Share on Facebook Share on Twitter Share on Google+ Share on Pinterest Share on Linkedin ਚੰਡੀਗੜ੍ਹ ਸੀਨੀਅਰ ਸਟੇਟ ਅਥਲੈਟਿਕਸ ਮੁਕਾਬਲੇ: ਮੁਹਾਲੀ ਦੇ ਅਥਲੀਟਾਂ ਨੇ ਜਿੱਤੇ 3 ਸੋਨੇ ਦੇ ਤਗਮੇ ਤੇ ਹੋਰ ਇਨਾਮ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਫਰਵਰੀ: ਮੁਹਾਲੀ ਦੇ ਅਥਲੈਟਿਕਸ ਕੋਚ ਰਾਮਾਸ਼ੰਕਰ ਦੀ ਅਗਵਾਈ ਹੇਠ ਪ੍ਰੈਕਟਿਸ ਕਰਨ ਵਾਲੇ ਚਾਰ ਅਥਲੀਟਾਂ ਨੇ ਚੰਡੀਗੜ੍ਹ ਵਿਖੇ ਪਿਛਲੇ ਦਿਨੀਂ ਸੰਪੰਨ ਹੋਈਆਂ ਚੰਡੀਗੜ੍ਹ ਸੀਨੀਅਰ ਸਟੇਟ ਅਤੇ ਵੈਟਰਨ ਅਥਲੈਟਿਕਸ ਮੁਕਾਬਲਿਆਂ ਵਿਚ 3 ਸੋਨੇ ਦੇ ਤਮਗਿਆਂ ਸਮੇਤ ਕੁਲ 6 ਤਮਗੇ ਜਿੱਤੇ ਹਨ। ਇਨ੍ਹਾਂ ਵਿਚ ਰਾਸ਼ਟਰੀ ਪੱਧਰ ’ਤੇ 2015 ਦੀ ਜੂਨੀਅਰ ਚੈਂਪੀਅਨ ਪ੍ਰਭਦੀਪ ਕੌਰ (ਪੰਜਾਬ ਯੂਨੀਵਰਸਿਟੀ ਇੰਟਰ ਕਾਲਜ ਚੈਂਪੀਅਨ) ਨੇ ਜੈਵਲਿਨ ਥ੍ਰੋਅ ਵਿਚ ਸੀਨੀਅਰ ਸਟੇਟ ਵਿਚ ਸੋਨੇ ਦਾ ਤਗਮਾ ਜਿੱਤਿਆ ਹੈ। ਪ੍ਰਭਦੀਪ ਕੌਰ ਡੀ.ਏ.ਵੀ. ਕਾਲਜ ਸੈਕਟਰ 10 ਦੀ ਬੀ.ਏ. ਫਾਈਨਲ ਦੀ ਵਿਦਿਆਰਥਣ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਰਾਮਾਸ਼ੰਕਰ ਨੇ ਦੱਸਿਆ ਕਿ ਵੈਟਰਨ ਖਿਡਾਰੀ ਫੂਲ ਸਿੰਘ ਨੇ ਹੈਮਰ ਥ੍ਰੋ ਵਿਚ ਸੋਨੇ ਅਤੇ ਸ਼ਾਟਪੁਟ ਵਿਚ ਚਾਂਦੀ, ਸੀਨੀਅਰ ਸਟੇਟ ਵਿਚ ਅੰਜੁਮਨ ਨੇ ਹੈਮਰ ਥ੍ਰੋ ਵਿਚ ਸੋਨੇ ਅਤੇ ਡਿਸਕਸ ਥ੍ਰੋ ਵਿਚ ਕਾਂਸੀ ਦਾ ਤਗਮਾ ਜਿੱਤਿਆ ਜਦੋਂ ਕਿ ਨਵਨੀਤ ਸਿੰਘ ਨੇ ਲੰਮੀਂ ਛਾਲ ਵਿਚ ਚਾਂਦੀ ਦਾ ਤਗਮਾ ਜਿੱਤਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ