Share on Facebook Share on Twitter Share on Google+ Share on Pinterest Share on Linkedin ਸੀਜੀਸੀ ਝੰਜੇੜੀ ਵੱਲੋਂ ਮੈਨੇਜਮੈਂਟ ਵਿਦਿਆਰਥੀਆਂ ਲਈ ਸਵੈ ਰੁਜ਼ਗਾਰ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਬਿਹਤਰੀਨ ਵਪਾਰ ਵਿਉਂਤ ਦੇਣ ਵਾਲੀਆਂ 6 ਟੀਮਾਂ ਨੂੰ ਨਕਦ 1 ਲੱਖ 20 ਹਜ਼ਾਰ ਰੁਪਏ ਇਨਾਮ ਵਜੋ ਦਿੱਤੇ ਜਾਣਗੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਕਤੂਬਰ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵਿੱਚ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਟੀਆਈਈ ਚੰਡੀਗੜ੍ਹ ਦੀ ਸੰਸਥਾ ਦੇ ਸਹਿਯੋਗ ਨਾਲ ਇਕ ਦਿਨਾਂ ਸਵੈ ਰੁਜ਼ਗਾਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਦ੍ਰਿਸ਼ ਇਨਫੋਟੈੱਕ ਲਿਮਟਿਡ ਦੇ ਵਾਈਸ ਚੇਅਰਮੈਨ ਵਿਜੇ ਕੁਮਾਰ ਅਤੇ ਟੀਆਈਈ ਦੇ ਗੋਲਡ ਇੰਟਰਪਿਊਰਨਸ਼ਿਪ ਦੇ ਵਰੁਣ ਵਿਸ਼ਿਸ਼ਟ ਨੇ ਸਬੰਧਤ ਵਿਸ਼ਿਆਂ ’ਤੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਪ੍ਰੋ ਵਿਜੇ ਕੁਮਾਰ ਨੇ ਹਾਜ਼ਰ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਤੇਜ਼ੀ ਨਾਲ ਵਿਸ਼ਵ ਤੇ ਬਦਲ ਰਹੀਆਂ ਪ੍ਰਤੀ ਸਥਿਤੀਆਂ ਦੇ ਮੱਦੇ ਨਜ਼ਰ ਅੱਜ ਇਕ ਉੱਦਮੀ ਵਜੋਂ ਸਥਾਪਿਤ ਹੋਣ ਵਿਚ ਜ਼ਿਆਦਾ ਬਿਹਤਰੀਨ ਮੌਕੇ ਹਨ। ਪਰ ਉਸ ਦੇ ਨਾਲ ਹੀ ਉਸ ਵਪਾਰ ਸਬੰਧੀ ਸਹੀ ਜਾਣਕਾਰੀ ਹੋਣਾ ਵੀ ਲਾਜ਼ਮੀ ਹੋ ਜਾਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਕ ਉਦਯੋਗਪਤੀ ਦੀ ਸੋਚ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਕ ਵਪਾਰੀ ਪਹਿਲਾ ਆਪਣੀ ਸੋਚ ਨੂੰ ਇਕ ਖੋਜ ਤੇ ਲੈ ਕੇ ਜਾਂਦਾ ਹੈ ਅਤੇ ਵਿਚ ਉਸ ਖੋਜ ਨੂੰ ਸਹੀ ਦਿਸ਼ਾ ਦਿੰਦੇ ਹੋਏ ਇਕ ਸਫਲ ਵਪਾਰੀ ਬਣਦਾ ਹੈ। ਪਰ ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਉਹ ਖੋਜ ਅਤੇ ਸੋਚ ਜ਼ਮੀਨੀ ਹਕੀਕਤ ਨਾਲ ਜੁੜੀ, ਆਸਾਨ, ਸਫਲ ਪੂਰਕ ਅਤੇ ਮਾਪ ਯੋਗ ਹੋਣੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਉੱਦਮੀ ਜਾਂ ਉਦਯੋਗਪਤੀ ਸਦਾ ਆਪਣੀਆਂ ਅੱਖਾਂ ਅਤੇ ਕੰਨ ਖੁਲੇ ਰਖਦਾ ਹੈ ਅਤੇ ਹਮੇਸ਼ਾ ਕੁੱਝ ਨਵਾਂ ਸਿੱਖਣ ਵਿਚ ਵਿਸ਼ਵਾਸ ਰੱਖਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਈ ਵੀ ਹਾਲਾਤ ਸਾਡੇ ਸਫਲਤਾ ਦਾ ਇਕ ਹੋਰ ਰਸਤਾ ਵੀ ਨਾਲ ਲੈ ਕੇ ਆਉਂਦੇ ਹਨ ਬਸ ਉਸ ਨੂੰ ਸਹੀ ਤਰੀਕੇ ਨਾਲ ਪਛਾਣਨ ਦੀ ਲੋੜ ਹੁੰਦੀ ਹੈ। ਵਰੁਨ ਵਿਸ਼ਿਸ਼ਟ ਨੇ ਵਪਾਰ ਵਿਉਂਤ ਸਾਂਝੀ ਕਰਦੇ ਹੋਏ ਵਿਦਿਆਰਥੀਆਂ ਨੂੰ ਦੱਸਿਆਂ ਕਿ ਇਸ ਵਿਚ ਵਿਦਿਆਰਥੀਆਂ ਨੂੰ ਪੀ ਟੀ ਯੂ ਦੇ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਦੇ ਵਪਾਰ ਕਰਨ ਦੇ ਨਵੇਂ ਤਰੀਕੇ ਸਾਂਝੇ ਕਰਨ ਦਾ ਸੱਦਾ ਦੇ ਰਹੀ ਹੈ। ਤਾਂ ਕਿ ਦੇਸ਼ ਨੂੰ ਅੱਗੇ ਵਧਾਉਣ ਲਈ ਨੌਜਵਾਨਾ ਦੀ ਸੋਚ ਨੂੰ ਨਾਲ ਲੈ ਕੇ ਚੱਲਦੇ ਹੋਏ ਤਰੱਕੀ ਦੀਆਂ ਬੁਲੰਦੀਆਂ ਅਤੇ ਪਹੁੰਚਿਆਂ ਜਾਵੇ। ਇਸ ਲਈ ਟੀ ਏ ਪੀ ਵੱਲੋਂ ਬਿਹਤਰੀਨ ਚੁਣੀਆਂ 6 ਟੀਮਾਂ ਨੂੰ 1,20,000 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਇਹ ਮੁਕਾਬਲੇ ਤਿੰਨ ਨਵੰਬਰ ਨੂੰ ਕਰਵਾਏ ਜਾਣਗੇ। ਇਸ ਮੌਕੇ ਸੀਜੀਸੀ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੌਕਰੀ ਲੱਭਣ ਦੀ ਬਜਾਏ ਨੌਕਰੀ ਪੈਦਾ ਕਰਨ ਵਾਲੇ ਉੱਦਮੀ ਵਜੋਂ ਸਥਾਪਿਤ ਹੋਣ ਦੀ ਪ੍ਰੇਰਨਾ ਦਿੱਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ