Nabaz-e-punjab.com

ਚੰਡੀਗੜ੍ਹ ਦੀ ਸੀਵਰੇਜ ਲਾਈਨ ਲੀਕ ਹੋਣ ਕਾਰਨ ਟੁੱਟੀ ਚਾਰ ਦੀਵਾਰੀ ਦੀ ਮੁਰੰਮਤ ਦਾ ਕੰਮ ਸ਼ੁਰੂ

ਯੂਟੀ ਪ੍ਰਸ਼ਾਸਨ ਦੀ ਬੇਧਿਆਨੀ ਕਾਰਨ ਮੁਹਾਲੀ ਖੇਤਰ ਵਿੱਚ ਹੁੰਦੀ ਰਹਿੰਦੀ ਪਾਈਪਲਾਈਨ ’ਚੋਂ ਲੀਕੇਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਨਵੰਬਰ:
ਸ਼੍ਰੋਮਣੀ ਅਕਾਲੀ ਦਲ ਦੀ ਯੁਵਾ ਕੌਂਸਲਰ ਅਤੇ ਉੱਘੀ ਸਮਾਜ ਸੇਵਕਾ ਬੀਬਾ ਉਪਿੰਦਰਪ੍ਰੀਤ ਕੌਰ ਗਿੱਲ ਨੇ ਅੱਜ ਅਰਦਾਸ ਉਪਰੰਤ ਕਹੀ ਦਾ ਟੱਕ ਲਗਾ ਕੇ ਇੱਥੋਂ ਦੇ ਸੈਕਟਰ-48ਸੀ ਸਥਿਤ ਰਿਹਾਇਸ਼ੀ ਕੰਪਲੈਕਸ ਦੀ ਚਾਰ ਦੀਵਾਰੀ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਚੰਡੀਗੜ੍ਹ ਦੀ ਸੀਵਰੇਜ ਪਾਈਪਲਾਈਨ ਵਿੱਚ ਜ਼ਬਰਦਸਤ ਲੀਕੇਜ ਹੋਣ ਕਾਰਨ ਚਾਰ ਦੀਵਾਰੀ ਦਾ ਵੱਡਾ ਹਿੱਸਾ ਟੁੱਟ ਗਿਆ ਸੀ। ਜਿਸ ਕਾਰਨ ਰਿਹਾਇਸ਼ੀ ਕੰਪਲੈਕਸ ਵਿੱਚ ਰਹਿੰਦੇ ਵਸਨੀਕਾਂ ਦੀ ਸੁਰੱਖਿਆ ਨੂੰ ਖ਼ਦਸ਼ਾ ਪੈਦਾ ਹੋ ਗਿਆ ਸੀ ਅਤੇ ਕੰਧ ਟੁੱਟੀ ਹੋਣ ਕਾਰਨ ਆਵਾਰਾ ਪਸ਼ੂ ਅਤੇ ਹੋਰ ਜਾਨਵਰ ਵੀ ਅੰਦਰ ਆਉਂਦੇ ਸ਼ੁਰੂ ਹੋ ਗਏ ਹਨ।
ਉਪਿੰਦਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਕੰਮ ’ਤੇ ਸਾਢੇ 6 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕਮਾਂਡੋ ਪੁਲੀਸ ਕੰਪਲੈਕਸ ਦੇ ਨੇੜੇ ਵੀ ਸੀਵਰੇਜ ਦੀ ਲਾਈਨ ਲੀਕ ਹੋ ਗਈ ਹੈ। ਇਸ ਤੋਂ ਪਹਿਲਾਂ ਰਿਹਾਇਸ਼ੀ ਪਾਰਕ ਨੇੜਿਓਂ ਲੰਘਦੀ ਚੰਡੀਗੜ੍ਹ ਸੀਵਰੇਜ ਦੀ ਪਾਈਪਲਾਈਨ ਵਿੱਚ ਵੱਡੇ ਪੱਧਰ ’ਤੇ ਲੀਕੇਜ ਹੋਣ ਕਾਰਨ ਸਮੁੱਚੇ ਰਿਹਾਇਸ਼ੀ ਬਲਾਕ ਵਿੱਚ ਬਦਬੂ ਫੈਲ ਗਈ ਸੀ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਇਸ ਪਾਸੇ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਹਰ ਦੋ ਮਹੀਨੇ ਬਾਅਦ ਮੁਹਾਲੀ ਇਲਾਕੇ ਵਿੱਚ ਕਿਤੇ ਨਾ ਕਿਤੇ ਗੰਦੇ ਪਾਣੀ ਦੀ ਪਾਈਪਲਾਈਨ ਵਿੱਚ ਲੀਕੇਜ ਹੁੰਦੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਯੂਟੀ ਪ੍ਰਸ਼ਾਸਨ ਦੇ ਸਬੰਧਤ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਲਿਖਤੀ ਸ਼ਿਕਾਇਤ ਦਿੱਤੀ ਜਾਵੇਗੀ ਤਾਂ ਜੋ ਵਾਰ ਵਾਰ ਪੇਸ਼ ਆਉਂਦੀ ਇਸ ਸਮੱਸਿਆ ਦਾ ਢੁਕਵਾਂ ਹੱਲ ਕੱਢਿਆ ਜਾ ਸਕੇ। ਇਸ ਮੌਕੇ ਮਹਿਲਾ ਕੌਂਸਲਰ ਨੇ ਸੈਕਟਰ ਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…