Nabaz-e-punjab.com

ਸੀਜੀਸੀ ਲਾਂਡਰਾਂ ਦੇ ਵਿਦਿਆਰਥੀ ਨੇ ਦੱਸੇ ਅੌਖੇ ਤੋਂ ਅੌਖਾ ਇੰਟਰਵਿਊ ਪਾਸ ਕਰਨ ਦੇ ਸੁਝਾਅ

ਵਿਦਿਆਰਥੀ ਵੱਲੋਂ ਇੰਟਰਵਿਊ ਪ੍ਰਕਿਰਿਆ ਨੂੰ ਸਰਲਤਾ ਨਾਲ ਕਿਵੇਂ ਕੀਤਾ ਜਾਵੇ ਪਾਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਗਸਤ:
ਪਿਛਲੇ ਕੁਝ ਸਾਲਾਂ ਤੋਂ ਗਰੈਜੂਏਟ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ ਲਗਾਤਾਰ ਵਧਦੀ ਜਾ ਰਹੀ ਹੈ। ਅਜਿਹੇ ਵਿੱਚ ਸ਼ੇਅਰ ਫਾਰ ਮੋਨੀਟਰਿੰਗ ਇੰਡੀਅਨ ਇਕਾਨਮੀ (ਸੀਐਮਆਈਈ) ਵੱਲੋਂ ਕੀਤੇ ਗਏ ਇਕ ਨਵੇਂ ਵਿਸ਼ਲੇਸ਼ਨ ਅਨੁਸਾਰ ਕਾਲਜ ਅਤੇ ਯੂਨੀਵਰਸਿਟੀਆਂ ਨੂੰ ਆਪੋ ਆਪਣੇ ਵਿਦਿਆਰਥੀਆਂ ਨੂੰ ਨੌਕਰੀਆਂ ਲਈ ਤਿਆਰ ਕਰਨ ਸਬੰਧੀ ਇਕ ਵਿਧੀਬੱਧ ਤਰੀਕੇ ਨਾਲ ਅੱਗੇ ਆਉਣ ਦੀ ਲੋੜ ਹੈ। ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਵਿਦਿਆਰਥੀ ਸੁਯਸ਼ ਸੌਰਭ ਸਿੰਘ (22) ਨੇ ਹਾਲ ਹੀ ਵਿੱਚ ਵਿਸ਼ਵ ਦੀ ਸੱਤਵੀਂ ਸਭ ਤੋਂ ਅੌਖੀ ਇੰਟਰਵਿਊ ਪ੍ਰਕਿਰਿਆ ਨੂੰ ਪਾਸ ਕਰਕੇ ਅਦਾਰੇ ਦਾ ਨਾਂ ਰੌਸ਼ਨ ਕੀਤਾ ਹੈ।
ਵਿਦਿਆਰਥੀ ਨੇ ਆਪਣੀ ਸਫਲਤਾ ਅਤੇ ਇੰਟਰਵਿਊ ਪਾਸ ਕਰਨ ਦੇ ਕਈ ਲਾਭਕਾਰੀ ਨੁਕਤੇ ਆਪਣੇ ਸਹਿਪਾਠੀਆਂ ਨਾਲ ਸਾਂਝੇ ਕਰਦਿਆਂ ਦੱਸਿਆ ਕਿ ਉਸ ਨੂੰ ਆਪਣੀ ਮੰਜ਼ਲ ਹਾਸਲ ਕਰਨ ਲਈ ਇਕ ਅੌਖੀ ਇੰਟਰਵਿਊ ਪ੍ਰਕਿਰਿਆ ’ਚੋਂ ਲੰਘਣਾ ਪਿਆ ਹੈ। ਜਿਸ ਵਿੱਚ ਚਾਰ ਨਿੱਜੀ ਇੰਟਰਵਿਊ ਰਾਊਂਡ, ਇਕ ਐਪਟੀਚਿਊਡ ਅਤੇ ਇਕ ਕੇਸ ਸਟੱਡੀ ਟੈਸਟ ਸ਼ਾਮਲ ਸੀ। ਅੰਤਰਰਾਸ਼ਟਰੀ ਸਰਟੀਫਾਇਡ ਲਾਈਫ਼ ਕੋਚ ਵਜੋਂ ਕੰਮ ਕਰ ਰਹੇ ਸੁਯਸ਼ ਨੇ ਕਿਹਾ ਕਿ ਇੰਟਰਵਿਊ ਪ੍ਰਕਿਰਿਆ ਨੂੰ ਵਿਸ਼ਵ ਦੀ 12ਵੀਂ ਸਭ ਤੋਂ ਲੋੜੀਂਦੀ ਕੰਪਨੀ ਜ਼ੈਡਐਸ ਐਸੋਸੀਏਟ ਵੱਲੋਂ ਆਯੋਜਿਤ ਕੀਤਾ ਗਿਆ ਸੀ।
ਅੌਖੇ ਇੰਟਰਵਿਊ ਪ੍ਰਕਿਰਿਆ ਨੂੰ ਆਸਾਨੀ ਨਾਲ ਪਾਰ ਲੰਘਾਉਣ ਜਾਂ ਸਮਝਣ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਵਿਸ਼ਲੇਸ਼ਣ ਦੇ ਹੁਨਰ ਅਤੇ ਕਾਰੋਬਾਰੀ ਸੂਝਬੂਝ ਨੂੰ ਵਧਾਉਣ ਦੀ ਲੋੜ ਹੈ। ਇੰਟਰਵਿਊ ਦੀ ਤਿਆਰੀ ਲਈ ਸ਼ਾਰਟ ਟਰਮ (ਥੋੜੇ ਸਮੇਂ ਦੀ) ਅਤੇ ਲੌਂਗ ਟਰਮ (ਲੰਮੇ ਸਮੇਂ) ਦੀ ਤਿਆਰੀ ਦੀ ਜ਼ਰੂਰਤ ਹੁੰਦੀ ਹੈ। ਸ਼ਾਰਟ ਟਰਮ ਪ੍ਰਕਿਰਿਆ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਕੰਪਨੀ ਦੀਆਂ ਕਦਰਾਂ ਕੀਮਤਾਂ ਨੂੰ ਜਾਣਨਾ ਪਵੇਗਾ ਅਤੇ ਉਨ੍ਹਾਂ ਦਾ ਆਪਣੀ ਕਾਬਲੀਅਤ ਅਨੁਸਾਰ ਮੁਲਾਂਕਣ ਕਰਨਾ ਹੋਵੇਗਾ (ਮੈਪਿੰਗ ਕਰਨੀ ਹੋਵੇਗੀ)। ਇਸ ਦੇ ਨਾਲ ਹੀ ਆਪਣੇ ਆਪ ਨੂੰ ਇਕ ਭਵਿੱਖ ਵਿਚਲੇ ਚੰਗੇ ਮੁਲਾਜ਼ਮ ਬਣਨ ਵਾਲੇ ਸਾਰੇ ਗੁਣ ਹੋਣ ਦਾ ਅਹਿਸਾਸ ਕਰਾਉਣਾ ਪਵੇਗਾ। ਇਸ ਤੋਂ ਇਲਾਵਾ ਇੰਟਰਵਿਊ ਦੌਰਾਨ ਉਨ੍ਹਾਂ ਸਵਾਲਾਂ ਨੂੰ ਪੁੱਛਣ ਦੀ ਪਹਿਲ ਆਪ ਹੀ ਕਰ ਲਈ ਜਾਵੇ ਜੋ ਤੁਹਾਨੂੰ ਲਗਦਾ ਹੈ ਕਿ ਇਨ੍ਹਾਂ ਬਾਰੇ ਚਰਚਾ ਕਰਨ ਦੀ ਜ਼ਰੂਰਤ ਹੈ ਜਾਂ ਇੰਟਰਵਿਊ ਲੈਣ ਵਾਲੇ ਨੂੰ ਇਹ ਪ੍ਰਸ਼ਨ ਪੁੱਛਣਾ ਚਾਹੀਦਾ ਸੀ। ਦੂਜੇ ਪਾਸੇ ਲੌਂਗ ਟਰਮ (ਲੰਬੀ ਮਿਆਦ ਦੀ) ਪ੍ਰਕਿਰਿਆ ਵਿੱਚ ਨੌਕਰੀ ਬਾਜ਼ਾਰ ਵਿੱਚ ਪ੍ਰਚਲਿਤ ਨਵੇਂ ਹੁਨਰ ਸਿੱਖਣਾ ਸ਼ਾਮਲ ਹੈ। ਇਹ ਨਵੇਂ ਹੁਨਰ ਇਕ ਵਧੀਆ ਅਤੇ ਅਹਿਮ ਕਰੀਅਰ ਬਣਾਉਣ ਦੀ ਕੁੰਜੀ ਹੈ। ਵਾਰਾਨਸੀ (ਯੂਪੀ) ਦੇ ਵਿਦਿਆਰਥੀ ਸੁਯਸ਼ ਨੇ ਕਿਹਾ ਕਿ ਇਨ੍ਹਾਂ ਸਾਰੇ ਅਕਾਦਮਿਕ ਹੁਨਰਾਂ ’ਚੋਂ ਅਹਿਮ ਹੁਨਰ ਆਪਣੇ ਆਪ ਵਿੱਚ ਭਰੋਸਾ ਅਤੇ ਪ੍ਰਮਾਣਿਕਤਾ ਹੈ। ਇਹ ਹੁਨਰ ਤੁਹਾਨੂੰ ਦੁਨੀਆ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਅਤੇ ਹੱਲ ਕੱਢਣ ਵੱਲ ਜ਼ੋਰ ਪਾਵੇਗਾ।

Load More Related Articles
Load More By Nabaz-e-Punjab
Load More In General News

Check Also

ਕੰਪਿਊਟਰ ਅਧਿਆਪਕਾਂ ਨੂੰ ਹੱਕੀ ਮੰਗਾਂ ਪੂਰੀਆਂ ਹੋਣ ਦੀ ਆਸ ਬੱਝੀ, ਸਿੱਖਿਆ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ

ਕੰਪਿਊਟਰ ਅਧਿਆਪਕਾਂ ਨੂੰ ਹੱਕੀ ਮੰਗਾਂ ਪੂਰੀਆਂ ਹੋਣ ਦੀ ਆਸ ਬੱਝੀ, ਸਿੱਖਿਆ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ…