ਸੀਜੀਸੀ ਝੰਜੇੜੀ ਵਿੱਚ ਕੌਮਾਂਤਰੀ ਡਿਪਲੋਮੈਟ ਮੀਟ-2021 ਦਾ ਆਯੋਜਨ, 11 ਦੇਸ਼ਾਂ ਦੇ ਡਿਪਲੋਮੈਟਾਂ ਨੇ ਕੀਤੀ ਸ਼ਿਰਕਤ

ਕੌਮਾਂਤਰੀ ਪੱਧਰ ’ਤੇ ਸਿੱਖਿਆਂ ਦੇ ਖੇਤਰ ਵਿੱਚ ਆ ਰਹੇ ਬਦਲਾਵਾਂ ਤੇ ਕੀਤੀ ਚਰਚਾ

ਝੰਜੇੜੀ ਕੈਂਪਸ ਵਿੱਚ ਉੱਚ ਸਿੱਖਿਆ ਹਾਸਲ ਕਰ ਰਹੇ ਨੇ ਏਸ਼ੀਆ, ਅਫ਼ਰੀਕਾ ਤੇ ਯੂਰਪ ਦੇ ਕਈ ਵਿਦਿਆਰਥੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਨਵੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਿੱਚ ਅੰਤਰਰਾਸ਼ਟਰੀ ਡਿਪਲੋਮੈਟ ਮੀਟ-2021 ਦਾ ਆਯੋਜਨ ਕੀਤਾ ਗਿਆ। ਇਸ ਈਵੈਂਟ ਵਿੱਚ ਜ਼ਿੰਬਾਬਵੇ, ਕੀਨੀਆ, ਸੁਡਾਨ, ਨਾਮੀਬੀਆ, ਜ਼ੈਂਬੀਆ, ਅਫ਼ਗ਼ਾਨਿਸਤਾਨ, ਰੋਆਨ, ਆਈਵਰੀਕੋਸਟ ਸਮੇਤ ਕੁੱਲ ਗਿਆਰਾਂ ਦੇਸ਼ਾਂ ਦੇ ਡਿਪਲੋਮੈਟ ਨੇ ਸ਼ਿਰਕਤ ਸੀ। ਇਸ ਮੀਟ ਦਾ ਮੁੱਖ ਉਦੇਸ਼ ਕੌਮਾਂਤਰੀ ਪੱਧਰ ਤੇ ਸਿੱਖਿਆਂ ਦੇ ਪੱਧਰ ਵਿੱਚ ਆ ਰਹੇ ਬਦਲਾਵਾਂ ਤੇ ਚਰਚਾ ਕਰਨਾ ਸੀ। ਨਾਲ ਹੀ ਇਹ ਵੀ ਚਰਚਾ ਦਾ ਪ੍ਰਮੁੱਖ ਵਿਸ਼ਾ ਰਿਹਾ ਕਿ ਝੰਜੇੜੀ ਕੈਂਪਸ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ। ਜਦਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਭਾਰਤ ਵਿੱਚ ਆਉਣ ਵਾਲੀਆਂ ਤਕਲੀਫ਼ਾਂ ’ਤੇ ਵੀ ਚਰਚਾ ਕੀਤੀ ਗਈ।
ਜ਼ਿਕਰਯੋਗ ਹੈ ਕਿ ਝੰਜੇੜੀ ਕੈਂਪਸ ਵਿੱਚ ਏਸ਼ੀਆ, ਅਫ਼ਰੀਕਾ ਤੇ ਯੂਰਪ ਦੇ ਕਈ ਵਿਦਿਆਰਥੀ ਸਿੱਖਿਆਂ ਹਾਸਲ ਕਰ ਰਹੇ ਹਨ। ਇਸ ਦੌਰਾਨ ਦੂਜੇ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਵੱਡੇ ਪੱਧਰ ਤੇ ਇਸ ਮੀਟ ਵਿਚ ਹਿੱਸਾ ਲਿਆ। ਜਿਸ ਨਾਲ ਝੰਜੇੜੀ ਕੈਂਪਸ ਕਿਸੇ ਵਿਦੇਸ਼ੀ ਕੈਂਪਸ ਵਾਂਗ ਨਜ਼ਰ ਆ ਰਿਹਾ ਸੀ। ਡਿਪਲੋਮੈਟਸ ਦੇ ਕੈਂਪਸ ਪਹੁੰਚਣ ’ਤੇ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਤੇ ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਘੱਟ ਗਿਣਤੀਆਂ ਭਲਾਈ, ਨਵੇਂ ਅਤੇ ਗੈਰ-ਨਵਿਆਉਣਯੋਗ ਊਰਜਾ ਸਰੋਤ, ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਰਾਜ ਕੁਮਾਰ ਵੇਰਕਾ ਮੁੱਖ ਮਹਿਮਾਨ ਸਨ। ਜਦ ਕਿ ਬੱਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਸਿੰਘ ਵਿਸ਼ੇਸ਼ ਮਹਿਮਾਨ ਸਨ।
ਇਸ ਦੌਰਾਨ ਭਾਰਤ ਵਿੱਚ ਰਿਯਾਨ ਦੇ ਰਾਜਦੂਤ ਨਭਿਤ ਕਪੂਰ, ਰਾਇਨ ਕੌਂਸਲੇਟ ਦੇ ਬੁਲਾਰੇ ਮਾਨ ਸਿੰਘ, ਨਾਰਵੇ ਦੇ ੇ ਮਵੀਤੁਮਵਾ, ਜ਼ਿਬਾਬਾਵੇਂ ਦੇ ਅਨੋਹ ਕੋਆਸੀ ਮਾਰਟਿਨ, ਆਈਵਟ ਕੋਸਟ ਦੇ ਡਿਜਾਨੋ ਮਾਰਟਿਨਰ, ਸੁਡਾਨ ਦੀ ਲੇਜ਼ਰ, ਕੀਨੀਆ ਦੀ ਐਸਥਰ ਕਰੇਮਾ ਮੁਟੂਆ, ਨਾਮੀਬੀਆ ਦੇ ਐਨੀ ਕੇ ਨੰਦਾ ਅਤੇ ਅਫ਼ਗ਼ਾਨਿਸਤਾਨ ਦੇ ਸਿਦੀਕੁੱਲਾ ਸ਼ਹਿਰ ਨੇ ਆਪਣੇ ਆਪਣੇ ਦੇਸ਼ਾਂ ਦੇ ਵਿਦਿਆਰਥੀਆਂ ਦੀ ਸਿੱਖਿਆ ਸਬੰਧੀ ਜ਼ਰੂਰਤਾਂ ਅਤੇ ਲੋੜੀਦੇ ਬਦਲਾਵਾਂ ’ਤੇ ਚਾਨਣਾ ਪਾਇਆ। ਇਸ ਵਿਚਾਰ-ਵਟਾਂਦਰੇ ਵਿੱਚ ਭਾਰਤ ਵਿੱਚ ਪੜ੍ਹ ਰਹੇ ਅਫ਼ਰੀਕੀ ਵਿਦਿਆਰਥੀਆਂ ਨੂੰ ਭਾਸ਼ਾ ਦੀ ਰੁਕਾਵਟ, ਖਾਣ ਪੀਣ, ਵਾਤਾਵਰਨ ਵਿੱਚ ਬਦਲਾਵਾਂ, ਬਿਗਾਨੇ ਦੇਸ਼ ਵਿਚ ਸਮਾਜਿਕ ਸੁਰੱਖਿਆ, ਨਵੇਂ ਲੋਕਾਂ ਵਿੱਚ ਆਪਣੇ ਆਪ ਨੂੰ ਐਡਜਸਟ ਕਰਨਾ ਅਤੇ ਸਭਿਆਚਾਰਕ ਬਦਲਾਵਾਂ ਜਿਹੇ ਮੁੱਦੇ ਮੁੱਖ ਰਹੇ।
ਅਫ਼ਰੀਕੀ ਡਿਪਲੋਮੈਟ ਦਾ ਕਹਿਣਾ ਸੀ ਕਿ ਕੌਮਾਂਤਰੀ ਵਿਦਿਆਰਥੀਆਂ ਦੇ ਸਭਿਆਚਾਰ, ਮੌਸਮ ਤੇ ਭਾਸ਼ਾ ਵੱਖ ਹੋਣ ਕਰਕੇ ਉਨ੍ਹਾਂ ਨੂੰ ਨਵੇਂ ਲੋਕਾਂ ਅਤੇ ਨਵੀ ਥਾਂ ’ਤੇ ਢਾਲਣ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ। ਇਸ ਦੇ ਨਾਲ ਹੀ ਅਫ਼ਰੀਕਣ ਦੇਸ਼ਾਂ ਦੇ ਵਿਦਿਆਰਥੀ ਗਰੀਬ ਹੁੰਦੇ ਹਨ ਇਸ ਲਈ ਭਾਰਤੀ ਸਿੱਖਿਆਂ ਦੇ ਸਿਸਟਮ ਥੋੜੇ ਸਸਤੇ ਹੋਣੇ ਚਾਹੀਦੇ ਹਨ ਤਾਂ ਕਿ ਭਾਰਤ ਵਿਚ ਵੱਧ ਤੋਂ ਵੱਧ ਅਫ਼ਰੀਕੀ ਵਿਦਿਆਰਥੀ ਸਿੱਖਿਆ ਹਾਸਲ ਕਰਨ ਆਉਣ। ਨਾਰਵੇ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੇ ਦੇਸ਼ ਦੀ 130 ਦੇ ਕਰੀਬ ਕੰਪਨੀਆਂ ਭਾਰਤ ਵਿਚ ਕੰਮ ਕਰਦੀਆਂ ਹਨ। ਇਨ੍ਹਾਂ ਸਾਰੀਆਂ ਕੰਪਨੀਆਂ ਨੂੰ ਉਹ ਵਿਦਿਆਰਥੀ ਸਭ ਤੋਂ ਵੱਧ ਲੋੜੀਂਦੇ ਹਨ ਜਿਨ੍ਹਾਂ ਨੇ ਭਾਰਤ ਵਿਚ ਹੀ ਸਿੱਖਿਆ ਹਾਸਲ ਕੀਤੀ ਹੋਵੇ। ਇਸ ਤਰਾਂ ਨਾਰਵੇ ਦੇ ਵਿਦਿਆਰਥੀ ਭਾਰਤ ਵਿਚ ਹੀ ਸਿੱਖਿਆ ਹਾਸਲ ਕਰਕੇ ਬਿਹਤਰੀਨ ਨੌਕਰੀ ਦੇ ਮੌਕੇ ਲੱਭ ਸਕਦੇ ਹਨ। ਅਫ਼ਗ਼ਾਨਿਸਤਾਨ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਹੋਈ ਉੱਥਲ ਪੁਥਲ ਦੇ ਚੱਲਦਿਆਂ ਉਨ੍ਹਾਂ ਦੇ ਵਿਦਿਆਰਥੀ ਵੱਡੇ ਪੱਧਰ ’ਤੇ ਭਾਰਤ ਆ ਕੇ ਸਿੱਖਿਆ ਹਾਸਲ ਕਰਨਾ ਚਾਹੁੰਦੇ ਹਨ। ਜਦਕਿ ਪੁਰਾਣੇ ਵਿਦਿਆਰਥੀ ਵੀ ਸੁਰੱਖਿਆ ਪੱਖੋਂ ਵਾਪਸ ਨਾ ਜਾ ਕੇ ਇੱਥੇ ਹੀ ਹੋ ਸਿੱਖਿਆ ਹਾਸਲ ਕਰਨਾ ਚਾਹੁੰਦੇ ਹਨ।
ਸੀਜੀਸੀ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਵੱਖ ਵੱਖ ਦੇਸ਼ਾਂ ਦੇ ਬੁਲਾਰਿਆਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਸੰਪੂਰਨ ਤੌਰ ’ਤੇ ਮੰਨਦੇ ਹੋਏ ਕਿਹਾ ਕਿ ਕਿਉਂਕਿ ਝੰਜੇੜੀ ਕੈਂਪਸ ਵਿੱਚ ਵੱਡੀ ਗਿਣਤੀ ਵਿੱਚ ਵਿਦੇਸ਼ੀ ਵਿਦਿਆਰਥੀ ਪੜਦੇ ਹਨ ਇਸ ਲਈ ਉਨ੍ਹਾਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਦੇ ਹੋਏ ਛੇਤੀ ਤੋਂ ਛੇਤੀ ਨਿਬੇੜਿਆ ਜਾਂਦਾ ਹੈ। ਇਸ ਲਈ ਕੈਂਪਸ ਵਿੱਚ ਇਕ ਵੱਖਰਾ ਡਿਪਾਰਟਮੈਂਟ ਵੀ ਕੰਮ ਕਰਦਾ ਹੈ। ਇਸ ਦੇ ਨਾਲ ਕਮਜ਼ੋਰ ਪਰ ਪੜਾਈ ਵਿੱਚ ਚੰਗੀ ਪ੍ਰਤਿਭਾ ਦੇਣ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸਾਲ ਵੀ 5 ਕਰੋੜ ਦੀ ਸਕਾਲਰਸ਼ਿਪ ਵੰਡੀ ਗਈ। ਜਿਸ ਦਾ ਫ਼ਾਇਦਾ ਭਾਰਤੀ ਅਤੇ ਵਿਦੇਸ਼ੀ ਵਿਦਿਆਰਥੀਆਂ ਨੇ ਲਿਆ।

ਮੁੱਖ ਮਹਿਮਾਨ ਕੈਬਿਨੇਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸੀਜੀਸੀ ਝੰਜੇੜੀ ਕੈਂਪਸ ਉੱਤਰੀ ਭਾਰਤ ਦੇ ਉਨ੍ਹਾਂ ਬਿਹਤਰੀਨ ਕਾਲਜਾਂ ਵਿਚੋਂ ਇਕ ਮੰਨਿਆ ਜਾਂਦਾ ਹੈ ਜਿਨ੍ਹਾਂ ਨੂੰ ਬਿਹਤਰੀਨ ਸਿੱਖਿਆਂ ਦੇ ਨਾਲ ਨਾਲ ਵਿਦਿਆਰਥੀਆਂ ਲਈ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਨੌਕਰੀ ਦਿਵਾਉਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਇਸ ਪੰਜਾਬ ਵਾਸੀਆਂ ਲਈ ਖ਼ੁਸ਼ਨਸੀਬੀ ਦੀ ਗੱਲ ਹੈ ਕਿ ਸੀਜੀਸੀ ਉਨ੍ਹਾਂ ਦੇ ਰਾਜ ਵਿਚ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਇਸ ਦੇ ਨਾਲ ਹੀ ਵਿਦੇਸ਼ੀ ਵਿਦਿਆਰਥੀਆਂ ਦਾ ਇਨੇ ਵੱਡੇ ਪੱਧਰ ਤੇ ਇੱਥੇ ਸਿੱਖਿਆ ਹਾਸਲ ਕਰਨ ਆਉਣਾ ਸਾਡੇ ਸੂਬੇ ਨੂੰ ਅੰਤਰਰਾਸ਼ਟਰੀ ਮਾਣ ਮਹਿਸੂਸ ਕਰਾਉਂਦਾ ਹੈ। ਉਨ੍ਹਾਂ ਪ੍ਰਧਾਨ ਧਾਲੀਵਾਲ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸਰਾਹਨਾ ਕੀਤੀ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਭਾਰਤੀ ਕਲਾਸਿਕ ਡਾਂਸ, ਸਮਕਾਲੀ ਡਾਂਸ ਅਤੇ ਪੰਜਾਬ ਦੀ ਸ਼ਾਨ ਭੰਗੜੇ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ ਗਈ। ਇਸ ਦੌਰਾਨ ਮਾਣਯੋਗ ਕੈਬਿਨੇਟ ਮੰਤਰੀ ਰਾਜ ਕੁਮਾਰ ਵੇਰਕਾ, ਸਭ ਦੇਸ਼ਾਂ ਦੇ ਡਿਪਲੋਮੈਟਾਂ ਨੇ ਸਟੇਜ ਤੇ ਭੰਗੜਾ ਵੀ ਪਾਇਆ। ਅਖੀਰ ਵਿੱਚ ਪ੍ਰਧਾਨ ਧਾਲੀਵਾਲ ਵੱਲੋਂ ਮੁੱਖ ਮਹਿਮਾਨ ਅਤੇ ਵਿਦੇਸ਼ੀ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ ਗਏ।

Load More Related Articles
Load More By Nabaz-e-Punjab
Load More In Awareness/Campaigns

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…