Share on Facebook Share on Twitter Share on Google+ Share on Pinterest Share on Linkedin ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਗੁਰਦਾਸਪੁਰ ਤੇ ਪਠਾਨਕੋਟ ਦੇ ਖੇਤਰੀ ਦਫ਼ਤਰਾਂ ਦਾ ਦੌਰਾ ਨਵੇਂ ਅਕਾਦਮਿਕ ਸਾਲ ਵਿੱਚ ਕਿਤਾਬਾਂ ਦੀ ਸਪਲਾਈ ਦਾ ਲਿਆ ਜਾਇਜ਼ਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਾਰਚ: ਪੰਜਾਬ ਸਕੂਲ ਸਿੱਖਿਆ ਬੋਰਡ ਨੇ 1 ਅਪਰੈਲ ਤੋਂ ਸ਼ੁਰੂ ਹੋਣ ਵਾਲੇ ਨਵੇਂ ਅਕਾਦਮਿਕ ਵਰ੍ਹੇ ਵਿੱਚ ਵਿਦਿਆਰਥੀਆਂ ਦੇ ਹੱਥਾਂ ਵਿੱਚ ਸਮੇਂ ਸਿਰ ਕਿਤਾਬਾਂ ਪੁੱਜਦੀਆਂ ਕਰਨ ਲਈ ਯਤਨ ਤੇਜ ਕਰ ਦਿੱਤੇ ਹਨ। ਬੋਰਡ ਮੁਖੀ ਮਨੋਹਰ ਕਾਂਤ ਕਲੋਹੀਆ ਨੇ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਐਤਵਾਰ ਨੂੰ ਗੁਰਦਾਸਪੁਰ ਅਤੇ ਪਠਾਨਕੋਟ ਸਥਿਤ ਜ਼ਿਲ੍ਹਾ ਪੱਧਰੀ ਖੇਤਰੀ ਦਫ਼ਤਰਾਂ\ਜ਼ਿਲ੍ਹਾ ਬੁੱਕ ਡਿੱਪੂਆਂ ਦਾ ਅਚਨਚੇਤ ਦੌਰਾ ਕਰਕੇ ਕਿਤਾਬਾਂ ਦੀ ਵੰਡ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਦਫ਼ਤਰੀ ਸਟਾਫ਼ ਨੂੰ ਕਿਤਾਬਾਂ ਦੀ ਸਪਲਾਈ ਸਮੇਂ ਸਿਰ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਚੇਅਰਮੈਨ ਨੇ ਖੇਤਰੀ ਦਫ਼ਤਰ ਗੁਰਦਾਸਪੁਰ ਵਿੱਚ ਕਿਤਾਬਾਂ ਰੱਖਣ ਲਈ ਲਏ ਗਏ ਨਵੇਂ ਸਟੋਰ ਨੂੰ ਵੀ ਚੈੱਕ ਕੀਤਾ। ਸ੍ਰੀ ਕਲੋਹੀਆ ਨੇ ਦੱਸਿਆ ਕਿ ਸਿੱਖਿਆ ਬੋਰਡ ਦੇ ਗੁਰਦਾਸਪੁਰ ਸਥਿਤ ਦਫ਼ਤਰ ਵਿੱਚ ਅਗਲੇ ਵਿੱਦਿਅਕ ਸਾਲ ਲਈ ਵਿਕਰੀ ਵਾਲੇ ਕੁੱਲ 95 ਟਾਈਟਲਾਂ ’ਚੋਂ 54 ਟਾਈਟਲ ਪ੍ਰਾਪਤ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ 41 ਟਾਈਟਲ ਜਲਦੀ ਹੀ ਪੁੱਜ ਜਾਣਗੇ ਜਦੋਂਕਿ ਖੇਤਰੀ ਦਫ਼ਤਰ ਪਠਾਨਕੋਟ ਵਿੱਚ ਕੁੱਲ 92 ਟਾਈਟਲ ’ਚੋਂ 47 ਟਾਈਟਲ ਪ੍ਰਾਪਤ ਹੋ ਚੁੱਕੇ ਹਨ ਅਤੇ ਬਕਾਇਆ ਟਾਈਟਲਾਂ ਦੀ ਸਪਲਾਈ ਕਾਰਜ ਅਧੀਨ ਹੈ। ਉਨ੍ਹਾਂ ਕਿਹਾ ਕਿ ਹਫ਼ਤੇ ਤੱਕ ਕਿਤਾਬਾਂ ਤਹਿਸੀਲ ਪੱਧਰ ’ਤੇ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਅਤੇ ਇਸ ਮੰਤਵ ਲਈ ਖੇਤਰੀ ਦਫ਼ਤਰ ਸਨਿੱਚਰਵਾਰ ਅਤੇ ਐਤਵਾਰ ਨੂੰ ਵੀ ਆਮ ਦਿਨਾਂ ਵਾਂਗ ਕੰਮ ਕਰਨਗੇ। ਸ੍ਰੀ ਕਲੋਹੀਆ ਨੇ ਦੱਸਿਆ ਕਿ ਸਾਲ 2019-20 ਲਈ ਬੋਰਡ ਨੇ ਵਿਦਿਆਰਥੀਆਂ ਦੀ ਸਿਹਤ ਨਾਲ ਖਿਲਵਾੜ ਰੋਕਣ ਲਈ ਐਤਕੀਂ ਮਹਿੰਗਾ ਕਾਗਜ਼ ਵਰਤ ਕੇ ਅਤੇ ਜ਼ਿਆਦਾ ਚਿਰ ਚੱਲਣ ਵਾਲੀਆਂ ਕਿਤਾਬਾਂ ਤਿਆਰ ਕਰਵਾ ਕੇ ਕੌਮੀ ਬਚਤ ਵਿੱਚ ਵੀ ਯੋਗਦਾਨ ਪਾਇਆ ਹੈ। ਬੋਰਡ ਮੁਖੀ ਅਨੁਸਾਰ ਇਸ ਵਾਰ ਜਾਅਲੀ ਕਿਤਾਬਾਂ ਦੀ ਵਿਕਰੀ ਰੋਕਣ ਲਈ ਬੋਰਡ ਵੱਲੋਂ ਵਾਟਰ ਮਾਰਕ ਵਾਲਾ ਅਤੇ ਹੋਰ ਸੁਰੱਖਿਆ ਨੁਕਤਿਆਂ ਵਾਲਾ ਕਾਗਜ਼ ਵਰਤਿਆ ਹੈ। ਉਨ੍ਹਾਂ ਖੇਤਰੀ ਦਫ਼ਤਰਾਂ ਦੇ ਕਾਰਜਾਂ ਪ੍ਰਤੀ ਸੰਤੁਸ਼ਟੀ ਪ੍ਰਗਟਾਉਂਦਿਆਂ ਦਫ਼ਤਰੀ ਸਟਾਫ਼ ਨੂੰ ਸੇਵਾ ਭਾਵਨਾ ਨਾਲ ਕੰਮ ਕਰਨ ਲਈ ਉਤਸ਼ਾਹਿਤ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ