Share on Facebook Share on Twitter Share on Google+ Share on Pinterest Share on Linkedin ਉੱਨਤ ਭਾਰਤ ਅਭਿਆਨ ਤਹਿਤ ਸੀਜੀਸੀ ਲਾਂਡਰਾਂ ਨੇ ਪੰਜ ਪਿੰਡਾਂ ਦੀ ਜ਼ਿੰਮੇਵਾਰੀ ਚੁੱਕੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜਨਵਰੀ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਦੀ ਅਗਵਾਈ ਹੇਠ ਚੱਲਦੇ ਚੰਡੀਗੜ੍ਹ ਇੰਜੀਨਿਅਰਿੰਗ ਕਾਲਜ ਨੂੰ ਮਨੁੱਖੀ ਸੰਸਥਾਨ ਤੇ ਵਿਕਾਸ ਮੰਤਰਾਲਾ ਭਾਰਤ ਸਰਕਾਰ, ਉੱਨਤ ਭਾਰਤ ਅਭਿਆਨ 2.0 (ਯੂਬੀਏ 2.0) ਦੇ ਪ੍ਰਮੁੱਖ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਅਦਾਰੇ ਦੇ ਰੂਪ ਵਿੱਚ ਚੁਣਿਆ ਗਿਆ ਹੈ। ਪੇਂਡੂ ਭਾਰਤ ਵਿੱਚ ਵਿਕਾਸ ਦੀਆਂ ਚੁਣੌਤੀਆ ਦੀ ਪਛਾਣ ਕਰਨ ਦੇ ਮਿਸ਼ਨ ਵਜੋਂ ਕੇਂਦਰ ਸਰਕਾਰ ਵੱਲੋਂ ਇਸ ਅਦਾਰੇ ਨੂੰ ਵਿਸ਼ੇਸ਼ ਗਰਾਂਟ ਦੀ ਮਨਜ਼ੂਰੀ ਦਿੱਤੀ ਗਈ ਹੈ ਤਾਂ ਜੋ ਪੇਂਡੂ ਇਲਾਕਿਆਂ ਵਿੱਚ ਸਮਾਜਿਕ ਗਤੀਵਿਧੀਆਂ ਚਲਾਈਆਂ ਜਾਣ ਅਤੇ ਨਾਲ ਹੀ ਅਜੋਕੇ ਖੇਤਰਾਂ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਹੱਲ ਕੱਢਿਆ ਜਾ ਸਕੇ। ਸੀਜੀਸੀ ਗਰੁੱਪ ਦੇ ਬੁਲਾਰੇ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਲਾਂਡਰਾਂ ਕਾਲਜ ਵੱਲੋਂ ਨੇੜਲੇ ਪੰਜ ਪਿੰਡਾਂ ਬੈਂਰੋਪੁਰ-ਭਾਗੋਮਾਜਰਾ, ਮੌਜਪੁਰ, ਕੈਲੋਂ, ਸਵਾੜਾ ਅਤੇ ਸੈਦਪੁਰ ਨੂੰ ਗੋਦ ਲਿਆ ਹੈ। ਜਿੱਥੇ ਨੇੜ ਭਵਿੱਖ ਵਿੱਚ ਸੀਜੀਸੀ ਕਾਲਜ ਵੱਲੋਂ ਰੋਜ਼ਾਨਾ ਸਮਾਜਿਕ ਵਿਕਾਸ ਗਤੀਵਿਧੀਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਉਲੀਕੇ ਗਏ ਇਸ ਉਪਰਾਲੇ ਦਾ ਮੁੱਖ ਉਦੇਸ਼ ਉਭਰਦੇ ਵਪਾਰੀਆਂ ਨੂੰ ਗਿਆਨ ਅਤੇ ਅਭਿਆਸ ਪ੍ਰਦਾਨ ਕਰਕੇ ਸਮਾਜ ਅਤੇ ਅਕਾਦਮਿਕ ਪ੍ਰਣਾਲੀ ਵਿਚਕਾਰ ਵਿੱਚ ਗੁਣੀ (ਨੇਕ) ਚੱਕਰ ਚਲਾਉਣਾ ਹੈ ਅਤੇ ਨਾਲ ਹੀ ਪੇਂਡੂ ਭਾਰਤ ਦੀਆਂ ਵਿਕਾਸ ਜ਼ਰੂਰਤਾਂ ਪ੍ਰਤੀ ਹੁੰਗਾਰਾ ਭਰਦਿਆਂ ਸਰਵਜਨਕ ਅਤੇ ਨਿੱਜੀ ਖੇਤਰਾਂ ਦੀਆਂ ਯੋਗਤਾਵਾਂ ਨੂੰ ਅਪਗਰੇਡ ਕਰਨਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ