ਦੇਸ਼ ਦੀਆਂ ਬਿਹਤਰੀਨ ਸੰਸਥਾਵਾਂ ਵਿੱਚ ਸ਼ਾਮਲ ਹੋਇਆ ਸੀਜੀਸੀ ਝੰਜੇੜੀ ਕਾਲਜ

ਬੀ ਸਕੂਲ ਵੱਲੋਂ ਉੱਤਰੀ ਭਾਰਤ ਦੀਆਂ ਵਿੱਦਿਅਕ ਸੰਸਥਾਵਾਂ ਦੇ ਸਰਵੇਖਣ ਦੌਰਾਨ ਦਿੱਤੀ ਵਕਾਰੀ ਰੈਕਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਾਰਚ:
ਉੱਤਰੀ ਭਾਰਤ ਵਿਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਵਿੱਦਿਅਕ ਸੰਸਥਾ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਨੂੰ ਬਿਹਤਰੀਨ ਸਿੱਖਿਆ ਪ੍ਰਣਾਲੀ ਵਿੱਚ ਸਿਰਜਣਾਤਮਿਕਤਾ, ਨਵੀਨਤਮ ਪਾਠਕ੍ਰਮ ਦੇ ਤਰੀਕੇ ਅਤੇ ਪੜਾਈ ਵਿੱਚ ਕੁਆਲਿਟੀ ਦੀ ਗੁਣਵੱਤਾ ਦੇਣ ਅਤੇ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਹੀ ਬਿਹਤਰੀਨ ਪਲੇਸਮੈਂਟ ਕਰਾਉਣ ਜਿਹੇ ਮਾਣ ਪ੍ਰਾਪਤ ਹਨ। ਇਨ੍ਹਾਂ ਉਪਲਬਧੀਆਂ ਲਈ ਝੰਜੇੜੀ ਕੈਂਪਸ ਨੂੰ ਕਈ ਕੌਮਾਂਤਰੀ ਅਤੇ ਵਕਾਰੀ ਸੰਸਥਾਵਾਂ ਵੱਲੋਂ ਸਨਮਾਨਿਤ ਵੀ ਕੀਤਾ ਜਾਂਦਾ ਹੈ। ਇਸੇ ਕੜੀ ਵਿਚ ਇਕ ਹੋਰ ਉਪਲਬਧੀ ਉਸ ਸਮੇਂ ਜੁੜਦੀ ਗਈ ਜਦ ਕੌਮਾਂਤਰੀ ਸੰਸਥਾ ਟਾਈਮਜ਼ ਰੈਕਿੰਗ ਵੱਲੋਂ ਨੂੰ ਰਾਸ਼ਟਰੀ ਪੱਧਰ ਦੀਆਂ ਵਿੱਦਿਅਕ ਸੰਸਥਾਵਾਂ ਦੇ ਸਰਵੇਖਣ ਦੌਰਾਨ ਝੰਜੇੜੀ ਕੈਂਪਸ ਨੂੰ ਵੱਖ ਵੱਖ ਕੋਰਸਾਂ ਵਿਚ ਦਿਤੇ ਬਿਹਤਰੀਨ ਨਤੀਜੇ ਵਜੋਂ ਵੱਖ ਵੱਖ ਰੈਕਿੰਗ ਦਿੱਤੀਆਂ ਗਈਆਂ। ਜ਼ਿਕਰਯੋਗ ਹੈ ਕਿ ਬੀ ਸਕੂਲ ਵੱਲੋਂ ਦਿੱਤੀ ਜਾਣ ਵਾਲੀ ਰੈਕਿੰਗ ਅਜਿਹੀ ਰੈਕਿੰਗ ਹੁੰਦੀ ਹੈ ਜੋ ਬਿਨਾਂ ਕਿਸੇ ਭੇਦਭਾਵ ਜਾਂ ਕਿਸੇ ਵੀ ਤਰ੍ਹਾਂ ਦੇ ਪ੍ਰੈਸ਼ਰ ਤੋਂ ਮੁਕਤ ਹੋ ਕੇ ਰੈਕਿੰਗ ਦਿੰਦੀ ਹੈ।
ਬੀ ਸਕੂਲ ਵੱਲੋਂ ਝੰਜੇੜੀ ਕੈਂਪਸ ਪੈਨ ਇੰਡੀਆ ਦੇ ਮੈਨੇਜਮੈਂਟ ਕੋਰਸਾਂ ਦੇ ਬਿਹਤਰੀਨ ਵਿੱਦਿਅਕ ਅਦਾਰਿਆਂ ਬੈੱਸਟ 100 ਵਿਚ 41ਵੀਂ ਥਾਂ ਦਿਤੀ ਗਈ ਹੈ। ਜਦ ਕਿ ਖੇਤਰੀ ਰੈਕਿੰਗ ਵਿਚ ਪੰਦਰਵੀ ਪੁਜ਼ੀਸ਼ਨ ਹਾਸਲ ਹੋਈ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਕੈਟਾਗਰੀ ਵਿੱਚ ਆਈਆਈਟੀ ਅਤੇ ਆਈ ਆਈ ਐਮ ਜਿਹੀਆਂ ਸੰਸਥਾਵਾਂ ਨੂੰ ਵੀ ਰੱਖਿਆਂ ਗਿਆ ਸੀ। ਇਸ ਦੇ ਨਾਲ ਹੀ ਝੰਜੇੜੀ ਕੈਂਪਸ ਨੂੰ ਕੌਮੀ ਪੱਧਰ ਦੀਆਂ ਬੈੱਸਟ 100 ਪ੍ਰਾਈਵੇਟ ਸੰਸਥਾਵਾਂ ’ਚੋਂ 27 ਵਾਂ ਸਥਾਨ ਦਿਤਾ ਗਿਆ ਹੈ।
ਸੀਜੀਸੀ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਇਹ ਖ਼ੁਸ਼ੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਸੀ ਜੀ ਸੀ ਝੰਜੇੜੀ ਕੈਂਪਸ ਨੂੰ ਹੁਣ ਤੱਕ ਝੰਜੇੜੀ ਕੈਂਪਸ ਨੂੰ ਰਾਸ਼ਟਰੀ ਆਈਕੌਨਿਕ ਐਜੂਕੇਸ਼ਨ ਸਿਮਟ ਐਂਡ ਐਵਾਰਡਜ਼ ਉੱਤਰੀ ਭਾਰਤ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਸੰਸਥਾ ਅਤੇ ਉੱਤਰੀ ਭਾਰਤ ਦੇ ਬਿਹਤਰੀਨ ਅਦਾਰੇ ਵਜੋਂ ਸਨਮਾਨਿਤ ਕੀਤਾ ਗਿਆ ਹੈ। ਇਸ ਦੇ ਇਲਾਵਾ ਆਊਟਲੁੱਕ ਵੱਲੋਂ ਸਰਵੋਤਮ ਪਲੇਸਮੈਂਟ ਦੇ ਮੌਕਿਆਂ ਲਈ ਬਿਹਤਰੀਨ ਦਸ ਇੰਜੀਨੀਅਰਿੰਗ ਕਾਲਜਾਂ ’ਚੋਂ ਝੰਜੇੜੀ ਕੈਂਪਸ ਨੂੰ ਪਹਿਲਾਂ ਸਥਾਨ ਦਿੱਤਾ ਗਿਆ ਹੈ। ਇਸ ਦੇ ਇਲਾਵਾ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਵੱਲੋਂ 3.5/4 ਦੀ ਰੈਕਿੰਗ ਵੀ ਦਿੱਤੀ ਗਈ ਹੈ, ਜੋ ਇਕ ਅਹਿਮ ਉਪਲਬਧੀ ਕਹੀ ਜਾ ਸਕਦੀ ਹੈ।
ਸ੍ਰੀ ਧਾਲੀਵਾਲ ਨੇ ਕਿਹਾ ਕਿ ਹਰ ਉਪਲਬਧੀ ਮਿਲਣ ਤੇ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਝੰਜੇੜੀ ਕੈਂਪਸ ਬਿਹਤਰੀਨ ਸਿੱਖਿਆ, ਪ੍ਰੈਕਟੀਕਲ ਜਾਣਕਾਰੀ ਅਤੇ ਡਿਗਰੀ ਤੋਂ ਪਹਿਲਾਂ ਨੌਕਰੀ ਮਿਲਣ ਜਿਹੇ ਪ੍ਰਾਪਤ ਕੀਤੇ ਮਾਣ ਨੂੰ ਹੋਰ ਵਧਾਉਂਦੇ ਹੋਏ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ।
ਸੀਜੀਸੀ ਝੰਜੇੜੀ ਦੇ ਐਮਡੀ ਅਰਸ਼ ਧਾਲੀਵਾਲ ਨੇ ਸਥਾਪਨਾ ਦੇ ਪਹਿਲੇ ਸਾਲ ਤੋਂ ਹੀ ਸੀਜੀਸੀ ਝੰਜੇੜੀ ਕੈਂਪਸ ਨੂੰ ਬਿਹਤਰੀਨ ਸਿੱਖਿਆ, ਕੌਮਾਂਤਰੀ ਖਿਡਾਰੀ ਤਿਆਰ ਕਰਨ, ਡਿਗਰੀ ਤੋਂ ਪਹਿਲਾਂ ਹੀ ਪਲੇਸਮੈਂਟ ਕਰਾਉਣ ਲਈ ਜਾਣਿਆ ਜਾਂਦਾ ਹੈ। ਇਸ ਦੇ ਨਾਲ ਹੀ ਝੰਜੇੜੀ ਕੈਂਪਸ ਨੂੰ ਪੰਜਾਬ ਦੇ ਸਭ ਤੋਂ ਹਰਿਆਲੀ ਭਰੇ ਕੈਂਪਸ ਵਜੋਂ ਵੀ ਨਿਵਾਜਿਆ ਜਾ ਚੁੱਕਾ ਹੈ। ਝੰਜੇੜੀ ਕੈਂਪਸ ਦੀ ਵੱਕਾਰੀ ਮਾਨਤਾ ਇਸ ਗੱਲ ਤੋਂ ਹੀ ਸਾਬਤ ਹੁੰਦੀ ਹੈ ਕਿ ਕੈਂਪਸ ਵਿੱਚ ਹੁਣ ਤੱਕ 757 ਕੰਪਨੀਆਂ ਪਲੇਸਮੈਂਟ ਲਈ ਆ ਚੁੱਕੀਆਂ ਹਨ। ਜਦ ਕਿ 7412 ਦੇ ਕਰੀਬ ਪਲੇਸਮੈਂਟ ਝੰਜੇੜੀ ਕੈਂਪਸ ਵੱਲੋਂ ਕਰਵਾਈਆਂ ਜਾ ਚੁੱਕੀਆਂ ਹਨ, ਜਦ ਕਿ ਵੱਧ ਤੋਂ ਵੱਧ ਪੈਕੇਜ 36 ਲੱਖ ਸਾਲਾਨਾ ਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਝੰਜੇੜੀ ਕੈਂਪਸ ਦਾ ਮੁੱਖ ਟੀਚਾ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆ ਦੇ ਨਾਲ ਨਾਲ ਉਨ੍ਹਾਂ ਦੀ ਡਿਗਰੀ ਤੋਂ ਪਹਿਲਾਂ ਪਲੇਸਮੈਂਟ ਕਰਾਉਣਾ ਹੈ। ਇਸ ਲਈ ਝੰਜੇੜੀ ਕੈਂਪਸ ਦੀ ਪੂਰੀ ਟੀਮ ਲਗਾਤਾਰ ਉਪਰਾਲੇ ਕੀਤੇ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…