ਸੀਜੀਸੀ ਝੰਜੇੜੀ ਨੂੰ ਉੱਤਰੀ ਭਾਰਤ ਦੇ ਬਿਹਤਰੀਨ ਸਿੱਖਿਆ ਤੇ ਸ਼ਾਨਦਾਰ ਪਲੇਸਮੈਂਟ ਲਈ ਮਿਲਿਆ ਐਵਾਰਡ

ਆਈਕੌਨਿਕ ਐਜੂਕੇਸ਼ਨ ਸਿਮਟ ਐਂਡ ਐਵਾਰਡਜ਼ ਵੱਲੋਂ 2022 ਲਈ ਦਿਤਾ ਗਿਆ ਕੌਮੀ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਕਤੂਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਨੂੰ ਬਿਹਤਰੀਨ ਸਿੱਖਿਆਂ ਪ੍ਰਣਾਲੀ ਵਿਚ ਸਿਰਜਣਾਤਮਿਕਤਾ, ਨਵੀਨਤਮ ਪਾਠਕ੍ਰਮ ਦੇ ਤਰੀਕੇ ਅਤੇ ਪੜਾਈ ਵਿਚ ਕੁਆਲਿਟੀ ਦੀ ਗੁਣਵੱਤਾ ਦੇਣ ਅਤੇ ਡਿਗਰੀ ਪੂਰੀ ਹੋਣ ਤੇ ਬਿਹਤਰੀਨ ਪਲੇਸਮੈਂਟ ਕਰਾਉਣ ਲਈ ਉੱਤਰੀ ਭਾਰਤ ਦੇ ਬਿਹਤਰੀਨ ਅਦਾਰੇ ਵਜੋਂ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਮਸ਼ਹੂਰ ਰਾਸ਼ਟਰੀ ਆਈਕੌਨਿਕ ਐਜੂਕੇਸ਼ਨ ਸਿਮਟ ਐਂਡ ਐਵਾਰਡਜ਼ ਵੱਲੋਂ ਕਰਵਾਏ ਗਏ ਆਈਕੌਨਿਕ ਐਜੂਕੇਸ਼ਨ ਸੰਮੇਲਨ ਦੌਰਾਨ ਦਿਤਾ ਗਿਆ। ਇਹ ਵੱਕਾਰੀ ਐਵਾਰਡ ਮਸ਼ਹੂਰ ਅਦਾਕਾਰਾ ਲਾਰਾ ਦੱਤਾ ਅਤੇ ਮਸ਼ਹੂਰ ਅਭਿਨੇਤਾ ਅਤੇ ਪੋਲੋਟੀਸ਼ਨ ਰਵੀ ਕਿਸ਼ਨ ਤੋਂ ਝੰਜੇੜੀ ਕੈਂਪਸ ਦੇ ਐਗਜ਼ੈਕਟਿਵ ਡਾਇਰੈਕਟਰ ਡਾ. ਨੀਰਜ ਕਪੂਰ ਨੇ ਹਾਸਿਲ ਕੀਤਾ।
ਸੀਜੀਸੀ ਝੰਜੇੜੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਇਹ ਖ਼ੁਸ਼ੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਸਥਾਪਨਾ ਦੇ ਪਹਿਲੇ ਸਾਲ ਤੋਂ ਹੀ ਸੀਜੀਸੀ ਝੰਜੇੜੀ ਕੈਂਪਸ ਨੂੰ ਬਿਹਤਰੀਨ ਸਿੱਖਿਆ, ਕੌਮਾਂਤਰੀ ਖਿਡਾਰੀ ਤਿਆਰ ਕਰਨ, ਡਿਗਰੀ ਤੋਂ ਪਹਿਲਾਂ ਹੀ ਪਲੇਸਮੈਂਟ ਕਰਾਉਣ ਲਈ ਜਾਣਿਆ ਜਾਂਦਾ ਹੈ। ਇਸ ਸਾਲ ਇਸ ਉਪਲਬਧੀ ਵਿਚ ਨਵਾ ਅਧਿਆਇ ਜੋੜਦੇ ਹੋਏ ਝੰਜੇੜੀ ਕੈਂਪਸ ਨੇ ਸੈਸ਼ਨ 2022-23 ਦੇ ਵਿਦਿਆਰਥੀਆਂ ਦੀ ਮਾਣਮੱਤੀ ਪਲੇਸਮੈਂਟ ਕਰਦੇ ਹੋਏ ਆਪਣਾ ਪਿਛਲੇ ਰਿਕਾਰਡਾਂ ਨੂੰ ਵੀ ਮਾਤ ਦੇ ਦਿਤੀ ਹੈ। ਇਸ ਸੈਸ਼ਨ ਵਿਚ ਹੀ ਝੰਜੇੜੀ ਕੈਂਪਸ ਵਿੱਚ 800 ਦੇ ਕਰੀਬ ਕੌਮਾਂਤਰੀ ਕੰਪਨੀਆਂ ਨੇ ਸ਼ਿਰਕਤ ਕਰਦੇ ਹੋਏ 8500 ਦੇ ਕਰੀਬ ਪਲੇਸਮੈਂਟ ਆਫ਼ਰ ਦਿਤੇ ਹਨ। ਜਿਸ ਸਦਕਾ ਬਹੁਤ ਸਾਡੇ ਵਿਦਿਆਰਥੀਆਂ ਕੋਲ ਪੰਜ-ਪੰਜ ਆਫ਼ਰ ਲੈਟਰ ਹਨ।
ਅਰਸ਼ ਧਾਲੀਵਾਲ ਨੇ ਅੱਗੇ ਦੱਸਿਆਂ ਕਿ ਇਸ ਸਫਲਤਾ ਵਿਚ ਇਕ ਹੋਰ ਮਾਣ ਉਸ ਸਮੇਂ ਜੁੜਦਾ ਨਜ਼ਰ ਆਇਆ ਜਦ ਆਡੋਬ ਸਿਸਟਮਜ਼ ਵੱਲੋਂ ਮੇਘਾ ਕਵਾਤਰਾ ਨੂੰ 40.9 ਲੱਖ ਦੇ ਸਾਲਾਨਾ ਪੈਕੇਜ ਦੀ ਆਫ਼ਰ ਲੈਟਰ ਦਿਤੀ ਗਈ।
ਇਸ ਦੇ ਇਲਾਵਾ ਕੰਪਿਊਟਰ ਸਾਇੰਸ ਇੰਜੀਨੀਅਰਿੰਗ, ਇਲੈਕਟ੍ਰੋਨਿਕਸ, ਮਕੈਨੀਕਲ ਅਤੇ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਵੀ ਮਸ਼ਹੂਰ ਕੌਮਾਂਤਰੀ ਪੱਧਰ ਦੀ ਕੰਪਨੀਆਂ ਵੱਲੋਂ ਵੱਡੇ ਪੱਧਰ ਤੇ ਚੁਣਿਆਂ ਗਿਆ ਹੈ। ਜਿਨ੍ਹਾਂ ਵਿਚ ਮਾਧਵ ਆਨੰਦ ਨੂੰ ਨੂਟੈਨਿਕਸ ਟੈਕਨੋਲੋਜੀਜ਼ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ 29 ਲੱਖ ਦੇ ਸਾਲਾਨਾ ਪੈਕੇਜ, ਰਾਹੁਲ ਸ਼ਰਮਾ ਨੂੰ ਪਲੇਅ ਸਿੰਪਲ ਗੇਮਜ਼ ਪ੍ਰਾ ਲਿਮ ਵਿਚ 20 ਲੱਖ ਦੇ ਸਾਲਾਨਾ ਪੈਕੇਜ, ਅਰਿਹੰਤ ਡਾਗਾ ਨੂੰ ਗਰੋਅ ਇੰਡੀਆ ਵੱਲੋਂ 13 ਲੱਖ ਦੇ ਸਾਲਾਨਾ ਪੈਕੇਜ, ਜਤਿਨ ਬਾਂਸਲ ਨੂੰ ਟੀਚਰ ਟੂਲਜ਼ ਪ੍ਰਾ ਲਿਮ. ਵੱਲੋਂ 12 ਲੱਖ ਦੇ ਪੈਕੇਜ, ਕਨਿਕਾ ਜਿੰਦਲ ਨੂੰ ਕ੍ਰਿਟਿਕਲ ਸੋਲਿਊਸ਼ਨਜ਼ ਵੱਲੋਂ 12 ਲੱਖ ਦੇ ਸਾਲਾਨਾ ਪੈਕੇਜ, ਰਾਜੇਸ਼ ਕਾਮਰੇਤ ਨੂੰ ਆਲਫਾਗਰੇਪ ਸਕਿਊਰਟਿਜ਼ ਵੱਲੋਂ 20 ਲੱਖ ਦੇ ਪੈਕੇਜ, ਕਾਰਤਿਕਾ ਧੀਰ ਨੂੰ ਜ਼ੈੱਡ ਐੱਸ ਐਸੋਸੀਏਟ ਇੰਡੀਆ ਵੱਲੋਂ 12.84 ਲੱਖ ਦੇ ਪੈਕੇਜ ਪ੍ਰਮੁੱਖ ਹਨ। ਇਸ ਦੇ ਨਾਲ ਹੀ ਇਹ ਵੀ ਵਰਨਣਯੋਗ ਹੈ ਕਿ ਕੈਂਪਸ ਦੇ ਵਿਦਿਆਰਥੀਆਂ ਦਾ ਅੌਸਤ ਪੈਕੇਜ 8 ਤੋਂ 9 ਲੱਖ ਦਾ ਰਿਹਾ।
ਸੀਜੀਸੀ ਦੇ ਐਮਡੀ ਅਰਸ਼ ਧਾਲੀਵਾਲ ਨੇ ਦੱਸਿਆਂ ਕਿ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਦੀ ਚੋਣ ਵਿਸ਼ਵ ਪ੍ਰਸਿੱਧ ਆਡੋਬ ਸਿਸਟਮ ਇੰਡੀਆ ਲਿਮ, ਨਿਊਟੈਨਿਕਸ ਟੈਕਨੋਲੀਜ, ਗ੍ਰੋ ਇੰਡੀਆ ਲਿਮ, ਐਮ ਆਈ ਕਿਊ ਡਿਜੀਟਲ, ਬਿਰੀਲੋਅ, ਮਾਈ ਗਲਿਮ, ਟੂਡਲ, ਐਮ ਟੀ ਐਕਸ ਗਰੁੱਪ, ਜੈ ਐੱਸ ਡਬਲਿਊ ਗਰੁੱਪ, ਵਿਟਰੀਨਾ, ਨੋਕੀਆ ਸੋਲਿਊਸ਼ਨਜ਼, ਕੋਜ਼ੀਨੀਜ਼ੈਂਟ ਟੈਕਨੋਲੌਜ਼ੀ ਜਿਹੀਆਂ ਮਾਣਮੱਤੀਆਂ ਕੰਪਨੀਆਂ ਵਿਚ ਹੋਈ ਹੈ। ਜਦ ਕਿ ਹੁਣ ਤੱਕ ਵਿਪਰੋ, ਕੈਪਗੇਮਿਨੀ, ਆਈ.ਬੀ.ਐਮ, ਜ਼ੈੱਡ.ਐੱਸ ਐਸੋਸੀਏਟ, ਕਿਬਕਸ਼ਨ ਕੰਸਲਟਿੰਗ, ਮਾਈਂਡ ਟ੍ਰੀ ਲਿਮਟਿਡ, ਪਿਨਕਲ ਕੰਸਲਟੈਂਸੀ, ਡੈਸਨੈਕ ਗਰੁੱਪ, ਸਲਾਈਜ਼ਫਾਇਰ ਇੰਡਸਟਰੀਜ਼, ਆਈ.ਡੀ.ਐਫ.ਸੀ, ਫ਼ਸਟ ਬੈਂਕ, ਟੌਮੀ ਹਿਲਫੀਗਰ, ਜੇਰੋ ਐਜੂਕੇਸ਼ਨ, ਹਿੰਦੂਜਾ ਲੇਲੈਂਡ ਫਾਈਨੈਂਸ, ਡੀ.ਸੀ.ਬੀ ਬੈਂਕ, ਟੈੱਕ ਮਹਿੰਦਰਾ, ਵਰਤੂਸਾ, ਐੱਸ.ਯੂ.ਐਫ.ਆਈ, ਮਿ-ਸਿਗਮਾ, ਵੈਲੀ ਲੈਬਜ਼, ਇਨੋਵੇਸ਼ਨ ਮੈਨੇਜਮੈਂਟ, ਗ੍ਰੈਜਿੱਟੀ ਇੰਟਰਐਕਟਿਵ, ਬਿਰਲਾ ਸਾਫ਼ਟ, ਯੂਨਾਈਟਿਡ ਹੈਲਥ ਗਰੁੱਪ, ਐਨ.ਆਈ.ਆਈ.ਟੀ ਟੈਕਨੋਲੋਜੀਜ, ਜ਼ੈਨਸਰ ਜਿਹੀਆਂ ਵਿਸ਼ਵ ਪ੍ਰਸਿੱਧ ਕੰਪਨੀਆਂ ਵੱਲੋਂ ਵੀ ਵਿਦਿਆਰਥੀਆਂ ਨੂੰ ਆਫ਼ਰ ਲੈਟਰ ਦਿਤੇ ਗਏ ਹਨ।
ਸੀਜੀਸੀ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਇਸ ਉਪਲਬਧੀ ਤੇ ਸਾਰੀ ਟੀਮ ਨੂੰ ਵਧਾਈ ਦਿੰਦੇ ਹੋਏ ਦੱਸਿਆਂ ਕਿ ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਦਾਖਲਾ ਲੈਣ ਵਾਲੇ ਹਰ ਵਿਦਿਆਰਥੀ ਨੂੰ ਪੜਾਈ ਦੇ ਪਹਿਲੇ ਸਾਲ ਤੋਂ ਇੰਡਸਟਰੀ ਪ੍ਰੋਜੈਕਟਾਂ ਵਿਚ ਭਾਗੀਦਾਰ ਬਣਾਉਣ, ਕੇਸ ਸਟੱਡੀ ਕਰਨ ਆਦਿ ਸਮੇਤ ਪ੍ਰੀ ਪਲੇਸਮੈਂਟ ਟਰੇਨਿੰਗ 360 ਡਿਗਰੀ ਤਰੀਕੇ ਨਾਲ ਦਿਤੀ ਜਾਂਦੀ ਹੈ। ਇਸ ਦੇ ਇਲਾਵਾ ਦਿੱਲੀ ਵਿਚ ਸੀ ਜੀ ਸੀ ਵੱਲੋਂ ਆਪਣਾ ਪਲੇਸਮੈਂਟ ਆਫ਼ਿਸ ਵੀ ਖੋਲਿਆਂ ਹੋਇਆ ਹੈ। ਇਸ ਤਰ੍ਹਾਂ ਟੀਮ ਵੱਲੋਂ ਕੀਤੇ ਜਾਦੇ ਸਾਂਝੇ ਉਪਰਾਲੇ ਸਦਕਾ ਜਿੱਥੇ ਇਕ ਪਾਸੇ ਕੰਪਨੀਆਂ ਸਾਰਾ ਸਾਲ ਕੈਂਪਸ ਵਿਚ ਪਲੇਸਮੈਂਟ ਲਈ ਆਉਂਦੀਆਂ ਰਹਿੰਦੀਆਂ ਹਨ ਉੱਥੇ ਹੀ ਨਾਲ ਨਾਲ ਵਿਦਿਆਰਥੀਆਂ ਨੂੰ ਇੰਟਰਵਿਊ ਲਈ ਪਹਿਲਾਂ ਹੀ ਪੂਰੀ ਤਰਾਂ ਤਿਆਰ ਕਰ ਲਿਆ ਜਾਂਦਾ ਹੈ। ਉਨ੍ਹਾਂ ਇਸ ਉਪਲਬਧੀ ਦਾ ਸਿਹਰਾ ਅਧਿਆਪਕਾਂ ਵੱਲੋਂ ਬਿਹਤਰੀਨ ਸਿੱਖਿਆਂ, ਵਿਦਿਆਰਥੀਆਂ ਨੂੰ ਦਿਤੀ ਜਾਣ ਵਾਲੀ ਪ੍ਰੈਕਟੀਕਲ ਜਾਣਕਾਰੀ, ਪਲੇਸਮੈਂਟ ਵਿਭਾਗ ਵੱਲੋਂ ਪ੍ਰੀ ਪਲੇਸਮੈਂਟ ਟਰੇਨਿੰਗ ਅਤੇ ਵਿਦਿਆਰਥੀਆਂ ਵੱਲੋਂ ਦਿਤੇ ਜਾ ਰਹੇ ਬਿਹਤਰੀਨ ਨਤੀਜਿਆਂ ਨੂੰ ਦਿੰਦੇ ਹੋਏ ਅਗਾਹ ਸਫਲਤਾ ਦੀਆਂ ਹੋਰ ਉਚਾਈਆਂ ਦੀ ਸੰਭਾਵਨਾ ਪ੍ਰਗਟ ਕੀਤੀ। ਇਸ ਖ਼ੁਸ਼ੀ ਦੇ ਮੌਕੇ ਤੇ ਮੈਨੇਜਮੈਂਟ ਵੱਲੋਂ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…