ਸੀਜੀਸੀ ਲਾਂਡਰਾਂ ਦਾ ਕੌਮੀ ਰੁਜ਼ਗਾਰ ਯੋਗਤਾ ਐਵਾਰਡ-2024 ਨਾਲ ਸਨਮਾਨ

ਨਬਜ਼-ਏ-ਪੰਜਾਬ, ਮੁਹਾਲੀ, 3 ਜੁਲਾਈ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਨੂੰ ਮੋਹਰੀ ਗਲੋਬਲ ਸਕਿੱਲ ਕਰੈਡੈਂਸ਼ੀਅਲ (ਪ੍ਰਮਾਣਿਤ) ਏਜੰਸੀ ਐਸਪਾਇਰਿੰਗ ਮਾਈਂਡਜ਼ ਐਨ ਐਸਐਚਐਲ ਕੰਪਨੀ ਵੱਲੋਂ ਰਾਸ਼ਟਰੀ ਰੁਜ਼ਗਾਰ ਯੋਗਤਾ ਐਵਾਰਡ-2024 ਨਾਲ ਸਨਮਾਨਿਤ ਕੀਤਾ ਗਿਆ ਹੈ। ਅਦਾਰੇ ਨੂੰ ਇਹ ਸਨਮਾਨ ਭਾਰਤ ਦੇ ਸਭ ਤੋਂ ਵੱਡੇ ਰੁਜ਼ਗਾਰ ਯੋਗਤਾ ਟੈਸਟ ਏਐਮਸੀਏਟੀ ਵਿੱਚ ਸੀਜੀਸੀ ਦੇ ਵਿਦਿਆਰਥੀਆਂ ਵੱਲੋਂ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਪ੍ਰਦਾਨ ਕੀਤਾ ਗਿਆ। ਧਿਆਨਯੋਗ ਗੱਲ ਹੈ ਕਿ ਸੀਜੀਸੀ ਲਾਂਡਰਾਂ ਕੌਮੀ ਪੱਧਰ ਦੇ ਦਸ ਫੀਸਦੀ ਇੰਜੀਨਿਅਰਿੰਗ ਕੈਂਪਸਾਂ ’ਚੋਂ ਇੱਕ ਹੈ ਜਿਸ ਨੂੰ ਦੇਸ਼ ਭਰ ’ਚੋਂ ਚੁਣਿਆ ਗਿਆ ਹੈ।
ਏਐਮਸੀਏਟੀ ਇੱਕ ਕੰਪਿਊਟਰ ਅਡੈਪਟਿਵ ਟੈਸਟ ਹੈ ਜੋ ਨੌਕਰੀ ਲਈ ਉਮੀਦਵਾਰਾਂ ਨੂੰ ਉਨ੍ਹਾਂ ਦੇ ਸੰਚਾਰਿਕ ਹੁਨਰ, ਲੋਜੀਕਲ ਰੀਜ਼ਨਿੰਗ, ਕੁਆਨਟੇਟਿਵ ਸਕਿੱਲ ਅਤੇ ਨੌਕਰੀ ਨਾਲ ਸਬੰਧਤ ਡੋਮੇਨ ਹੁਨਰ ਦੇ ਜ਼ਰੀਏ ਮਾਪਦੰਡਾਂ ‘ਤੇ ਮਾਪਦਾ ਹੈ। ਇਨ੍ਹਾਂ ਮਾਪਦੰਡਾਂ ਨਾਲ ਭਰਤੀ ਕਰਨ ਵਾਲੇ ਨੌਕਰੀ ਉਮੀਦਵਾਰਾਂ ਦੀ ਅਨੁਕੂਲਤਾ ਦੀ ਪਛਾਣ ਕਰਦੇ ਹਨ ਤਾਂ ਜੋ ਉਹ ਆਪਣੀ ਕੰਪਨੀ ਲਈ ਯੋਗ, ਸਹੀ ਉਮੀਦਵਾਰ ਚੁਣ ਸਕਣ। ਐਕਸੈਂਚਰ, ਸਨੈਪਡੀਲ, ਐਕਸਿਸ ਬਂੈਕ, ਟਾਟਾ ਮੋਟਰਸ, ਆਈਟੀਸੀ ਸਣੇ 700 ਤੋਂ ਜ਼ਿਆਦਾ ਕੰਪਨੀਆਂ ਆਪਣੀ ਭਰਤੀ ਪ੍ਰਕਿਰਿਆਵਾਂ ਦੌਰਾਨ ਏਐਮਸੀਏਟੀ ਸਕੋਰ ਨੂੰ ਐਂਟਰੀ ਲੈਵਲ ਦੀਆਂ ਭੂਮਿਕਾਵਾਂ (ਨੌਕਰੀਆਂ) ਲਈ ਇੱਕ ਲਾਜ਼ਮੀ ਟੈਸਟਿੰਗ ਵਿਧੀ ਵਜੋਂ ਵਰਤਦੀਆਂ ਹਨ। ਆਪਣੇ ਬੇਮਿਸਾਲ ਪਲੇਸਮੈਂਟ ਰਿਕਾਰਡ ਲਈ ਪ੍ਰਸ਼ੰਸਾ ਹਾਸਲ ਕਰਨ ਵਾਲਾ ਸੀਜੀਸੀ ਲਾਂਡਰਾ ਪੰਜਾਬ ਦੀਆਂ ਉਨ੍ਹਾਂ ਪ੍ਰਮੁੱਖ ਚਾਰ ਸੰਸਥਾਵਾਂ ਵਿੱਚੋਂ ਇੱਕ ਹੈ, ਜਿਸ ਨੂੰ ਇਸ ਐਵਾਰਡ ਨਾਲ ਸਨਮਾਨਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਸੀਜੀਸੀ ਨੇ ਇਸ ਸਾਲ ਪਲੇਸਮੈਂਟ ਡਰਾਈਵ ਦੌਰਾਨ ਆਈਟੀ, ਬੈਂਕਿੰਗ, ਰਿਟੇਲ, ਪ੍ਰਾਹੁਣਚਾਰੀ ਅਤੇ ਸੈਰ ਸਪਾਟਾ, ਫਾਰਮਾਸਿਊਟੀਕਲ ਅਤੇ ਬਾਇਓ-ਟੈਕਨਾਲੋਜੀ, ਬੈਂਕਿੰਗ ਅਤੇ ਵਿੱਤੀ ਪ੍ਰਬੰਧਨ ਅਤੇ ਹੋਰ ਖੇਤਰਾਂ ਦੀਆਂ ਕੰਪਨੀਆਂ ਸਣੇ 500 ਤੋਂ ਵੱਧ ਐਮਐਨਸੀਜ਼ ਦੀ ਮੇਜ਼ਬਾਨੀ ਕੀਤੀ ਹੈ ਜੋ ਕਿ ਬਹੁਤ ਵੱਡੀ ਪ੍ਰਾਪਤੀ ਹੈ। ਸੀਜੀਸੀ ਲਾਂਡਰਾਂ ਆਪਣੇ ਵਿਦਿਆਰਥੀਆਂ ਨੂੰ ਅਨੁਭਵੀ ਅਤੇ ਪ੍ਰੈਕਟੀਕਲ ਲਰਨਿੰਗ ਜ਼ਰੀਏ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨ ਅਤੇ ਨਾਲ ਹੀ ਸੀਜੀਸੀ ਲਾਂਡਰਾ ਦੀ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਨਵੀਨਤਮ ਉਦਯੋਗਿਕ ਉੱਤਮ ਅਭਿਆਸਾਂ ਨਾਲ ਅੱਪਡੇਟ ਰੱਖ ਕੇ ਉਦਯੋਗ ਅਕਾਦਮਿਕਤਾ ਵਿਚਕਾਰਲੇ ਪਾੜੇ ਨੂੰ ਪੂਰਾ ਕਰਨ ਦੇ ਯਤਨ ਕਰਦਾ ਹੈ। ਜਿਸ ਦਾ ਮੁੱਖ ਮਕਸਦ ਇਨਫੋਸਿਸ, ਡੈੱਲ, ਇੰਟੈਲ, ਆਈਬੀਐਮ ਵਰਗੀਆਂ ਚੋਟੀ ਦੀਆਂ ਕੰਪਨੀਆਂ ਨਾਲ ਉਦਯੋਗ ਅਕਾਦਮਿਕ ਗਠਜੋੜ ਕਾਇਮ ਕਰਕੇ ਆਪਣੇ ਵਿਦਿਆਰਥੀਆਂ ਨੂੰ ਵਿਸ਼ੇਸ਼ ਹੁਨਰਾਂ ਨਾਲ ਲੈਸ ਕਰਨਾ ਅਤੇ ਉਨ੍ਹਾਂ ਨੂੰ ਯੋਗ ਨੌਕਰੀ ਉਮੀਦਵਾਰਾਂ ਵਜੋਂ ਤਿਆਰ ਕਰਨਾ ਹੈ।

Load More Related Articles
Load More By Nabaz-e-Punjab
Load More In General News

Check Also

ਵਫ਼ਾਦਾਰ ਵਰਕਰਾਂ ਦੇ ਮਾਣ-ਸਨਮਾਨ ’ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਸੁਖਬੀਰ ਬਾਦਲ

ਵਫ਼ਾਦਾਰ ਵਰਕਰਾਂ ਦੇ ਮਾਣ-ਸਨਮਾਨ ’ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਸੁਖਬੀਰ ਬਾਦਲ ਮੁਹਾਲੀ ਦੇ ਅਕਾਲੀ ਆ…