ਆਈਸੀਟੀ ਅਕੈਡਮੀ ਵੱਲੋਂ ਕਰਵਾਏ ਲਰਨਥਾਨ ਵਿੱਚ ਸੀਜੀਸੀ ਲਾਂਡਰਾਂ ਮੋਹਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ:
ਚੰਡੀਗੜ੍ਹ ੲ੍ਰਿਜੀਨਿਅਰਿੰਗ ਕਾਲਜ (ਸੀਜੀਸੀ) ਲਾਂਡਰਾਂ ਨੇ ਆਈਸੀਟੀ ਅਕੈਡਮੀ, ਚੇਨੱਈ ਵੱਲੋਂ ਆਯੋਜਿਤ ਕੀਤੇ ਲਰਨਥਾੱਨ ਵਿੱਚ ਪਹਿਲਾ ਸਥਾਨ ਹਾਸਲ ਕਰ ਕੇ ਰਾਜ ਪੱਧਰੀ ਜਿੱਤ ਹਾਸਲ ਕੀਤੀ ਹੈ। ਉੱਚ ਸਿੱਖਿਆ ਦੇ ਵਿਦਿਆਰਥੀਆਂ ਲਈ ਉਨ੍ਹਾਂ ਦੇ ਬੁਨਿਆਦੀ ਆਈਟੀ ਹੁਨਰਾਂ ਨੂੰ ਆਨਲਾਈਨ ਕਰਨ ਦੇ ਉਦੇਸ਼ ਨਾਲ ਲਰਨਥਾਨ ਇੱਕ ਸਵੈ ਸਿੱਖਣ ਪਹਿਲ ਹੈ ਜਿਸ ਵਿੱਚ ਸੀਜੀਸੀ ਨੇ 200 ਿਵਿਦਆਰਥੀਆਂ ਦੀ ਸਿੱਖਿਆ ਨੂੰ ਪੂਰਾ ਕਰਕੇ ਆਪਣੇ ਪ੍ਰਤੀਯੋਗੀਆਂ ਨੂੰ ਪਛਾੜਿਆ ਹੈ। ਭਾਰਤ ਸਰਕਾਰ, ਰਾਜ ਸਰਕਾਰ ਅਤੇ ਉਦਯੋਗ ਦੀ ਪਹਿਲਕਦਮੀਂ ਦੇ ਆਧਾਰ ’ਤੇ ਪਬਲਿਕ ਪ੍ਰਾਈਵੇਟ ਸਾਂਝੇਦਾਰੀ ਤਹਿਤ ਆਈਸੀਟੀ ਅਕੈਡਮੀ ਦਾ ਗਠਨ ਕੀਤਾ ਗਿਆ ਹੈ।
ਇਸ ਦਾ ਉਦੇਸ਼ ਲਰਨਥਾਨ ਵਰਗੇ ਉਪਰਾਲਿਆਂ ਰਾਹੀਂ ਉਦਯੋਗ ਤੇ ਰੁਜ਼ਗਾਰ ਲਈ ਤਿਆਰ ਵਿਦਿਆਰਥੀਆਂ ਅਤੇ ਅਗਲੀ ਪੀੜ੍ਹੀ ਦੇ ਅਧਿਆਪਕਾਂ ਦੇ ਹੁਨਰ ਨੂੰ ਆਨਲਾਈਨ ਸਿਖਲਾਈ ਨਾਲ ਹੋਰ ਵਿਕਸਿਤ ਕਰਨਾ ਹੈ ਤਾਂ ਜੋ ਕਵਾਲਟੀ ਫੋਕਸ ਸਕਿੱਲ ਡਿਵਲੈਪਮੈਂਟ ਦੇ ਮਾਧਿਅਮ ਨਾਲ ਉਨ੍ਹਾਂ ਦੀ ਸਮਰਥਾ ਨੂੰ ਸਹੀ ਢੰਗ ਨਾਲ ਵਰਤੋਂ ਵਿੱਚ ਲਿਆਂਦਾ ਜਾ ਸਕੇ। ਭਾਰਤ ਕੋਲ ਦੁਨੀਆ ਦੀ ਸਭ ਤੋਂ ਘੱਟ ਉਮਰ ਵਰਗ ਦੇ ਕਰਮਚਾਰੀ ਹੋਣ ਦਾ ਵਿਲੱਖਣ ਫਾਇਦਾ ਹੈ ਭਾਵੇਂ ਇਸ ਸਾਲ ਜਨਵਰੀ ਦੇ ਆਰੰਭ ਵਿੱਚ ਜਾਰੀ ਕੀਤੀ ਗਈ ਇੰਡੀਆ ਸਕਿੱਲ ਰਿਪੋਰਟ ਅਨੁਸਾਰ ਸਿਰਫ 49.5 ਫੀਸਦੀ ਗਰੈਜੂਏਟ ਰੁਜ਼ਗਾਰਯੋਗ ਪਾਏ ਗਏ ਸਨ।
ਸੀਜੀਸੀ ਲਾਂਡਰਾਂ ਦਾ ਮੁੱਢ ਤੋਂ ਹੀ ਇਹ ਮਕਸਦ ਰਿਹਾ ਹੈ ਕਿ ਆਪਣੇ ਵਿਦਿਆਰਥੀਆਂ ਨੂੰ ਕਸਟਮਾਈਜ਼ਡ ਅਤੇ ਲਰਨਿੰਗ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਕਾਬਲ ਬਣਨ ਵਿੱਚ ਮਦਦ ਕਰਨ ਤਾਂ ਜੋ ਉਹ ਦੇਸ਼ ਦੇ ਉਦਯੋਗਿਕ ਖੇਤਰ ਵਿੱਚ ਆਪਣਾ ਯੋਗਦਾਨ ਪਾ ਸਕਣ। ਇਹ ਖੋਜ ਰਿਪੋਰਟਾਂ ਅਜਿਹੇ ਮੌਕਿਆਂ ਦੁਆਰਾ ਦੇਸ਼ ਦੇ ਵਿਦਿਆਰਥੀਆਂ ਦੇ ਹੁਨਰ ਵੱਲ ਆਪਣਾ ਧਿਆਨ ਕੇਂਦਰਿਤ ਕਰਕੇ ਉਨ੍ਹਾਂ ਦੀ ਮਹੱਤਤਾ ਤੇ ਚਾਨਣਾ ਪਾਉਂਦੀਆਂ ਹਨ। ਸੀਜੀਸੀ ਲਾਂਡਰਾਂ ਲਰਨਥਾਨ, ਸਮਾਰਟ ਇੰਡੀਆ ਹੈਕਾਥਾਨ ਅਤੇ ਉਦਯੋਗ ਜਗਤ ਦੇ ਲੋਕਾਂ ਨਾਲ ਇੰਟਰਐਕਟਿਵ ਸੈਸ਼ਨਾਂ ਵਿੱਚ ਭਾਗੀਦਾਰੀ ਰਾਹੀਂ ਉਦਯੋਗਿਕ ਅਤੇ ਅਕਾਦਮਿਕ ਪਾੜੇ ਨੂੰ ਪੂਰਾ ਕਰਨ ਵਿੱਚ ਸਭ ਤੋਂ ਅੱਗੇ ਹੈ। ਇਸ ਦੇ ਨਾਲ ਹੀ ਅਦਾਰੇ ਨੇ ਆਈਸੀਟੀ ਸਣੇ ਏਡਬਲਿਊਐੱਸ, ਆਈਬੀਐੱਮ, ਇਨਫੋਸਿਸ ਵਰਗੇ ਵਿਸ਼ਵੀ ਬ੍ਰਾਂਡਾਂ ਨਾਲ ਸਮਝੌਤਿਆਂ ’ਤੇ ਹਸਤਾਖਰ ਕਰਕੇ ਵਿਦਿਆਰਥੀਆਂ ਨੂੰ ਉੱਚ ਸਿਖਲਾਈ ਦੇਣ ਅਤੇ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਦੇ ਉਦੇਸ਼ ਨੂੰ ਪੂਰਾ ਕਰ ਰਹੇ ਹਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…