
ਸੀਜੀਸੀ ਝੰਜੇੜੀ ਨੂੰ ਮਿਲਿਆ ਪੰਜਾਬ ਦੇ ਸਭ ਤੋਂ ਵਧੀਆਂ ਵਿੱਦਿਅਕ ਅਦਾਰੇ ਦਾ ਵਕਾਰੀ ਐਵਾਰਡ
ਬਿਹਤਰੀਨ ਨਤੀਜੇ, ਅਤਿ ਆਧੁਨਿਕ ਕੈਂਪਸ ਅਤੇ ਪੰਜਾਬ ਵਿੱਚ ਸਭ ਤੋਂ ਵੱਧ ਪਲੇਸਮੈਂਟ ਕਰਾਉਣ ’ਤੇ ਮਿਲਿਆ ਖਿਤਾਬ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਪਰੈਲ:
ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕਾਲਜ ਨੂੰ ਪੰਜਾਬ ਦੇ ਉੱਚ ਵਿਦਿਆ ਦੇਣ ਲਈ ਬਿਹਤਰੀਨ ਵਿੱਦਿਅਕ ਅਦਾਰੇ ਦਾ ਮਾਣ ਹਾਸਿਲ ਹੋਇਆ ਹੈ। ਝੰਜੇੜੀ ਕਾਲਜ ਨੂੰ ਇਹ ਮਾਣ ਮਸ਼ਹੂਰ ਬਾਲੀਵੁੱਡ ਸ਼ਿਲਪਾ ਸ਼ੈਟੀ ਵੱਲੋਂ ਇਕ ਵਕਾਰੀ ਐਵਾਰਡ ਦੇ ਰੂਪ ਵਿੱਚ ਭੇਟ ਕੀਤਾ ਗਿਆ। ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਬਰਾਂਡ ਆਈਕਾਨ ਵੱਲੋਂ ਗੋਆ ਦੇ ਹੋਟਲ ਹੌਲੀਡੇ ਇਨ ਵਿਚ ਰੱਖੇ ਕੌਮੀ ਪੱਧਰ ਦੇ ਸਮਾਗਮ ਵਿਚ ਇਹ ਐਵਾਰਡ ਸੀ ਜੀ ਸੀ ਝੰਜੇੜੀ ਦੇ ਡਾਇਰੈਕਟਰ ਜਰਨਲ ਡਾ. ਜੀ ਡੀ ਬਾਂਸਲ ਵੱਲੋਂ ਹਾਸਿਲ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸੀ ਜੀ ਸੀ ਝੰਜੇੜੀ ਕਾਲਜ ਨੂੰ ਪੰਜਾਬ ਦੇ ਬਿਹਤਰੀਨ ਵਿੱਦਿਅਕ ਅਦਾਰੇ ਦਾ ਇਹ ਵਕਾਰੀ ਐਵਾਰਡ ਆਪਣੀ ਸਥਾਪਨਾ ਦੇ ਤਿੰਨ ਸਾਲਾਂ ਵਿਚ ਬਿਹਤਰੀਨ ਸਿੱਖਿਆਂ, ਯੂਨੀਵਰਸਿਟੀ ਪੱਧਰ ਤੇ ਮੈਰਿਟ ਵਿਚ ਅੱਵਲ ਰਹਿਣ, ਯੂਨੀਵਰਸਿਟੀ ਅਤੇ ਰਾਸ਼ਟਰੀ ਪੱਧਰ ਤੇ ਖੇਡਾਂ ਵਿਚ ਜਿੱਤਾਂ ਪ੍ਰਾਪਤ ਕਰਨ, ਵਿਸ਼ਵ ਪੱਧਰੀ ਅਧਿਆਪਕ, ਯੂਨੀਵਰਸਿਟੀ ਪੱਧਰ ਤੇ ਹੋਰ ਗਤੀਵਿਧੀਆਂ ਵਿਚ ਮੈਡਲ ਜਿੱਤਣ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਵੱਲੋਂ ਸ਼ਿਰਕਤ ਕਰਦੇ ਹੋਏ ਵੱਡੇ ਪੱਧਰ ਕੀਤੀ ਪਲੇਸਮੈਂਟ ਲਈ ਦਿਤਾ ਗਿਆ ਹੈ। ਇਸ ਦੇ ਨਾਲ ਇਸ ਐਵਾਰਡ ਦੀ ਚੋਣ ਲਈ ਉਦਯੋਗਿਕ ਇਕਾਈਆਂ ਦੇ ਮੰਗ ਅਨੁਸਾਰ ਝੰਜੇੜੀ ਕਾਲਜ ਵੱਲੋਂ ਤਿਆਰ ਕੀਤੇ ਇੰਜੀਨੀਅਰਾਂ ਅਤੇ ਮੈਨੇਜਰਾਂ ਵੱਲੋਂ ਉਦਯੋਗਿਕ ਇਕਾਈਆਂ ਉਨ੍ਹਾਂ ਦੇ ਸਰ ਉੱਤਮ ਨਤੀਜਿਆਂ ਸਮੇਤ ਗੁਣਵੱਤਾ ਦੇ ਵੱਖ ਵੱਖ ਪੈਮਾਨਿਆਂ ਨੂੰ ਵੀ ਸਾਹਮਣੇ ਰੱਖਿਆਂ ਗਿਆ।
ਇਸ ਵਕਾਰੀ ਰਾਸ਼ਟਰੀ ਪੱਧਰ ਦੇ ਮਾਣ ਲਈ ਸੀਜੀਸੀ ਝੰਜੇੜੀ ਕਾਲਜ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਦੱਸਿਆਂ ਕਿ ਸਥਾਪਨਾ ਦੇ ਪਹਿਲੇ ਸਾਲ ਤੋਂ ਹੀ ਝੰਜੇੜੀ ਕਾਲਜ ਦਾ ਮੁੱਖ ਟੀਚਾ ਪੜਾਈ ਦੇ ਨਾਲ ਨਾਲ ਆਪਣੇ ਵਿਦਿਆਰਥੀਆਂ ਦਾ ਸੰਪੂਰਨ ਵਿਕਾਸ ਕਰਨਾ ਰਿਹਾ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ ਜਿੱਥੇ ਦੇਸ਼ ਭਰ ਵਿਚੋਂ ਬਿਹਤਰੀਨ ਅਧਿਆਪਕ ਚੁਣ ਕੇ ਲਿਆਂਦੇ ਗਏ ਉੱਥੇ ਹੀ ਕੈਂਪਸ ਵਿਚ ਵਿਦਿਆਰਥੀਆਂ ਨੂੰ ਹਰ ਸਹੂਲਤ ਮੁਹਾਇਆ ਕਰਵਾਈ ਗਈ। ਜਿਸ ਨਾਲ ਯੂਨੀਵਰਸਿਟੀ ਪੱਧਰ ਦੀ ਮੈਰਿਟ ਹਾਸਿਲ ਕਰਨ ਸਦਕਾ ਸਥਾਪਨਾ ਪਹਿਲੇ ਸਾਲ ਹੀ ਮਾਇਕਰੋਸੋਫਟ ਜਿਹੀਆਂ ਵਿਸ਼ਵ ਬਿਹਤਰੀਨ ਕੰਪਨੀਆਂ ਝੰਜੇੜੀ ਕਾਲਜ ਵਿਚ ਪਲੇਸਮੈਂਟ ਲਈ ਪਹੁੰਚੀਆਂ। ਜਦ ਕਿ ਅੱਜ ਬੀ ਟੈੱਕ ਬੈਚ ਦੇ ਪਾਸ ਆਊਟ ਹੋਣ ਜਾ ਰਹੇ ਵਿਦਿਆਰਥੀਆਂ ਲਈ ਵੀ ਡਿਗਰੀ ਤੋਂ ਪਹਿਲਾਂ ਹੀ ਪਲੇਸਮੈਂਟ ਦੇ ਇੰਤਜ਼ਾਮ ਕੀਤੇ ਜਾ ਚੁੱਕੇ ਹਨ। ਇਸ ਪਲੇਸਮੈਂਟ ਲਈ ਮਾਈਕ੍ਰਸੋਫਟ,ਸੈਪ ਲੈਬ, ਡੈਲੋਟੀ, ਯੂ ਸਿੰਗਮਾ,ਐੱਚ ਪੀ, ਜਾਹਨ ਡੀਅਰ, ਆਈ ਬੀ ਐਮ, ਵਿਪਰੋ ਜਿਹੀਆਂ ਵਿਸ਼ਵ ਦੀਆਂ ਬਿਹਤਰੀਨ ਕੰਪਨੀਆਂ ਨੇ ਸ਼ਿਰਕਤ ਕੀਤੀ ਹੈ। ਜੋ ਕਿ ਸਾਡੇ ਲਈ ਮਾਣ ਦੀ ਗੱਲ ਹੈ।
ਇਸ ਮੌਕੇ ਡਾਇਰੈਕਟਰ ਜਰਨਲ ਡਾ. ਜੀ ਡੀ ਬਾਂਸਲ ਅਨੁਸਾਰ ਝੰਜੇੜੀ ਕਾਲਜ ਵਿਚ ਦਾਖਲਾ ਲੈਣ ਤੋਂ ਬਾਅਦ ਪਹਿਲੇ ਦਿਨ ਤੋਂ ਹੀ 3600 ਪ੍ਰੀ ਪਲੇਸਮੈਂਟ ਤਿਆਰੀ ਕਰਵਾਈ ਜਾਂਦੀ ਹੈ। ਜਿਸ ਵਿਚ ਹਰ ਤਰਾਂ ਦੀ ਤਿਆਰੀ ਦੇ ਨਾਲ ਨਾਲ ਐਪੀਡੇਟ ਟੈੱਸਟ, ਗਰੁੱਪ ਡਿਸਕਸ਼ਨ, ਟੈਕਨੀਕਲ ਰਾਊਂਡ ਆਦਿ ਦੀ ਤਿਆਰੀ ਕਰਵਾਈ ਜਾਂਦੀ ਹੈ। ਜੋ ਕਿ ਹਰ ਵਿਦਿਆਰਥੀ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਮਿਲਦਾ ਹੈ।