Nabaz-e-punjab.com

ਸੀਜੀਸੀ ਲਾਂਡਰਾਂ ਨੇ ਸਟਾਰਟਅੱਪਸ ਦੇ ਸਮਰਥਨ ਲਈ ਈ-ਨਿਊਜ਼ਲੈਟਰ ਦਾ ਕੀਤਾ ਆਗਾਜ਼

ਇਨੋਵੇਟ ਨਾਮਕ ਨਿਊਜ਼ਲੈਟਰ ਦਰਸਾਏਗਾ ਵਿਸ਼ਵ ਭਰ ਦੀਆਂ ਨਵੀਨਤਾਵਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਦਸੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਵਿੱਚ ਆਰਆਈਐਸਈ ਜਾਂ ਰਾਈਸ (ਖੋਜ, ਨਵੀਨਤਾ, ਸਪਾਂਸਰ ਪ੍ਰਾਜੈਕਟਸ ਅਤੇ ਉਦਮ) ਵਿਭਾਗ ਵੱਲੋਂ ਇੱਕ ਇਲੈਕਟ੍ਰੋਨਿਕ ਨਿਊਜ਼ਲੈਟਰ ਇਨੋਵੇਟ’’ ਦਾ ਉਦਘਾਟਨ ਕੀਤਾ ਗਿਆ ਹੈ।ਇਹ ਨਿਊਜ਼ਲੈਟਰ ਮਹੀਨੇ ਦੇ ਹਰੇਕ ਦੋ ਹਫ਼ਤੇ ਪ੍ਰਕਾਸ਼ਿਤ ਕੀਤਾ ਜਾਵੇਗਾ ਅਤੇ ਇਸ ਵਿੱਚ ਵਿਸ਼ਵ ਭਰ ਦੇ ਨਵੀਨਤਾ ਨਾਲ ਸਬੰਧਤ ਪ੍ਰੋਗਰਾਮਾਂ ਅਤੇ ਸਟਾਰਟਅੱਪਸ ਕਹਾਣੀਆਂ ਨੂੰ ਛਾਪਿਆ ਜਾਵੇਗਾ। ਇਸ ਗੱਲ ਦਾ ਖੁਲਾਸਾ ਸੀਜੀਸੀ ਲਾਂਡਰਾਂ ਵੱਲੋਂ ਕਰਵਾਈ ਗਈ ਸਟਾਰਟਅੱਪ ਵਰਕਸ਼ਾਪ ਦੌਰਾਨ ਇੰਡਸਟਰੀ ਅਤੇ ਕਾਮਰਸ ਵਿਭਾਗ ਦੇ ਡੀਜੀਐਮ ਸੁਨੀਲ ਚਾਵਲਾ ਵੱਲੋਂ ਕੀਤਾ ਗਿਆ। ਉਹ ਸਟਾਰਟਅੱਪ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ ਅਤੇ ਜਿਨ੍ਹਾਂ ਨੇ ਇਸ ਨਿਊਜ਼ਲੈਟਰ ਨੂੰ ਲਾਂਚ ਵੀ ਕੀਤਾ।ਇਸ ਵਰਕਸ਼ਾਪ ਦੌਰਾਨ ਉਨ੍ਹਾਂ ਨੇ ਅਦਾਰੇ ਦੇ ਫੈਕਲਟੀ ਮੈਂਬਰਾਂ ਨੂੰ ਚੰਗੇ ਉਦਮੀ ਬਣਨ ਦੀਆਂ ਸ਼ਰਤਾਂ ਜਿਵੇਂ ਕਿ ਬਿਜਨਸ ਮਾਡਲ, ਰੈਵੇਨਿਊ ਮਾਡਲ, ਟੀਮ ਨਿਰਮਾਣ ਅਤੇ ਪ੍ਰਤੀਯੋਗੀ ਵਿਸ਼ਲੇਸ਼ਣ ਆਦਿ ਸਬੰਧੀ ਜਾਣੂ ਕਰਵਾਇਆ ਅਤੇ ਵਿਦਆਰਥੀਆਂ ਨੂੰ ਇਸ ਸਬੰਧੀ ਟਰੇਨਿੰਗ ਦੇ ਕੇ ਆਗਾਮੀ ਭਵਿੱਖ ਵਿੱਚ ਚੰਗੇ ਉਦਮੀ ਬਣਨ ਦੇ ਯੋਗ ਬਣਾਉਣ ਬਾਰੇ ਉਤਸ਼ਾਹਿਤ ਕੀਤਾ।
ਸਟਾਰਟਅੱਪ ਨੂੰ ਸਮਰਥਨ ਦੇਣ ਵਾਲੇ ਇਸ ਪ੍ਰੋਗਰਾਮ ਵਿੱਚ ਸਟਾਰਟ ਹੱਬ ਨੇਸ਼ਨ ਦੇ ਫਾਊਂਡਰ ਪਰਮ ਕਾਲਰਾ ਅਤੇ ਸੰਕੇਤਕ ਜਾਣਕਾਰੀ ਸਮਾਧਾਨ ਐਲਐਲਪੀ ਦੇ ਸੰਸਥਾਪਕ ਹਰਿਤ ਮੋਹਨ ਮੁੱਖ ਬੁਲਾਰੇ ਵਜੋਂ ਪਹੁੰਚੇ ਅਤੇ ਨਵੀਨਤਾ ਭਰਪੂਰ ਵਿਚਾਰਾਂ ਨੂੰ ਪੈਦਾ ਕਰਨ ਦੇ ਵੱਖ ਵੱਖ ਤਰੀਕਿਆਂ ਬਾਰੇ ਚਾਨਣਾ ਪਾਇਆ ਜੋ ਕਿ ਨੇੜਲੇ ਭਵਿੱਖ ਵਿੱਚ ਵਪਾਰਕ ਖੇਤਰ ਲਈ ਲਾਭਕਾਰੀ ਹੋ ਸਕਦੇ ਹਨ। ਇਸ ਦੌਰਾਨ ਰਵਾਇਤੀ ਕਾਰੋਬਾਰ ਅਤੇ ਸਮਕਾਰੀ ਸਟਾਰਟਅੱਪਸ ਵਿਚਕਾਰ ਇੱਕ ਸਪੱਸ਼ਟ ਸੀਮਾ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਜੋ ਕਿ ਬੈਂਕਾਂ ਦੇ ਉਲਟ ਐਂਜਲ ਨਿਵੇਸ਼ਕਾਂ ਦੇ ਸਹਿਯੋਗੀ ਹਨ ਅਤੇ ਪਿਛਲੇ ਸਮੇਂ ਵਿੱਚ ਫੰਡਾਂ ਦਾ ਇਕਮਾਤਰ ਸੋਮਾ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…