ਪੰਜਾਬ ਰਾਜ ਸਹਿਕਾਰੀ ਬੈਂਕ ਦੇ ਚੇਅਰਮੈਨ ਨੇ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 19 ਦਸੰਬਰ:
ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਕਮਲਦੀਪ ਸਿੰਘ ਅੱਜ ਖਰੜ ਹਲਕੇ ਦੇ ਪਿੰਡ ਟੋਡਰਮਾਜਰਾ ਵਿਖੇ ਜਸਵੀਰ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ। ਜਿੱਥੇ ਕੇ ਨੇੜਲੇ ਪਿੰਡ ਮੱਛਲੀ ਕਲਾਂ, ਝੰਜੇੜੀ ਅਤੇ ਰੁੜਕੀ ਦੇ ਵਸਨੀਕ ਪਹੁੰਚੇ ਹੋਏ ਸਨ। ਜਿਨ੍ਹਾਂ ਨੇ ਚੇਅਰਮੈਨ ਨੂੰ ਆਪੋ ਆਪਣੇ ਪਿੰਡਾਂ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਦਾ ਸਥਾਈ ਹੱਲ ਕਰਨ ਦੀ ਮੰਗ ਕੀਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਟੋਡਰਮਾਜਰੇ ਦੀ ਸੜਕ ਤੇ ਪਿੰਡ ਝੰਜੇੜੀ ਦੀ ਫਿਰਨੀ ਪਿਛਲੇ ਲੰਮੇ ਸਮੇ ਤੋਂ ਨਹੀਂ ਬਣੀਆਂ ਹਨ।
ਇਸ ਮੌਕੇ ਕਿਸਾਨੀ ਸੰਘਰਸ਼ ਨੂੰ ਲੈ ਕੇ ਵੀ ਵਿਚਾਰਾਂ ਹੋਈਆ ਅਤੇ ਚੇਅਰਮੈਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੱਟੜਵਾਦ ਸੋਚ ਛੱਡ ਕੇ ਅੰਨਦਾਤਾ ਦੇ ਹੱਕਾਂ ਦੀ ਰਾਖੀ ਲਈ ਅੱਗੇ ਆਉਣਾ ਚਾਹੀਦਾ ਹੈ ਨਾ ਕਿ ਕਾਰਪੋਰੇਟ ਘਰਾਣਿਆ ਦੀ ਕੱਠਪੁਤਲੀ ਬਣ ਕੇ ਦੇਸ਼ ਵਾਸੀਆਂ ਦਾ ਕਚੂਮਰ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਨਿੱਜੀ ਦਖ਼ਲ ਦਿੰਦਿਆਂ ਸਾਂਝੀ ਕਮੇਟੀ ਗਠਨ ਕਰਨ ਦੇ ਆਦੇਸ਼ ਜਾਰੀ ਕਰਨ ਨਾਲ ਕਿਸਾਨਾਂ ਅਤੇ ਸਮੁੱਚੇ ਦੇਸ਼ ਵਾਸੀਆਂ ਨੂੰ ਇਸ ਗੰਭੀਰ ਮਸਲੇ ਦਾ ਹੱਲ ਨਿਕਲਣ ਦੀ ਆਸ ਬੱਝ ਗਈ ਹੈ।
ਇਸ ਮੌਕੇ ਚੇਅਰਮੈਨ ਸਾਬ ਤੇ ਵੱਖ-ਵੱਖ ਪਿੰਡਾਂ ਤੋ ਪਹੁੰਚੇ ਵਿਅਕਤੀਆਂ ਨੇ ਸੰਤ ਬਾਬਾ ਰਾਮ ਸਿੰਘ ਸਿਹੋੜੇ ਵਾਲੇ ਦੀ ਕਿਸਾਨੀ ਨੂੰ ਸਮਰਪਿਤ ਸ਼ਹਾਦਤ ਨੂੰ ਯਾਦ ਕਰਦਿਆ ਸ਼ਰਧਾਂਜ਼ਲੀ ਦਿੱਤੀ ਗਈ। ਇਸ ਮੌਕੇ ਨਾਗਰ ਸਿੰਘ ਧੜਾਕ, ਨੌਜਵਾਨ ਆਗੂ ਅਮਰੀਕ ਸਿੰਘ ਹੈਪੀ, ਜਸਵੀਰ ਸਿੰਘ, ਲਖਵਿੰਦਰ ਸਿੰਘ, ਰੁਪਿੰਦਰ ਸਿੰਘ, ਨਵਇੰਦਰ ਸਿੰਘ, ਵਰਿੰਦਰ ਰਾਣਾ ਨੰਬਰਦਾਰ, ਅਮਨ ਪੰਚ, ਰੀਸਤ ਅਲੀ, ਨਾਹਰ ਸਿੰਘ, ਗਗਨਦੀਪ ਸਿੰਘ ਰੁੜਕੀ, ਸਲਮਾਨ ਖਾਨ ਅਤੇ ਜਗਮੋਹਨ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…