nabaz-e-punjab.com

ਅੌਰਤਾਂ ਨੂੰ ਨਸ਼ਿਆਂ ’ਚ ਧੱਕਣ ਦਾ ਮਾਮਲਾ: ਡੀਐਸਪੀ ਢਿੱਲੋਂ ਤੇ ਸਾਥੀ ਅਮਨ ਲੁਧਿਆਣਾ ਖ਼ਿਲਾਫ਼ ਚਲਾਨ ਪੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਸਤੰਬਰ:
ਪੰਜਾਬ ਪੁਲੀਸ ਦੇ ਸਟੇਟ ਕਰਾਈਮ ਵਿੰਗ ਵੱਲੋਂ ਅੌਰਤਾਂ ਨੂੰ ਨਸ਼ਿਆਂ ਵਿੱਚ ਧੱਕਣ ਅਤੇ ਜਬਰ ਜਨਾਹ ਦੇ ਗੰਭੀਰ ਦੋਸ਼ਾਂ ਦੇ ਮਾਮਲੇ ਵਿੱਚ ਨਾਮਜ਼ਦ ਬਹੁ ਚਰਚਿਤ ਬਰਖ਼ਾਸਤ ਡੀਐਸਪੀ ਦਲਜੀਤ ਸਿੰਘ ਢਿੱਲੋਂ ਅਤੇ ਉਸ ਦੇ ਇੱਕ ਹੋਰ ਸਾਥੀ ਗੁਰਿੰਦਰ ਸਿੰਘ ਉਰਫ਼ ਅਮਨ ਵਾਸੀ ਲੁਧਿਆਣਾ ਦੇ ਖ਼ਿਲਾਫ਼ ਮੁਹਾਲੀ ਅਦਾਲਤ ਵਿੱਚ ਜਬਰ ਜਨਾਹ ਅਤੇ ਐਨਡੀਪੀਐਸ ਐਕਟ ਦੇ ਤਹਿਤ ਚਲਾਨ ਪੇਸ਼ ਕੀਤਾ ਗਿਆ ਹੈ। ਡੀਐਸਪੀ ਢਿੱਲੋਂ ਅਤੇ ਅਮਨ ਦੇ ਖ਼ਿਲਾਫ਼ ਸਟੇਟ ਕਰਾਈਮ ਥਾਣਾ ਫੇਜ਼-4 ਵਿੱਚ ਐਨਡੀਪੀਐਸ ਅਤੇ ਹੋਰ ਵੱਖ ਵੱਖ ਧਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਅਨੁਸਾਰ ਮੁਲਜ਼ਮ ਅਮਨ ਲੁਧਿਆਣਾ ਵਿਦੇਸ਼ ਵਿੱਚ ਰਹਿੰਦੇ ਹੋਏ ਨੇਪਾਲ ਦੇ ਰਸਤੇ ਭਾਰਤ ਆਇਆ ਸੀ। ਅਮਨ ਕੋਲ ਇੰਗਲੈਂਡ ਦਾ ਵੀਜ਼ਾ ਸੀ ਪ੍ਰੰਤੂ ਉਕਤ ਮਾਮਲੇ ਵਿੱਚ ਐਲਓਸੀ ਜਾਰੀ ਹੋਣ ਕਾਰਨ ਉਸ ਨੂੰ ਦਿੱਲੀ ਹਵਾਈ ਵੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਦੱਸਿਆ ਗਿਆ ਹੈ ਕਿ ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਪੀੜਤ ਅੌਰਤ ਦਾ ਪੜ੍ਹਾਈ ਵਿੱਚ ਦਿਲ ਨਾ ਲੱਗਣ ਕਾਰਨ ਉਹ ਪ੍ਰਾਈਵੇਟ ਨੌਕਰੀ ਕਰਨ ਲਈ ਹੋਸਟਲ ਵਿੱਚ ਰਹਿਣ ਲੱਗ ਪਈ ਸੀ। ਇਸ ਦੌਰਾਨ ਉਸ ਦੀ ਅਚਾਨਕ ਇੱਕ ਹੋਰ ਅੌਰਤ ਨਾਲ ਮੁਲਾਕਾਤ ਹੋਈ ਸੀ। ਜਿਸ ਨੇ ਅੱਗੇ ਉਸ ਨੂੰ ਅਮਨ ਨਾਲ ਮਿਲਾਇਆ ਸੀ ਜੋ ਕਿ ਖ਼ੁਦ ਨੂੰ ਇੱਕ ਵਿਧਾਇਕ ਦਾ ਬੇਟਾ ਦੱਸਦਾ ਸੀ। ਪੀੜਤ ਅੌਰਤ ਦੀ ਸ਼ਿਕਾਇਤ ਅਨੁਸਾਰ ਅਮਨ ਉਸ ਨੂੰ ਤਰਨਤਾਰਨ ਲੈ ਗਿਆ। ਜਿੱਥੇ ਉਸ ਨੇ ਡੀਅਐਸਪੀ ਦਲਜੀਤ ਸਿੰਘ ਢਿੱਲੋਂ ਨਾਲ ਮਿਲਾਇਆ ਅਤੇ ਡੀਐਸਪੀ ਨੇ ਉਸ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ।
ਉਧਰ, ਅੌਰਤਾਂ ਨੂੰ ਨਸ਼ਿਆਂ ਵਿੱਚ ਧੱਕਣ ਅਤੇ ਜਬਰ ਜਨਾਹ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੀਐਸਪੀ ਦਲਜੀਤ ਸਿੰਘ ਢਿੱਲੋਂ ਨੇ ਬੀਤੇ ਦਿਨੀਂ ਇਸ ਸਮੁੱਚੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ ਅਤੇ ਇਹ ਕੇਸ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …