ਸੀਜੀਸੀ ਕਾਲਜ ਝੰਜੇੜੀ ਵੱਲੋਂ ਕੌਮੀ ਬਾਲੜੀ ਦਿਵਸ ’ਤੇ ਉੱਦਮੀ ਅੌਰਤਾਂ ਦਾ ਵਿਸ਼ੇਸ਼ ਸਨਮਾਨ

ਸਮਾਜ ਦੀਆਂ ਹੋਣਹਾਰ ਅੌਰਤਾਂ ਨੇ ਵਿਦਿਆਰਥੀਆਂ ਨਾਲ ਆਪਣੀ ਸਫਲਤਾ ਦੇ ਗੁਰ ਕੀਤੇ ਸਾਂਝੇ

ਬਿਹਤਰੀਨ ਸਮਾਜ ਦੀ ਸਿਰਜਣਾ ਲਈ ਲੜਕਾ-ਲੜਕੀ ਦੇ ਵਖਰੇਵੇਂ ਨੂੰ ਖ਼ਤਮ ਕਰਨਾ ਜ਼ਰੂਰੀ: ਧਾਲੀਵਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕੈਂਪਸ ਵੱਲੋਂ ਰਾਸ਼ਟਰੀ ਬਾਲਿਕਾ ਦਿਵਸ ਮੌਕੇ ਉਨ੍ਹਾਂ ਮਹਾਨ ਅਤੇ ਸਫਲਤਾ ਹਾਜ਼ਰ ਕਰਨ ਵਾਲੀਆਂ ਅੌਰਤਾਂ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਨੇ ਆਪਣੀ ਕਿਸੇ ਸਰੀਰਕ ਕਮਜ਼ੋਰੀ ਜਾਂ ਸਮਾਜ ਦੀ ਵਿਰੋਧਤਾ ਜਾਂ ਕਿਸੇ ਵੀ ਤਰਾਂ ਦੇ ਹੋਰ ਬੁਰੇ ਹਾਲਤਾਂ ਵਿੱਚ ਆਪਣੀ ਹਿੰਮਤ ਨਾ ਹਾਰਦੇ ਹੋਏ ਉਨ੍ਹਾਂ ਹਾਲਤਾਂ ਦਾ ਟਾਕਰਾ ਕਰਦੇ ਹੋਏ ਆਪਣੇ ਸੰਘਰਸ਼ ਰਾਹੀ ਸਫਲਤਾ ਦੇ ਸਿਖਰ ਤੇ ਮੰਜ਼ਿਲਾਂ ਹਾਸਿਲ ਕੀਤੀਆਂ। ਝੰਜੇੜੀ ਕੈਂਪਸ ਦੇ ਆਡੋਟਰੀਅਮ ਵਿੱਚ ਰੱਖੇ ਗਏ ਇਸ ਸਮਾਗਮ ਦੇ ਮੁੱਖ ਮਹਿਮਾਨ ਮੁਹਾਲੀ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਮੁੱਖ ਮਹਿਮਾਨ ਸਨ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਮੁਾਲੀ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਜ਼ਿੰਦਗੀ ਦੇ ਸਫ਼ਰ ਸਾਂਝੇ ਕਰਦੇ ਹੋਏ ਦੱਸੀ। ਉਨ੍ਹਾਂ ਦੱਸਿਆਂ ਕਿ ਸਿਵਲ ਸਰਵਿਸਿਜ਼ ਪਾਸ ਆਊਟ ਕਰਨਾ ਆਸਾਨ ਨਹੀ ਹੈ।
ਇਸ ਟੀਚੇ ਲਈ ਉਨ੍ਹਾਂ ਨੂੰ ਆਪਣੇ ਦ੍ਰਿੜ ਨਿਸਚੈ ਰਾਹੀਂ ਆਪਣੀਆਂ ਅਸਫਲਤਾਵਾਂ ਅਤੇ ਗ਼ਲਤੀਆਂ ਤੋਂ ਸਿੱਖਿਆਂ ਹਾਸਿਲ ਕਰਦੇ ਹੋਏ ਸਿਵਲ ਸਰਵਿਸਿਜ਼ ਪਾਸ ਆਊਟ ਕੀਤੀ। ਉਨ੍ਹਾਂ ਕਿਹਾ ਕਿ ਬੇਸ਼ੱਕ ਕਿਸੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਮਿਹਨਤ ਕਰਨਾ ਜ਼ਰੂਰੀ ਹੈ। ਪਰ ਆਪਣੀ ਮੰਜ਼ਲ ’ਤੇ ਪਹੁੰਚਣਾ ਮਾਣ ਦੀ ਗੱਲ ਹੈ। ਇਕ ਪ੍ਰੋਫੈਸ਼ਨਲ ਅੌਰਤ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਅੌਕੜਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਹਾਜ਼ਰ ਸਭ ਲੜਕੀਆਂ ਨੂੰ ਹਮੇਸ਼ਾ ਆਪਣੇ ਬਿਹਤਰੀਨ ਕੈਰੀਅਰ ਪ੍ਰਤੀ ਜਾਗਰੂਕ ਰਹਿਣਾ ਲਈ ਪ੍ਰੇਰਿਤ ਕੀਤਾ। ਮਿਸ ਪੀਟੀਸੀ 2019 ਦੀ ਜੇਤੂ ਮਾਡਲ ਅਤੇ ਅਭਿਨੇਤਰੀ ਰਹਿਮਤ ਰਤਨ ਨੇ ਮਾਡਲਿੰਗ ਦੌਰਾਨ ਦੇ ਉਨ੍ਹਾਂ ਦੇ ਸੰਘਰਸ਼ਾਂ ਸਾਂਝਾਂ ਕੀਤਾ।
ਉਨ੍ਹਾਂ ਕਿਹਾ ਕਿ ਬੇਸ਼ੱਕ ਮਾਡਲਿੰਗ ਲਈ ਉਨ੍ਹਾਂ ਨੂੰ ਤਾਂ ਆਪਣੇ ਪਰਿਵਾਰ ਦਾ ਪੂਰਾ ਸਮਰਥਨ ਰਿਹਾ। ਪਰ ਉਨ੍ਹਾਂ ਨੂੰ ਕਈ ਅਜਿਹੀਆਂ ਉਦਹਾਰਣਾਂ ਦੇਖਣ ਨੂੰ ਮਿਲੀਆਂ ਜਦ ਲੜਕੀਆਂ ਨੂੰ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨਾ ਮਿਲਣ ਕਰਕੇ ਆਪਣੇ ਬਿਹਤਰੀਨ ਕੈਰੀਅਰ ਨੂੰ ਖ਼ਤਮ ਕਰਨਾ ਪਿਆ। ਇੰਡੀਆ ਟੂਡੇ ਯਾਨੀ ਆਜ ਤੱਕ ਦੀ ਐਂਕਰ ਪ੍ਰਿਯਕਾ ਸ਼ਰਮਾ ਨੇ ਆਪਣਾ ਤਜਰਬਾ ਸਾਂਝੇ ਕਰਦੇ ਹੋਏ ਦੱਸਿਆਂ ਕਿ ਉਨ੍ਹਾਂ ਦਾ ਪਰਿਵਾਰ ਦੇ ਮੈਂਬਰ ਉਨ੍ਹਾਂ ਦੇ ਐਂਕਰ ਬਣਨ ਦੇ ਵਿਰੁੱਧ ਸਨ। ਪਰ ਉਨ੍ਹਾਂ ਦੀ ਮਾਂ ਦੇ ਸਹਿਯੋਗ ਕਰਕੇ ਹੀ ਉਹ ਇਸ ਮੁਕਾਮ ਤੱਕ ਪਹੁੰਚਣ ਤੱਕ ਸਫਲ ਹੋ ਸਕੀ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨਾਲ ਸੰਘਰਸ਼ ਦੀ ਜ਼ਿੰਦਗੀ ਤੋਂ ਸਫਲਤਾ ਦੇ ਸਮੇਂ ਤੱਕ ਇਕ ਅੌਰਤ ਦੇ ਅੰਦਰ ਪੈਦਾ ਹੋਣ ਵਾਲੀ ਮਨੋਸਥਿਤੀ ਅਤੇ ਉਸ ਦੇ ਹੱਲ ਸਬੰਧੀ ਵਡਮੱੁਲੀ ਜਾਣਕਾਰੀ ਸਾਂਝੀ ਕੀਤੀ।
ਸਾਬਕਾ ਇੰਡੀਅਨ ਆਰਮੀ ਸਨਾਈਪਰ ਕੈਪਟਨ ਜਸਮੀਤ ਚੌਹਾਨ ਜੋ ਕਿ ਇਕ ਐਨ ਜੀ ੳ ਨਾਲ ਵੀ ਕੰਮ ਕਰਦੇ ਹਨ ਜੋ ਕਿ ਅੌਰਤਾਂ ਦੀ ਭਲਾਈ ਲਈ ਕੰਮ ਕਰਦੀ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਕੈਰੀਅਰ ਅਤੇ ਜੀਵਨ ਜਾਚ ਦੇ ਨੁਕਤੇ ਵੀ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਬੇਸ਼ੱਕ ਲੜਕੀਆਂ ਅੰਦਰ ਸਹਿਣਸ਼ੀਲਤਾ ਅਤੇ ਆਤਮ ਵਿਸ਼ਵਾਸ ਲੜਕਿਆਂ ਦੇ ਮਾਮਲੇ ਵਿਚ ਕਿਤੇ ਜ਼ਿਆਦਾ ਹੁੰਦਾ ਹੈ। ਇਸੇ ਗੁਣ ਨੂੰ ਅਪਣਾ ਕੇ ਲੜਕੀਆਂ ਆਪਣੀ ਮੰਜ਼ਿਲ ਚੁਣਦੇ ਹੋਏ ਤਰੱਕੀਆਂ ਦੀ ਉਚਾਈਆਂ ਛੂ ਸਕਦੀਆਂ ਹਨ।
ਡਾ. ਹਰਸ਼ਿੰਦਰ ਕੌਰ ਮਸ਼ਹੂਰ ਪੰਜਾਬੀ ਲੇਖਕਾ ਅਤੇ ਸਮਾਜ ਸੇਵੀ ਜਿਨ੍ਹਾਂ ਹੁਣ ਤੱਕ ਇਕਤਾਲੀ ਦੇ ਕਰੀਬ ਕਿਤਾਬਾਂ ਲਿਖੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਹੁਣ ਤੱਕ 415 ਗਰੀਬ ਅਨਾਥ ਲੜਕੀਆਂ ਨੂੰ ਸਕੂਲੀ ਸਿੱਖਿਆਂ ਪ੍ਰਦਾਨ ਕਰਵਾਈ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਆਪਣੇ ਉੱਪਰ ਉੱਠ ਰਹੀਆਂ ਉਂਗਲਾਂ ਅਤੇ ਗੰਦੀਆਂ ਨਜ਼ਰਾਂ ਦੀ ਪਰਵਾਹ ਨਾ ਕਰਦੇ ਹੋਏ ਸਿਰਫ਼ ਤੇ ਸਿਰਫ਼ ਆਪਣੀ ਮੰਜ਼ਲ ਨੂੰ ਦੇਖਣਾ ਚਾਹੀਦਾ ਹੈ। ਕਿਉਂਕਿ ਜੋ ਲੋਕ ਤੁਹਾਡੇ ਸੰਘਰਸ਼ ਮੌਕੇ ਉਗਲਾਂ ਚੁੱਕਦੇ ਹਨ ਉਹੀ ਲੋਕ ਤੁਹਾਨੂੰ ਕਾਮਯਾਬੀ ਮਿਲਣ ਤੇ ਤਾੜੀਆਂ ਮਾਰ ਰਹੇ ਹੁੰਦੇ ਹਨ। ਅਖੀਰ ਵਿਚ ਰੇਡੀਉ ਜੋਕੀ ਆਰ ਜੇ ਰਾਬੀਆ ਨੇ ਅਪਣੀ ਜ਼ਿੰਦਗੀ ਦੇ ਸੰਘਰਸ਼ ਅਤੇ ਸਫਲਤਾ ਹੋਣ ਦੀ ਕਹਾਣੀ ਸਾਂਝੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸਮੁੱਚੇ ਸਮਾਰੋਹ ਦੀ ਪ੍ਰਧਾਨਗੀ ਵੀ ਕੀਤੀ। ਇਸ ਮੌਕੇ ਤੇ ਵਿਦਿਆਰਥੀਆਂ ਨੇ ਵੀ ਕਈ ਸਵਾਲ ਪੁੱਛੇ ਜਿਨ੍ਹਾਂ ਦਾ ਇਨ੍ਹਾਂ ਮਸ਼ਹੂਰ ਹਸਤੀਆਂ ਨੇ ਬਿਹਤਰੀਨ ਜਵਾਬ ਦਿੱਤਾ।
ਇਸ ਮੌਕੇ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਬੇਸ਼ੱਕ ਸਮੇਂ ਦੇ ਚੱਲਦਿਆਂ ਲੜਕੇ ਲੜਕੀ ਦਾ ਵਖਰੇਵੇਂ ਦੀ ਸੋਚ ਵਿਚ ਫ਼ਰਕ ਆਇਆਂ ਹੈ ਪਰ ਫਿਰ ਵੀ ਅੱਜ ਦੇ ਦੌਰ ਵਿਚ ਵੀ ਲੜਕੀਆਂ ਨੂੰ ਸਿੱਖਿਆਂ, ਕੈਰੀਅਰ ਦੀ ਸੋਚ ਸਮੇਤ ਹੋਰ ਕਈ ਗੱਲਾਂ ਲਈ ਆਪਣੇ ਮਾਪਿਆਂ ਦੀ ਸੋਚ ਤੇ ਨਿਰਭਰ ਰਾਹੁਣਾ ਪੈਂਦਾ ਹੈ। ਇਸ ਲਈ ਸਮਾਜ ਵਿਚ ਅੱਜ ਵੀ ਲੜਕੀਆਂ ਦੀ ਆਜ਼ਾਦੀ ਅਤੇ ਉਨ੍ਹਾਂ ਨੂੰ ਆਪਣੀ ਸੋਚ ਅਨੁਸਾਰ ਜ਼ਿੰਦਗੀ ਜਿਊਣ ਦੇ ਮੌਕੇ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਲੜਕੇ ਲੜਕੀ ਦੀ ਬਰਾਬਰਤਾ ਦੀ ਗੱਲ ਕਰਦੇ ਹੋਏ ਕਿਹਾ ਕਿ ਜੇਕਰ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣਾ ਹੈ ਤਾਂ ਸਭ ਤੋਂ ਪਹਿਲਾਂ ਲੜਕੇ ਲੜਕੀ ਦੇ ਪਾੜੇ ਨੂੰ ਖ਼ਤਮ ਕਰਨਾ ਹੋਵੇਗਾ।
ਸ੍ਰੀ ਧਾਲੀਵਾਲ ਨੇ ਕਿਹਾ ਕਿ ਇਹ ਸੀਜੀਸੀ ਝੰਜੇੜੀ ਲਈ ਮਾਣ ਦੀ ਗੱਲ ਹੈ ਕਿ ਕੈਂਪਸ ਵਿਚ ਸਿੱਖਿਆਂ ਹਾਸਿਲ ਕਰਨ ਵਾਲੀਆਂ ਲੜਕੀਆਂ ਨੇ ਵੀ ਨੌਕਰੀਆਂ, ਖੇਡਾਂ ਜਾ ਸਿੱਖਿਆਂ ਦੇ ਖੇਤਰ ਵਿਚ ਕਾਲਜ ਦਾ ਨਾਮ ਉੱਚਾ ਕੀਤਾ ਹੈ । ਇਸ ਮੌਕੇ ਸੀਜੀਸੀ ਝੰਜੇੜੀ ਕਾਲਜ ਦੀ ਮੈਨੇਜਮੈਂਟ ਵੱਲੋਂ ਇਨ੍ਹਾਂ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਦੇ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In Business

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…