nabaz-e-punjab.com

ਸੀਜੀਸੀ ਲਾਂਡਰਾਂ ਨੇ ਜਿੱਤਿਆ ਭਾਰਤ ਵਿੱਚ ਵਧੀਆ ਸਿੱਖਿਆ ਸੇਵਾਵਾਂ-2017 ਦਾ ਐਵਾਰਡ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ,30 ਜੂਨ:
ਚੰਡੀਗੜ੍ਰ ਕਾਲਜ ਆਫ਼ ਟੈਕਨਾਲੋਜੀ ਦੇ ਵਿਭਾਗ ਬਾਇੳਟੈਕਨਾਲੋਜੀ ਨੂੰ ਆਪਣੀ ਚੰਗੀ ਸਿੱਖਿਆ ਦੇ ਵਾਅਦੇ ਅਨੁਸਾਰ ਨਵੀ ਦਿੱਲੀ, ਸਥਿਤ ਰਿਸਰਚ ਪ੍ਰੋਗਰਾਮ ਵਿਚ ਐਕਸੀਲੈਂਜ ਇੰਡੀਅਨ ਐਜੂਕੇਸ਼ਨ ਅਵਾਰਡ ਪ੍ਰਪਾਤ ਹੋਇਆ ਹੈ। ਇਹ ਪ੍ਰੋਗਰਾਮ ਮਾਰਕੀਟ ਰਿਸਰਚ ਐਂਡ ਬਰੈਂਡ ਕਨਸਲਟਂੈਸੀ ਕੰਪਨੀਜ਼ ਕੈਟਾਲਿਸਟ ਰਿਸਰਚ ਵੱਲੋਂ ਕੀਤਾ ਗਿਆ। ਜਿਸ ਵਿਚ ਸੀਜੀਸੀ ਲਾਡਰਾਂ ਨੂੰ ਉਸਦੇ ਖੌਜਰਾਥੀ, ਟਿੱਚਾ ਹਾਸਿਲ ਕਰਨ ਵਾਲੇ ਲੀਡਰ, ਅਤੇ ਵੱਧਦੀ ਪਲੈਸਮੈਂਟ ਕਰਕੇ ਐਜੂਕੇਸ਼ਨ ਸੈਕਟਰ ਵਿਚ ਇਹ ਮਾਣ ਪ੍ਰਪਾਤ ਹੋਇਆ ਹੈ। ਫਿਲਮੀ ਅਦਾਕਾਰਾ ਸ਼ਰਮੀਲਾ ਟੈਗੋਰ (ਯੂਨੀਸੈਫ) ਗੁੱਡਵਿਲ ਅਬੈਂਡਸਰ ਅਤੇ ਪਦਮ ਭੂਸ਼ਨ ਜੇਤੂ ਇਸ ਪ੍ਰਗਰਾਮ ਵਿਚ ਮੁੱਖ ਮਹਿਮਾਨ ਬਣ ਕੇ ਆਏ।
ਸੀਜੀਟੀ ਦੇ ਡਾਈਰੈਕਟਰ ਡਾ ਉਪਿੰਦਰਾ ਕੇ.ਜੈਨ ਅਤੇ ਪਾਲਕੀ ਕੌਰ, ਮੁੱਖੀ ਬਾਇੳਟੈਕਨਾਲੋਜੀ ਵਿਭਾਗ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਬੀਤੇ ਵਰ੍ਹੇ ਵੀ ਆਪਣੇ ਵਧਿਆ ਸਿੱਖਿਆ ਸੇਵਾਵਾਂ ਕਰਕੇ ਸੀਜੀਸੀ ਲਾਡਰਾਂ ਨੂੰ ਇਹ ਅਵਾਰਡ ਪਹਿਲਾ ਵੀ ਪ੍ਰਾਪਤ ਹੋ ਚੁੱਕਾ ਹੈ। ਇਸ ਮੌਕੇ ਸੀਜੀਸੀ ਲਾਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਅਵਾਰਡ ਦੂਜੀਵਾਰ ਮਿਲਣ ਕਰਕੇ ਚੰਡੀਗੜ੍ਰ ਕਾਲਜ ਆਫ ਟੈਕਨਾਲੋਜੀ ਦੇ ਵਿਭਾਗ, ਬਾਇੳਟੈਕਨਾਲੋਜੀ ਨੇ ਸੀਜੀਸੀ ਗਰੁੱਪ ਆਫ ਕਾਲਿਜ ਲਾਡਰਾਂ ਦਾ ਦਰਜਾ ਉੱਚਾ ਕੀਤਾ ਹੈ। ਉਹ ਚਾਹੁੰਦੇ ਹਨ ਕਿ ਰਿਸਰਚ ਅਤੇ ਡੀਵਲਪਮੈਂਟ ਪ੍ਰੋਗਰਾਮ ਵਿਚ ਬਾਇੳਟੈਕਨਾਲੋਜੀ ਦੇ ਵਿਦਿਆਰਥੀਆਂ ਦਾ ਰੁਝਾਨ ਹੋਰ ਵਧੇ ਤਾਂ ਜੋ ਅਗਲੇ ਆਉਣ ਵਾਲੇ ਸਾਲਾਂ ਵਿਚ ਇਹ ਅਵਾਰਡ ਸੀਜੀਸੀ ਦੀ ਹੀ ਝੋਲੀ ਪਵੇ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…