ਪਾਠ ਪੁਸਤਕਾਂ ਦੀ ਸਪਲਾਈ ਦਾ ਜਾਇਜ਼ਾ ਲੈਣ ਲਈ ਸਿੱਖਿਆ ਬੋਰਡ ਚੇਅਰਮੈਨ ਵੱਲੋਂ ਸਕੂਲਾਂ ਦਾ ਤੂਫ਼ਾਨੀ ਦੌਰਾ

ਦਸਵੀਂ ਅਤੇ ਬਾਰ੍ਹਵੀਂ ਦੀਆਂ ਉੱਤਰ ਪੱਤਰੀਆਂ ਦੇ ਮੁਲੰਅਕਣ ਕੇਂਦਰਾਂ ਦਾ ਵੀ ਕੀਤਾ ਨਿਰੀਖਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਾਠ-ਪੁਸਤਕਾਂ ਦੀ ਛਪਾਈ ਅਤੇ ਵੰਡ ਨੂੰ ਪਹਿਲ ਦੇ ਅਧਾਰ ’ਤੇ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਪੁਸਤਕਾਂ ਦੀ ਖੇਤਰ ਵਿੱਚ ਵੰਡ ਨੂੰ ਪਾਰਦਰਸ਼ੀ ਅਤੇ ਯਕੀਨੀ ਬਣਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਖੁਦ ਕਮਾਨ ਸੰਭਾਲੀ ਹੋਈ ਹੈ। ਕਿਤਾਬਾਂ ਦੇ ਵਿਤਰਣ ਵਿੱਚ ਕੋਈ ਵੀ ਕਸਰ ਬਾਕੀ ਨਾ ਛੱਡਦਿਆਂ ਹੋਇਆਂ ਬੋਰਡ ਚੇਅਰਮੈਨ ਵੱਲੋਂ ਪੰਜਾਬ ਭਰ ਵਿੱਚ ਤੂਫ਼ਾਨੀ ਦੌਰਾ ਆਰੰਭਿਆ ਹੋਇਆ ਹੈ।
ਇਸ ਦੌਰੇ ਦੌਰਾਨ ਹੀ ਬੋਰਡ ਚੇਅਰਮੈਨ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਦੇ ਚੱਲ ਰਹੇ ਮੁਲੰਅਕਣ ਕੇਂਦਰਾਂ ਦਾ ਵੀ ਨਿਰੀਖਣ ਕੀਤਾ ਜਾ ਰਿਹਾ ਹੈ। ਬੁਲਾਰੇ ਅਨੁਸਾਰ ਚੇਅਰਮੈਨ ਦੇ ਦੌਰੇ ਦਾ ਜ਼ਿਕਰਯੋਗ ਪਹਿਲੂ ਇਹ ਹੈ ਕਿ ਉਹ ਚਾਹੇ ਪੇਪਰਾਂ ਦੀ ਮਾਰਕਿੰਗ ਦੀ ਗੱਲ ਹੋਵੇ ਜਾਂ ਕਿਤਾਬਾਂ ਦੀ ਵੰਡ ਬਾਰੇ ਗੱਲ ਹੋਵੇ, ਚੇਅਰਮੈਨ ਵੱਲੋਂ ਉੱਥੇ ਹਾਜ਼ਰ ਅਮਲੇ ਅਤੇ ਬਾਕੀ ਕਰਮਚਾਰੀਆਂ/ਅਧਿਕਾਰੀਆਂ ਨਾਲ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਸੁਣ ਕੇ ਕੁੱਝ ਦਾ ਮੌਕੇ ’ਤੇ ਨਿਪਟਾਰਾ ਕੀਤਾ ਜਾ ਰਿਹਾ ਹੈ ਅਤੇ ਬਾਕੀਆਂ ਤੇ ਸੰਜੀਦਾ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਬੋਰਡ ਦੇ ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਚੇਅਰਮੈਨ ਵੱਲੋਂ ਤਰਨਤਾਰਨ ਦੇ ਬਲਾਕ ਸਿੱਖਿਆ ਦਫ਼ਤਰਾਂ ਦਾ ਦੌਰਾ ਕਰਨ ਉਪਰੰਤ ਪਾਇਆ ਗਿਆ ਕਿ ਚੌਹਲਾ ਸਾਹਿਬ, ਗੰਡੀਵਿੰਡ ਢੰਟਾਲ, ਰਲਾ ਸਿੰਘ ਵਾਲਾ ਦਾ ਸਕੂਲ, ਸਰਕਾਰੀ ਹਾਈ ਸਕੂਲ ਘਟਗਾ ਪਿੰਡਾਂ ਦੇ ਸਕੂਲਾਂ ਵਿੱਚ ਪਾਠ ਪੁਸਤਕਾਂ ਪਹੁੰਚੀਆਂ ਹੋਈਆਂ ਸਨ।
ਇਸੇ ਤਰ੍ਹਾਂ ਚੇਅਰਮੈਨ ਵੱਲੋਂ ਫਤਹਿਗੜ੍ਹ ਸਾਹਿਬ, ਪਟਿਆਲਾ ਅਤੇ ਲੁਧਿਆਣਾ ਜ਼ਿਲ੍ਹੇ ਦੇ ਖੇਤਰਾਂ ਦੇ ਦੌਰੇ ਦੌਰਾਨ ਨਿਰੀਖਣ ਕਰਦਿਆਂ ਵੀ ਦੇਖਿਆ ਕਿ ਸਰਕਾਰੀ ਸਕੂਲ ਚੂੰਨੀ ਖੁਰਦ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੂੰਨੀ ਕਲਾਂ ਦੇ ਬੱਚਿਆਂ ਦੇ ਹੱਥਾਂ ਵਿੱਚ ਕਿਤਾਬਾਂ ਪਹੁੰਚੀਆਂ ਹੋਈਆਂ ਸਨ। ਚੂੰਨੀ ਕਲਾਂ ਵਿੱਚ ਸਥਾਪਿਤ ਬੋਰਡ ਦੇ ਮੁਲੰਅਕਣ ਕੇਂਦਰ ਵਿੱਚ ਪੇਪਰ ਮਾਰਕਿੰਗ ਦਾ ਕੰਮ ਤਸੱਲੀਬਖ਼ਸ਼ ਅਤੇ ਤੇਜ਼ੀ ਨਾਲ ਚੱਲ ਰਿਹਾ ਸੀ। ਚੇਅਰਮੈਨ ਮੁਲੰਅਕਣ ਅਮਲੇ ਨੂੰ ਸ਼ਾਬਾਸ਼ ਵੀ ਦਿੱਤੀ।
ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਫਤਹਿਗੜ੍ਹ ਸਾਹਿਬ ਵਿਖੇ ਜੀਐਸਐਸਐਸ ਸਕੂਲ ਵਿੱਚ ਮੁਲੰਅਕਣ ਦੇ ਕਾਰਜ ਦਾ ਅਤੇ ਪਟਿਆਲਾ ਦੇ ਬੋਰਡ ਦੇ ਖੇਤਰੀ ਦਫ਼ਤਰ ਵਿੱਚ ਪਾਠ ਪੁਸਤਕਾਂ ਦੀ ਸਪਲਾਈ ਦਾ ਵੀ ਚੇਅਰਮੈਨ ਵੱਲੋਂ ਜਾਇਜ਼ਾ ਲਿਆ ਗਿਆ। ਬੋਰਡ ਦੇ ਦੁੱਗਰੀ ਰੋਡ ਲੁਧਿਆਣਾ ਵਿੱਚ ਸਥਿਤੀ ਖੇਤਰੀ ਡਿੱਪੂ ’ਚੋਂ ਵੀ ਪਾਠ ਪੁਸਤਕਾਂ ਦੀ ਢੋਅ ਢੁਆਈ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਸੀ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…