ਸੀਜੀਸੀ ਲਾਂਡਰਾਂ ਵੱਲੋਂ ਇੰਡਸਟਰੀ ਦੀ ਦਿਸ਼ਾ ਦੇ ਵਿੱਚ ਨਵੇਂ ਕੋਰਸਾਂ ਦੀ ਸ਼ੁਰੂਆਤ

ਵਿਦਿਆਰਥੀਆਂ ਲਈ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਕਰਨ ਲਈ ਬੀਬੀਏ-ਸਰਵਿਸ ਇੰਡਸਟਰੀ ਮੈਨੇਜਮੈਂਟ ਕੋਰਸ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੂਨ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ ਲਾਂਡਰਾਂ) ਨੇ ਵਿਦਿਆਰਥੀਆਂ ਦੇ ਲਈ ਬਿਜਨਸ ਐਡਮਿਨਿਸਟ੍ਰੇਸ਼ਨ-ਸਰਵਿਸ ਇੰਡਸਟਰੀ ਮੈਨੇਜਮੈਂਟ (ਬੀਬੀਏ-ਐਸਆਈਐਮ) ਕੋਰਸ ਵਿੱਚ ਬੈਚਲਰ ਦੀ ਡਿਗਰੀ ਲੈ ਕੇ ਆਦੀ ਹੈ। ਪੀ.ਟੀ.ਯੂ. ਦੇ ਨਾਲ ਸਬੰਧਤ ਬੀਬੀਏ (ਸਿਮ) ਤਿੰਨ-ਸਾਲਾ ਦਾ ਅੰਡਰ ਗਰੈਜੂਏਟ ਕੋਰਸ ਹੈ, ਜੋਕਿ ਵਿਦਿਆਰਥੀਆਂ ਨੂੰ ਬੈਂਕਿੰਗ ਪ੍ਰਣਾਲੀ, ਰਿਟੇਲ, ਵਿੱਤ, ਸਹੂਲਤ ਪ੍ਰਬੰਧਨ, ਬੀਮਾ, ਸੈਰ ਸਪਾਟਾ, ਹੌਸਪੀਟੈਲਿਟੀ, ਸਿੱਖਿਆ, ਦੂਰ ਸੰਚਾਰ, ਰੀਅਲ ਅਸਟੇਟ, ਏਅਰਲਾਈਨ, ਸਿਹਤ, ਮੀਡੀਆ ਤੇ ਮਨੋਰੰਜਨ, ਅਧਿਆਪਨ ਵਰਗੇ ਹੋਰ ਕਈ ਸਬੰਧਤ ਖੇਤਰਾਂ ਦੇ ਵਿੱਚ ਕੈਰੀਅਰ ਬਣਾਉਣ ਦੇ ਲਾਭਕਾਰੀ ਮੌਕਿਆਂ ਦੇ ਲਈ ਤਿਆਰ ਕਰੇਗਾ। ਸੇਵਾ ਉਦਯੋਗ ਭਾਵ ਸਰਵਿਸ ਇੰਡਸਟਰੀ ਭਾਰਤੀ ਅਰਥਚਾਰੇ ਅਤੇ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ ਵਿੱਚ ਆਪਣੇ ਮਹੱਤਵਪੂਰਨ ਯੋਗਦਾਨ ਦੇ ਲਈ ਇੱਕ ਸੁਨਹਿਰੀ ਮੌਕੇ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ।
ਇਸ ਇੰਡਸਟਰੀ ਨੇ ਹੁਨਰਮੰਦ ਪੇਸ਼ੇਵਰਾਂ ਦੀ ਮੰਗ ਨੂੰ ਵੀ ਉੱਚ ਪੱਧਰ ਤੱਕ ਪਹੁੰਚਾਇਆ ਹੈ। ਜਿਸ ਨਾਲ ਨੌਕਰੀ ਦੇ ਭਰਤੀ ਰੁਝਾਨਾਂ ਵਿੱਚ ਵੀ ਸਕਰਾਤਮਕ ਦਿਸ਼ਾ ਦੇ ਵਿੱਚ ਉਤਸ਼ਾਹ ਮਿਲਿਆ ਹੈ। ਬੀਬੀਏ (ਸਿਮ) ਦਾ ਕੋਰਸ ਵਿਦਿਆਰਥੀਆਂ ਨੂੰ ਵਿੱਤੀ ਸਰੋਤ ਪ੍ਰਬੰਧਨ, ਸੇਵਾ ਉਦਯੋਗ ਅਤੇ ਹੋਰ ਸਬੰਧਤ ਸੰਕਲਪਾਂ ਦੇ ਲਈ ਰੈਗੂਲੇਟਰੀ ਢਾਂਚਾ ਤਿਆਰ ਕਰਨ ਦੇ ਲਈ ਸਨਅਤ, ਕਾਰੋਬਾਰ ਪ੍ਰਬੰਧਨ, ਗਾਹਕ ਸੰਬੰਧਾਂ ਦੇ ਪ੍ਰਬੰਧਨ, ਰਿਟੇਲ ਪ੍ਰਬੰਧਨ ਵਿਚ ਸਿਖਲਾਈ ਦੇਵੇਗਾ।
ਇਸ ਸਬੰਧੀ ਸੀਜੀਸੀ ਕਾਲਜ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਵਿਸ ਇੰਡਸਟਰੀ ਦੇ ਸਾਲ ੨੦੧੭-੧੮ ਵਿੱਚ ੮.੩ ਫੀਸਦੀ ਦਰ ਨਾਲ ਵਧਣ ਦੀ ਸੰਭਾਵਨਾ ਹੈ। ਇਸ ਸਾਲ ਦੇ ਆਰਥਿਕ ਸਰਵਿਆਂ ਦੇ ਮੁਤਾਬਕ ਭਾਰਤ ਦੀ ਜੀ.ਵੀ.ਏ. ਭਾਵ ਗ੍ਰੌਸ ਵੈਲਿਊ ਐਡਡ, ਦਰ ੭੨.੫ ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਸ ਲਈ ਸਰਵਿਸਿਜ਼ ਇੰਡਸਟਰੀ ਦੇ ਵਿੱਚ ਨੌਕਰੀਆਂ ਵਿੱਚ ਵਾਧਾ ਹਵੇਗਾ। ਜਿਸ ਨਾਲ ਬਹੁ-ਹੁਨਰਮੰਦ ਉਦਯੋਗ ਪੱਖੋਂ ਤਿਆਰ ਪੇਸ਼ੇਵਰਾਂ ਦੀ ਮੰਗ ਵਧੇਗੀ। ਇਹ ਕੋਰਸ ਇਸ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਦੇ ਪ੍ਰਬੰਧਨ/ਉੱਦਮੀ ਹੁਨਰ ਨੂੰ ਵਧਾ ਕੇ ਉਹਨਾਂ ਨੂੰ ਪ੍ਰਭਾਵਸ਼ਾਲੀ ਕਾਰੋਬਾਰੀ ਲੀਡਰ ਬਣਨ ਲਈ ਸਿਖਲਾਈ ਦੇਵੇਗਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…