ਸੀਜੀਸੀ ਝੰਜੇੜੀ ਦੇ ਐਚਓਡੀ ਸੀਐਸਈ ਡਾ. ਰਮਨ ਚੱਡਾ ਦਾ ਐਨਆਈਟੀਟੀਆਰ ਚੰਡੀਗੜ੍ਹ ਵਿੱਚ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਦਸੰਬਰ:
ਡਾ. Ðਰਮਨ ਚੱਡਾ ਹੈਡ ਕੰਪਯੂਟਰ ਸਾਈਂਸ ਅਤੇ ਇੰਜੀਨੀਅਰਿੰਗ ਵਿਭਾਗ ਆਫ਼ ਸੀਜੀਸੀ ਕਾਲਜ ਝੰਜੇੜੀ ਨੂੰ ਐਨ.ਆਈ.ਟੀ.ਟੀ.ਆਰ ਚੰਡੀਗੜ੍ਹ ਵਿੱਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਡਾ. ਰÐਮਨ ਚੱਡਾ ਨੂੰ ਸਸਟੇਨੇਬਨ ਡੇਵਲਪਮੈਂਟ ਦੇ ਖੇਤਰ ਵਿੱਚ ਬੇਹਤਰ ਯੋਗਦਾਨ ਦੇਣ ਲਈ ਪ੍ਰਸਿੱਧ ਖੌਜੀ (ਰਿਸਰਚਰ) ਦੇ ਐਵਾਰਡ ਨਾਲ ਨਵਾਜਿਆ ਗਿਆ ਹੈ। ਇਹ ਐਵਾਰਡ ਸਮਾਰੋਹ ਇੰਟਰਨੇਸ਼ਨਲ ਕਾਨਫਰੰਸ ਇੰਟਰਡਿਸਿਪਲਨਰੀ ਰਿਸਰਚ ਲਈ ਸਸਟੇਨੇਬਨ ਡਿਵੈਲਪਮੈਂਟ ਐਨਆਈਟੀਟੀਆਰ ਚੰਡੀਗੜ੍ਹ ਵਿੱਚ ਗ੍ਰੀਨ ਥਿੰਕਰ ਸੋਸਾਇਟੀ ਅਤੇ ਐਨ.ਆਈ.ਟੀ.ਟੀ.ਆਰ ਚੰਡੀਗੜ੍ਹ ਵੱਲੋਂ ਕਰਵਾਇਆ ਗਿਆ ਸੀ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਯੂਨੀਵਰਸਿਟੀ ਅਤੇ ਇੰਸਟੀਚਿਉਟ ਤੋਂ ਰਿਸਰਚ ਸਕਾਲਰ ਪਹੁੰਚੇ ਸਨ ਜਿਨ੍ਹਾਂ ਆਪਣੀ ਰਿਸਰਚ ਕਾਰਜ ਪੇਸ਼ ਕੀਤੇ ਅਤੇ ਐਕਸਪਰਟ ’ਤੇ ਸ਼ੋਧਕਰਤਾਵਾਂ ਤੋਂ ਮੁੱਲਵਾਨ ਸੁਝਾਅ ਵੀ ਲਏ।
ਕਾਨਫਰੰਸ ਵਿੱਚ ਇੰਟਰਡਿਸਿਪਲਨਰੀ ਰਾਹੀਂ ਸਸਟੇਨੇਬਨ ਡੇਵਲਪਮੈਂਟ ਵਰਗੇ ਵਿਸ਼ਾ ਉੱਤੇ ਵਿਚਾਰ ਵਿਮਰਸ਼ ਕੀਤਾ ਗਿਆ ਸੀ। ਐਨਆਈਟੀਟੀਆਰ ਵਿੱਚ ਰਿਸਰਚ ਦੇ ਖੇਤਰ ਵਿੱਚ ਇਕ ਮੁੜਜੀਵਿਤ ਅਤੇ ਵਿਚਾਰ ਉਤੇਜਕ ਸ਼ਕਤੀ -ਪੈਕ ਵਾਲੇ ਦਿਨ ਲਈ ਗਲੈਕਸੀ ਆਫ ਅਕੇਡੀਮੀਸ਼ੀਅਨ ਨਾਲ ਵੱਖ-ਵੱਖ ਸ਼ੋਧਕਰਤਾ ਮੌਜੂਦ ਸੀ। ਸੰਮੇਲਨ ਦੇ ਦੌਰਾਨ ਵਿਸ਼ੇਸ਼ ਵਿਸ਼ਾ ਵੀ ਸ਼ਾਮਲ ਕਰੇ ਗਏ ਸਨ ਜੋ ਕਿ ਵਿਕਾਸ ਅਤੇ ਸਿਖਿਆ ਦੋਵਾਂ ਲਈ ਲਾਭਦਾਇਕ ਸਨ। ਪ੍ਰੋਗਰਾਮ ਦੇ ਆਖਰ ਵਿੱਚ ਸੀਜੀਸੀ ਕਾਲੇਜ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਰਮਨ ਚੱਡਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਾਲੇਜ ਨੂੰ ਉਨਾਂ ਦੇ ਬੇਹਤਰ ਯੋਗਦਾਨ ਲਈ ਗੌਰਵ ਮਹਿਸੂਸ ਹੁੰਦਾ ਹੈ ਅਤੇ ਉਨ੍ਹਾਂ ਦੀ ਸਹਿਯੋਗ ਲਈ ਵਿਦਿਆਰਥੀ ਅਤੇ ਕਾਲਜ ਦਾ ਸਟਾਫ ਉਨ੍ਹਾਂ ਦਾ ਧੰਨਵਾਦੀ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…