ਸੀਜੀਸੀ ਝੰਜੇੜੀ ਕੈਂਪਸ ਵੱਲੋਂ ਸਵੈ-ਰੁਜ਼ਗਾਰ ਦੇ ਮੌਕਿਆਂ ’ਤੇ ਵਿਸ਼ੇਸ਼ ਸੈਸ਼ਨ ਦਾ ਆਯੋਜਨ

ਉੱਦਮੀ ਜਾਗਰੂਕਤਾ ਪ੍ਰੋਗਰਾਮ ਤਹਿਤ ਚੰਡੀਗੜ੍ਹ ਸਕੂਲ ਆਫ਼ ਬਿਜ਼ਨਸ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਦਸੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਦੇ ਚੰਡੀਗੜ੍ਹ ਸਕੂਲ ਆਫ਼ ਬਿਜ਼ਨਸ ਦੇ ਵਿਦਿਆਰਥੀਆਂ ਲਈ ਸਵੈ-ਰੁਜ਼ਗਾਰ ਦੇ ਮੌਕਿਆਂ ’ਤੇ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ। ਐਮਐੱਸਐਮਈ, ਲੁਧਿਆਣਾ ਦੇ ਉਦਮਤਾ ਜਾਗਰੂਕਤਾ ਪ੍ਰੋਗਰਾਮ ਤਹਿਤ ਕਰਵਾਏ ਗਏ ਇਸ ਸੈਸ਼ਨ ਦਾ ਮੁੱਖ ਮੰਤਵ ਐਮਐੱਸਐਮਈ ਸਥਾਪਿਤ ਕਰਨ ਲਈ ਲੋੜੀਂਦੇ ਉਦਯੋਗਿਕ/ਵਪਾਰਿਕ ਗਤੀਵਿਧੀਆਂ ਦੇ ਵੱਖ-ਵੱਖ ਪ੍ਰੋਗਰਾਮਾਂ ਦੀ ਜਾਣਕਾਰੀ ਦੇਣਾ ਸੀ। ਇਨ੍ਹਾਂ ਪ੍ਰੋਗਰਾਮਾਂ ਦਾ ਮੁੱਖ ਟੀਚਾ ਤਕਨੀਕੀ ਅਤੇ ਮੈਨੇਜਮੈਂਟ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਦੀ ਬਜਾਏ ਸਵੈ-ਰੁਜ਼ਗਾਰ ਸਥਾਪਿਤ ਕਰਨ ਲਈ ਪ੍ਰੇਰਿਤ ਕਰਨਾ ਹੈ। ਭਵਿਖ ਦੇ ਉੱਦਮੀਆਂ ਨੂੰ ਅਹਿਮ ਜਾਣਕਾਰੀ ਦੇਣ ਲਈ ਮੁੱਖ ਸਪੀਕਰ ਕੁੰਦਨ ਲਾਲ, ਆਈਈਡੀਐੱਸ, ਸਹਾਇਕ ਡਾਇਰੈਕਟਰ, ਐਮਐੱਸਐਮ ਈ-ਡੀਐਫ਼ਓ ਲੁਧਿਆਣਾ, ਅਨੁਪਮਾ ਰਾਣੀ, ਸਹਾਇਕ ਡਾਇਰੈਕਟਰ, ਐਮਐੱਸਐਮਈ-ਡੀਐਫ਼ਓ ਜਤਿੰਦਰ ਸਿੰਘ ਐਮਡੀ, ਮੈਸਰਜ਼ ਐਂਡੀਕੋ ਪਾਵਰ ਟੂਲਜ਼, ਲੁਧਿਆਣਾ, ਹੇਮੰਤ ਬੇਰੀ, ਬਰਾਂਚ ਮੈਨੇਜਰ, ਪੰਜਾਬ ਨੈਸ਼ਨਲ ਬੈਂਕ ਮੁਹਾਲੀ, ਅੰਕੁਸ਼ ਕੁਮਾਰ ਅਤੇ ਸੰਦੀਪ ਕੌਰ, ਐੱਸਆਈਪੀਓ, ਡੀਆਈਸੀ ਮੁਹਾਲੀ ਸਨ।
ਸੈਸ਼ਨ ਦੀ ਸ਼ੁਰੂਆਤ ਮੌਕੇ ਕੁੰਦਨ ਲਾਲ, ਆਈਈਡੀਐੱਸ ਸਹਾਇਕ ਡਾਇਰੈਕਟਰ, ਐਮਐੱਸਐਮਈ-ਡੀਐਫ਼ਓ ਲੁਧਿਆਣਾ ਨੇ ਭਾਰਤ ਦੇ ਨੌਜਵਾਨਾਂ ਲਈ ਉਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਨੌਕਰੀ ਦੇ ਮੌਕੇ ਪੈਦਾ ਕਰਨ ਲਈ ਵੱਖ-ਵੱਖ ਸਰਕਾਰੀ ਪਹਿਲਕਦਮੀਆਂ ਬਾਰੇ ਵੇਰਵੇ ਸਾਂਝੇ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਵੱਖ-ਵੱਖ ਸਕੀਮਾਂ ਬਾਰੇ ਗੱਲ ਕੀਤੀ ਜੋ ਨਵੇਂ ਉਤਪਾਦ ਤਿਆਰ ਕਰਨ ਅਤੇ ਉਨ੍ਹਾਂ ਦੇ ਵਪਾਰੀਕਰਨ ਵੱਲ ਇਨੋਵੇਸ਼ਨ ਅਤੇ ਖੋਜ ਵਿਕਾਸ ਨੂੰ ਉਤਸ਼ਾਹਿਤ ਕਰਦੀਆਂ ਹਨ।
ਪੰਜਾਬ ਨੈਸ਼ਨਲ ਬੈਂਕ ਦੇ ਬਰਾਂਚ ਮੈਨੇਜਰ ਹੇਮੰਤ ਬੇਰੀ ਅਤੇ ਅੰਕੁਸ਼ ਕੁਮਾਰ, ਐੱਸ.ਆਈ.ਪੀ.ਓ., ਡੀ.ਆਈ.ਸੀ. ਮੁਹਾਲੀ ਨੇ ਉਦਯੋਗਾਂ ਦੇ ਵਿਕਾਸ ਲਈ ਵੱਖ-ਵੱਖ ਫੰਡਿੰਗ ਦੇ ਰਸਤੇ ਅਤੇ ਗ੍ਰਾਂਟਾਂ, ਸਬਸਿਡੀਆਂ ਅਤੇ ਸਕੀਮਾਂ ਦੇ ਲਾਭਾਂ ਬਾਰੇ ਗੱਲ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਸਬੰਧਿਤ ਵਿਸ਼ਿਆਂ ਤੇ ਜਾਣਕਾਰੀ ਹਾਸਿਲ ਕਰਨ ਲਈ ਅਹਿਮ ਸਵਾਲ ਪੁੱਛੇ, ਜਿਨ੍ਹਾਂ ਦਾ ਬੁਲਾਰਿਆਂ ਨੇ ਆਸਾਨ ਸ਼ਬਦਾਂ ਵਿਚ ਜਵਾਬ ਦਿਤਾ। ਜਤਿੰਦਰ ਸਿੰਘ ਐਮਡੀ, ਮੈਸਰਜ਼ ਐਂਡੀਕੋ ਪਾਵਰ ਟੂਲਜ਼, ਲੁਧਿਆਣਾ ਨੇ ਇੱਕ ਉੱਦਮੀ ਵਜੋਂ ਆਪਣੇ ਤਜਰਬੇ ਨੂੰ ਸਾਂਝਾ ਕਰਨ ਅਤੇ ਵੱਖ-ਵੱਖ ਫੰਡਿੰਗ ਸਕੀਮਾਂ ਰਾਹੀਂ ਪ੍ਰਾਪਤ ਕੀਤੇ ਲਾਭਾਂ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਆਪਣਾ ਤਜਰਬਾ ਸਾਂਝਾ ਕੀਤਾ।
ਇਸ ਦੇ ਨਾਲ ਹੀ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਦਾ ਮਤਲਬ, ਸਵੈ ਰੁਜ਼ਗਾਰ ਦੀ ਕੁਸ਼ਲਤਾ ਦੇ ਮੌਕੇ, ਸਵੈ-ਮੁਲਾਕਣ ਅਤੇ ਕੈਰੀਅਰ ਦੇ ਵਿਕਾਸ ਦੀ ਯੋਜਨਾ ਸਬੰਧੀ ਜਾਣਕਾਰੀ, ਨੌਜਵਾਨਾਂ ਨੂੰ ਨਵਾਂ ਰੁਜ਼ਗਾਰ ਸ਼ੁਰੂ ਕਰਨ ਮੌਕੇ ਆਉਣ ਵਾਲੀਆਂ ਅੌਕੜਾਂ ਜਿਹੀ ਅਹਿਮ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਨਵਾਂ ਵਪਾਰ ਸ਼ੁਰੂ ਕਰਨ ਤਰੀਕੇ,ਵਪਾਰ ਨੀਤੀ ਬਣਾਉਣਾ, ਕਾਨੂੰਨੀ ਨੁਕਤਿਆਂ ਦੀ ਜਾਣਕਾਰੀ, ਫਾਈਨਾਂਸ ਅਤੇ ਮਾਰਕਿਟਿੰਗ ਸਬੰਧੀ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ।
ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆਂ ਕਿ ਝੰਜੇੜੀ ਕੈਂਪਸ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆਂ ਦੇਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਵੈ-ਰੁਜ਼ਗਾਰ ਦੇ ਮੌਕਿਆਂ ਸਬੰਧੀ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਆਪਣਾ ਵਪਾਰ ਖੋਲ੍ਹਣ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਅੱਜ ਭਾਰਤ ਦੀ ਨੌਜਵਾਨ ਪੀੜੀ ਨੂੰ ਨੌਕਰੀ ਲੱਭਣ ਦੀ ਬਜਾਏ ਸਵੈ ਰੁਜ਼ਗਾਰ ਦੇ ਮੌਕੇ ਲੱਭਣੇ ਚਾਹੀਦੇ ਹਨ। ਇਸ ਦੇ ਨਾਲ ਹੀ ਵਿੱਦਿਅਕ ਅਦਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸਮੇਂ ਦੀ ਮੰਗ ਨੂੰ ਵੇਖਦੇ ਹੋਏ ਵਿਦਿਆਰਥੀਆਂ ਨੂੰ ਟੈਕਨੀਕਲ ਸਿੱਖਿਆਂ ਦੇ ਨਾਲ ਨਾਲ ਉਨ੍ਹਾਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰ ਕੇ ਉੱਦਮੀ ਬਣਨ ਦੇ ਤਰੀਕੇ ਦੱਸੇ ਜਾਣ। ਇਹ ਵਰਕਸ਼ਾਪ ਵੀ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਸੀ ਜੋ ਕਿ ਪੂਰੀ ਤਰਾਂ ਸਫਲ ਰਹੀ।
ਸੀਜੀਸੀ ਝੰਜੇੜੀ ਦੇ ਐਮਡੀ ਅਰਸ਼ ਧਾਲੀਵਾਲ ਨੇ ਕਿਹਾ ਕਿ ਵਿਦਿਆਰਥੀਆਂ ਨੇ ਉਦਯੋਗਿਕਤਾ ਦੇ ਸਾਰੇ ਪਹਿਲੂਆਂ ਜਿਵੇਂ ਕਿ ਜੋਖ਼ਮ ਪ੍ਰਬੰਧਨ, ਪ੍ਰੋਜੈਕਟ ਫੰਡਿੰਗ, ਸਰਕਾਰੀ ਸਕੀਮਾਂ ਅਤੇ ਅੱਜ ਦੇ ਨੌਜਵਾਨਾਂ ਲਈ ਉਪਲਬਧ ਮੌਕੇ ਬਾਰੇ ਜੋ ਜਾਣਕਾਰੀ ਦਿੱਤੀ ਉਹ ਉਨ੍ਹਾਂ ਲਈ ਬਿਨਾਂ ਤਜਰਬੇ ਦੇ ਹਾਸਲ ਕੀਤਾ ਅਜਿਹਾ ਗਿਆਨ ਹੈ ਜੋ ਉਨ੍ਹਾਂ ਨੂੰ ਦੂਜਿਆਂ ਤੋਂ ਸਾਲਾਂ ਅੱਗੇ ਲੈ ਜਾਂਦਾ ਹੈ। ਅਖੀਰ ਵਿੱਚ ਮੈਨੇਜਮੈਂਟ ਨੇ ਸਮੂਹ ਬੁਲਾਰਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…