Share on Facebook Share on Twitter Share on Google+ Share on Pinterest Share on Linkedin ਚੰਡੀਗੜ੍ਹ ਕਾਲਜ ਆਫ਼ ਐਜ਼ੂਕੇਸ਼ਨ ਲਾਂਡਰਾਂ ਦਾ ਨੈਸ਼ਨਲ ਯੰਗ ਲੀਡਰ ਐਵਾਰਡ ਨਾਲ ਸਨਮਾਨ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ: ਚੰਡੀਗੜ੍ਹ ਕਾਲਜ ਆਫ ਐਜ਼ੂਕੇਸ਼ਨ ਲਾਂਡਰਾਂ ਨੂੰ ਕੌਮੀ ਸੇਵਾ ਯੋਜਨਾ ਵਿਚ ਸਰਵੋਤਮ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬੀ ਯੂਨੀਵਰਸਿਟੀ ਤੋ ਮਾਨਤਾ ਪ੍ਰਪਾਤ 100 ਕਾਲਜਾਂ ਵਿਚੋ ਕੇਵਲ ਇਕ ਅਜਿਹਾ ਐਜ਼ੂਕੇਸ਼ਨ ਕਾਲਜ ਹੈ ਜਿਸ ਨੂੰ ਇਸ ਅਵਾਰਡ ਦੀ ਪ੍ਰਪਾਤੀ ਹੋਈ। ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਮਨਿਸ਼ਟਰੀ ਆਫ (ਯੂਥ ਫੇਅਰ ਐਂਡ ਸਪੋਰਟਸ) ਵੱਲੋਂ 30,000 ਨਕਦ ਰਾਸ਼ੀ ਦਾ ਇਨਾਮ ਵੀ ਦਿੱਤਾ ਗਿਆ। ਕੌਮੀ ਸੇਵਾ ਯੋਜਨਾ ਦੇ ਇਸ ਯੂਨਿਟ ਨੂੰ ਵਿੱਚ ਸਵੱਚ ਭਾਰਤ, ਸਵਾਰਸਥ ਭਾਰਤ ਦੀ ਯੋਜਨਾ ਅਧੀਨ ਇਕ ਖੂਨਦਾਨ ਕੈਂਪ, ਪਾਣੀ ਦੀ ਸੰਭਾਲ ਅਤੇ ਵਾਤਾਵਰਣ ਸੰਭਾਲ, ਨੂੰ ਇਸ ਕੈਂਪ ਦਾ ਹਿੱਸਾ ਬਣਾਇਆ। ਇਸ ਕੈਂਪ ਦੇ ਦੌਰਾਨ ਸੈਮੀਨਾਰ ਅਤੇ ਭਾਸ਼ਣ ਪਹਿਲੀ ਮੁੱਢਲੀ ਸਹਾਇਤਾ ਅਤੇ ਸਰੀਰਕ ਸਫਾਈ ਵੱਲ ਕੇਂਦਰਿਤ ਕੀਤਾ ਗਿਆ। ਸਵੱਛ ਭਾਰਤ ਅਭਿਆਨ ਤਹਿਤ ਵੱਡੇ ਤੌਰ ਤੇ ਮੁਹਿੰਮ ਚਲਾਉਣ ਸਬੰਧੀ ਪੰਜਾਬੀ ਯੂਨੀਵਰਸਿਟੀ ਵੱਲੋ ਦੋ ਸੌ ਪਝੱਤਰ ਮਾਨਤਾ ਪ੍ਰਾਪਤ ਕਾਲਜਾਂ ਵਿਚੋ ਪੰਜ ਕਾਲਜ ਅਜਿਹੇ ਚੁਣੇ ਗਏ। ਜਿਨਾਂ ਵਿਚ ਚਾਰ ਸਰਕਾਰੀ ਤੇ ਇੱਕ ਚੰਡੀਗੜ੍ਹ ਕਾਲਜ ਆਫ ਐਜੂਕੇਸ਼ਨ, ਲਾਡਰਾਂ (ਸੈਲਫ ਫਾਇਨਾਸ) ਸਾਮਿਲ ਸੀ। ਜਿਹਨਾਂ ਨੂੰ ਇਹ ਸਨਮਾਨ ਡਾ. ਰਜਿੰਦਰ ਸਿੰਘ, ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਕੁਲਬੀਰ ਸਿੰਘ ਢਿਲੋ, ਡੀਨ ਵਿਦਿਆਰਥੀ ਭਲਾਈ, ਡਾ. ਪਰਮਜੀਤ ਸਿੰਘ ਪ੍ਰੋਗਰਾਮ ਕੋਆਡੀਨੇਟਰ ਐਨ.ਐਸ. ਐਸ. ਵਿਭਾਗ ਦੁਆਰਾ ਇੱਕ ਸਮਾਰੋਹ ਵਿਚ ਤਕਸੀਮ ਕੀਤੇ ਗਏ। ਇਸ ਮੌਕੇ ਚੰਡੀਗੜ੍ਹ ਗਰੁੱਪ ਆਫ ਕਾਲਜ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਨੇ ਕਿਹਾ ਇਸ ਤਰਾਂ ਦੇ ਸਮਾਜ ਭਲਾਈ ਵਾਲੇ ਕੈਂਪ ਸਮਾਜ ਦੀ ਭਲਾਈ ਲਈ ਲਗਾਣੇ ਚਾਹੀਦੇ ਹਨ ਤਾਂ ਸਮਾਜ ਦਾ ਵੱਧ ਤੋਂ ਵੱਧ ਭਲਾ ਹੋ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ