ਰਿਕਾਰਡਤੋੜ ਪ੍ਰਾਪਤੀਆਂ ਨਾਲ ਸੀਜੀਸੀ ਲਾਂਡਰਾਂ ਸਾਲ- 2017 ਵਿੱਚ ਪੰਜਾਬ ਦਾ ਨੰਬਰ-1 ਕਾਲਜ ਬਣਿਆ

ਸਾਲ-2017 ਵਿੱਚ ਪਲੇਸਮੈਂਟ ਦਰ ਵਿੱਚ 60 ਫ਼ੀਸਦੀ ਰਿਕਾਰਡ ਵਾਧਾ ਦਰਜ

ਖੇਡਾਂ ਦੇ ਖੇਤਰ ‘ਚ ਹਰ ਗੇਮ ‘ਚ ਪੀਟੀਯੂ ਦੀ ਅਗਵਾਈ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਦਸੰਬਰ:
ਸਾਲ 2017 ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਲਈ ਵਿਸ਼ੇਸ਼ ਪ੍ਰਾਪਤੀਆਂ ਵਾਲਾ ਰਿਹਾ। ਕਾਲਜ ਨੇ ਜਿਥੇ ਅੰਤਰ-ਰਾਸ਼ਟਰੀ ਯੂਨੀਵਰਸਿਟੀਆਂ ਦੇ ਨਾਲ ਫੈਕਲਟੀ ਸਬੰਧ ਬਣਾਏ ਉਛੇ ਹੀ 457 ਬਹੁਰਾਸ਼ਟਰੀ ਕੰਪਨੀਆਂ ਨਾਲ ਅਕਾਦਮਿਕ ਤੇ ਇੰਡਸਟਰੀ ਗੱਠਜੋੜ ਕਰਕੇ 5 ਹਜਾਰ ਦੇ ਕਰੀਬ ਵਿਦਿਆਰਥੀਆਂ ਨੂੰ ਰੁਜ਼ਗਾਰ ਦਿਵਾ ਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਇਸੇ ਤਰ੍ਹਾਂ ਸਾਲ 2017 ਵਿਚ ਹੋਰਨਾਂ ਤੋ ਇਲਾਵਾ ਵਿਸ਼ਵ ਦੀਆਂ ਅੱਵਲ ਦਰਜੇ ਦੀਆਂ ਕੰਪਨੀਆਂ ਜਿਵੇਂ ਈ ਕਮਰਸ ਕੰਪਨੀ ਐਮਾਜ਼ਾਨ, ਮਾਈਕ੍ਰਸਾਫ਼ਟ, ਐਚਪੀ ਆਦਿ ਵਰਗੀਆਂ ਕੰਪਨੀਆਂ ਨੂੰ ਕੈਪਸ ਪਲੇਸਮੈਂਟ ਲਈ ਬੁਲਾਕੇ ਇੰਜੀਨੀਅਰਿੰਗ, ਪ੍ਰਬੰਧਨ, ਕੰਪਿਊਟਰ ਸਮੇਤ ਕਾਮਰਸ, ਹੌਸਪੀਟੈਲਟੀ, ਫਾਰਮੇਸੀ, ਬਾਇਓਟੈਕਨਾਲੌਜੀ ਅਤੇ ਸਿੱਖਿਆ ਦੇ 5 ਹਜਾਰ ਵਿਦਿਆਰਥੀਆਂ ਨੂੰ ਰੁਜ਼ਗਾਰ ਦਿਵਾਉਣ ਦੀ ਪ੍ਰਾਪਤੀ ਨਾਲ ਪਲੇਸਮੈਂਟ ਦਰ ਵਿੱਚ 60 ਫੀਸਦੀ ਵਾਧਾ ਦਰਜ ਕਰਾਇਆ ਹੈ।
ਇਸੇ ਤਰ੍ਹਾਂ ਸੀਜੀਸੀ ਦੇ ਖਿਡਾਰੀਆਂ ਨੇ ਜਿਥੇ ਵੇਟ ਅਤੇ ਪਾਵਰ ਲਿਫ਼ਟਿੰਗ ਵਿੱਚ 8ਵੀਂ ਵਾਰ ਪੀਟੀਯੂ ਇੰਟਰ ਕਾਲਜ ਚੈਂਪੀਅਨਸ਼ਿਪ ‘ਤੇ ਕਬਜਾ ਬਰਕਰਾਰ ਰੱਖਿਆ ਉਥੇ ਹੀ ਚੈਸ,ਵਾਲੀਬਾਲ, ਹੈਂਡਬਾਲ, ਬੈਡਮਿੰਟਨ ਅਤੇ ਲਾਇਨ ਟੈਨਿਸ ਵਿੱਚ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੇਮਾਂ ਵਿੱਚ ਪੀਟੀਯੂ ਦੀ ਨਿਮਾਇੰਦਗੀ ਕੀਤੀ ਅਤੇ ਵੱਡੀਆਂ ਪ੍ਰਾਪਤੀਆਂ ਕੀਤੀਆਂ। ਇਨ੍ਹਾਂ ਪ੍ਰਾਪਤੀਆਂ ਦੇ ਬਲਬੂਤੇ ਹੀ ਦੇਸ਼ ਦੀ ਸਿਰਮੌਰ ਸੰਸਥਾ‘ਗਲੋਬਲ ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ‘ ਵੱਲੋਂ ਹਾਲ ਹੀ ਵਿੱਚ ਦੇਸ਼ ਦੇ ਬਹੁ ਤਕਨੀਕੀ ਕਾਲਜਾਂ ਦੇ ਕੀਤੇ ਸਰਵੇਖਣ ਦੇ ਜਾਰੀ ਕੀਤੇ ਅੰਕੜਿਆਂ ਵਿੱਚ ਸੀਜੀਸੀ ਲਾਂਡਰਾਂ ਉਤਰੀ ਭਾਰਤ ਦਾ 5ਵਾਂ ਅਤੇ ਪੰਜਾਬ ਦਾ ਨੰਬਰ ਵਨ ਕਾਲਜ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਉਥੇ ਹੀ ਕਾਲਜ ਨੇ ਕਈ ਕੌਮੀ ਪੱਧਰ ਦੇ ਐਵਾਰਡ ਹਾਸਲ ਕੀਤੇ।
ਇਹੀ ਨਹੀਂ ਸੀਜੀਸੀ ਲਾਂਡਰਾਂ ਦੇ ਇੰਜੀਨੀਅਰਾਂ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕਰਨ ਨਾਲ ਕਾਲਜ ਦੀ ਫੈਕਲਟੀ ਵੱਲੋਂ ਵਿਸ਼ਵ ਵਿਆਪੀ ਸਿੱਖਿਆ ਦੇਣ ਦਾ ਸਬੂਤ ਪੇਸ਼ ਕੀਤਾ ਹੈ। ਸੀਜੀਸੀ ਲਾਂਡਰਾਂ ਦੀਆਂ ਇਨ੍ਹਾਂ ਮਾਣਮੱਤੀਆਂ ਪ੍ਰਾਪਤੀਆਂ ਤੋਂ ਖੁਸ਼ ਹੁੰਦਿਆਂ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਵਿਦਿਆਰਥੀਆਂ ਦੀ ਸੁਵਿਧਾ ਅਤੇ ਉਨ੍ਹਾਂ ਦੇ ਭਵਿੱਖ ਦੀ ਕਾਮਯਾਬੀ ਲਈ ਜਿਥੇ ਸਾਡੀਆਂ ਅਣਥੱਕ ਕੋਸ਼ਿਸ਼ਾਂ ਜਾਰੀ ਹਨ ਉਥੇ ਹੀ ਸਾਡੇ ਵੱਲੋਂ ਦੇਸ਼ ਵਿਦੇਸ਼ ਦੀਆਂ ਨਾਮਵਰ ਯੂਨੀਵਰਸਿਟੀਆਂ ਨਾਲ ਸਮੈਸਟਰ ਦਾ ਅਦਾਨ-ਪ੍ਰਦਾਨ ਕਰਨ ਲਈ ਗੱਠਜੋੜ ਸਥਾਪਤ ਕੀਤਾ ਉਥੇ ਹੀ ਬਹੁ ਕੌਮੀ ਕੰਪਨੀਆਂ ਨਾਲ ਅਕਾਦਮਿਕ ਭਾਈਵਾਲੀ ਕਰ ਸਮਰ ਕੈਂਪ/ਟ੍ਰੇਨਿੰਗ, ਪ੍ਰੀ ਪਲੇਸਮੈਂਟ ਦੇਣ ਦੇ ਲਈ ਕੈਂਪਸ ਵਿੱਚ ਹਾਈ ਟੈਕਨਾਲੋਜੀ ਨਾਲ ਲੈਸ ਉਚ ਕੁਆਲਟੀ ਦੀਆਂ ਲੈਬਾਂ ਸਥਾਪਤ ਕਰਨ ਨੂੰ ਤਰਜੀਹ ਦਿੱਤੀ ਜਿਸ ‘ਚ ਅਸੀਂ ਕਾਫੀ ਹੱਦ ਤੱਕ ਸਫ਼ਲ ਰਹੇ ਹਾਂ।
ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਅਸੀਂ ਵਿਦਿਆਰਥੀਆਂ ਨੂੰ ਆਪਣੇ ਖੁਦ ਦੇ ਕਾਰੋਬਾਰ ਸਥਾਪਤ ਕਰਨ ਵਿੱਚ ਆਰਥਿਕ ਸਹਿਯੋਗ ਦੇਣ ਤੋਂ ਇਲਾਵਾ ਉਨ੍ਹਾਂ ਦੇ ਖੋਜ ਕਾਰਜਾਂ ਲਈ ਲੋੜੀਂਦੇ ਉਪਕਰਣ ਉਪਲਬਧ ਕਰਵਾਏ ਜਾਂਦੇ ਹਨ। ਉਨ੍ਹਾਂ ਖੁਸ਼ੀ ਭਰੇ ਅੰਦਾਜ ‘ਚ ਦੱਸਿਆ ਕਿ ਸਾਡੇ ਫੈਕਲਟੀ ਮੈਂਬਰਾਂ ਵੱਲੋਂ ਸਾਲ-2017 ‘ਚ ਜਿਥੇ 335 ਖੋਜ ਪੇਪਰ ਪੇਸ਼ ਕੀਤੇ ਉਥੇ 100 ਤੋਂ ਵੱਧ ਪਾਸ ਆਉਟ ਵਿਦਿਆਰਥੀ ਆਪਣੇ ਕਾਰੋਬਾਰ ਸਥਾਪਤ ਕਰ ਚੁੱਕੇ ਹਨ ਅਤੇ ਦਰਜਨਾਂ ਹੋਰਨਾਂ ਵਿਦਿਆਰਥੀਆਂ ਨੇ ਆਪਣੇ ਆਈਡੀਆਜ ਪੇਟੈਂਟ ਕਰਵਾਏ ਹਨ।
ਉਨ੍ਹਾਂ ਦੱਸਿਆ ਕਿ ਇਸ ਸਾਲ ਜਿਥੇ ਸਾਡੇ ਵਿਦਿਆਰਥੀ ਨਾਸਾ ਦੇ ਗਲੋਬਲ ਡਿਜ਼ਾਇਨ ਮੁਕਾਬਲੇ, ਕੰਨਸਟ-2017, ਮਕੈਨੀਕਲ ਇੰਜੀਨੀਅਰਿੰਗ ਸਟਰੀਮ ਵਿੱਚ ਭਾਗ ਲਿਆ ਉਥੇ ਦੇਸ਼ ਵਿਦੇਸ਼ ਵਿੱਚ ਹੋਏ ਵੱਖ ਵੱਖ ਮੁਕਾਬਲਿਆਂ ਜਿਵੇਂ 193“5-539 ਵਿਸ਼ਵਕਰਮਾ ਅਵਾਰਝਡ 2017, ਪੁਣੇ ਵਿਖੇ ਜੌਨਡੀਅਰ ਵੱਲੋਂ ਕਰਵਾਇਆ ਮੁਕਾਬਲਾ ਜਿੱਤਿਆ, ਪੀਟੀਯੂ ਯੂਥ ਫੈਸਟੀਵਲ ਜਿੱਤਿਆ, ਸੀਜੀਸੀ ਦੀ ਵਿਦਿਆਰਥਣ ਮਿਸ ਇੰਡੀਆ ਖਾਦੀ ਦੇ ਫਾਇਨਲ ਮੁਕਾਬਲੇ ਵਿਚ ਪੰਜਾਬ ਨੂ ਰੇਪ੍ਰੇਜ਼ੇਂਟ ਕਰੇਗੀ। ਇਥੇ ਹੀ ਬੱਸ ਨਹੀਂ ਦੇਸ਼ ਅੱਗੇ ਮੂੰਹ ਅੱਡੀ ਖੜ੍ਹੀਆਂ ਦਰਪੇਸ਼ ਸਮੱਸਿਆਵਾਂ ਦੇ ਹੱਲ ਕੱਢਣ ਲਈ ਸੀਜੀਸੀ ਲਾਂਡਰਾਂ ਵਿਖੇ 48 ਘੰਟੇ ਲਗਾਤਾਰ ਹੈਥਾਕਾਨ ਮੁਕਾਬਲਾ ਕਰਵਾਇਆ ਗਿਆ।
ਸਾਲ-2017 ਦੇ ਦੌਰਾਨ ਕਾਲਜ ਦੇ ਖਿਡਾਰੀਆਂ ਨੇ ਪ੍ਰਤਿਭਾਸ਼ਾਲੀ ਖੇਡ ਦਾ ਪ੍ਰਦਰਸ਼ਨ ਕਰਦਿਆਂ 51 ਸੋਨੇ ਦੇ, 32 ਸਿਲਵਰ ਅਤੇ 43 ਬ੍ਰੋਨਜ਼ ਮੈਡਲ ਜਿੱਤੇ। ਇਸ ਦੌਰਾਨ ਸਤਨਾਮ ਸਿੰਘ ਸੰਧੂ ਚੇਅਰਮੈਨ ਅਤੇ ਪ੍ਰੈਜੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਸੀਜੀਸੀ ਦੀਆਂ ਸਾਲ-2017 ਦੌਰਾਨ ਪ੍ਰਾਪਤ ਕੀਤੀਆਂ ਮਾਣਮੱਤੀਆਂ ਪ੍ਰਾਪਤੀਆਂ ਲਈ ਸਮੂਹ ਮੈਨੇਜਮੈਂਟ, ਫ਼ੈਕਲਟੀ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸਿਹਰਾ ਦਿੰਦਿਆਂ ਆਉਣ ਵਾਲੇ ਵਰ੍ਹੇ 2018 ਲਈ ਇਸ ਨਾਲੋਂ ਵੀ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਤ ਕਰਦਿਆਂ ਨਵੇਂ ਸਾਲ ਦੀਆਂ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੁਭਕਾਮਨਾਵਾਂ ਦਿੱਤੀਆਂ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…