nabaz-e-punjab.com

ਸੀਜੀਸੀ ਲਾਂਡਰਾਂ ਵੱਲੋਂ ਆਈਸੀਐੱਚਐੱਮ ਆਸਟਰੇਲੀਆ ਨਾਲ ਸਮਝੌਤਾ

ਡਿਗਰੀ ਕੋਰਸਾਂ ਨੂੰ ਵਿਦਿਆਰਥੀਆਂ ਵੱਲੋਂ ਵਿਦੇਸ਼ ਵਿੱਚ ਜਾਰੀ ਰੱਖਣ ਲਈ ਅਹਿਮ ਉਪਰਾਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਨੇ ਇੰਟਰਨੈਸ਼ਨਲ ਕਾਲਜ ਆਫ਼ ਹੋਟਲ ਮੈਨੇਜਮੈਂਟ (ਆਈਸੀਐੱਚਐੱਮ) ਐਡੀਲੇਡ ਆਸਟ੍ਰੇਲੀਆ ਨਾਲ ਇੱਕ ਸਮਝੌਤੇ ’ਤੇ ਦਸਖ਼ਤ ਕੀਤੇ ਹਨ। ਇਸ ਤਹਿਤ ਸੀਜੀਸੀ ਦੇ ਵਿਦਿਆਰਥੀ ਹਸਪਤਾਲ, ਹੋਟਲ ਮੈਨੇਜਮੈਂਟ ਵਰਗੇ ਮਾਸਟਰ ਡਿਗਰੀ ਕੋਰਸਾਂ ਨੂੰ ਆਈਸੀਐੱਚਐੱਮ ਰਾਹੀਂ ਕਰਨ ਦੇ ਸਮਰੱਥ ਹੋਣਗੇ ਅਤੇ ਸਕਾਲਰਸ਼ਿਪ ਲਈ ਵੀ ਯੋਗ ਹੋਣਗੇ। ਇਹ ਸਮਝੌਤਾ ਪਲੇਸਮੈਂਟਾਂ ਦੇ ਸਪੈਕਟ੍ਰ੍ਰਮ ਨੂੰ ਵਧਾਵੇਗਾ। ਇਸ ਤੋਂ ਇਲਾਵਾ ਦੋਵੇਂ ਅਦਾਰੇ ਆਉਣ ਵਾਲੇ ਸਮੇਂ ਵਿੱਚ ਕਰੈਡਿਟ ਟਰਾਂਸਫ਼ਰ ਪ੍ਰੋਗਰਾਮ ਸ਼ੁਰੂ ਕਰਨ ਲਈ ਤਤਪਰ ਹੋਣਗੇ।
ਸੀਜੀਸੀ ਲਾਂਡਰਾਂ ਏਏਸੀਐੱਸਬੀ ਪ੍ਰਮਾਣਿਤ ਬੀ-ਸਕੂਲਾਂ ਸਮੇਤ 30 ਤੋਂ ਜ਼ਿਆਦਾ ਕੌਮੀ ਯੂਨੀਵਰਸਿਟੀਆਂ ਅਤੇ ਕਾਲਜਾਂ ਨਾਲ ਇਕਰਾਰਨਾਮਾ ਕਰ ਚੁੱਕਾ ਹੈ। ਆਈਸੀਐੱਚਐਮ ਆਸਟ੍ਰੇਲੀਆ ਦੇ ਪ੍ਰਮੁੱਖ ਹੋਟਲ ਮੈਨੇਜਮੈਂਟ ਸਕੂਲਾਂ ’ਚੋਂ ਪਹਿਲੇ ਨੰਬਰ ’ਤੇ ਅਤੇ ਪੂਰੇ ਵਿਸ਼ਵ ’ਚੋਂ ਪੰਜਵੇਂ ਨੰਬਰ ’ਤੇ ਸ਼ਾਮਲ ਹੈ। ਆਈਸੀਐੱਚਐੱਮ ਆਸਟ੍ਰੇਲੀਆ ਦੇ ਚੀਫ਼ ਐਗਜ਼ੀਕਿਊਟਿਵ ਜੈਰਾਡ ਲਿਪਮੈਨ ਨੇ ਕਿਹਾ ਕਿ ਇਹ ਸਮਝੌਤਾ ਸੀਜੀਸੀ ਵੱਲੋਂ ਇੱਕ ਪ੍ਰਗਤੀਸ਼ੀਲ ਪਹਿਲ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਵਿਸ਼ਵੀ ਪੱਧਰ ’ਤੇ ਹੋਸਪਟਾਲੀਟੀ ਸਟੱਡੀਜ਼ ਵਿੱਚ ਵਧੀਆ ਮੌਕਿਆਂ ਦੀ ਪੜਚੋਲ ਕਰਨ ਦਾ ਲਾਭ ਮਿਲੇਗਾ। ਇਸ ਸਾਲ ਸੀਜੀਸੀ ਦੇ 20 ਤੋਂ ਵੱਧ ਵਿਦਿਆਰਥੀਆਂ ਨੂੰ ਯੂਕੇ, ਫਰਾਂਸ, ਮਲੇਸ਼ੀਆ, ਓਮਾਨ, ਬਹਿਰੇਨ, ਥਾਈਲੈਂਡ ਦੇ ਪ੍ਰਸਿੱਧ ਹੋਟਲਾਂ ਅਤੇ ਰਿਜ਼ੋਰਟਸ ਵਿੱਚ ਪੇਡ ਇੰਟਰਨਸ਼ਿਪ ਲਈ ਚੁਣਿਆ ਗਿਆ ਹੈ ਜੋ ਬੜੇ ਮਾਣ ਵਾਲੀ ਗੱਲ ਹੈ।
ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਵਰਲਡ ਇਕਨੋਮਿਕ ਫ਼ੋਰਮ ਦੀ ਸੈਰ-ਸਪਾਟਾ ਅਤੇ ਟੂਰੀਜ਼ਮ ਕੰਪੀਟਿਵਨੈੱਸ ਰਿਪੋਰਟ ਨੇ ਭਾਰਤ ਨੂੰ ਟੂਰੀਜ਼ਮ ਅਤੇ ਹਸਪਤਾਲ ਦੇ ਖੇਤਰ ਵਿੱਚ ਛੇਵਾਂ ਸਥਾਨ ਦਿੱਤਾ ਹੈ ਜੋ ਦੇਸ਼ ਵਿੱਚ ਹਸਪਤਾਲ ਇੰਡਸਟਰੀ ਦੇ ਵਧੀਆ ਸਕੋਪ ਨੂੰ ਦਰਸਾਉਂਦਾ ਹੈ। ਇਹ ਸਮਝੌਤਾ ਸੀਜੀਸੀ ਵਿਦਿਆਰਥੀਆਂ ਨੂੰ ਨਾ ਸਿਰਫ਼ ਦੇਸ਼ ਵਿੱਚ ਸਗੋਂ ਵਿਦੇਸ਼ੀ ਮੁਲਕ ਦੀਆਂ ਨਾਮੀ ਕੰਪਨੀਆਂ ਵਿੱਚ ਵਧੀਆ ਸਥਾਨ ਪ੍ਰਾਪਤ ਕਰਨ ਦੇ ਯੋਗ ਬਣਾਏਗਾ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…