ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ੧ ਫਰਵਰੀ ਤੋਂ ਸ਼ੁਰੂ ਹੋਵੇਗਾ ੩੪ਵਾਂ ਕੌਮੀ ਅੰਤਰ ਯੂਨੀਵਰਸਿਟੀ ਯੁਵਕ ਮੇਲਾ

੨੭ ਕਲਾ ਦੇ ਮੁਕਾਬਲਿਆਂ ਵਿੱਚ 116 ਯੂਨੀਵਰਸਿਟੀਆਂ ਦੇ ਦੋ ਹਜ਼ਾਰ ਤੋਂ ਵੱਧ ਵਿਦਿਆਰਥੀ ਕਰਨਗੇ ਸਿਰਕਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ:
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕੈਂਪਸ ਵਿੱਚ 1 ਫਰਵਰੀ ਤੋਂ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ.) ਨਵੀਂ ਦਿੱਲੀ ਦੇ ਸਹਿਯੋਗ ਨਾਲ ਭਾਰਤ ਦਾ ਸਭ ਤੋਂ ਵੱਡਾ ਕਲਾਤਮਕ ਜਸ਼ਨ, 34ਵਾਂ ਕੌਮੀ ਅੰਤਰ ਯੂਨੀਵਰਸਿਟੀ ਯੁਵਕ ਮੇਲਾ ‘ਸੀਯੂ ਫੈਸਟ-2019 ਆਯੋਜਿਤ ਹੋਣ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਦੇ ਸਾਰੇ 5 ਜ਼ੋਨਾਂ ਉੱਤਰੀ, ਦੱਖਣੀ, ਪੂਰਬੀ, ਪੱਛਮੀ ’ਤੇ ਮੱਧ ਦੇ ਜੇਤੂ ਵਿਦਿਆਰਥੀ ਵੱਖ ਵੱਖ ਪ੍ਰਕਾਰ ਦੇ ਕੁੱਲ 27 ਕਲਾ ਦੇ ਮੁਕਾਬਲਿਆਂ ਵਿੱਚ ਇੱਕ ਦੂਜੇ ਨੂੰ ਦੇਸ਼ ਪੱਧਰੀ ਚੁਣੌਤੀ ਦੇ ਕੇ ਰਾਸ਼ਟਰੀ ਖਿਤਾਬ ਹਾਸਲ ਕਰਨਗੇ।
ਇਸ ਕੌਮੀ ਮੇਲੇ ਬਾਰੇ ਜਾਣਕਾਰੀ ਦੇਣ ਦੇ ਸਬੰਧ ਵਿੱਚ ਮੁਹਾਲੀ ਵਿੱਚ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਏਆਈਯੂ ਦੇ ਕਲਚਰਲ ਬੋਰਡ ਦੇ ਮੈਂਬਰ ’ਤੇ ਇਸ ਕੌਮੀ ਯੁਵਕ ਮੇਲੇ ਦੇ ਅਬਜ਼ਰਵਰ ਪ੍ਰੋ ਅਰੁਣ ਪਾਟਿਲ, ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ ਐਸ ਬਾਵਾ ਅਤੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਅਰਵਿੰਦਰ ਸਿੰਘ ਕੰਗ ਮੀਡੀਆ ਦੇ ਮੁਖਾਤਿਬ ਹੋਏ। ਇਸ ਕੌਮੀ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਡਾ. ਅਰਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਸ ਮੇਲੇ ਵਿੱਚ ਪੂਰੇ ਭਾਰਤ ਦੀਆਂ ੧੧੬ ਯੂਨੀਵਰਸਿਟੀਆਂ ਦੇ ੨੦੦੦ ਪ੍ਰਤੀਭਾਗੀਆਂ ਵੱਲੋਂ ਹਿੱਸਾ ਲਿਆ ਜਾਵੇਗਾ। ਮੇਲੇ ਦੇ ਉਦਘਾਟਨੀ ਸਮਾਗਮ ਵਿੱਚ ਪੰਜਾਬ ਸੂਬੇ ਦੇ ਉਚੇਰੀ ਸਿੱਖਿਆ ਅਤੇ ਜਲ ਸਪਲਾਈ ‘ਤੇ ਸੈਨੀਟੇਸ਼ਨ ਮੰਤਰਾਲੇ ਦੀ ਕੈਬਨਿਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਜਦਕਿ ਬਾਲੀਵੁੱਡ ਦੇ ਨਾਮੀਂ ਫਿਲਮ ਨਿਰਦੇਸ਼ਕ ਅਤੇ ਇਸ ਮੇਲੇ ਦੇ ਕਲਚਰਲ ਬਰੈਂਡ ਅੰਬੈਸਡਰ ਅੱਬਾਸ-ਮਸਤਾਨ ਵਿਸ਼ੇਸ਼ ਤੌਰ ‘ਤੇ ਨੋਜਵਾਨ ਕਲਾਕਾਰਾਂ ਦੇ ਰੂ-ਬ-ਰੂ ਹੋਣਗੇ।
ਕੌਮੀ ਯੁਵਕ ਮੇਲੇ ਦੇ ਅਬਜ਼ਰਵਰ ਪ੍ਰੋ ਅਰੁਣ ਪਾਟਿਲ ਨੇ ਜਾਣਕਾਰੀ ਦਿੱਤੀ ਕਿ ਦਿਨਾਂ ਇਸ ਮੇਲੇ ਵਿੱਚ ਹੋਣ ਵਾਲੇ ਮੁਕਾਬਿਲਆਂ ਵਿੱਚ ਭਾਸ਼ਣ, ਰੰਗ-ਮੰਚ, ਸੰਗੀਤ, ਸੂਖਮ ਕਲਾ, ਨਾਚ ਆਦਿ ਵੰਨਗੀਆਂ ਸ਼ਾਮਿਲ ਹਨ। 1 ਫਰਵਰੀ ਦੀ ਸਵੇਰ ਨੂੰ ਇਸ ਕੌਮੀ ਮੇਲੇ ਦੀ ਸ਼ੁਰੂਆਤ ਹੋਵੇਗੀ, ਜਿਸ ਵਿੱਚ ਦੇਸ਼ ਦੇ ਕੋਨੇ ਕੋਨੇ ਤੋਂ ਆਏ ਵਿਦਿਆਰਥੀ ਆਪੋ ਆਪਣੇ ਰੰਗ ‘ਤੇ ਸਭਿਆਚਾਰ ਨੂੰ ਝਾਂਕੀਆਂ ਦੇ ਰੂਪ ਵਿੱਚ ਪੇਸ਼ ਕਰਕੇ ਦੇਸ਼ ਦੇ ੨੯ ਰਾਜਾਂ ਦੀਆਪੋ ਆਪਣੀ ਸੰਸਕ੍ਰਿਤੀ, ਸੱਭਿਆਚਾਰ ਅਤੇ ਰਿਵਾਜ਼ਾਂ ਨੂੰ ਦ੍ਰਿਸ਼ਮਾਨ ਕਰਨਗੇ। ਦੂਜੇ ਦਿਨ ਰਾਮ ਚਾਹੇ ਲੀਲਾ ‘ਤੇ ਉਡੀ ਉਡੀ ਜਾਵੇ ਜਿਹੇ ਮਕਬੂਲ ਬਾਲੀਵੁੱਡ ਗਾਣਿਆਂ ਦੀ ਮਸ਼ਹੂਰ ਪਿੱਠਵਰਤੀ ਗਾਇਕਾ ਭੂਮੀ ਤ੍ਰਿਵੇਦੀ ਵੱਲੋਂ ਲਾਈਵ ਪੇਸ਼ਕਾਰੀ ਕੀਤੀ ਜਾਵੇਗੀ। ਤੀਸਰੇ ਦਿਨ ਪੰਜਾਬੀ ਕਲਾਕਾਰਾਂ ਗੈਰੀ ਸੰਧੂ, ਜੈਸਮਿਨ ਸੈਂਡਲਾਸ ‘ਤੇ ਸਿੰਗਾ ਵੱਲੋਂ ਦੇਸ਼ ਭਰ ਦੇ ਨੌਜਵਾਨ ਵਿਦਿਆਰਥੀਆਂ ਤੇ ਕਲਾਕਾਰਾਂ ਦਾ ਮਨੋਰੰਜਨ ਕੀਤਾ ਜਾਵੇਗਾ। ਚੌਥੇ ਦਿਨ ਫ੍ਰੈਂਚ-ਕੈਨੇਡੀਅਨ ਡੀਜੇ ਕੈਂਡਿਸਰੇਡਿੰਗ ਇਲੈਕਟ੍ਰਾਨਿਕ ਸੰਗੀਤ ‘ਤੇ ਡੀਜੇ ਸਨਬਰਨ ਰਾਹੀਂ ਕੈਂਪਸ ਵਿੱਚ ਰੌਣਕਾ ਲਾਵੇਗੀ। ਜਦਕਿ ਪੰਜਵਾ ‘ਤੇ ਆਖਰੀ ਦਿਨ ਇਸ ਮੇਲੇ ਦਾ ਇਨਾਮ ਵੰਡ ਸਮਾਰੋਹ ਹੋਵੇਗਾ, ਜਿਸ ਵਿੱਚ ਨੋਜਵਾਨ ਕਲਾਕਾਰਾਂ ਦੇ ਸਿਰ ਰਾਸ਼ਟਰੀ ਜੇਤੂ ਹੋਣ ਦਾ ਤਾਜ਼ ਸਜੇਗਾ। ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਾਈਸ ਚਾਂਸਲਰ ਡਾ. ਆਰ. ਐਸ ਬਾਵਾ ਨੇ ਕਿਹਾ ਕਿ ਫਰਵਰੀ ਦੇ ਪਹਿਲੇ ਹਫਤੇ ਹੋਣ ਵਾਲਾ ਇਹ ਮੇਲਾ ਕੇਵਲ ਭਾਰਤੀ ਨੌਜਵਾਨ ਕਲਾਕਾਰਾਂ ਦਾ ਸ਼ਿਖਰਨਾ ਸੰਮੇਲਨ ਨਾ ਹੋਕੇ ਇੱਕ ਕੌਮਾਂਤਰੀ ਮੇਲੇ ਦਾ ਰੂਪ ਲੈ ਜਾਵੇਗਾ ਜਿਸ ਵਿੱਚ ਭਾਰਤੀ ਟੀਮਾਂ ਤੋਂ ਇਲਾਵਾ 5 ਹੋਰ ਵਿਦੇਸ਼ੀ ਟੀਮਾਂ ਜਿਨ੍ਹਾਂ ਵਿੱਚ ਮਿਸਰ, ਕਿਰਗਿਸਤਾਨ, ਮੈਕਸੀਕੋ, ਸ੍ਰੀ ਲੰਕਾ ’ਤੇ ਗ੍ਰੀਸ ਦੇ ਕਲਾਕਾਰਾਂ ਦੀਆਂ ਟੀਮਾਂ ਵੀ ਵਿਸ਼ੇਸ਼ ਤੌਰ ’ਤੇ ਪਹੁੰਚ ਰਹੀਆਂ ਹਨ ਜੋਕਿ ਨਾਚ ‘ਤੇ ਸੰਗੀਤਕ ਕਲਾ ਰਾਹੀਂ ਆਪਣੇ ਸੱਭਿਆਚਾਰ ਦਾ ਪ੍ਰਦਰਸ਼ਨ ਕਰਨਗੇ। ਇਸ ਤਰ੍ਹਾਂ ਇਹ ਕੌਮੀ ਮੇਲਾ ਕੌਮਾਂਤਰੀ ਸੱਭਿਆਚਾਰ ਦੇ ਲਈ ਇੱਕ ਸਾਂਝਾ ਮੰਚ ਬਣ ਜਾਵੇਗਾ। ਉੱਪ-ਕੁਲਪਤੀ ਕੁਲਪਤੀ ਨੇ ਦੱਸਿਆ ਕਿ ਇਸ ਵਰ੍ਹੇ ‘ਵਰਸਿਟੀ ਦੇ ਹੋਣਹਾਰ ਵਿਦਿਆਰਥੀ ਹੀ ਉੱਤਰੀ ਭਾਰਤ ਜ਼ੋਨ ਦੇ ਜੇਤੂ ਸਨ ਅਤੇ ਹੁਣ ਮੇਜ਼ਬਾਨ ਹੋਣ ਦੇ ਨਾਲ ਨਾਲ ਇਹ ਵਿਦਿਆਰਥੀ ਕੌਮੀ ਜੇਤੂ ਬਣਨ ਲਈ ਬਾਕੀ ਚਾਰ ਜ਼ੋਨਾਂ ਤੋਂ ਆਏ ਕਲਾਕਾਰ ਵਿਦਿਆਰਥੀਆਂ ਨੂੰ ਟੱਕਰ ਦੇਣਗੇ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…