ਸੀਜੀਸੀ ਝੰਜੇੜੀ ਦਾ ਉੱਚ ਸਿੱਖਿਆ ਸੰਸਥਾਵਾਂ ਵਿੱਚ ਸਭ ਵਧੀਆ ਪਲੇਸਮੈਂਟ ਲਈ ਸਨਮਾਨ

ਉੱਤਰੀ ਭਾਰਤ ਦੀ ਸਭ ਤੋਂ ਤੇਜ਼ੀ ਨਾਲ ਅੱਗੇ ਵੱਧ ਰਹੀ ਵਿੱਦਿਅਕ ਸੰਸਥਾ ਵਜੋਂ ਮਿਲੀ ਮਾਨਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਗਸਤ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਨੂੰ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਵਿੱਦਿਅਕ ਸੰਸਥਾ ਵਜੋਂ ਐਲਾਨਿਆ ਗਿਆ ਹੈ। ਆਜ਼ਾਦੀ ਦੇ 75 ਵੇਂ ਅ੍ਰਮਿਤ ਮਹਾਂਉਤਸਵ ਨੂੰ ਸਮਰਪਿਤ ਬ੍ਰਾਂਡਜ਼ ਵਿੰਨਜ਼ ਇੰਡੀਆ ਵੱਲੋਂ ਕਰਵਾਏ ਗਏ ਇਕ ਸਮਾਗਮ ਵਿੱਚ ਝੰਜੇੜੀ ਕੈਂਪਸ ਨੂੰ 2022 ਲਈ ਪੰਜਾਬ ਦੀਆਂ ਉੱਚ ਸਿੱਖਿਆਂ ਸੰਸਥਾਵਾਂ ਵਿਚ ਸਭ ਵਧੀਆਂ ਪਲੇਸਮੈਂਟ ਲਈ ਵੱਕਾਰੀ ਐਵਾਰਡ ਨਾਲ ਸਨਮਾਨਿਆ ਗਿਆ ਹੈ। ਇਸ ਐਵਾਰਡ ਝੰਜੇੜੀ ਕੈਂਪਸ ਵੱਲੋਂ ਸੈਸ਼ਨ 2022-23 ਵਿੱਚ ਪਲੇਸਮੈਂਟ ਲਈ 800 ਕੰਪਨੀਆਂ ਵੱਲੋਂ 8500 ਦੇ ਕਰੀਬ ਪੇਸ਼ਕਸ਼ਾਂ ਦਿਵਾਉਣ ਦੇ ਮਾਣਮੱਤੇ ਪਲੇਸਮੈਂਟ ਰਿਕਾਰਡ ਲਈ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸੈਸ਼ਨ ਵਿੱਚ ਹੋਈਆਂ ਪਲੇਸਮੈਂਟ ਨੇ ਪਿਛਲੇ ਪਲੇਸਮੈਂਟ ਦੇ ਰਿਕਾਰਡ ਨੂੰ ਵੀ ਖ਼ਤਮ ਕਰ ਦਿਤਾ ਹੈ। ਜਿਸ ਵਿੱਚ ਬੈੱਸਟ ਪਲੇਸਮੈਂਟ ਦਾ ਰਿਕਾਰਡ 40.90 ਲੱਖ ਦਾ ਸਾਲਾਨਾ ਪੈਕੇਜ ਦਾ ਰਿਹਾ। ਜੋ ਕਿ ਅਡੋਬ ਸਿਸਟਮਜ਼ ਇੰਡੀਆ ਪ੍ਰਾ. ਲਿਮ., ਵੱਲੋਂ ਮੇਘਾ ਕਵਾਤਰਾ ਨੂੰ ਦਿੱਤਾ ਗਿਆ। ਇਸ ਵਕਾਰੀ ਐਵਾਰਡ ਮਿਲਣ ਨਾਲ ਕੈਂਪਸ ਵਿੱਚ ਨਾ ਸਿਰਫ਼ ਅਧਿਆਪਕਾਂ ਬਲਕਿ ਵਿਦਿਆਰਥੀਆਂ ਵਿੱਚ ਵੀ ਖ਼ੁਸ਼ੀ ਦੇ ਨਾਲ ਨਾਲ ਬਿਹਤਰੀਨ ਕੈਂਪਸ ਚੁਣਨ ਦੀ ਇਕ ਸੰਤੁਸ਼ਟੀ ਮਹਿਸੂਸ ਹੁੰਦੀ ਨਜ਼ਰ ਆ ਰਹੀ ਸੀ।
ਇੱਥੇ ਇਹ ਜ਼ਿਕਰੇਖਾਸ ਹੈ ਕਿ 2022 ਦੇ ਸੈਸ਼ਨ ਵਿੱਚ ਮਸ਼ਹੂਰ ਕੌਮਾਂਤਰੀ ਪੱਧਰ ਦੀ ਕੰਪਨੀਆਂ ਵੱਲੋਂ ਵੱਡੇ ਪੱਧਰ ਤੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ, ਇਲੈਕਟ੍ਰੋਨਿਕਸ, ਮਕੈਨੀਕਲ ਅਤੇ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਚੁਣਿਆ ਗਿਆ ਹੈ। ਇਸ ਦੌਰਾਨ ਬਿਹਤਰੀਨ ਪੈਕੇਜ ਹਾਸਿਲ ਕਰਨ ਵਾਲੇ ਵਿਦਿਆਰਥੀ ਮਾਧਵ ਆਨੰਦ ਨੂੰ ਨੂਟੈਨਿਕਸ ਟੈਕਨੋਲੋਜੀਜ਼ ਇੰਡੀਆ ਪ੍ਰਾ ਲਿਮ. ਵੱਲੋਂ 29 ਲੱਖ ਦੇ ਸਾਲਾਨਾ ਪੈਕੇਜ, ਰਾਹੁਲ ਸ਼ਰਮਾ ਨੂੰ ਪਲੇਅ ਸਿੰਪਲ ਗੇਮਜ਼ ਪ੍ਰਾ ਲਿਮ ਵਿੱਚ 20 ਲੱਖ ਦੇ ਸਾਲਾਨਾ ਪੈਕੇਜ, ਅਰਿਹੰਤ ਡਾਗਾ ਨੂੰ ਗਰੋਅ ਇੰਡੀਆ ਵੱਲੋਂ 13 ਲੱਖ ਦੇ ਸਾਲਾਨਾ ਪੈਕੇਜ, ਜਤਿਨ ਬਾਂਸਲ ਨੂੰ ਟੀਚਰ ਟੂਲਜ਼ ਪ੍ਰਾ ਲਿਮ. ਵੱਲੋਂ 12 ਲੱਖ ਦੇ ਪੈਕੇਜ, ਕਨਿਕਾ ਜ਼ਿੰਦਲ ਨੂੰ ਕ੍ਰਿਟਿਕਲ ਸੋਲਿਊਸ਼ਨਜ਼ ਵੱਲੋਂ 12 ਲੱਖ ਦੇ ਸਾਲਾਨਾ ਪੈਕੇਜ, ਰਾਜੇਸ਼ ਕਾਮਰੇਤ ਨੂੰ ਆਲਫਾਗਰੇਪ ਸਕਿਊਰਟਿਜ਼ ਵੱਲੋਂ 20 ਲੱਖ ਦੇ ਪੈਕੇਜ, ਕਾਰਤਿਕਾ ਧੀਰ ਨੂੰ ਜ਼ੈੱਡ ਐੱਸ ਐਸੋਸੀਏਟ ਇੰਡੀਆ ਵੱਲੋਂ 12.84 ਲੱਖ ਦੇ ਪੈਕੇਜ ਪ੍ਰਮੁੱਖ ਹਨ। ਇਸ ਦੇ ਨਾਲ ਹੀ ਇਹ ਵੀ ਵਰਨਣਯੋਗ ਹੈ ਕਿ ਕੈਂਪਸ ਦੇ ਵਿਦਿਆਰਥੀਆਂ ਦਾ ਅੌਸਤ ਪੈਕੇਜ 8 ਤੋਂ 9 ਲੱਖ ਦਾ ਰਿਹਾ।
ਵਰਨਣਯੋਗ ਹੈ ਕਿ ਬੀਟੈੱਕ ਦੇ ਵੱਖ-ਵੱਖ ਸਟ੍ਰੀਮ ਦੇ ਜਿਨ੍ਹਾਂ ਵਿਦਿਆਰਥੀਆਂ ਦੀ ਡਿਗਰੀ ਹੋਣ ਤੋਂ ਪਹਿਲਾਂ ਹੀ ਬਹੁਕੌਮੀ ਕੰਪਨੀਆਂ ਅਤੇ ਵਿੱਤੀ ਅਦਾਰਿਆਂ ਵੱਲੋਂ ਕੈਂਪਸ ਵਿਚ ਸ਼ਿਰਕਤ ਕਰਦੇ ਹੋਏ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਹੀ ਕਰ ਲਈ ਗਈ ਹੈ। ਹੁਣ ਵਿਦਿਆਰਥੀ 2022 ਵਿਚ ਹੀ ਡਿਗਰੀ ਪੂਰੀ ਹੋਣ ਤੋਂ ਬਾਅਦ ਚੁਣੀਆਂ ਗਈਆਂ ਕੰਪਨੀਆਂ ਵਿਚ ਜੁਆਇਨ ਕਰ ਲੈਣਗੇ। ਇਸ ਦੇ ਇਲਾਵਾ ਕੈਂਪਸ ਦੇ ਜ਼ਿਆਦਾਤਰ ਵਿਦਿਆਰਥੀ ਸਬੰਧਤ ਕੰਪਨੀਆਂ ਵਿੱਚ ਅਖੀਰੀ ਸਮੈਸਟਰ ਦੀ ਛੇ ਮਹੀਨੇ ਦੀ ਇੰਟਰਨਸ਼ਿਪ ਵੀ ਲੈ ਚੁੱਕੇ ਹਨ। ਇਸ ਇੰਟਰਨਸ਼ਿਪ ਦਾ ਤੋਂ ਬਾਅਦ ਉਸੇ ਕੰਪਨੀ ਵਿੱਚ ਇੰਟਰਨਸ਼ਿਪ ਦਾ ਤਜਰਬਾ ਵੀ ਉਨ੍ਹਾਂ ਲਈ ਅੱਗੇ ਜਾ ਕੇ ਰੈਗੂਲਰ ਕੰਮ ਕਰਨ ਵਿੱਚ ਕਾਫੀ ਸਹਾਈ ਰਹੇਗਾ। ਇਨ੍ਹਾਂ ਚੁਣੇ ਉਮੀਦਵਾਰਾਂ ਨੂੰ ਆਫ਼ਰ ਲੈਟਰ ਵੀ ਦਿੱਤੇ ਜਾ ਚੁੱਕੇ ਹਨ। ਕਿਸੇ ਵੀ ਅਦਾਰੇ ਵਿਚ ਵੱਡੇ ਪੱਧਰ ਤੇ ਇਸ ਤਰਾਂ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਕੰਪਨੀਆਂ ਵੱਲੋਂ ਚੁਣਨਾ ਯਕੀਨਨ ਇਕ ਰਿਕਾਰਡ ਹੈ ।
ਸੀਜੀਸੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਦੱਸਿਆਂ ਕਿ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਦੀ ਚੋਣ ਵਿਸ਼ਵ ਪ੍ਰਸਿੱਧ ਆਡੋਬ ਸਿਸਟਮ ਇੰਡੀਆ ਲਿਮ, ਨਿਊਟੈਨਿਕਸ ਟੈਕਨੋਲੀਜ, ਗ੍ਰੋ ਇੰਡੀਆ ਲਿਮ, ਐਮ ਆਈ ਕਿਊ ਡਿਜੀਟਲ, ਬਿਰੀਲੋਅ, ਮਾਈ ਗਲਿਮ, ਟੂਡਲ, ਐਮ ਟੀ ਐਕਸ ਗਰੁੱਪ, ਜੈ ਐੱਸ ਡਬਲਿਊ ਗਰੁੱਪ, ਵਿਟਰੀਨਾ, ਨੋਕੀਆ ਸੋਲਿਊਸ਼ਨਜ਼, ਕੋਜ਼ੀਨੀਜ਼ੈਂਟ ਟੈਕਨਾਲੋਜ਼ੀ ਜਿਹੀਆਂ ਮਾਣਮੱਤੀਆਂ ਕੰਪਨੀਆਂ ਵਿਚ ਹੋਈ ਹੈ। ਜਦ ਕਿ ਹੁਣ ਤੱਕ ਵਿਪਰੋ, ਕੈਪਗੇਮਿਨੀ, ਆਈ.ਬੀ.ਐਮ, ਜ਼ੈੱਡ.ਐੱਸ ਐਸੋਸੀਏਟ, ਕਿਬਕਸ਼ਨ ਕੰਸਲਟਿੰਗ, ਮਾਈਂਡ ਟ੍ਰੀ ਲਿਮਟਿਡ, ਪਿਨਕਲ ਕੰਸਲਟੈਂਸੀ, ਡੈਸਨੈਕ ਗਰੁੱਪ, ਸਲਾਈਜ਼ਫਾਇਰ ਇੰਡਸਟਰੀਜ਼, ਆਈ.ਡੀ.ਐਫ.ਸੀ, ਫ਼ਸਟ ਬੈਂਕ, ਟੌਮੀ ਹਿਲਫੀਗਰ, ਜੇਰੋ ਐਜੂਕੇਸ਼ਨ, ਹਿੰਦੂਜਾ ਲੇਲੈਂਡ ਫਾਈਨੈਂਸ, ਡੀ.ਸੀ.ਬੀ ਬੈਂਕ, ਟੈੱਕ ਮਹਿੰਦਰਾ, ਵਰਤੂਸਾ, ਐੱਸ.ਯੂ.ਐਫ.ਆਈ, ਮਿ-ਸਿਗਮਾ, ਵੈਲੀ ਲੈਬਜ਼, ਇਨੋਵੇਸ਼ਨ ਮੈਨੇਜਮੈਂਟ, ਗ੍ਰੈਜਿੱਟੀ ਇੰਟਰਐਕਟਿਵ, ਬਿਰਲਾ ਸਾਫ਼ਟ, ਯੂਨਾਈਟਿਡ ਹੈਲਥ ਗਰੁੱਪ, ਐਨ.ਆਈ.ਆਈ.ਟੀ ਟੈਕਨੋਲੋਜੀਜ, ਜ਼ੈਨਸਰ ਜਿਹੀਆਂ ਵਿਸ਼ਵ ਪ੍ਰਸਿੱਧ ਕੰਪਨੀਆਂ ਵੱਲੋਂ ਵੀ ਵਿਦਿਆਰਥੀਆਂ ਨੂੰ ਆਫ਼ਰ ਲੈਟਰ ਦਿਤੇ ਗਏ ਹਨ।
ਸੀਜੀਸੀ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਇਸ ਉਪਲਬਧੀ ਤੇ ਸਾਰੀ ਟੀਮ ਨੂੰ ਵਧਾਈ ਦਿੰਦੇ ਹੋਏ ਦੱਸਿਆਂ ਕਿ ਇਸ ਵੱਕਾਰੀ ਐਵਾਰਡ ਮਿਲਣਾ ਮਾਣ ਦਾ ਸਬੱਬ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਸਨਮਾਨ ਇਸ ਗੱਲ ਨੂੰ ਯਕੀਨੀ ਬਣਾਉਦੇਂ ਹਨ ਕਿ ਅਸੀ ਆਪਣੇ ਹਰ ਇਕ ਵਿਦਿਆਰਥੀ ਦੇ ਬਿਹਤਰੀਨ ਭਵਿੱਖ ਲਈ ਕਿੰਨੇ ਸਮਰਪਿਤ ਹਾਂ। ਸੀਜੀਸੀ ਝੰਜੇੜੀ ਕੈਂਪਸ ਵੱਲੋਂ ਦਾਖਲਾ ਲੈਣ ਵਾਲੇ ਹਰ ਵਿਦਿਆਰਥੀ ਨੂੰ ਪੜਾਈ ਦੇ ਪਹਿਲੇ ਸਾਲ ਤੋਂ ਇੰਡਸਟਰੀ ਪ੍ਰਾਜੈਕਟਾਂ ਵਿੱਚ ਭਾਗੀਦਾਰ ਬਣਾਉਣ, ਕੇਸ ਸਟੱਡੀ ਕਰਨ ਆਦਿ ਸਮੇਤ ਪ੍ਰੀ ਪਲੇਸਮੈਂਟ ਟਰੇਨਿੰਗ 360 ਡਿਗਰੀ ਤਰੀਕੇ ਨਾਲ ਦਿਤੀ ਜਾਂਦੀ ਹੈ। ਇਸ ਦੇ ਇਲਾਵਾ ਦਿੱਲੀ ਵਿਚ ਸੀ ਜੀ ਸੀ ਵੱਲੋਂ ਆਪਣਾ ਪਲੇਸਮੈਂਟ ਆਫ਼ਿਸ ਵੀ ਖੋਲਿਆਂ ਹੋਇਆ ਹੈ।
ਇਸ ਤਰ੍ਹਾਂ ਟੀਮ ਵੱਲੋਂ ਕੀਤੇ ਜਾਦੇ ਸਾਂਝੇ ਉਪਰਾਲੇ ਸਦਕਾ ਜਿੱਥੇ ਇਕ ਪਾਸੇ ਕੰਪਨੀਆਂ ਸਾਰਾ ਸਾਲ ਕੈਂਪਸ ਵਿੱਚ ਪਲੇਸਮੈਂਟ ਲਈ ਆਉਂਦੀਆਂ ਰਹਿੰਦੀਆਂ ਹਨ ਉੱਥੇ ਹੀ ਨਾਲ ਨਾਲ ਵਿਦਿਆਰਥੀਆਂ ਨੂੰ ਇੰਟਰਵਿਊ ਲਈ ਪਹਿਲਾਂ ਹੀ ਪੂਰੀ ਤਰਾਂ ਤਿਆਰ ਕਰ ਲਿਆ ਜਾਂਦਾ ਹੈ। ਉਨ੍ਹਾਂ ਇਸ ਉਪਲਬਧੀ ਦਾ ਸਿਹਰਾ ਅਧਿਆਪਕਾਂ ਵੱਲੋਂ ਬਿਹਤਰੀਨ ਸਿੱਖਿਆਂ, ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਪ੍ਰੈਕਟੀਕਲ ਜਾਣਕਾਰੀ, ਪਲੇਸਮੈਂਟ ਵਿਭਾਗ ਵੱਲੋਂ ਪ੍ਰੀ ਪਲੇਸਮੈਂਟ ਟਰੇਨਿੰਗ ਅਤੇ ਵਿਦਿਆਰਥੀਆਂ ਵੱਲੋਂ ਦਿਤੇ ਜਾ ਰਹੇ ਬਿਹਤਰੀਨ ਨਤੀਜਿਆਂ ਨੂੰ ਦਿੰਦੇ ਹੋਏ ਅਗਾਹ ਸਫਲਤਾ ਦੀਆਂ ਹੋਰ ਉਚਾਈਆਂ ਦੀ ਸੰਭਾਵਨਾ ਪ੍ਰਗਟ ਕੀਤੀ। ਇਸ ਖ਼ੁਸ਼ੀ ਦੇ ਮੌਕੇ ’ਤੇ ਮੈਨੇਜਮੈਂਟ ਵੱਲੋਂ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ।

Load More Related Articles
Load More By Nabaz-e-Punjab
Load More In General News

Check Also

Punjab Police Arrests Four Operatives Of Landa Module After Brief Encounter; Two Grenades, Two Pistols Recovered

Punjab Police Arrests Four Operatives Of Landa Module After Brief Encounter; Two Grenades,…