
ਸੀਜੀਸੀ ਝੰਜੇੜੀ ਕੈਂਪਸ ਨੂੰ ਉੱਤਰੀ ਭਾਰਤ ਦੇ ਬਿਹਤਰੀਨ ਸਿੱਖਿਆ ਤੇ ਸ਼ਾਨਦਾਰ ਪਲੇਸਮੈਂਟ ਲਈ ਮਿਲਿਆ ਐਵਾਰਡ
ਆਈਕੌਨਿਕ ਐਜੂਕੇਸ਼ਨ ਸਿਮਟ ਐਂਡ ਐਵਾਰਡਜ਼ ਵੱਲੋਂ 2021 ਲਈ ਦਿਤਾ ਗਿਆ ਕੌਮੀ ਸਨਮਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਕਤੂਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਨੂੰ ਬਿਹਤਰੀਨ ਸਿੱਖਿਆਂ ਪ੍ਰਣਾਲੀ ਵਿਚ ਸਿਰਜਣਾਤਮਿਕਤਾ, ਨਵੀਨਤਮ ਪਾਠਕ੍ਰਮ ਦੇ ਤਰੀਕੇ ਅਤੇ ਪੜਾਈ ਵਿਚ ਕੁਆਲਿਟੀ ਦੀ ਗੁਣਵੱਤਾ ਦੇਣ ਅਤੇ ਡਿਗਰੀ ਪੂਰੀ ਹੋਣ ਤੇ ਬਿਹਤਰੀਨ ਪਲੇਸਮੈਂਟ ਕਰਾਉਣ ਲਈ ਉੱਤਰੀ ਭਾਰਤ ਦੇ ਬਿਹਤਰੀਨ ਅਦਾਰੇ ਵਜੋਂ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਮਸ਼ਹੂਰ ਰਾਸ਼ਟਰੀ ਆਈਕੌਨਿਕ ਐਜੂਕੇਸ਼ਨ ਸਿਮਟ ਐਂਡ ਐਵਾਰਡਜ਼ ਵੱਲੋਂ ਕਰਵਾਏ ਗਏ ਆਈਕੌਨਿਕ ਐਜੂਕੇਸ਼ਨ ਸੰਮੇਲਨ ਦੌਰਾਨ ਦਿੱਤਾ ਗਿਆ। ਇਹ ਵੱਕਾਰੀ ਐਵਾਰਡ ਮਸ਼ਹੂਰ ਅਦਾਕਾਰੀ ਅਤੇ ਰਾਜਨੀਤਕ ਜੈਪ੍ਰਦਾ ਅਤੇ ਭਾਰਤ ਸਰਕਾਰ ਦੇ ਕੇਂਦਰੀ ਸਟੀਲ ਅਤੇ ਪੇਂਡੂ ਵਿਕਾਸ ਰਾਜ ਮੰਤਰੀ ਆਦੇਸ਼ ਗੁਪਤਾ ਵੱਲੋਂ ਝੰਜੇੜੀ ਕੈਂਪਸ ਦੇ ਐਸੋਸੀਏਟ ਡਾਇਰੈਕਟਰ, ਮਾਰਕੀਟਿੰਗ ਅਤੇ ਬਿਜ਼ਨੈੱਸ ਡਿਵੈਲਪਮੈਂਟ ਸਾਹਿਲ ਕਪੂਰ ਨੇ ਹਾਸਿਲ ਕੀਤਾ। ਇਸ ਮੌਕੇ ਤੇ ਵਿਜੈਪਾਲ ਸਿੰਘ ਤੋਮਰ,ਮੈਂਬਰ ਪਾਰਲੀਮੈਂਟ ਅਤੇ ਚੌਧਰੀ ਉਦੈ ਭਾਨ ਸਿੰਘ, ਮਾਈਕਰੋ ਸਮਾਲ ਅਤੇ ਮੀਡੀਅਮ ਐਂਟਰਪ੍ਰਾਈਜ ਸਮੇਤ ਹੋਰ ਕਈ ਵਪਾਰਕ ਅਤੇ ਸਿੱਖਿਆਂ ਸ਼ਾਸਤਰੀ ਹਾਜਿਰ ਸਨ।
ਸੀਜੀਸੀ ਝੰਜੇੜੀ ਦੇ ਐਮਡੀ ਅਰਸ਼ ਧਾਲੀਵਾਲ ਨੇ ਇਹ ਖ਼ੁਸ਼ੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਸਥਾਪਨਾ ਦੇ ਪਹਿਲੇ ਸਾਲ ਤੋਂ ਹੀ ਸੀਜੀਸੀ ਝੰਜੇੜੀ ਕੈਂਪਸ ਨੂੰ ਬਿਹਤਰੀਨ ਸਿੱਖਿਆ, ਕੌਮਾਂਤਰੀ ਖਿਡਾਰੀ ਤਿਆਰ ਕਰਨ, ਡਿਗਰੀ ਤੋਂ ਪਹਿਲਾਂ ਹੀ ਪਲੇਸਮੈਂਟ ਕਰਾਉਣ ਲਈ ਜਾਣਿਆ ਜਾਂਦਾ ਹੈ। ਇਸ ਦੇ ਨਾਲ ਹੀ ਝੰਜੇੜੀ ਕੈਂਪਸ ਨੂੰ ਪੰਜਾਬ ਦੇ ਸਭ ਤੋਂ ਹਰਿਆਲੀ ਭਰੇ ਕੈਂਪਸ ਵਜੋਂ ਵੀ ਨਿਵਾਜਿਆ ਜਾ ਚੁੱਕਾ ਹੈ। ਝੰਜੇੜੀ ਕੈਂਪਸ ਦੀ ਵੱਕਾਰੀ ਮਾਨਤਾ ਇਸ ਗੱਲ ਤੋਂ ਹੀ ਸਾਬਤ ਹੁੰਦੀ ਹੈ ਕਿ ਕੈਂਪਸ ਵਿਚ ਹੁਣ ਤੱਕ 757 ਕੰਪਨੀਆਂ ਪਲੇਸਮੈਂਟ ਲਈ ਆ ਚੁੱਕੀਆਂ ਹਨ। ਜਦੋਂਕਿ 7412 ਦੇ ਕਰੀਬ ਪਲੇਸਮੈਂਟ ਝੰਜੇੜੀ ਕੈਂਪਸ ਵੱਲੋਂ ਕਰਵਾਈਆਂ ਜਾ ਚੁੱਕੀਆਂ ਹਨ, ਜਦੋਂਕਿ ਵੱਧ ਤੋਂ ਵੱਧ ਪੈਕੇਜ 36 ਲੱਖ ਸਾਲਾਨਾ ਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਝੰਜੇੜੀ ਕੈਂਪਸ ਦਾ ਮੁੱਖ ਟੀਚਾ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆਂ ਦੇ ਨਾਲ ਨਾਲ ਉਨ੍ਹਾਂ ਦੀ ਡਿਗਰੀ ਤੋਂ ਪਹਿਲਾਂ ਪਲੇਸਮੈਂਟ ਕਰਾਉਣਾ ਹੈ। ਇਸ ਲਈ ਝੰਜੇੜੀ ਕੈਂਪਸ ਦੀ ਪੂਰੀ ਟੀਮ ਲਗਾਤਾਰ ਉਪਰਾਲੇ ਕੀਤੇ ਜਾ ਰਹੀ ਹੈ।
ਫ਼ੋਟੋ ਕੈਪਸ਼ਨ-ਮਸ਼ਹੂਰ ਅਦਾਕਾਰੀ ਜੈਪ੍ਰਦਾ ਅਤੇ ਕੇਂਦਰੀ ਸਟੀਲ ਅਤੇ ਪੇਂਡੂ ਵਿਕਾਸ ਰਾਜ ਮੰਤਰੀ ਆਦੇਸ਼ ਗੁਪਤਾ ਤੋਂ ਝੰਜੇੜੀ ਕੈਂਪਸ ਦੇ ਐਸੋਸੀਏਟ ਡਾਇਰੈਕਟਰ, ਮਾਰਕੀਟਿੰਗ ਅਤੇ ਬਿਜ਼ਨੈੱਸ ਡਿਵੈਲਪਮੈਂਟ ਸਾਹਿਲ ਕਪੂਰ ਐਵਾਰਡ ਹਾਸਿਲ ਕਰਦੇ ਹੋਏ।