ਚੰਡੀਗੜ੍ਹ ਪ੍ਰੈਸ ਕਲੱਬ: ਨਵੀਂ ਟੀਮ ਦੀ ਤਾਜਪੋਸ਼ੀ ਸਮਾਗਮ ਯਾਦਗਾਰੀ ਹੋ ਨਿੱਬੜਿਆ

ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਗਾਇਕ ਹਰਦੀਪ ਗਿੱਲ ਤੇ ਹੋਰਨਾਂ ਸ਼ਖ਼ਸੀਅਤਾਂ ਦਾ ਸਨਮਾਨ

ਨਬਜ਼-ਏ-ਪੰਜਾਬ, ਚੰਡੀਗੜ੍ਹ, 21 ਅਪਰੈਲ:
ਚੰਡੀਗੜ੍ਹ ਪ੍ਰੈਸ ਕਲੱਬ ਦੀ ਸਲਾਨਾ ਚੋਣ ਜਿੱਤ ਕੇ ਆਈ ਨਵੀਂ ਟੀਮ ਨੇ ਪ੍ਰਧਾਨ ਨਲਿਨ ਅਚਾਰੀਆ ਦੀ ਅਗਵਾਈ ਹੇਠ ਸ਼ਨੀਵਾਰ ਰਾਤ ਹੋਏ ਤਾਜਪੋਸ਼ੀ ਸਮਾਗਮ ਵਿੱਚ ਅਹੁਦੇ ਸੰਭਾਲ ਲਏ। ਇਸ ਮੌਕੇ ਪ੍ਰੈਸ ਕਲੱਬ ਦੇ ਵਿਹੜੇ ਕਰਵਾਏ ਗਏ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਵੇਂ ਅਹੁਦੇ ਦਾਰਾਂ ਗੀ ਤਾਜਪੋਸ਼ੀ ਕਰਵਾਈ। ਪੰਜਾਬ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਤੇ ਕੇਵਲ ਸਿੰਘ ਪਠਾਨੀਆ, ਚੀਫ਼ ਵਿੱਪ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵੀ ਉਨ੍ਹਾਂ ਨਾਲ ਮੌਜੂਦ ਸਨ।
ਨਵੇਂ ਅਹੁਦੇਦਾਰਾਂ ਵਿੱਚ ਨਲਿਨ ਅਚਾਰੀਆ ਤੋਂ ਇਲਾਵਾ ਉਮੇਸ਼ ਸ਼ਰਮਾ, ਰਮੇਸ਼ ਹਾਂਡਾ, ਅੰਕੁਸ਼ ਮਹਾਜਨ, ਦੀਪੇਂਦਰ ਠਾਕੁਰ, ਅਮਨਪ੍ਰੀਤ ਕੌਰ, ਅਜੈ ਜਲੰਧਰੀ, ਅਮਨਪ੍ਰੀਤ ਸਿੰਘ ਤੇ ਦੁਸ਼ਿਅੰਤ ਪੁੰਧੀਰ ਦਾ ਯਾਦ ਨਿਸ਼ਾਨੀਆਂ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਪ੍ਰਧਾਨ ਜਗਤਾਰ ਸਿੰਘ ਸਿੱਧੂ, ਬਲਵੰਤ ਤਰਕਸ਼, ਪ੍ਰਭਜੋਤ ਸਿੰਘ, ਨਾਨਕੀ ਹਾਂਸ, ਏਐਸ ਪਰਾਸ਼ਰ, ਨਵੀਨ ਗਰੇਵਾਲ, ਸੁਖਬੀਰ ਸਿੰਘ ਬਾਜਵਾ, ਬਲਵਿੰਦਰ ਜੰਮੂ, ਵਰਿੰਦਰ ਰਾਵਤ, ਸੌਰਵ ਦੁੱਗਲ ਤੋਂ ਇਲਾਵਾ ਸਾਬਕਾ ਸਕੱਤਰ ਜਨਰਲ ਰਾਮ ਸਿੰਘ ਬਰਾੜ, ਨਰੇਸ਼ ਕੌਂਸਲ, ਬਲਜੀਤ ਬੱਲੀ, ਚਰਨਜੀਤ ਅਹੂਜਾ, ਪ੍ਰੀਤਮ ਰੂਪਾਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੱਤਰਕਾਰ ਚੌਥਾਂ ਥੰਮ ਹੁੰਦੇ ਹਨ ਅਤੇ ਸਮਾਜ ਨੂੰ ਸਹੀ ਸੇਧ ਦੇਣ ਦੇ ਸਮਰੱਥ ਹੁੰਦੇ ਹਨ। ਗਾਇਕ ਹਰਦੀਪ ਗਿੱਲ ਦਾ ਵਿਸ਼ੇਸ਼ ਰੂਪ ਵਿਚ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਲੋਂ ਆਨਰੇਰੀ ਮੈਂਬਰ ਬਣਾਕੇ ਵੀ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਗਾਇਕ ਹਰਚੰਦ ਸਿੰਘ ਚੰਨੀ, ਸਰਬੰਸ ਪ੍ਰਤੀਕ ਸਿੰਘ, ਬੌਬੀ ਬਾਜਵਾ, ਰਾਜ ਤਿਵਾੜੀ ਨੂੰ ਯਾਦਗਾਰੀ ਸਨਮਾਨ-ਚਿੰਨ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ। ਗਾਇਕਾਂ ਦੇ ਸਰਪੰਚ ਕਹੇ ਜਾਣ ਵਾਲੇ ਗਾਇਕ ਹਰਦੀਪ ਨੇ ਚੰਗਾ ਰੰਗ ਬੰਨ੍ਹਿਆ ਜਿਸ ਵਿਚ ਗਾਇਕ ਹਰਦੀਪ ਨੇ ਧਾਰਮਿਕ ਗੀਤ,’’ਤੁਰ ਪੇ ਦੋਵੇਂ ਲਾਡਲੇ ਜਦੋਂ ਫ਼ਤਹਿ ਬੁਲਾ ਕੇ ’’ਤੋਂ ਸ਼ੁਰੂ ਹੋ ਕੇ’’ ਠਹਿਰੋ ਨੀ ਠਹਿਰੋ ਦਿਲ ਡੋਲ ਗਿਆ’’, ’’ ਸ਼ਹਿਰ ਪਟਿਆਲੇ ਦੇ ’’,’’ ਹਾਣੀਆਂ ਵੇ ਹਾਣੀਆਂ ਛੱਡ ਕੇ ਨੀਂ ਜਾਈਦਾ’’ ਉਤੋਤੜੀ ਗੀਤ ਪੇਸ਼ ਕਰਕੇ ਪ੍ਰੈਸ ਕਲੱਬ ਦੇ ਵਿਹੜੇ ਵਿਚ ਰੌਣਕਾਂ ਲਾਈਆਂ ਪ੍ਰੋਗਰਾਮ ਦੀ ਸ਼ੁਰੂਆਤ ਚੰਨੀ ਨੇ ਧਾਰਮਿਕ ਗੀਤ,’’ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ’’ ਨਾਲ ਕੀਤਾ।
ਸਰਬੰਸ ਪ੍ਰਤੀਕ ਨੇ ’’ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’’ ਤੋਂ ਕਰਕੇ ’’ ਸੋਹਣੀ ਮਹੀਂਵਾਲ ਕਿੱਸਾ’’, ’’ਜਲਸਾ’’, ’’ ਜੁਗਨੀ’’ ਆਦਿ ਨਾਲ ਸਮਾਂ ਬੰਨ੍ਹਿਆ। ਰਾਜ ਤਿਵਾੜੀ ਨੇ ਸਿੱਖਿਆਦਾਇਕ ਗੀਤ, ’’ਰੋਟੀਆਂ ਤਾਂ ਦੋ ਹੀ ਖਾਣੀਆਂ ਨੇ’’ ਅਤੇ ਦਮਦਾਰ ਆਵਾਜ਼ ਵਿੱਚ ’’ ਮਿਰਜ਼ਾ’’ ਪੇਸ਼ ਕਰਕੇ ਸੁਥਰੀ ਗਾਇਕੀ ਦਾ ਬੇਹੱਦ ਪ੍ਰਭਾਵਸ਼ਾਲੀ ਮੁਜ਼ਾਹਰਾ ਕੀਤਾ। ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਿੱਚ ਸੁਰਜੀਤ ਸਿੰਘ ਸੱਤੀ, ਤਰੁਣ ਭੰਜਨੀ,, ਜੈ ਸਿੰਘ ਛਿੱਬਰ, ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਸਬ ਅਡੀਟਰ ਮੁਕੇਸ਼ ਅਠਵਾਲ, ਰਮਨਜੀਤ ਸਿੰਘ, ਅਸ਼ਵਨੀ ਕੁਮਾਰ, ਅਨਿਲ ਭਾਰਦਵਾਜ ਅਤੇ ਗੁਰਜੀਤ ਬਿੱਲਾ ਦਾ ਅਹਿਮ ਰੋਲ ਰਿਹਾ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…