Nabaz-e-punjab.com

ਰੁਜ਼ਗਾਰ ਯੋਗਤਾ ’ਚ ਵਾਧਾ ਦਰਜ ਕਰਨ ਲਈ ਸੀਜੀਸੀ ਲਾਂਡਰਾਂ ਵੱਲੋਂ ਨੈਸਕਾਮ ਨਾਲ ਸਮਝੌਤਾ

ਸੀਜੀਸੀ ਦੇ ਵਿਦਿਆਰਥੀਆਂ ਨੂੰ ਪਲੇਸਮੈਂਟ ਸਹਾਇਤਾ ਪ੍ਰਦਾਨ ਕਰੇਗੀ ਨੈਸਕਾਮ ਸੰਸਥਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜਨਵਰੀ:
ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਵਿੱਚ ਵਾਧਾ ਕਰਨ ਦੇ ਮੰਤਵ ਨਾਲ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਸੀਜੀਸੀ ਲਾਂਡਰਾਂ ਵੱਲੋਂ ਨੈਸ਼ਨਲ ਐਸੋਸੀਏਸ਼ਨ ਆਫ਼ ਸਾਫ਼ਟਵੇਅਰ ਐਂਡ ਸਰਵਿਸ ਕੰਪਨੀ (ਨੈਸਕਾਮ) ਨਾਲ ਇਕ ਸਮਝੌਤਾ ਪੱਤਰ ਤੇ ਦਸਖ਼ਤ ਕੀਤੇ ਗਏ ਹਨ। ਇਹ ਸਮਝੌਤਾ ਸੀਜੀਸੀ ਦੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਕੁਆਲੀਫਿਕੇਸ਼ਨ ਪੈਕ (ਕਿਊਪੀ) ਆਧਾਰਿਤ ਸਿਖਲਾਈ ਪ੍ਰੋਗਰਾਮਾਂ ਦੇ ਵਿਕਾਸ ਅਤੇ ਜਾਣ ਪਛਾਣ ਦੀ ਸੁਵਿਧਾ ਪ੍ਰਦਾਨ ਕਰੇਗਾ। ਇਸ ਤਹਿਤ ਪਹਿਲੇ ਪੜਾਅ ’ਤੇ ਵਿਦਿਆਰਥੀਆਂ ਦੇ ਹੁਨਰ ਦਾ ਮੁਲਾਂਕਣ ਕਰਨਾ ਅਤੇ ਵੱਖ-ਵੱਖ ਹੁਨਰ ਵਿਕਾਸ ਪ੍ਰੋਗਰਾਮਾਂ ਤੇ ਰੁਜ਼ਗਾਰ ਦੀ ਪ੍ਰਭਾਵਸ਼ੀਲਤਾ ਦਾ ਵਿਸ਼ਲੇਸ਼ਣ ਕਰਨਾ ਹੈ ਜੋ ਕਿ ਵਿਦਿਆਰਥੀਆਂ ਨੂੰ ਪਲੇਸਮੈਂਟ ਕੈਂਪ ਦੌਰਾਨ ਮਦਦਗਾਰ ਸਾਬਤ ਹੋਵੇਗਾ। ਬਿਜ਼ਨਸ ਐਨਾਲਿਟਕਸ, ਮਸ਼ੀਨ ਲਰਨਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਨੈਸਕਾਮ ਦੇ ਸਹਿਯੋਗ ਨਾਲ ਕਰਵਾਏ ਇਕ ਬਿਜ਼ਨਸ ਵਿਕਾਸ ਪ੍ਰੋਗਰਾਮ ਦੌਰਾਨ ਸਮਝੌਤਾ ਪੱਤਰ ’ਤੇ ਦਸਖ਼ਤ ਕੀਤੇ ਗਏ।
ਸੀਜੀਸੀ ਗਰੁੱਪ ਦੇ ਬੁਲਾਰੇ ਨੇ ਦੱਸਿਆ ਕਿ ਇਹ ਪ੍ਰੋਗਰਾਮ ਐਨਾਲਿਟਕਸ ਲੀਡ ਵਿਦ ਮਾਇੰਡ ਮੈਪ ਕੰਸਲਟਿੰਗ ਅੰਜਨੀ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਝੌਤੇ ਅਨੁਸਾਰ ਨੈਸਕਾਮ ਵੱਲੋਂ ਇਸ ਤਰ੍ਹਾਂ ਦੇ ਫੈਕਲਟੀ ਵਿਕਾਸ ਪ੍ਰੋਗਰਾਮ, ਫੈਕਲਟੀ ਤੇ ਵਿਦਿਆਰਥੀ ਸਰਟੀਫਿਕੇਸ਼ਨ ਅਤੇ ਜ਼ਰੂਰੀ ਤਕਨੀਕਾਂ ਤੇ ਵਿਦਿਆਰਥੀਆਂ ਨੂੰ ਸਿਖਲਾਈ ਆਦਿ ਦੀ ਮੁੱਖ ਤੌਰ ਤੇ ਨੇੜਲੇ ਭਵਿੱਖ ਵਿੱਚ ਨਿਯਮਿਤ ਸੁਵਿਧਾ (ਵਿਸ਼ੇਸ਼ਤਾ) ਹਾਸਲ ਹੋਵੇਗੀ। ਨਵੇਂ ਕੋਰਸਾਂ ਰਾਹੀਂ ਵਿਦਿਆਰਥੀ ਕਿਊਪੀ ਸਰਟੀਫਿਕੇਸ਼ਨ ਹਾਸਲ ਕਰ ਸਕਦੇ ਹਨ। ਇਸ ਨਾਲ ਹੀ ਉਹ ਉਚਿੱਤ ਐਨਐਸਕਿਊਐਫ (ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ) ਤੇ ਕਿਊਪੀ ਮੁਲਾਂਕਣ ਲਈ ਹਾਜ਼ਰ ਹੋ ਸਕਦੇ ਹਨ। ਇਸ ਤੋਂ ਇਲਾਵਾ ਪ੍ਰਣਾਮਿਤ ਵਿਦਿਆਰਥੀਆਂ ਲਈ ਵੱਖ-ਵੱਖ ਪਲੇਸਮੈਂਟ ਸਹਾਇਤਾ ਕੇਂਦਰ ਵੀ ਇਸੇ ਦਾ ਹਿੱਸਾ ਹੋਣਗੇ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…