ਸੀਜੀਸੀ ਝੰਜੇੜੀ ਦੇ ਵਿਦਿਆਰਥੀਆਂ ਨੇ ਡਿਜ਼ੀਟਲ ਭੁਗਤਾਨ ਦੇ ਫਾਇਦਿਆਂ ਨਾਲ ਲੋਕਾਂ ਨੂੰ ਕਰਵਾਇਆ ਜਾਣੂ

70 ਫੀਸਦੀ ਪਿੰਡਾਂ ਦੇ ਲੋਕ ਅਤੇ 50 ਫੀਸਦੀ ਦੁਕਾਨਦਾਰ ਡਿਜ਼ੀਟਲ ਭੁਗਤਾਨ ਦੇ ਤਰੀਕੇ ਦੀ ਵਰਤੋਂ ਲਈ ਹਨ ਡਰਦੇੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਫਰਵਰੀ:
ਅੱਜ ਵੀ ਪੇਂਡੂ ਖੇਤਰਾਂ ਅਤੇ ਛੋਟੇ ਕਸਬਿਆਂ ਵਿਚ ਇਲਾਕਾ ਵਾਸੀਆਂ ਨੂੰ ਡਿਜ਼ੀਟਲ ਅਤੇ ਆਨਲਾਈਨ ਭੁਗਤਾਨ ਕਰਨ ਦੀ ਜ਼ਮੀਨੀ ਪੱਧਰ ਤੇ ਪੂਰਾ ਤਰ੍ਹਾਂ ਜਾਣਕਾਰੀ ਨਹੀਂ ਹੈ। ਜਿਸ ਕਰਕੇ ਇਨਾ ਥਾਵਾਂ ਦੇ ਬਹੁਤ ਵਸਨੀਕ ਆਨਲਾਈਨ ਜਾਂ ਡਿਜ਼ੀਟਲ ਭੁਗਤਾਨ ਦੀ ਕਰਨ ਦੇ ਤਰੀਕੇ ਪਤਾ ਹੋਣ ਦੇ ਬਾਅਦ ਵੀ ਤੇ ਵੀ ਇਸ ਦੀ ਵਰਤੋਂ ਕਰਨ ਤੋਂ ਡਰਦੇ ਹਨ। ਇਸ ਲਈ ਇਨਾ ਆਮ ਲੋਕਾਂ ਨੂੰ ਡਿਜ਼ਟਲੀਕਰਨ ਸਬੰਧੀ ਜਾਗਰੂਕ ਕਰਨ ਲਈ ਅਸੀਂ ਵਿਦਿਆਰਥੀਆਂ ਨੇ ਇਹ ਉਪਰਾਲਾ ਕੀਤਾ, ਜੋ ਕਿ ਕਾਫੀ ਕਾਮਯਾਬ ਵੀ ਰਿਹਾ। ਇਹ ਗੱਲਾਂ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਵੱਲੋਂ ਪਿੰਡ ਵਾਸੀਆਂ ਨੂੰ ਡਿਜ਼ੀਟਲ ਭੁਗਤਾਨ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਹੀਆ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਝੰਜੇੜੀ ਦੇ ਵਿਦਿਆਰਥੀਆਂ ਵੱਲੋਂ ਚੁੰਨੀ, ਝੰਜੇੜੀ, ਲਾਂਡਰਾਂ, ਬਡਾਲੀ ਸਮੇਤ ਆਸ ਪਾਸ ਦੇ ਪਿੰਡਾਂ ਦੇ ਵਸਨੀਕਾਂ ਸਮੇਤ ਫ਼ਤਿਹਗੜ੍ਹ ਸਾਹਿਬ ਦੇ ਵੱਖ ਵੱਖ ਕਸਬਿਆਂ ਵਿਚ ਜਾ ਕੇ ਵਾਸੀਆਂ ਨੂੰ ਇੰਟਰਨੈੱਟ ਰਾਹੀਂ ਜਾਂ ਇੰਟਰਨੈੱਟ ਦੇ ਬਿਨਾਂ ਵੀ ਡਿਜੀਟਲ ਭੁਗਤਾਨ ਦੇ ਤਰੀਕੇ ਸਮਝਾਉਣ ਲਈ ਚਾਰ ਦਿਨਾਂ ਫ਼ੀਲਡ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ। ਇਸ ਚਾਰ ਦਿਨਾਂ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਵੱਖ ਵੱਖ ਖੇਤਰਾਂ ਵਿਚ ਜਾ ਕੇ ਅਜੋਕੇ ਸਮੇਂ ਵਿਚ ਆਨ ਲਾਈਨ ਹੋਣ ਵਾਲੀਆਂ ਠੱਗੀਆਂ ਸਬੰਧੀ ਵੀ ਜਾਣੂ ਕਰਾਉਂਦੇ ਹੋਏ ਇਸ ਸਬੰਧੀ ਸੁਰੱਖਿਆ ਦੇ ਜ਼ਰੂਰੀ ਨੁਕਤੇ ਵੀ ਸਮਝਾਏ। ਇਸ ਦੇ ਇਲਾਵਾ ਵਿਦਿਆਰਥੀਆਂ ਨੇ ਇਨ੍ਹਾਂ ਇਲਾਕਿਆਂ ਦੀਆਂ ਦੁਕਾਨਾਂ ਤੇ ਜਾ ਜਾ ਕੇ ਦੁਕਾਨਦਾਰਾਂ ਨੂੰ ਭਾਰਤ ਸਰਕਾਰ ਵੱਲੋਂ ਕੈਸ਼ਲੈੱਸ ਦੀਆਂ ਕਈ ਜਾਣੂ ਸਕੀਮਾਂ ਵੀ ਸਮਝਾਈਆਂ। ਇਸ ਉਪਰਾਲੇ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੇ ਜਾਣਕਾਰੀ ਇਕੱਠੀ ਕੀਤੀ ਜਾਣਕਾਰੀ ਦਾ ਨਿਚੋੜ ਸਾਂਝਾ ਕਰਦੇ ਹੋਏ ਦੱਸਿਆਂ ਕਿ ਸ਼ਹਿਰਾਂ ਦੇ ਵਸਨੀਕਾਂ ਦੇ ਮੁਕਾਬਲੇ ਪਿੰਡਾਂ ਅਤੇ ਕਸਬਿਆਂ ਦੇ 50% ਤੋਂ ਵੀ ਘੱਟ ਦੁਕਾਨਦਾਰ ਡਿਜੀਟਲ ਭੁਗਤਾਨ ਸਬੰਧੀ ਬਹੁਤ ਘੱਟ ਜਾਣਕਾਰੀ ਰੱਖਦੇ ਹਨ। ਜਦ ਕਿ ਇਨਾ ਵਿਚੋਂ ਵੀ 70% ਦੁਕਾਨਦਾਰ ਡਿਜੀਟਲ ਭੁਗਤਾਨ ਨੂੰ ਚੰਗਾ ਸਮਝਦੇ ਹੋਏ ਵੀ ਇਸ ਤਰਾਂ ਦੇ ਭੁਗਤਾਨ ਦੇ ਤਰੀਕਿਆਂ ਦੀ ਵਰਤੋਂ ਤੋਂ ਡਰਦੇ ਹਨ। ਇਸ ਦੇ ਇਲਾਵਾ ਇੱਥੋਂ ਦੇ ਵਸਨੀਕਾਂ ਵਿਚੋਂ 30% ਵਸਨੀਕ ਹੀ ਡਿਜੀਟਲ ਭੁਗਤਾਨ ਦੇ ਤਰੀਕਿਆਂ ਨੂੰ ਸੁਖਾਲਾ ਅਤੇ ਆਸਾਨ ਮਹਿਸੂਸ ਕਰਦੇ ਹਨ ਜਦ ਕਿ 70% ਆਨ ਲਾਈਨ ਹੋਣ ਵਾਲੀਆਂ ਠੱਗੀਆਂ ਦੀ ਖ਼ਬਰਾਂ ਦਾ ਹਵਾਲਾ ਦਿੰਦੇ ਹੋਏ ਇਸ ਤਰਾਂ ਦੇ ਭੁਗਤਾਨ ਤੋਂ ਡਰਦੇ ਹਨ। ਵਿਦਿਆਰਥੀਆਂ ਅਨੁਸਾਰ ਉਨ੍ਹਾਂ ਵੱਲੋਂ ਵਸਨੀਕਾਂ ਵਿਚਲੇ ਡਰ ਨੂੰ ਕੱਢਣ ਲਈ ਡਿਜੀਟਲ ਭੁਗਤਾਨ ਦੇ ਤਰੀਕੇ ਵਿਸਥਾਰ ਸਹਿਤ ਸਮਝਾਉਂਦੇ ਹੋਏ ਉਨ੍ਹਾਂ ਨੂੰ ਲੋੜੀਂਦੀਆਂ ਸੁਰੱਖਿਆ ਸਬੰਧੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਨਤੀਜਾ ਬਿਲਕੁਲ ਉਲਟਾ ਹੁੰਦੇ ਹੋਏ 80 ਫੀਸਦੀ ਦੇ ਕਰੀਬ ਲੋਕ ਡਿਜੀਟਲ ਭੁਗਤਾਨ ਕਰਨਾ ਸ਼ੁਰੂ ਕਰ ਗਏ। ਇਸ ਦੇ ਨਾਲ ਹੀ ਦੁਕਾਨਦਾਰਾਂ ਨੇ ਵੀ ਨੋਟ ਬੰਦੀ ਦੇ ਚੱਲਦਿਆਂ ਨਵੰਬਰ ਅਤੇ ਦਸੰਬਰ ਵਿੱਚ ਉਨ੍ਹਾਂ ਦੇ ਕਾਰੋਬਾਰ ਵਿਚ ਵੱਡਾ ਨੁਕਸਾਨ ਹੋਣ ਦੀ ਜਾਣਕਾਰੀ ਦਿੰਦੇ ਹੋਏ ਭਵਿਖ ਵਿਚ ਡਿਜ਼ਟਲੀਕਰਨ ਹੋਣ ਦੇ ਤਰੀਕੇ ਅਪਣਾਉਣੇ ਸ਼ੁਰੂ ਕਰ ਦਿਤੇ। ਇਸ ਦੇ ਇਲਾਵਾ ਪੇ ਟੀ ਐਮ ਅਤੇ ਐੱਸ ਬੀ ਆਈ ਬਡੀ ਡਿਜ਼ਟਲੀਕਰਨ ਦੇ ਤਰੀਕੇ ਵਿਚ ਸਭ ਤੋਂ ਵੱਧ ਵਰਤੋਂ ਵਾਲਾ ਤਰੀਕਾ ਰਿਹਾ।
ਇਸ ਮੌਕੇ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਝੰਜੇੜੀ ਕਾਲਜ ਦੀ ਸਥਾਪਨਾ ਦੇ ਪਹਿਲੇ ਦਿਨ ਤੋਂ ਹੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆਂ ਅਤੇ ਵਿਸ਼ਵ-ਵਿਆਪੀ ਨੌਕਰੀਆਂ ਪ੍ਰਦਾਨ ਕਰਨ ਦੇ ਟੀਚੇ ਦੇ ਨਾਲ ਨਾਲ ਉਨ੍ਹਾਂ ਨੂੰ ਇਕ ਬਿਹਤਰੀਨ ਨਾਗਰਿਕ ਬਣਾਉਣ ਦਾ ਵੀ ਟੀਚਾ ਮਿਥਿਆਂ ਗਿਆ ਸੀ। ਇਸ ਟੀਚੇ ਦੀ ਪਾਲਣਾ ਕਰਦੇ ਹੋਏ ਇਸ ਉਪਰਾਲੇ ਵਿੱਚ ਵੀ ਵਿਦਿਆਰਥੀਆਂ ਨੇ ਮੈਨੇਜਮੈਂਟ ਦੀ ਦੇਖ-ਰੇਖ ਵਿੱਚ ਯੋਜਨਾ ਕਰਕੇ ਲੋਕਾਂ ਲਈ ਫ਼ੀਲਡ ਵਰਕਸ਼ਾਪ ਦਾ ਆਯੋਜਨ ਕੀਤਾ ਜੋ ਕਿ ਪੂਰੀ ਤਰਾਂ ਸਫਲ ਰਿਹਾ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…