ਸੀਜੀਸੀ ਲਾਂਡਰਾਂ ਦੇ ਬਿਜ਼ਨਸ ਸਕੂਲ ਨੂੰ ਵਧੀਆਂ ਸੇਵਾਵਾਂ ਬਦਲੇ ਪੰਜਾਬ ਦਾ ਨੰਬਰ-1 ਅਦਾਰਾ ਐਲਾਨਿਆ

ਜੀਐਚਆਰਡੀਸੀ ਦੀ ਤਾਜਾ ਰੈਂਕਿੰਗ ‘ਚ ਸੀਜੀਸੀ ਲਾਂਡਰਾਂ ਨੂੰ ਉਤਰੀ ਭਾਰਤ ‘ਚ 5ਵਾਂ ਸਥਾਨ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਦਸੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੇ ਬਿਜ਼ਨਸ ਸਕੂਲ ਨੂੰ ਉਤਰੀ ਭਾਰਤ ਦਾ 5ਵਾਂ ਬਿਹਤਰੀਨ ਅਦਾਰਾ ਐਲਾਨਿਆ ਗਿਆ ਹੈ। ਦੇਸ਼ ਭਰ ‘ਚ ਐੱਮਬੀਏ ਦੀ ਸਿੱਖਿਆ ਪ੍ਰਦਾਨ ਕਰ ਰਹੀਆਂ ਵਕਾਰੀ ਸੰਸਥਾਵਾਂ ਬਾਰੇ ਹਾਲ ਹੀ ਵਿਚ ਗਲੋਬਲ ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ (ਸੈਂਟਰ ਫ਼ਾਰ ਮੈਨੇਜਮੈਂਟ ਐਜੂਕੇਸ਼ਨ ਐਂਡ ਰਿਸਰਚ) ਵੱਲੋਂ ਕੀਤੇ ਗਏ ਸਰਵੇਖਣ ਦੇ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ ਸਾਲ ਦੀ ਰੈਂਕਿੰਗ ਵਿੱਚ ਇਕ ਕਦਮ ਹੋਰ ਅੱਗੇ ਵਧਾਉਂਦਿਆਂ ਪਿਛਲੇ ਸਾਲ 6ਵੀਂ ਰੈਂਕਿੰਗ ਦੇ ਮੁਕਾਬਲੇ 5ਵਾਂ ਸਥਾਨ ਪ੍ਰਾਪਤ ਕੀਤਾ ਉਥੇ ਸੂਬੇ ਦਾ ਨੰਬਰ ਵਨ ਅਦਾਰਾ ਬਣਨ ਦਾ ਮਾਣ ਪ੍ਰਾਪਤ ਕਰਨਾ ਬਹੁਤ ਹੀ ਫ਼ਖ਼ਰ ਵਾਲੀ ਗੱਲ ਹੈ।
ਸੈਂਟਰ ਫ਼ਾਰ ਮੈਨੇਜਮੈਂਟ ਐਜੂਕੇਸ਼ਨ ਐਂਡ ਰਿਸਰਚ ਵੱਲੋਂ ਕੀਤੇ ਗਏ ਤਾਜ਼ਾ ਸਰਵੇਖਣ ‘ਚ ਸੀਜੀਸੀ ਲਾਂਡਰਾਂ ਦੇ ਚੰਡੀਗੜ੍ਹ ਬਿਜ਼ਨਸ ਸਕੂਲ ਨੂੰ ਉਤਰੀ ਭਾਰਤ ਦੀਆਂ ਚੋਟੀ ਦੀਆਂ 05 ਉੱਚ ਸਿੱਖਿਆ ਸੰਸਥਾਵਾਂ ‘ਚ ਸ਼ੁਮਾਰ ਕੀਤਾ ਗਿਆ ਹੈ। ਸੀਐਮਈਆਰ ਵੱਲੋਂ ਖੇਤਰੀ ਅਤੇ ਕੌਮੀ ਪੱਧਰ ‘ਤੇ ਜਾਰੀ ਕੀਤੀ ਗਈ ਇਸ ਤਾਜ਼ਾ ਰੈਂਕਿੰਗ ਲਈ ਕੈਂਪਸ ਪਲੇਸਮੈਂਟ, ਇੰਡਸਟਰੀ ਅਕਾਦਮੀਆਂ ਗੱਠਜੋੜ, ਖੋਜ ਅਤੇ ਵਿਕਾਸ ਕਾਰਜਾਂ, ਮੁੱਢਲਾ ਬੁਨਿਆਦੀ ਢਾਂਚਾ ਅਤੇ ਫ਼ੈਕਲਟੀ ਆਦਿ ਵੱਖ-ਵੱਖ ਮਾਪਦੰਡਾਂ ਨੂੰ ਆਧਾਰ ਬਣਾਇਆ ਗਿਆ, ਜਿਸ ਦੌਰਾਨ ਕਾਲਜ ਨੇ ਰਾਸ਼ਟਰੀ ਪੱਧਰ ਦੀਆਂ ਵਕਾਰੀ ਸਿੱਖਿਆ ਸੰਸਥਾਵਾਂ ਨੂੰ ਪਛਾੜਦੇ ਹੋਏ ਆਪਣੇ ਮਿਆਰੀ ਵਿੱਦਿਅਕ ਪ੍ਰਬੰਧਾਂ ਦਾ ਪੁਖ਼ਤਾ ਸਬੂਤ ਪੇਸ਼ ਕੀਤਾ ਹੈ।
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਸ. ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਸ. ਰਸ਼ਪਾਲ ਸਿੰਘ ਧਾਲੀਵਾਲ ਨੇ ਕਾਲਜ ਦੀ ਮਾਣਮੱਤੀ ਪ੍ਰਾਪਤੀ ‘ਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸਰਵੇਖਣ ਨੇ ਕੌਮੀ ਪੱਧਰ ‘ਤੇ ਸਾਡੀਆਂ ਵਿੱਦਿਅਕ ਸੰਸਥਾਵਾਂ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਵਿਦਿਆਰਥੀ ਦੀ ਦਿਲੀ ਤਮੰਨਾ ਹੁੰਦੀ ਹੈ ਕਿ ਉਸ ਨੂੰ ਪੜ੍ਹਨ ਉਪਰੰਤ ਕਿਸੇ ਨਾ ਕਿਸੇ ਅੱਵਲ ਦਰਜੇ ਦੀ ਬਹੁਕੌਮੀ ਮਲਟੀਨੈਸ਼ਨਲ ਕੰਪਨੀ ‘ਚ ਰੁਜ਼ਗਾਰ ਪ੍ਰਾਪਤ ਹੋ ਜਾਵੇ ਜਾਂ ਉਹ ਆਪਣਾ ਖ਼ੁਦ ਦਾ ਕਾਰੋਬਾਰ ਸਥਾਪਤ ਕਰਨ ਦੇ ਕਾਬਿਲ ਹੋ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਫ਼ਖ਼ਰ ਹੈ ਕਿ ਅਸੀਂ ਜਿੱਥੇ ਬੀਤੇ ਅਕਾਦਮਿਕ ਸ਼ੈਸ਼ਨ ਦੌਰਾਨ 400 ਦੇ ਕਰੀਬ ਬਹੁ-ਕੌਮੀ ਕੰਪਨੀਆਂ ਨੂੰ ਕੈਂਪਸ ਪਲੇਸਮੈਂਟ ਲਈ ਬੁਲਾਉਣ ‘ਚ ਸਫਲਤਾ ਹਾਸਲ ਕੀਤੀ ਹੈ ਉੱਥੇ ਹੀ ਸਵੈ ਉੱਦਮੀ ਵਿਦਿਆਰਥੀਆਂ ਨੂੰ ਆਪਣਾ ਕਾਰੋਬਾਰ ਸਥਾਪਤ ਕਰਨ ‘ਚ ਮਦਦ ਕਰਨ ਵਾਸਤੇ ਕਾਲਜ ਕੈਂਪਸ ਵਿਖੇ ਉੱਚ ਪੱਧਰੀ ਬਿਜ਼ਨਸ ਇਨਕੂਬੇਟਰ ਸਥਾਪਤ ਕੀਤਾ ਹੈ। ਉਨ੍ਹਾਂ ਹੋਰ ਕਿਹਾ ਕਿ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਹਕੀਕਤ ‘ਚ ਬਦਲਣ ਲਈ ਅਸੀਂ ਇੰਡਸਟਰੀ ਅਤੇ ਅਕਾਦਮਿਕ ਭਾਈਵਾਲੀ ਕਾਇਮ ਕਰਕੇ ਦੇਸ਼ ਵਿਦੇਸ਼ ਦੀਆਂ ਵਕਾਰੀ ਕੰਪਨੀਆਂ ਨਾਲ ਗੱਠਜੋੜ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਬਿਜ਼ਨਸ ਸਕੂਲ ਲਾਂਡਰਾਂ ਦੇ 85 ਫ਼ੀਸਦੀ ਵਿਦਿਆਰਥੀ ਆਪਣੀ ਪੜ੍ਹਾਈ ਦੌਰਾਨ ਹਾਸਲ ਕੀਤੇ ਗਿਆਨ ਦੀ ਮਦਦ ਨਾਲ ਬਹੁ-ਕੌਮੀ ਕੰਪਨੀਆਂ ਦੀ ਚੋਣ ਪ੍ਰਕ੍ਰਿਆ ‘ਤੇ ਖਰਾ ਉਤਰਦੇ ਹੋਏ ਆਫ਼ਰ ਲੈਟਰ ਪ੍ਰਾਪਤ ਕਰਨ ‘ਚ ਸਫ਼ਲ ਰਹੇ ਹਨ। ਉਨ੍ਹਾਂ ਦੱਸਿਆ ਕਿ ਕਾਲਜ ਨੇ ਜਿੱਥੇ ਵਿਦਿਆਰਥੀਆਂ ਨੂੰ ਵਿਸ਼ਵ-ਵਿਆਪੀ ਸਿਖਿਆ ਦੇਣ ਲਈ ਵੱਧ ਤੋਂ ਵੱਧ ਸਾਧਨ ਜੁਟਾਉਣ ਦੀ ਕੋਸ਼ਿਸ਼ ਕੀਤੀ ਹੈ ਉਥੇ ਖੋਜ ਕਾਰਜਾਂ ਲਈ ਉੱਚ ਕੋਟੀ ਦੀਆਂ ਲੈਬਜ਼ ਸਥਾਪਤ ਕਰਨ ‘ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…