Nabaz-e-punjab.com

ਸਿੱਖਿਆ ਬੋਰਡ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਪਲੇਠੀ ਮੀਟਿੰਗ ਵਿੱਚ ਕੰਮ-ਕਾਜ ਦੀ ਗੰਭੀਰਤਾ ਨਾਲ ਕੀਤੀ ਸਮੀਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਵੱਲੋੱ ਸਿੱਖਿਆ ਬੋਰਡ ਦੀਆਂ ਸਮੂਹ ਬਰਾਂਚਾਂ ਦੇ ਮੁਖੀਆਂ ਨਾਲ ਪਲੇਠੀ ਮੀਟਿੰਗ ਕਰਦਿਆਂ ਹੋਇਆ ਬੋਰਡ ਦੀਆਂ ਸਾਰੀਆਂ ਬ੍ਰਾਂਚਾਂ ਦੇ ਕੰਮ-ਕਾਜ ਦੀ ਗੰਭੀਰਤਾ ਨਾਲ ਸਮੀਖਿਆ ਕੀਤੀ ਗਈ। ਸਿੱਖਿਆ ਬੋਰਡ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੇਅਰਮੈਨ ਸ੍ਰੀ ਕਲੋਹੀਆ ਨੇ ਹਰੇਕ ਬਰਾਂਚ ਦੇ ਵਰਤਮਾਨ ਕੰਮ-ਕਾਜ, ਲਮਕ ਸਥਿਤੀ ਵਿੱਚ ਪਏ ਕੰਮਾਂ, ਪਰੀਖਿਆਵਾਂ ਨਾਲ ਸਬੰਧਿਤ ਪੇਪਰਾਂ ਦੇ ਮੁਲੰਕਣ, ਪ੍ਰਮਾਣ-ਪੱਤਰਾਂ ਦੀ ਤਿਆਰੀ ਦੀ ਪ੍ਰਕਿਰਿਆ, ਬੋਰਡ ਦੇ ਵਿੱਤ ਨੂੰ ਵਧਾਉਣ ਲਈ ਅਤੇ ਬੇਲੋੜੀੱਦੇ ਖਰਚੇ ਘਟਾਉਣ ਹਿੱਤ, ਬਿਨਾਂ ਤਣਾਅ ਤੋਂ ਕੰਮ ਕਰਨ, ਬੋਰਡ ਦਫ਼ਤਰ ਵਿੱਚ ਸਾਫ਼-ਸਫ਼ਾਈ ਤੇ ਸੁਰੱਖਿਆ, ਪੀਣ ਯੋਗ ਪਾਣੀ, ਨਵੇੱ ਵਿੱਦਿਅਕ ਵਰ੍ਹੇ ਲਈ ਬੋਰਡ ਵੱਲੋੱ ਪ੍ਰਕਾਸ਼ਿਤ ਪਾਠ-ਪੁਸਤਕਾਂ ਸਮੇਂ ਸਿਰ ਵਿਦਿਆਰਥੀਆਂ ਦੇ ਹੱਥਾਂ ‘ਚ ਪਹੁੰਚਾਉਣ ‘ਤੇ ਜ਼ੋਰ ਦਿੱਤਾ।
ਬੁਲਾਰੇ ਨੇ ਦੱਸਿਆ ਕਿ ਚੇਅਰਮੈਨ ਸ੍ਰੀ ਕਲੋਹੀਆ ਵੱਲੋਂ ਬੋਰਡ ਦੇ ਸਿਰੜੀ ਤੇ ਮਿਹਨਤੀ ਕਰਮਚਾਰੀਆਂ ਦੇ ਕੰਮ ਦੀ ਸਰਾਹਨਾ ਕੀਤੀ ਗਈ ਤੇ ਕਿਹਾ ਕਿ ਬੋਰਡ ਵਿੱਚੋੱ ਸੇਵਾ ਮੁਕਤ ਹੋ ਰਹੇ ਕਰਮਚਾਰੀ ਨੂੰ ਬਹੁਤ ਹੀ ਸਨਮਾਨਿਤ ਤਰੀਕੇ ਨਾਲ ਬਣਦੇ ਵਿੱਤੀ ਲਾਭ ਦੇ ਕੇ ਵਿਦਾ ਕਰਨ ਲਈ ਬੋਰਡ ਦਾ ਫ਼ਰਜ਼ ਹੈਂ।ਉਹਨਾਂ ਕਿਹਾ ਕਿ ਬੋਰਡ ਕਰਮਚਾਰੀਆਂ ਦਾ ਵੀ ਇਹ ਮੁੱਢਲਾ ਫ਼ਰਜ਼ ਬਣਦਾ ਹੈਂ ਕਿ ਉਹ ਤਨਦੇਹੀ ਅਤੇ ਇਮਾਨਦਾਰੀ ਨਾਲ, ਜ਼ੁੰਮੇਵਾਰੀ ਤੇ ਜਵਾਬਦੇਹੀ ਨਾਲ ਬੋਰਡ ਦੇ ਵਕਾਰ ਤੇ ਮਾਨ-ਸਨਮਾਨ ਲਈ ਪ੍ਰਤੀਬੱਧਤਾ ਨਾਲ ਕੰਮ ਕਰਨ। ਚੇਅਰਮੈਂਨ ਸ੍ਰੀ ਕਲੋਹੀਆ ਨੇ ਬੋਰਡ ਦੇ ਕਰਮਚਾਰੀਆਂ ਨੂੰ ਇੱਕ ਟੀਮ ਦੇ ਤੌਰ ‘ਤੇ ਆਪਸੀ ਸਹਿਯੋਗ ਦੀ ਭਾਵਨਾ ਨਾਲ ਕੰਮ ਕਰਦੇ ਹੋਏ ਕੰਮ ਨੂੰ ਸਮਾਂ-ਬੱਧ ਸੀਮਾਂ ਵਿੱਚ ਨਿਪਟਾਉਣ ਤਾਂ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਹਰ ਪੱਖ ਤੋੱ ਪ੍ਰਗਤੀ ਦੀ ਮਿਸਾਲ ਬਣੇ। ਬੁਲਾਰੇ ਨੇ ਦੱਸਿਆ ਕਿ ਬੋਰਡ ਦੇ ਵਾਇਸ-ਚੇਅਰਮੈਨ ਪ੍ਰਸ਼ਾਂਤ ਕੁਮਾਰ ਗੋਇਲ ਅਤੇ ਬੋਰਡ ਦੀ ਸਕੱਤਰ ਸ੍ਰੀਮਤੀ ਹਰਗੁਣਜੀਤ ਕੌਰ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
(ਬਾਕਸ ਆਈਟਮ)
ਦਸਵੀਂ ਸ਼੍ਰੇਣੀ: ਪੰਜਾਬੀ-ਏ, ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ ਵਿਸ਼ਿਆਂ ਦਾ ਪੇਪਰ ਹੋਇਆ, 3 ਨਕਲ ਦੇ ਕੇਸ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਦਸਵੀਂ ਸ਼੍ਰੇਣੀ ਦੀਆਂ ਸਾਲਾਨਾ ਪਰੀਖਿਆਵਾਂ ਵਿੱਚ ਅੱਜ ਪੰਜਾਬੀ (ਏ) ਅਤੇ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਵਿਸ਼ਿਆਂ ਦੀ ਪ੍ਰੀਖਿਆ ਸਮੁੱਚੇ ਪੰਜਾਬ ’ਚ ਸੁਚਾਰੂ ਪ੍ਰਬੰਧਾਂ ਅਧੀਨ ਨੇਪਰੇ ਚੜੀ। ਬੁਲਾਰੇ ਨੇ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਪੰਜਬੀ (ਏ) ਵਿਸ਼ੇ ਲਈ 343813 ਰੈਗੂਲਰ ਅਤੇ 34592 ਓਪਨ ਸਕੂਲ ਦੇ ਪ੍ਰੀਖਿਆਰਥੀਆਂ ਲਈ ਅਤੇ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ (ਏ) ਵਿਸ਼ੇ ਦੇ 60 ਪ੍ਰੀਖਿਆਰਥੀਆਂ ਲਈ ਬਣੇ ਕੁੱਲ 2507 ਪਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਦੇਣ ਦੇ ਬੋਰਡ ਵੱਲੋਂ ਇੰਤਜ਼ਾਮ ਕੀਤੇ ਗਏ ਸਨ। ਅੱਜ ਦੀ ਪਰੀਖਿਆ ਦੌਰਾਨ ਆਖਰੀ ਰਿਪੋਰਟ ਪ੍ਰਾਪਤ ਹੋਣ ਤੱਕ ਅੰਮ੍ਰਿਤਸਰ, ਤਰਨਤਾਰਨ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ ਨਕਲ ਦਾ ਇੱਕ ਇੱਕ ਕੇਸ ਸਾਹਮਣੇ ਆਇਆ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…