ਸੀਜੀਸੀ ਝੰਜੇੜੀ ਕੈਂਪਸ ਵੱਲੋਂ ਸਵੈ-ਰੁਜ਼ਗਾਰ ਦੇ ਮੌਕਿਆਂ ’ਤੇ ਸੈਸ਼ਨ ਦਾ ਆਯੋਜਨ

ਉੱਦਮੀ ਜਾਗਰੂਕਤਾ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਦਿੱਤੀ ਆਪਣਾ ਰੁਜ਼ਗਾਰ ਖੋਲ੍ਹਣ ਦੀ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਾਰਚ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਿਚ ਵਿਦਿਆਰਥੀਆਂ ਲਈ ਸਵੈ-ਰੁਜ਼ਗਾਰ ਦੇ ਮੌਕਿਆਂ ’ਤੇ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਦਾ ਮੁੱਖ ਮੰਤਵ ਐਮਐੱਸਐਮਈ ਸਥਾਪਿਤ ਕਰਨ ਲਈ ਲੋੜੀਂਦੇ ਉਦਯੋਗਿਕ/ਵਪਾਰਿਕ ਗਤੀਵਿਧੀਆਂ ਦੇ ਵੱਖ-ਵੱਖ ਪ੍ਰੋਗਰਾਮਾਂ ਦੀ ਜਾਣਕਾਰੀ ਦੇਣਾ ਸੀ। ਇਨ੍ਹਾਂ ਪ੍ਰੋਗਰਾਮਾਂ ਦਾ ਮੁੱਖ ਟੀਚਾ ਤਕਨੀਕੀ ਅਤੇ ਮੈਨੇਜਮੈਂਟ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਦੀ ਬਜਾਏ ਸਵੈ-ਰੁਜ਼ਗਾਰ ਸਥਾਪਿਤ ਕਰਨ ਲਈ ਪ੍ਰੇਰਿਤ ਕਰਨਾ ਹੈ। ਭਵਿੱਖ ਦੇ ਉੱਦਮੀਆਂ ਨੂੰ ਅਹਿਮ ਜਾਣਕਾਰੀ ਦੇਣ ਲਈ ਮੁੱਖ ਬੁਲਾਰੇ ਸਿਮਰਪ੍ਰੀਤ ਐਚ ਸਿੰਘ ਸਨ। ਜਿਨ੍ਹਾਂ ਨੇ ਕੁੱਝ ਨਵਾਂ ਅਤੇ ਵੱਡਾ ਕਰਨ ਅਤੇ ਸਵੈ ਰੁਜ਼ਗਾਰ ਤੇ ਵਿਦਿਆਰਥੀਆ ਨਾਲ ਗੱਲ ਕੀਤੀ।
ਜ਼ਿਕਰਯੋਗ ਹੈ ਕਿ ਸਿਮਰਪ੍ਰੀਤ ਐਚ ਸਿੰਘ ਨੂੰ ਨਿਰਮਾਣ ਅਤੇ ਊਰਜਾ ਸ਼੍ਰੇਣੀ ਦੇ ਤਹਿਤ 2019 ਦੀ ਫੋਰਬਸ ਤੀਹ ਅੰਡਰ ਤੀਹ ਏਸ਼ੀਆ ਸੂਚੀ ਸ਼੍ਰੇਣੀ ਵਿਚ ਸ਼ਾਮਲ ਕੀਤਾ ਗਿਆ ਸੀ। ਇਸਦੇ ਦੇ ਨਾਲ ਹੀ ਉਨ੍ਹਾਂ ਨੂੰ ਦੇਸ਼ ਦੇ ਚੋਟੀ ਦੇ ਚਾਲੀ ਅੰਡਰ ਚਾਰੀ ਨਵਿਆਉਣ ਯੋਗ ਉੱਦਮੀਆਂ ਦੀ ਸੂਚੀ ਵਿਚ ਨਾਮ ਦਿੱਤਾ ਗਿਆ ਹੈ। ਸਿਮਰਪ੍ਰੀਤ ਸਿੰਘ ਨੂੰ ਐੱਸਪੀਜੇਆਈਐਮਆਰ ਐਵਾਰਡਾਂ ਦੁਆਰਾ ਸਾਲ 2018 ਦੇ ਉੱਦਮੀ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ 2019 ਵਿਚ ਐੱਸ ਕਿਊ ਵੱਲੋਂ ਭਾਰਤ ਵਿਚ ਸੂਰਜੀ ਊਰਜਾ ਉਦਯੋਗ ਵਿੱਚ ਚੋਟੀ ਦੇ 100 ਤੋਂ ਸ਼ਕਤੀਸ਼ਾਲੀ ਨੇਤਾਵਾਂ ਵਿੱਚ ਵੀ ਨਾਮ ਦਿੱਤਾ ਗਿਆ ਹੈ।
ਸੈਸ਼ਨ ਦੀ ਸ਼ੁਰੂਆਤ ਮੌਕੇ ਸਿਮਰਪ੍ਰੀਤ ਐਚ ਸਿੰਘ ਨੇ ਦੇਸ਼ ਵਿਚ ਨੌਜਵਾਨਾਂ ਲਈ ਉਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਨੌਕਰੀ ਦੇ ਮੌਕੇ ਪੈਦਾ ਕਰਨ ਲਈ ਵੱਖ-ਵੱਖ ਸਰਕਾਰੀ ਪਹਿਲਕਦਮੀਆਂ ਬਾਰੇ ਵੇਰਵੇ ਸਾਂਝੇ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਸੂਰਜੀ ਊਰਜਾ ਉਦਯੋਗਾਂ ਸਬੰਧੀ ਵੱਖ-ਵੱਖ ਸਕੀਮਾਂ ਬਾਰੇ ਗੱਲ ਕੀਤੀ ਜੋ ਨਵੇਂ ਉਤਪਾਦ ਤਿਆਰ ਕਰਨ ਅਤੇ ਉਨ੍ਹਾਂ ਦੇ ਵਪਾਰੀਕਰਨ ਵੱਲ ਇਨੋਵੇਸ਼ਨ ਅਤੇ ਖੋਜ ਵਿਕਾਸ ਨੂੰ ਉਤਸ਼ਾਹਿਤ ਕਰਦੀਆਂ ਹਨ। ਇਸ ਦੇ ਨਾਲ ਹੀ ਉਦਯੋਗਾਂ ਦੇ ਵਿਕਾਸ ਲਈ ਵੱਖ-ਵੱਖ ਫੰਡਿਗ ਦੇ ਰਸਤੇ ਅਤੇ ਗਰਾਂਟਾਂ, ਸਬਸਿਡੀਆਂ ਅਤੇ ਸਕੀਮਾਂ ਦੇ ਲਾਭਾਂ ਬਾਰੇ ਗੱਲ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਸਬੰਧਤ ਵਿਸ਼ਿਆਂ ਤੇ ਜਾਣਕਾਰੀ ਹਾਸਿਲ ਕਰਨ ਲਈ ਅਹਿਮ ਸਵਾਲ ਪੁੱਛੇ, ਜਿਨ੍ਹਾਂ ਦਾ ਬੁਲਾਰਿਆਂ ਨੇ ਆਸਾਨ ਸ਼ਬਦਾਂ ਵਿੱਚ ਜਵਾਬ ਦਿੱਤਾ। ਸਿਮਰਪ੍ਰੀਤ ਐਚ ਸਿੰਘ ਨੇ ਇੱਕ ਉੱਦਮੀ ਵਜੋਂ ਆਪਣੇ ਤਜਰਬੇ ਨੂੰ ਸਾਂਝਾ ਕਰਨ ਅਤੇ ਵੱਖ-ਵੱਖ ਫੰਡਿਗ ਸਕੀਮਾਂ ਰਾਹੀਂ ਪ੍ਰਾਪਤ ਕੀਤੇ ਲਾਭਾਂ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਆਪਣਾ ਤਜਰਬਾ ਸਾਂਝਾ ਕੀਤਾ।
ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਝੰਜੇੜੀ ਕੈਂਪਸ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆਂ ਦੇਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਵੈ-ਰੁਜ਼ਗਾਰ ਦੇ ਮੌਕਿਆਂ ਸਬੰਧੀ ਤਿਆਰ ਕੀਤਾ ਜਾਂਦਾ ਹੈ। ਸੀਜੀਸੀ ਝੰਜੇੜੀ ਦੇ ਨੌਜਵਾਨ ਐਮਡੀ ਅਰਸ਼ ਧਾਲੀਵਾਲ ਨੇ ਕਿਹਾ ਕਿ ਨੇ ਨੌਜਵਾਨਾਂ ਨੂੰ ਆਪਣਾ ਵਪਾਰ ਖੋਲ੍ਹਣ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਅੱਜ ਭਾਰਤ ਦੀ ਨੌਜਵਾਨ ਪੀੜੀ ਨੂੰ ਨੌਕਰੀ ਲੱਭਣ ਦੀ ਬਜਾਏ ਸਵੈ ਰੁਜ਼ਗਾਰ ਦੇ ਮੌਕੇ ਲੱਭਣੇ ਚਾਹੀਦੇ ਹਨ। ਇਸ ਦੇ ਨਾਲ ਹੀ ਵਿੱਦਿਅਕ ਅਦਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਵਿਦਿਆਰਥੀਆਂ ਨੂੰ ਟੈਕਨੀਕਲ ਸਿੱਖਿਆਂ ਦੇ ਨਾਲ ਨਾਲ ਉਨ੍ਹਾਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰ ਕੇ ਉੱਦਮੀ ਬਣਨ ਦੇ ਤਰੀਕੇ ਦੱਸੇ ਜਾਣ। ਇਹ ਵਰਕਸ਼ਾਪ ਵੀ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ ਗਈ ਸੀ ਜੋ ਕਿ ਪੂਰੀ ਤਰ੍ਹਾਂ ਸਫਲ ਰਹੀ।
ਸੀਜੀਸੀ ਝੰਜੇੜੀ ਕੈਂਪਸ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਨੀਰਜ ਸ਼ਰਮਾ ਨੇ ਵਿਦਿਆਰਥੀਆਂ ਨੇ ਉਦਯੋਗਿਕਤਾ ਦੇ ਸਾਰੇ ਪਹਿਲੂਆਂ ਜਿਵੇਂ ਕਿ ਜ਼ੋਖ਼ਮ ਪ੍ਰਬੰਧਨ, ਪ੍ਰਾਜੈਕਟ ਫੰਡਿਗ, ਸਰਕਾਰੀ ਸਕੀਮਾਂ ਅਤੇ ਅੱਜ ਦੇ ਨੌਜਵਾਨਾਂ ਲਈ ਉਪਲਬਧ ਮੌਕੇ ਬਾਰੇ ਜੋ ਜਾਣਕਾਰੀ ਦਿੱਤੀ ਉਹ ਉਨ੍ਹਾਂ ਲਈ ਬਿਨਾਂ ਤਜਰਬੇ ਦੇ ਹਾਸਿਲ ਕੀਤਾ ਅਜਿਹਾ ਗਿਆਨ ਹੈ ਜੋ ਉਨ੍ਹਾਂ ਨੂੰ ਦੂਸਰਿਆਂ ਤੋਂ ਸਾਲਾਂ ਅੱਗੇ ਲੈ ਜਾਂਦਾ ਹੈ। ਅੰਤ ਵਿੱਚ ਸਿਮਰਪ੍ਰੀਤ ਐਚ ਸਿੰਘ ਨੂੰ ਡੀਨ (ਐੱਸ ਡਬਲਿਊ) ਡਾ. ਸਚਿਨ ਸ਼ਰਮਾ ਅਤੇ ਡਾਇਰੈਕਟਰ (ਸੀ ਐੱਸ ਬੀ ) ਡਾ. ਵਿਸ਼ਾਲ ਸਾਗਰ ਵੱਲੋਂ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…