ਸੀਜੀਸੀ ਲਾਂਡਰਾਂ ਨੇ ਚੌਥੀ ਅੰਤਰਰਾਸ਼ਟਰੀ ਕਾਨਫਰੰਸ ਨਾਲ ਮਨਾਇਆ ‘ਇੰਜੀਨੀਅਰਜ਼ ਦਿਵਸ’

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ:
ਇੰਜੀਨੀਅਰਜ਼ ਦਿਵਸ ਮੌਕੇ ਸੀਈਸੀ-ਸੀਜੀਸੀ ਲਾਂਡਰਾਂ ਵੱਲੋਂ ਅੱਜ ‘ਇਨੋਵੇਸ਼ਨਸ ਇਨ ਕਮਿਊਨੀਕੇਸ਼ਨ ਕੰਪਿਊਟਿੰਗ ਐਂਡ ਸਾਇੰਸਜ਼’ ਅਤੇ ‘ਕੰਟੈਂਪਰਰੀ ਐਡਵਾਂਸਿਜ਼ ਇਨ ਮਕੈਨੀਕਲ ਇੰਜੀਨੀਅਰਿੰਗ’ ਵਿਸ਼ਿਆਂ ’ਤੇ ਸਾਲਾਨਾ ਅੰਤਰਰਾਸ਼ਟਰੀ ਕਾਨਫਰੰਸ ਦੀ ਚੌਥੀ ਐਡੀਸ਼ਨ ਦਾ ਉਦਘਾਟਨ ਕੀਤਾ ਗਿਆ। ਅਦਾਰੇ ਦੇ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ (ਈਸੀਈ) ਅਤੇ ਮਕੈਨੀਕਲ ਇੰਜੀਨੀਅਰਿੰਗ (ਐਮਈ) ਵਿਭਾਗਾਂ ਵੱਲੋਂ ਸਾਂਝੇ ਤੌਰ ’ਤੇ ਦੋ ਰੋਜ਼ਾ ਕਾਨਫਰੰਸਾਂ ਦਾ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਦਾ ਮੁੱਖ ਉਦੇਸ਼ ਇੰਜੀਨੀਅਰਿੰਗ ਕਮਿਊਨਿਟੀ ਨਾਲ ਸਬੰਧਤ ਵਿਦਿਆਰਥੀਆਂ, ਉਦਯੋਗ ਮਾਹਰਾਂ, ਖੋਜਕਰਤਾਵਾਂ ਅਤੇ ਖੋਜਕਾਰਾਂ ਨੂੰ ਇਕੱਠੇ ਕਰਕੇ ਉਨ੍ਹਾਂ ਨੂੰ ਆਪਸ ਵਿੱਚ ਵਿਚਾਰ-ਵਟਾਂਦਰਾ ਕਰਨ, ਸਬੰਧਤ ਵਿਸ਼ਿਆਂ ਬਾਰੇ ਨਵੀਨਤਮ ਖੋਜਾਂ ਅਤੇ ਤਕਨੀਕੀ ਤਰੱਕੀ ਬਾਰੇ ਚਰਚਾ ਕਰਨ ਅਤੇ ਉਨ੍ਹਾਂ ਨੂੰ ਵਧੀਆ ਢੰਗ ਨਾਲ ਲਾਗੂ ਕਰਨ ਦੇ ਤਰੀਕਿਆਂ ਦੀ ਪੜਚੋਲ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਸੀ। ਇਸ ਮੌਕੇ ਪਤਵੰਤਿਆਂ ਵੱਲੋਂ ਯਾਦਗਾਰੀ-ਚਿੰਨ੍ਹ ਵੀ ਜਾਰੀ ਕੀਤਾ ਗਿਆ।
ਇਸ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਪ੍ਰੋ. ਡਾ.ਆਰਕੇ ਗਰਗ, ਹੈੱਡ, ਸੈਂਟਰ ਆਫ ਰਿਲੀਏਬਿਲਟੀ ਇੰਪਰੂਵਮੈਂਟ ਇਨ ਇੰਡਸਟਰੀ, ਐਨਆਈਟੀ, ਜਲੰਧਰ ਵੱਲੋਂ ਡਾ.ਸੰਜੇ ਸੂਦ, ਐਸੋਸੀਏਟ ਡਾਇਰੈਕਟਰ, ਸੀ-ਡੈਕ, ਮੋਹਾਲੀ ਅਤੇ ਪ੍ਰੋ. ਡਾ.ਇੰਦਰਦੀਪ ਸਿੰਘ, ਮੁਖੀ, ਡਿਜ਼ਾਈਨ ਵਿਭਾਗ, ਆਈਆਈਟੀ, ਰੁੜਕੀ ਆਦਿ ਮਹਿਮਾਨਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਇੰਜੀਨੀਅਰਜ਼ ਦਿਵਸ ਮੌਕੇ ਹਾਜ਼ਰੀਨ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਬੁਲਾਰਿਆਂ ਨੇ ਕਾਨਫਰੰਸ ਦੇ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਇੰਜੀਨੀਅਰਿੰਗ ਭਾਈਚਾਰੇ ਵੱਲੋਂ ਰਾਸ਼ਟਰ ਨਿਰਮਾਣ ਵਿੱਚ ਪਾਏ ਜਾ ਰਹੇ ਯੋਗਦਾਨ ਬਾਰੇ ਵੀ ਚਾਨਣਾ ਪਾਇਆ। ਇੰਜੀਨੀਅਰਿੰਗ ਸਿੱਖਿਆ ਵਿੱਚ ਨਵੀਨਤਾ, ਅੰਤਰ-ਅਨੁਸ਼ਾਸਨੀ ਸਹਿਯੋਗੀ ਦ੍ਰਿਸ਼ਟੀਕੋਣ ਦੇ ਮਹੱਤਵ ’ਤੇ ਜ਼ੋਰ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਭਵਿੱਖ ਦੇ ਇੰਜੀਨੀਅਰਾਂ ਨੂੰ ਉਨ੍ਹਾਂ ਦੀ ਡਿਜ਼ਾਈਨ ਦੀ ਸਮਰੱਥਾ ਅਤੇ ਵਾਤਾਵਰਣ ’ਤੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਨਤਾਵਾਂ ਲਿਆਉਣ ਦੀ ਤਾਕੀਦ ਕੀਤੀ। ਇੰਜਨੀਅਰਿੰਗ ਸੰਕਲਪਾਂ ਵਿੱਚ ਨਵੀਨਤਾ ਦੀ ਮਹੱਤਤਾ ਨੂੰ ਸਹਿਸਬੰਧਤ ਕਰਦੇ ਹੋਏ, ਡਾ.ਸੂਦ ਨੇ ਸੀ-ਡੈਕ ਮੁਹਾਲੀ ਵਿਖੇ ਟੀਮ ਦੁਆਰਾ ਵਿਕਸਤ ਕੀਤੀ ਨੈਸ਼ਨਲ ਟੈਲੀਮੇਡੀਸਨ ਸਰਵਿਸ ‘ਈ-ਸੰਜੀਵਨੀ’ ਦੀ ਸਿਰਜਣਾ ਦੀ ਸਫਲਤਾ ਦੀ ਕਹਾਣੀ ਵੀ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਇਹੀ ਸਾਬਤ ਕੀਤਾ ਕਿ ਇਨੋਵੇਸ਼ਨ ਇੱਕ ਸੰਕਲਪ ਸੀ ਜੋ ਤਕਨਾਲੋਜੀ ਨੂੰ ਸਕੇਲ ਕਰਨ ਲਈ ਵਰਤਿਆ ਜਾਂਦਾ ਸੀ।
ਹਾਈਬ੍ਰਿਡ ਮੋਡ (ਦੋਵੇਂ ਅੌਫਲਾਈਨ ਅਤੇ ਅੌਨਲਾਈਨ ਮੋਡ) ਵਿੱਚ ਆਯੋਜਿਤ ਕੀਤੀ ਜਾ ਰਹੀ ਕਾਨਫਰੰਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਮਾਹਿਰਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੇਗੀ। ਸਮਾਗਮ ਦੇ ਕੁਝ ਉੱਘੇ ਬੁਲਾਰਿਆਂ ਵਿੱਚ ਮਿਸਟਰ ਮਾਈਕਲ ਕਾਹਲ, ਐਮਐਸ ਰੇਥ ਟੈਕਨਾਲੋਜੀ, ਐਮਸਟਰਡਮ, ਨੀਦਰਲੈਂਡ, ਜੋ ਕਿ ਨੈਨੋਫੈਬਰੀਕੇਸ਼ਨ ਫਾਰ ਕੁਆਂਟਮ ਕੰਪਿਊਟਿੰਗ ਵਿਸ਼ੇ ਉੱਤੇ ਆਪਣੇ ਵਿਚਾਰ ਰੱਖਣਗੇ।
ਇਸੇ ਤਰ੍ਹਾਂ ਪ੍ਰੋ. ਜੈਮਲ ਓਰਫੀ, ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਕਿੰਗ ਸਾਊਦ ਯੂਨੀਵਰਸਿਟੀ, ਪ੍ਰੋ. ਸੰਜੇ ਕੁਮਾਰ ਮੰਗਲ, ਮੁਖੀ, ਮਕੈਨੀਕਲ ਇੰਜਨੀਅਰਿੰਗ ਵਿਭਾਗ, ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ) ਆਦਿ ਸ਼ਾਮਲ ਹੋਣਗੇ। ਕਾਨਫਰੰਸ ਵਿੱਚ ਰਜਿਸਟਰੇਸ਼ਨ ਅਤੇ ਪੇਸ਼ਕਾਰੀ ਲਈ 175 ਪੇਪਰਾਂ ਦੇ ਨਾਲ 400 ਤੋਂ ਵੱਧ ਪੇਪਰ ਰਜਿਸਟਰ ਕੀਤੇ ਗਏ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…