
ਸੀਜੀਸੀ ਲਾਂਡਰਾਂ ਦਾ ਬਿੱਗ ਇੰਪੈਕਟ ਐਵਾਰਡ-2023 ਨਾਲ ਸਨਮਾਨ
ਨਬਜ਼-ਏ-ਪੰਜਾਬ, ਮੁਹਾਲੀ, 29 ਜੂਨ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਨੂੰ ਖੋਜ, ਨਵੀਨਤਾ ਅਤੇ ਪਲੇਸਮੈਂਟ ਦੇ ਖੇਤਰ ਵਿੱਚ ਵਧਿਆ ਪ੍ਰਦਰਸ਼ਨ ਲਈ ਬਿੱਗ ਇੰਪੈਕਟ ਐਵਾਰਡ-2023 ਨਾਲ ਸਨਮਾਨਿਆ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੱੁਖੂ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਰੋਹ ਦੌਰਾਨ ਸੀਜੀਸੀ ਲਾਂਡਰਾਂ ਦੇ ਡਾਇਰੈਕਟਰ ਡਾ. ਪੀਐਨ ਹਰੀਸ਼ਕੇਸ਼ਾ ਨੇ ਇਹ ਵੱਕਾਰੀ ਐਵਾਰਡ ਹਾਸਲ ਕੀਤਾ। ਬਿੱਗ ਇੰਪੈਕਟ ਐਵਾਰਡ ਦੇ 15ਵੇਂ ਐਡੀਸ਼ਨ ਵਿੱਚ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਵਿਅਕਤੀਆਂ ਅਤੇ ਅਦਾਰਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਇਹ ਸਨਮਾਨ ਦਿੱਤਾ ਗਿਆ।
ਡਾ. ਹਰੀਸ਼ਕੇਸ਼ਾ ਨੇ ਇਸ ਪ੍ਰਾਪਤੀ ਦਾ ਸਿਹਰਾ ਵਿਦਿਆਰਥੀਆਂ, ਫੈਕਲਟੀ ਅਤੇ ਪ੍ਰਬੰਧਕੀ ਟੀਮ ਦੇ ਸਿਰ ਬੰਨ੍ਹਦਿਆਂ ਕਿਹਾ ਸੀਜੀਸੀ ਗਰੁੱਪ ਆਪਣੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਵਿੱਚ ਖੋਜ, ਨਵੀਨਤਾ, ਅਤੇ ਉਦਮਤਾ ਦੇ ਖੇਤਰ ਪ੍ਰਤੀ ਰੁਚੀ ਪੈਦਾ ਕਰਨ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਮੁੱਢ ਤੋਂ ਹੀ ਸਭ ਤੋਂ ਅੱਗੇ ਚੱਲ ਰਿਹਾ ਹੈ ਅਤੇ ਖੋਜ ਅਨੁਕੂਲ ਵਿਚਾਰ ਪ੍ਰਕਿਰਿਆ ਅਤੇ ਦ੍ਰਿਸ਼ਟੀਕੋਣ ਵਿੱਚ ਮਜ਼ਬੂਤੀ ਲਈ ਵਧੀਆ ਬੁਨਿਆਦੀ ਢਾਂਚਾ, ਸਰੋਤ, ਵਿੱਤੀ ਸਹਾਇਤਾ ਅਤੇ ਸਲਾਹ ਪ੍ਰਦਾਨ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਨੂੰ ਚੰਗੀਆਂ ਪਲੇਸਮੈਂਟਾਂ ਦੀ ਪੇਸ਼ਕਸ਼ ਤੋਂ ਇਲਾਵਾ ਸੀਜੀਸੀ ਲਾਂਡਰਾਂ ਖੋਜ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਵੀ ਹਮੇਸ਼ਾ ਮੋਹਰੀ ਰਿਹਾ ਹੈ।
ਜ਼ਿਕਰਯੋਗ ਹੈ ਕਿ ਸੀਜੀਸੀ ਨੂੰ ਇੱਕ ਸਾਲ ਵਿੱਚ ਵੱਧ ਤੋਂ ਵੱਧ ਪੇਟੈਂਟ ਫਾਈਲ ਕਰਨ ਲਈ ਭਾਰਤ ਵਿੱਚ ਚੌਥਾ ਦਰਜਾ ਦਿੱਤਾ ਗਿਆ ਸੀ ਅਤੇ 2022 ਵਿੱਚ ਨਵੀਨਤਾ ਅਤੇ ਉਦਮਤਾ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੇ ਹੋਏ ਸੂਚਨਾ ਟੈਕਨਾਲੋਜੀ ਦੇ ਖੇਤਰ ਵਿੱਚ ਪੇਟੈਂਟ ਫਾਈਲ ਕਰਨ ਲਈ ਚੋਟੀ ਦੇ 5 ’ਚੋਂ, ਰਾਸ਼ਟਰੀ ਪੱਧਰ ’ਤੇ ਤੀਜਾ ਸਥਾਨ ਹਾਸਲ ਹੋਇਆ ਹੈ। ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਇਸ ਐਵਾਰਡ ਲਈ ਸੀਜੀਸੀ ਪਰਿਵਾਰ ਨੂੰ ਵਧਾਈ ਦਿੱਤੀ ਹੈ।
ਇਸ ਦੇ ਨਾਲ ਹੀ ਕੈਂਪਸ ਵਿੱਚ ਇੱਕ ਵਿਸ਼ੇਸ਼ ਖੋਜ ਅਤੇ ਵਿਕਾਸ ਸੈੱਲ, ਇਨਕਿਊਬੇਸ਼ਨ ਕੇਂਦਰ, ਏਸੀਆਈਸੀ ਰਾਈਸ ਐਸੋਸੀਏਸ਼ਨ ਜਿਸ ਨੂੰ ਨੀਤੀ ਆਯੋਗ ਅਤੇ ਆਈਪੀਆਰ (ਬੌਧਿਕ ਸੰਪਤੀ ਅਧਿਕਾਰ) ਸੈੱਲ ਦੁਆਰਾ ਸਮਰਥਨ ਪ੍ਰਾਪਤ ਹੈ, ਵੀ ਕੈਂਪਸ ਵਿੱਚ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸਮਾਰਟ ਇੰਡੀਆ ਹੈਕਾਥੌਨ (ਐਸਆਈਐਚ) 2022 ਲਈ ਸਿੱਖਿਆ ਮੰਤਰਾਲੇ ਅਤੇ ਏਆਈਸੀਟੀਈ ਵੱਲੋਂ ਸੀਜੀਸੀ ਨੂੰ ਲਗਾਤਾਰ 5ਵੀਂ ਵਾਰ ਨੋਡਲ ਕੇਂਦਰ ਵਜੋਂ ਚੁਣਿਆ ਜਾਣਾ, ਸੰਸਥਾ ਲਈ ਸਾਲ 2022 ਦਾ ਇੱਕ ਹੋਰ ਉੱਚ ਬਿੰਦੂ ਸੀ ਜਿਸ ਨੇ ਇਸ ਨਵੀਨਤਾ ਅਤੇ ਰਿਸਰਚ ਓਰੀਂਟਡ ਅਦਾਰੇ ਦੇ ਰੂਪ ਵਿੱਚ ਆਪਣੀ ਸਾਖ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਮਾਣਮੱਤੀਆਂ ਪ੍ਰਾਪਤੀਆਂ ਤੋਂ ਇਹ ਗੱਲ ਸਿੱਧ ਹੁੰਦਾ ਹੈ ਕਿ ਸੀਜੀਸੀ ਦੇ ਗਰੈਜੂਏਟ ਨਾ ਸਿਰਫ਼ ਸ਼ਾਨਦਾਰ ਪਲੇਸਮੈਂਟਾਂ ਕਰਦੇ ਹਨ ਸਗੋਂ ਮੋਢੀ ਨਵੀਨਤਾਕਾਰੀ ਅਤੇ ਉੱਦਮੀ ਵੀ ਬਣ ਕੇ ਉਭਰਦੇ ਹਨ।