nabaz-e-punjab.com

ਮੁਹਾਲੀ ਫੇਜ਼-1 ਵਿੱਚ ਦਿਨ-ਦਿਹਾੜੇ ਘਰ ਦੇ ਬਾਹਰ ਖੜੀ ਅੌਰਤ ਦੇ ਗਲੇ ’ਚੋਂ ਸੋਨੇ ਦੀ ਚੈਨੀ ਖੋਹੀ

ਇਤਿਹਾਸਕ ਨਗਰ ਸੋਹਾਣਾ ਵਿੱਚ ਰਾਤ ਨੂੰ ਘਰ ਵਿੱਚ ਚੋਰੀ ਕਰਨ ਆਈਆਂ ਕੁੜੀਆਂ ਵਿੱਚੋਂ ਇੱਕ ਕਾਬੂ, ਦੂਜੀ ਕੁੜੀ ਮੌਕੇ ਤੋਂ ਫਰਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੁਲਾਈ
ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਵੱਲੋਂ ਇਕ ਪਾਸੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਮੁਹਾਲੀ ਪੁਲੀਸ ਵੱਲੋਂ ਵੀ ਥਾਂ-ਥਾਂ ਨਾਕੇ ਲਗਾ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਸ਼ਹਿਰ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਵੀ ਲਗਾਤਾਰ ਵੱਧ ਜਾ ਰਹੀਆਂ ਹਨ। ਅੱਜ ਸਥਾਨਕ ਫੇਜ਼-1 ਵਿੱਚ ਘਰ ਦੇ ਬਾਹਰ ਖੜੀ ਇਕ ਅੌਰਤ ਦੇ ਗਲੇ ਵਿੱਚੋਂ ਦਿਨ ਦਿਹਾੜੇ ਦੋ ਨੌਜਵਾਨ ਸੋਨੇ ਦੀ ਚੈਨੀ ਖੋਹ ਕੇ ਫਰਾਰ ਹੋ ਗਏ।
ਪੀੜਤ ਅੌਰਤ ਏਕਤਾ ਸ਼ਰਮਾ ਜ਼ਿਲ੍ਹਾ ਅਦਾਲਤ ਦੇ ਸੀਨੀਅਰ ਐਡਵੋਕੇਟ ਵਿਵੇਕ ਸ਼ਰਮਾ ਦੀ ਪਤਨੀ ਹੈ। ਉਨ੍ਹਾਂ ਨੇ ਦੱਸਿਆ ਕਿ ਦੁਪਹਿਰ ਕਰੀਬ ਇਕ ਵਜੇ ਉਹ ਆਪਣੇ ਘਰ ਦੇ ਬਾਹਰ ਰੇਹੜੀ ਵਾਲੇ ਤੋਂ ਸਬਜ਼ੀ ਲੈਣ ਆਈ, ਜਦੋਂ ਉਹ ਸਬਜ਼ੀ ਦੇਖ ਰਹੀ ਸੀ ਕਿ ਉੱਥੇ ਇਕ ਮੋਟਰ ਸਾਈਕਲ ’ਤੇ ਦੋ ਨੌਜਵਾਨ ਆਏ, ਉਹਨਾਂ ਨੇ ਪਹਿਲਾਂ ਤਾਂ ਰੇਹੜੀ ਵਾਲੇ ਤੋਂ ਸਬਜ਼ੀ ਦਾ ਭਾਅ ਪੁੱਛਿਆ ਤੇ ਫਿਰ ਇਕ ਨੌਜਵਾਨ ਏਕਤਾ ਸ਼ਰਮਾ ਦੇ ਉਪਰ ਡਿੱਗਣ ਦੇ ਬਹਾਨੇ ਉਸ ਦੇ ਗਲੇ ਵਿਚ ਪਾਈ 17 ਗਰਾਮ ਸੋਨੇ ਦੀ ਚੈਨੀ ਖਿੱਚ ਕੇ ਫਰਾਰ ਹੋ ਗਿਆ। ਉਸ ਦੇ ਸ਼ੋਰ ਮਚਾਉਣ ਤੇ ਆਏ ਪਰਿਵਾਰਕ ਮੈਂਬਰਾਂ ਨੇ 100 ਨੰਬਰ ਤੇ ਫੋਨ ਕੀਤਾ ਪਰ ਕਿਸੇ ਨੇ ਫੋਨ ਚੁੱਕਿਆ ਹੀ ਨਹੀਂ, ਫਿਰ ਉਹਨਾਂ ਨੇ ਫੇਜ਼-1 ਦੇ ਥਾਣੇ ਫੋਨ ਕੀਤਾ ਤਾਂ ਉੱਥੋਂ ਆ ਕੇ ਦੋ ਕਾਂਸਟੇਬਲ ਏਕਤਾ ਸ਼ਰਮਾ ਤੋਂ ਲਿਖਤੀ ਸ਼ਿਕਾਇਤ ਲੈ ਕੇ ਚਲੇ ਗਏ। ਇਸ ਘਟਨਾ ਕਾਰਨ ਇਲਾਕੇ ਵਿੱਚ ਕਾਫੀ ਸਹਿਮ ਪਾਇਆ ਜਾ ਰਿਹਾ ਹੈ।
ਉਧਰ, ਇੱਥੋਂ ਦੇ ਨੇੜਲੇ ਪਿੰਡ ਸੋਹਾਣਾ ਵਿੱਚ ਬੀਤੀ ਰਾਤ ਇੱਕ ਘਰ ਵਿੱਚ ਚੋਰੀ ਕਰਨ ਆਈਆਂ ਦੋ ਕੁੜੀਆਂ ਵਿੱਚੋਂ ਇੱਕ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ, ਜਦੋਂ ਕਿ ਦੂਜੀ ਫਰਾਰ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੀਪ ਸਿੰਘ ਵਸਨੀਕ ਮੁੱਖ ਬਾਜ਼ਾਰ ਸੋਹਾਣਾ ਨੇ ਦੱਸਿਆ ਕਿ ਬੀਤੀ ਰਾਤ ਇੱਕ ਵਜੇ ਦੇ ਕਰੀਬ ਦੋ ਕੁੜੀਆਂ ਕੋਠੇ ਟੱਪ ਕੇ ਉਹਨਾਂ ਦੇ ਘਰ ਚੋਰੀ ਕਰਨ ਦੇ ਇਰਾਦੇ ਨਾਲ ਆ ਗਈਆਂ, ਉਹਨਾਂ ਦੀ ਪਤਨੀ ਨੂੰ ਇਸ ਮੌਕੇ ਜਾਗ ਆਉਣ ’ਤੇ ਉਸ ਨੇ ਦਰਵਾਜੇ ਕੋਲ ਖੜੀ ਕੁੜੀ ਨੂੰ ਦੇਖਕੇ ਪੁੱਛਿਆ ਕਿ ਉਹ ਇੱਥੇ ਕੀ ਕਰ ਰਹੀ ਹੈ, ਤਾਂ ਉਹ ਕੁੜੀ ਬਹਾਨਾ ਲਾ ਕੇ ਫਰਾਰ ਹੋ ਗਈ। ਜਦੋਂ ਕਿ ਦੂਜੀ ਕੁੜੀ ਉਹਨਾਂ ਦੇ ਬੈਡ ਹੇਠਾਂ ਲੁਕ ਗਈ। ਇਸ ਕੁੜੀ ਦੇ ਬੈਡ ਹੇਠਾਂ ਹੋਣ ਦਾ ਪਤਾ ਲੱਗਣ ਤੇ ਉਹਨਾਂ ਨੇ ਇਸ ਕੁੜੀ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ। ਉਹਨਾਂ ਕਿਹਾ ਕਿ ਫੜੀ ਗਈ ਕੁੜੀ ਦੀ ਉਮਰ ਕਰੀਬ 17 ਸਾਲ ਹੈ ਜਦੋਂ ਕਿ ਫਰਾਰ ਹੋਈ ਕੁੜੀ ਦੀ ਉਮਰ 13 ਕੁ ਸਾਲ ਸੀ। ਉਹਨਾਂ ਕਿਹਾ ਕਿ ਇਹ ਕੁੜੀਅ ਸੋਹਾਣਾ ਪਿੰਡ ਦੀਆਂ ਹਨ ਅਤੇ ਪਿੱਛੋਂ ਬਿਹਾਰ ਤੋਂ ਆਈਆਂ ਹੋਈਆਂ ਹਨ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …