nabaz-e-punjab.com

ਅੰਤਰਰਾਸ਼ਟਰੀ ਯੂਥ ਸਿਟੀਜ਼ਨ ਐਨਟਰਪ੍ਰੀਨਿਊਰਸ਼ਿਪ ਮੁਕਾਬਲੇ ਦੇ ਫਾਈਨਲ ਗੇੜ ’ਚ ਪੁੱਜੇ ਸੀਜੀਸੀ ਦੇ ਵਿਦਿਆਰਥੀ

ਆਖਰੀ ਰਾਊਂਡ ਲਈ ਕੁਆਲੀਫਾਈ ਕਰਨ ਵਾਲੀਆਂ ਪੰਜਾਬ ਦੀਆਂ ਮਹਿਜ਼ ਤਿੰਨ ਟੀਮਾਂ ’ਚੋਂ ਇੱਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਗਸਤ:
ਚੰਡੀਗੜ੍ਹ ਗਰੱੁਪ ਆਫ਼ ਕਾਲਜਿਜ਼ (ਸੀਜੀਸੀ) ਦੇ ਮਕੈਨਿਕਲ ਇੰਜੀਨੀਅਰਿੰਗ ਦੇ ਤੀਜੇ ਸਾਲ ਦੇ ਚਾਰ ਵਿਦਿਆਰਥੀਆਂ ਨਮਨ, ਮੁਹੰਮਦ ਜਾਫਰ, ਮ੍ਰਿਤੁੰਜਾਆ ਅਤੇ ਮੋਹਿਤ ਦੀ ਟੀਮ ਐਮ੩ਐਨ ਨੇ ਵਿਸ਼ਵ ਪੱਧਰੀ ਯੂਥ ਸਿਟੀਜ਼ਨ ਐਨਟਰਪ੍ਰੀਨਿਊਰਸ਼ਿਪ ੨੦੧੮ ਦੇ ਫਾਈਨਲ ਗੇੜ ਵਿੱਚ ਆਪਣੀ ਜਗਹ ਬਣਾਈ ਹੈ। ਇਸ ਟੀਮ ਨੇ ਇਹ ਕਾਰਾ ‘ਡੋਕਪੈਟ ਹੈਲਪਰ‘ ਨਾਮੀਂ ਇੱਕ ਵਿਲੱਖਣ ਬਹੁਭਾਸ਼ਾਈ ਮੋਬਾਈਲ ਐਪਲੀਕੇਸ਼ਨ ਬਣਾਕੇ ਕਰਕੇ ਵਿਖਾਇਆ। ਇਹ ਮੁਕਾਬਲਾ ‘ਸਥਿਰ ਵਿਕਾਸ ਲਈ ਸਿੱਖਿਆ‘ ਮਕਸਦ ਦੇ ਨਾਲ ਕਰਵਾਈ ਜਾਂਦੀਆਂ ਯੂਨੈਸਕੋ ਗਲੋਬਲ ਐਕਸ਼ਨ ਪ੍ਰੋਗਰਾਮ ਨਾਲ ਸਬੰਧਿਤ ਗਤੀਵਿਧੀਆਂ ਵਿੱਚੋ ਇੱਕ ਹੈ, ਜੋਕਿ ਸੰਸਾਰ ਭਰ ਦੇ ਨੌਜਵਾਨ ਉਦਮੀਆਂ ਦੇ ਨਵੀਨ ਵਿਚਾਰਾਂ ਅਤੇ ਪ੍ਰੋਜੈਕਟਾਂ ਨੂੰ ਮਾਨਤਾ ਦਿੰਦਾ ਹੈ ਜਿਸਦਾ ਸਕਾਰਾਤਮਕ ਸਮਾਜਕ ਪ੍ਰਭਾਵ ਪੈਂਦਾ ਹੈ ਅਤੇ ਜੋ ਯੂਐਨਡੀਪੀ ਦੇ ੧੭ ਸਥਿਰ ਵਿਕਾਸ ਟੀਚੇ (ਐਸਡੀਜੀ) ਦਾ ਵਿਜੇਤਾ ਐਲਾਨ ਕੇ ਉਹਨਾਂ ਨੂੰ ਲਾਗੂ ਕਰਨਾ ਹੁੰਦਾ ਹੈ। ਟੀਮ ਐਮ੩ਐਨ ਦੇ ਡੋਕਪੈਟ ਹੈਲਪਰ ਮਰੀਜ਼ਾਂ ਨੂੰ ਡਾਕਟਰੀ ਸੁਵਿਧਾਵਾਂ ਅਸਾਨੀ ਨਾਲ ‘ਤੇ ਕਾਗਜ਼-ਰਹਿਤ ਢੰਗ ਨਾਲ ਉਪਲੱਬਧ ਕਰਵਾਉਣ ਨੂੰ ਉਤਸ਼ਾਹਿਤ ਕਰਕੇ ਸਥਾਈ ਵਿਕਾਸ ਦੇ ਟੀਚਿਆਂ ਦਾ ਸਮਰਥਨ ਕਰਦੀ ਹੈ ਅਤੇ ਇਸ ਤਰ੍ਹਾਂ ਵਿਸ਼ਵ ਸਿਹਤ ਸੰਸਥਾਵਾਂ ਦੇ ਵਧੀਆ ਕੰਮ-ਕਾਜ ਅਤੇ ਸਾਰੇ ਕਿਸਮ ਦੇ ਜੰਗਲਾਂ ਦੇ ਟਿਕਾਊ ਪ੍ਰਬੰਧ ਨੂੰ ਵਿਸ਼ਵ ਪੱਧਰ ‘ਤੇ ਉਤਸ਼ਾਹਤ ਕੀਤਾ ਜਾ ਸਕੇਗਾ। ਮੋਬਾਈਲ ਐਪ ਦੀਆਂ ਕੁਝ ਮੁੱਖ ਵਿਸ਼ੇਸ਼ਤਾਵਾਂ ’ਚੋਂ ਇੱਕ ਹੈ ਕਿ ਇਹ ਡਾਕਟਰ ਨੂੰ ਮਰੀਜ਼ ਦਾ ਮੈਡੀਕਲ ਰਿਕਾਰਡ ਅਸਾਨੀ ਨਾਲ ਸੰਭਾਲ ਕੇ ਰੱਖਣ ਲਈ ਮੱਦਦ ਕਰਦਾ ਹੈ ਜਿਵੇਂ ਕਿ ਚੱਲ ਰਿਹਾ ਇਲਾਜਾਂ ਜਾਂ ਦਵਾਈਆਂ, ਮਿਲਣ ਦਾ ਸਮਾਂ ਆਦਿ ਵਿਲੱਖਣ ਪੇਸ਼ੈਂਟ ਕੋਡ ਦਾਖਲ ਕਰਕੇ ਜਾਂ ਮਰੀਜ਼ ਨੂੰ ਦਿੱਤੇ ਗਏ ਇਕ ਕਿਊਆਰ ਕੋਡ ਨੂੰ ਸਕੈਨ ਕਰਕੇ ਦਾਖਿਲ ਕਰਨਾ। ਇਸ ਐਪ ਨਾਲ ਮਰੀਜ਼ ਵੀ ਆਪਣੇ ਡਾਕਟਰ ਨਾਲ ਮਿਲਣ ਦਾ ਸਮਾਂ ਨਿਸ਼ਚਿਤ ਕਰਨ ਦੇ ਯੋਗ ਹੋਣਗੇ ਅਤੇ ਨਾਲ ਹੀ ਇੰਟਰਨੈੱਟ ਉੱਪਰ ਦਵਾਈਆਂ ਦੀ ਖੋਜ ਕਰਨ ਅਤੇ ਖਰੀਦਣ ਦੇ ਯੋਗ ਹੋ ਸਕਣਗੇ। ਸੀਜੀਸੀ ਦੀ ਟੀਮ ਐਮ੩ਐਨ ਅਮਰੀਕਾ, ਕੈਨੇਡਾ, ਅਫਰੀਕਾ, ਯੂਰਪ ਅਤੇ ਏਸ਼ੀਆ ਸਮੇਤ ਦੁਨੀਆ ਭਰ ਦੇ ਨੌਜਵਾਨ ਉਦਮੀਆਂ ਦੁਆਰਾ ੧੦੦ ਤੋਂ ਵਧ ਨਾਲ ਮੁਕਾਬਲਾ ਕਰੇਗੀ। ਇਹ ਟੀਮ ਮੁਕਾਬਲੇ ਦੇ ਇਸ ਪੜਾਅ ‘ਤੇ ਪਹੁੰਚਣ ਵਾਲੀ ਪੰਜਾਬ ਦੀਆਂ ਮਹਿਜ਼ ਤਿੰਨ ਟੀਮਾਂ ਵਿੱਚੋਂ ਇਕ ਹੈ, ਜਦਕਿ ਅਕਤੂਬਰ ੨੦੧੮ ਵਿਚ ਬਰਲਿਨ, ਜਰਮਨੀ ਵਿੱਚ ਹੋਣ ਵਾਲੇ ਯੂਥ ਸਿਟੀਜ਼ਨ ਐਨਟਰਪ੍ਰੀਨਿਊਰਸ਼ਿਪ ਮੁਕਾਬਲੇ ਵਿੱਚ ਜੇਤੂ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…