਾ ਆ ਰਿਹਾ ਹੈ। ਇਸ ਸਾਲ ਵੀ ਇਸ ਰਵਾਇਤ ਨੂੰ ਕਾਇਮ ਕਰਕੇ ਲਗਭਗ ਹਰ ਕੋਰਸ ਵਿਚ ਵਿਦਿਆਰਥੀ ਮੈਰਿਟ ਵਿਚ ਪਹਿਲੀ ਪੁਜ਼ੀਸ਼ਨਾਂ ਕਾਬਜ਼ ਰਹੇ ਹਨ।
ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਇਸ ਉਪਲਬਧੀ ਲਈ ਵਧਾਈ ਦਿੰਦਿਆਂ ਸੀਜੀਸੀ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਕੁਆਲਿਟੀ ਐਜੂਕੇਸ਼ਨ, ਐਕਸਟਰਾ ਕਲਾਸਾਂ, ਵਿਦਿਆਰਥੀ ਦੀ ਜ਼ਰੂਰਤ ਅਤੇ ਮੰਗ ਅਨੁਸਾਰ ਸਪੈਸ਼ਲ ਕਲਾਸਾਂ ਹੀ ਵਿਦਿਆਰਥੀਆਂ ਦੀ ਇਸ ਉਪਲਬਧੀ ਦਾ ਮੁੱਖ ਸ੍ਰੋਤ ਹਨ। ਉਨ੍ਹਾਂ ਘੋਸ਼ਣਾ ਕਰਦੇ ਹੋਏ ਕਿਹਾ ਕਿ ਮੈਰਿਟ ਵਿੱਚ ਪਹਿਲੀਆਂ ਪੁਜ਼ੀਸ਼ਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਲੈਪਟਾਪ ਦਿੱਤੇ ਜਾਣਗੇ ਜਦਕਿ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਪੰਜ-ਪੰਜ ਹਜ਼ਾਰ ਰੁਪਏ ਇਨਾਮ ਦਿੱਤੇ ਜਾਣਗੇ।
ਸੀਜੀਸੀ ਦੇ ਡਾਇਰੈਕਟਰ ਜਰਨਲ ਡਾ. ਜੀਡੀ ਬਾਂਸਲ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਉਪਲਬਧੀ ਤੇ ਵਧਾਈ ਦਿੰਦੇ ਹੋਏ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦਾ ਫਲ ਦੱਸਿਆ। ਉਨ੍ਹਾਂ ਝੰਜੇੜੀ ਕਾਲਜ ਦੀ ਸਥਾਪਨਾ ਦੇ ਛੇ ਸਾਲਾਂ ਵਿਚ ਪੀ ਟੀ ਯੂ ਦੇ ਇਮਤਿਹਾਨਾਂ ਵਿਚ ਸਰਦਾਰ ਕਾਇਮ ਰੱਖਣ ਲਈ ਝੰਜੇੜੀ ਕਾਲਜ ਦੇ ਹਰ ਮੁਲਾਜ਼ਮ ਅਤੇ ਵਿਦਿਆਰਥੀ ਨੂੰ ਵਧਾਈ ਦਿਤੀ। ਇਸ ਮੌਕੇ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਲੱਡੂ ਵੀ ਵੰਡੇ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…