ਸੀਜੀਸੀ ਝੰਜੇੜੀ ਦੇ ਵਿਦਿਆਰਥੀਆਂ ਨੇ ਪੋਸ਼ਣ, ਸਫ਼ਾਈ ਤੇ ਤੰਦਰੁਸਤ ਜ਼ਿੰਦਗੀ ਜਿਊਣ ਦੇ ਤਰੀਕੇ ਕੀਤੇ ਸਾਂਝੇ

ਵਿਦਿਆਰਥੀਆਂ ਨੇ ਕੰਝੇੜੀ ਵਿੱਚ ਲੋਕਾਂ ਦੀ ਸਿਹਤ ਦਾ ਸਰਵੇ ਕਰਕੇ ਕੌਂਸਲਰ ਨਾਲ ਕੀਤਾ ਸਾਂਝਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਪੰਚਕੂਲਾ, 27 ਅਕਤੂਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ (ਸੀਜੀਸੀ) ਦੇ ਝੰਜੇੜੀ ਕੈਂਪਸ ਦੇ ਨਿਊਟਰਿਸ਼ਨ ਅਤੇ ਡਾਇਟੀਸ਼ਨ ਵਿਭਾਗ ਅਤੇ ਐਮਬੀਏ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸਾਂਝੇ ਉੱਦਮ ਰਾਹੀਂ ਪੰਚਕੂਲਾ ਦੇ ਕੰਝੇੜੀ ਇਲਾਕੇ ਵਿੱਚ ਸਿਹਤ ਸੰਭਾਲ, ਪੋਸ਼ਣ ਅਤੇ ਸਾਫ਼ ਸਫ਼ਾਈ ਸਬੰਧੀ ਇਕ ਸਰਵੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕੰਝੇੜੀ ਦੇ ਇਲਾਕੇ ਵਿਚ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰ ਰਹਿੰਦੇ ਹਨ। ਜੋ ਕਿ ਆਲੇ ਦੁਆਲੇ ਸਫ਼ਾਈ ਰੱਖਣ ਅਤੇ ਪੋਸ਼ਕ ਖ਼ੁਰਾਕ ਦੀ ਜਾਣਕਾਰੀ ਨਾ ਹੋਣ ਕਾਰਨ ਕਈ ਤਰਾਂ ਦੀਆਂ ਬਿਮਾਰੀਆਂ ਨਾਲ ਜੂਝਦੇ ਹਨ। ਵਿਦਿਆਰਥੀਆਂ ਵੱਲੋਂ ਇਕਠਾ ਕੀਤਾ ਡਾਟਾ ਇਲਾਕੇ ਦੇ ਕੌਂਸਲਰ ਨਰਿੰਦਰ ਲੁਬਾਣਾ ਨਾਲ ਸਾਂਝਾ ਕੀਤਾ ਗਿਆ ਤਾਂ ਕਿ ਉਹ ਮਿਊਂਸੀਪਲ ਕਮੇਟੀ ਨਾਲ ਸਾਂਝਾ ਕਰਕੇ ਇਸ ਦਾ ਹੱਲ ਕੱਢ ਸਕਣ। ਇਸ ਦੌਰਾਨ ਡਾਟਾ ਨੂੰ 4 ਹਿੱਸਿਆਂ ਨਿੱਜੀ ਸਫ਼ਾਈ, ਸਾਫ਼ ਪਾਣੀ, ਪੌਸ਼ਟਿਕ ਭੋਜਨ ਅਤੇ ਰਹਿੰਦ ਖੂੰਹਦ ਦੀ ਸੰਭਾਲ ਵਿੱਚ ਵੰਡਦੇ ਹੋਏ ਵਿਦਿਆਰਥੀਆਂ ਨੇ ਨਾਗਰਿਕਾਂ ਨਾਲ ਜਾਣਕਾਰੀ ਸਾਂਝਾ ਕੀਤੀ। ਇਸ ਦੇ ਨਾਲ ਹੀ ਲੋਕਾਂ ਨੂੰ ਸਮਝਾਇਆ ਗਿਆ ਕਿ ਨਿੱਜੀ ਸਫ਼ਾਈ, ਪੌਸ਼ਟਿਕ ਖਾਣਾ ਅਤੇ ਸਾਫ਼ ਪਾਣੀ ਚੰਗੀ ਸਿਹਤ ਲਈ ਕਿਸ ਤਰਾਂ ਅਹਿਮ ਹਨ। ਹਾਲਾਂਕਿ ਇਹ ਵੀ ਆਮ ਵੇਖਣ ਨੂੰ ਮਿਲਿਆਂ ਕਿ ਮਜ਼ਦੂਰ ਵਰਗ ਵਿਚ ਖ਼ਾਸ ਕਰਕੇ ਅੌਰਤਾਂ ਵਿਚ ਚੰਗੀ ਸਿਹਤ ਸੰਭਾਲ ਦੀ ਜਾਣਕਾਰੀ ਦੀ ਕਾਫ਼ੀ ਕਮੀ ਰਹੀ।
ਸੀਜੀਸੀ ਦੇ ਐਮਡੀ ਅਰਸ਼ ਧਾਲੀਵਾਲ ਨੇ ਕਿਹਾ ਕਿ ਅਜੋਕੇ ਕਰੋਨਾ ਕਾਲ ਵਿਚ ਜਿੱਥੇ ਸਫ਼ਾਈ ਅਤੇ ਬਿਹਤਰੀਨ ਖ਼ੁਰਾਕ ਦੀ ਹਰ ਨਾਗਰਿਕ ਨੂੰ ਸਭ ਤੋਂ ਵੱਧ ਲੋੜ ਹੈ, ਅਜਿਹੇ ਸਮੇਂ ਵਿਚ ਅਜਿਹੇ ਸਰਵੇ ਸਮਾਜ ਲਈ ਬਿਹਤਰੀਨ ਸੇਵਾ ਦਾ ਸਬੱਬ ਬਣਦੇ ਹਨ। ਉਨ੍ਹਾਂ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਵਿੱਚ ਗਰੀਬੀ ਅਤੇ ਭੁੱਖਮਰੀ ਦੇ ਚੱਕਰ ਨੂੰ ਤੋੜਨ ਲਈ ਨਾਗਰਿਕਾਂ ਨੂੰ ਸਿਹਤ ਸਬੰਧੀ ਵੀ ਜਾਗਰੂਕ ਕਰਨਾ ਬਹੁਤ ਅਹਿਮ ਹੈ। ਉਨ੍ਹਾਂ ਦੱਸਿਆਂ ਕਿ ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਇਸ ਤਰਾਂ ਦੇ ਸਰਵੇ ਨਾ ਸਿਰਫ਼ ਵਿਦਿਆਰਥੀਆਂ ਲਈ ਪ੍ਰੈਕਟੀਕਲ ਜਾਣਕਾਰੀ ਮੁਹੱਈਆ ਕਰਾਉਂਦੇ ਹਨ ਬਲਕਿ ਸਮਾਜ ਸੇਵਾ ਦਾ ਵੀ ਸਬੱਬ ਬਣਦੇ ਹਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…