Share on Facebook Share on Twitter Share on Google+ Share on Pinterest Share on Linkedin ਪੀਸੀਏ ਸਟੇਡੀਅਮ ਵਿੱਚ ਤੰਬਾਕੂਨੋਸ਼ੀ ਦੇ ਦੋਸ਼ ਹੇਠ 10 ਵਿਅਕਤੀਆਂ ਦੇ ਚਲਾਨ ਕ੍ਰਿਕਟ ਸਟੇਡੀਅਮ ਵਿੱਚ ਨਿਯਮਾਂ ਦੇ ਖ਼ਿਲਾਫ਼ ਫਿਰ ਉੱਠਿਆ ਸਿਗਰਟ ਦਾ ਧੂੰਆਂ, ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਮੂਕ ਦਰਸ਼ਕ ਬਣੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਪਰੈਲ: ਇੱਥੋਂ ਦੇ ਫੇਜ਼-9 ਸਥਿਤ ਅੰਤਰਰਾਸ਼ਟਰੀ ਪੀਸੀਏ ਸਟੇਡੀਅਮ ਵਿੱਚ ਇੱਕ ਵਾਰ ਨਿਯਮਾਂ ਦੇ ਖ਼ਿਲਾਫ਼ ਸਿਗਰਟ ਦਾ ਧੂੰਆਂ ਉੱਠਣ ਦਾ ਮਾਮਲਾ ਸਾਹਮਣੇ ਆਇਆ ਹੈ। ਤੰਬਾਕੂ ਵਿਰੁੱਧ ਸੰਘਰਸ਼ਸ਼ੀਲ ਸੰਸਥਾ ਕਲਗੀਧਰ ਸੇਵਕ ਜਥਾ, ਸਿਹਤ ਵਿਭਾਗ ਅਤੇ ਜ਼ਿਲ੍ਹਾ ਤੰਬਾਕੂ ਰੋਕਥਾਮ ਸੈੱਲ ਦੀ ਸਾਂਝੀ ਟੀਮ ਨੇ ਆਈਪੀਐਲ ਦੇ ਦੂਜੇ ਕ੍ਰਿਕਟ ਮੈਚ ਦੌਰਾਨ ਤੰਬਾਕੂਨੋਸ਼ੀ ਦੇ ਦੋਸ਼ ਵਿੱਚ 10 ਵਿਅਕਤੀਆਂ ਦੇ ਚਲਾਨ ਕੀਤੇ ਗਏ ਅਤੇ ਸਬੰਧਤ ਵਿਅਕਤੀਆਂ ਤੋਂ ਮੌਕੇ ’ਤੇ ਹੀ 1720 ਰੁਪਏ ਜੁਰਮਾਨਾ ਵਸੂਲਿਆ ਗਿਆ। ਜ਼ਿਲ੍ਹਾ ਤੰਬਾਕੂ ਰੋਕਥਾਮ ਟੀਮ ਦੀ ਅਗਵਾਈ ਕਰ ਰਹੇ ਨੋਡਲ ਅਫ਼ਸਰ ਡਾ. ਐਚ.ਐਸ. ਚੀਮਾ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੇ ਚਲਾਨ ਕੀਤੇ ਗਏ ਹਨ, ਉਨ੍ਹਾਂ ’ਚੋਂ ਤਿੰਨ ਜਣੇ ਆਈਪੀਐਲ ਪ੍ਰਬੰਧਕੀ ਟੀਮ ਦੇ ਮੈਂਬਰ, ਚਾਰ ਆਮ ਦਰਸ਼ਕ ਅਤੇ ਤਿੰਨ ਜਣੇ ਅੰਦਰ ਲੱਗੀਆਂ ਸਟਾਲਾਂ ਦੇ ਵਰਕਰ ਸਨ। ਉਨ੍ਹਾਂ ਦੱਸਿਆ ਕਿ ਸਟੇਡੀਅਮ ਅੰਦਰ ਸਟਾਲਾਂ ਦੇ ਦੋ ਕਾਰਿੰਦੇ ਬੀੜੀ ਪੀ ਰਹੇ ਸਨ ਜਦੋਂਕਿ ਬਾਕੀ ਵਿਅਕਤੀ ਸਿਗਰਟਨੋਸ਼ੀ ਕਰ ਰਹੇ ਸਨ। ਡਾ. ਚੀਮਾ ਨੇ ਕਿਹਾ ਕਿ ਚਲਾਨ ਕੱਟਣ ਮਗਰੋਂ ਉਕਤ ਵਿਅਕਤੀਆਂ ਨੂੰ ਤੰਬਾਕੂ ਐਂਡ ਅਦਰ ਤੰਬਾਕੂ ਪ੍ਰੋਡਕਟਸ ਪ੍ਰੋਹਿਬਸ਼ਿਨ ਐਕਟ (ਕੋਟਪਾ) ਬਾਰੇ ਜਾਗਰੂਕ ਕਰਦਿਆਂ ਦੱਸਿਆ ਗਿਆ ਕਿ ਉਕਤ ਕਾਨੂੰਨ ਮੁਤਾਬਕ ਕਿਸੇ ਵੀ ਜਨਤਕ ਥਾਂ ’ਤੇ ਤੰਬਾਕੂਨੋਸ਼ੀ ਕਰਨਾ ਘੋਰ ਅਪਰਾਧ ਹੈ। ਇਸ ਮੌਕੇ ਇੱਕ ਕ੍ਰਿਕਟ ਪ੍ਰੇਮੀ ਨੇ ਸਿਹਤ ਵਿਭਾਗ ਦੀ ਚੈਕਿੰਗ ਟੀਮ ਦੀ ਮੌਜੂਦਗੀ ਸਹੁੰ ਖਾਧੀ ਕਿ ਉਹ ਭਵਿੱਖ ਵਿੱਚ ਦੁਬਾਰਾ ਕਦੇ ਵੀ ਤੰਬਾਕੂ ਦਾ ਸੇਵਨ ਨਹੀਂ ਕਰੇਗਾ ਅਤੇ ਆਪਣੇ ਮਿੱਤਰਚਾਰੇ ਨੂੰ ਇਸ ਵਿਰੁੱਧ ਲਾਮਬੰਦ ਕਰੇਗਾ। ਇੰਝ ਹੀ ਬਾਕੀਆਂ ਵਿਅਕਤੀਆਂ ਨੇ ਵੀ ਜ਼ਿੰਦਗੀ ਵਿੱਚ ਜਨਤਕ ਥਾਂ ਉੱਤੇ ਸਿਗਰਟ ਨਾ ਪੀਣ ਦੀ ਸਹੁੰ ਖਾਧੀ। ਇਸ ਜਾਂਚ ਟੀਮ ਵਿੱਚ ਜ਼ਿਲ੍ਹਾ ਤੰਬਾਕੂ ਕੰਟਰੋਲ ਸੈੱਲ ਦੇ ਸਹਾਇਕ ਨੋਡਲ ਅਫ਼ਸਰ ਭੁਪਿੰਦਰ ਸਿੰਘ, ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਵੀ ਹਾਜ਼ਰ ਸਨ। ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਦੱਸਿਆ ਕਿ ਸਾਲ 2008 ਵਿੱਚ ਗਾਂਧੀ ਜੈਅੰਤੀ ਮੌਕੇ 2 ਅਕਤੂਬਰ ਨੂੰ ਸਮੁੱਚੇ ਭਾਰਤ ਵਿੱਚ ਜਨਤਕ ਥਾਵਾਂ ਉੱਤੇ ਸਿਗਰਟਨੋਸ਼ੀ ’ਤੇ ਪੂਰਨ ਪਾਬੰਦੀ ਲਗਾਈ ਗਈ ਸੀ ਅਤੇ ਬਾਅਦ ਵਿੱਚ ਚੰਡੀਗੜ੍ਹ ਦੀ ਤਰਜ਼ ’ਤੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਂ ’ਤੇ ਵਸਾਏ ਗਏ ਮੁਹਾਲੀ ਸ਼ਹਿਰ ਨੂੰ ਵੀ ਤੰਬਾਕੂ ਰਹਿਤ ਜ਼ੋਨ ਐਲਾਨਿਆ ਗਿਆ ਸੀ। ਇਸ ਦੇ ਬਾਵਜੂਦ ਪ੍ਰਸ਼ਾਸਨ ਦੀ ਕਥਿਤ ਲਾਪਰਵਾਹੀ ਦੇ ਚੱਲਦਿਆਂ ਸ਼ਰ੍ਹੇਆਮ ਜਨਤਕ ਥਾਵਾਂ ’ਤੇ ਤੰਬਾਕੂਨੋਸੀ ਜਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਪੀਸੀਏ ਸਟੇਡੀਅਮ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬੀ ਕੀਤੀ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ