Share on Facebook Share on Twitter Share on Google+ Share on Pinterest Share on Linkedin ਗੱਡਰੀਆ ਬਿਰਾਦਰੀ ਨੂੰ ਐਸਸੀ ਵਰਗ ਵਿਚ ਸ਼ਾਮਲ ਕਰਵਾਉਣ ’ਤੇ ਸਮੁੱਚੇ ਗਡਰੀਆ ਸਮਾਜ ਵੱਲੋਂ ਚੰਦੂਮਾਜਰਾ ਦਾ ਸਨਮਾਨ ਮੁੱਖ ਮੰਤਰੀ ਬਾਦਲ ਤੇ ਪ੍ਰੋ. ਚੰਦੂਮਾਜਰਾ ਦਾ ਪੀੜੀ ਦਰ ਪੀੜੀ ਰਿਣੀ ਰਹੇਗਾ ਗਡਰੀਆ ਸਮਾਜ: ਜੈ ਸਿੰਘ ਬਹਿਰੂ ਮਨਪ੍ਰੀਤ ਕੌਰ ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 30 ਦਸੰਬਰ: ਗੱਡਰੀਆ ਬਿਰਾਦਰੀ ਨੂੰ ਐਸ.ਸੀ. ਵਰਗ ਵਿੱਚ ਸ਼ਾਮਲ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਅੱਜ ਗਡਰੀਆ ਸਮਾਜ ਨੇ ਪ੍ਰਧਾਨ ਜੈ ਸਿੰਘ ਬਹਿਰੂ ਦੀ ਅਗਵਾਈ ਹੇਠ ਸਨਮਾਨਤ ਕੀਤਾ। ਇਸ ਮੌਕੇ ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਹੀ ਇੱਕੋ ਇੱਕ ਅਜਿਹੀ ਸਰਕਾਰ ਹੈ। ਜਿਸ ਨੇ ਸਮੱੁਚੀਆਂ ਬਿਰਾਦਰੀ ਦੇ ਲਈ ਵੱਡੇ ਪੱਧਰ ’ਤੇ ਕੰਮ ਕੀਤੇ। ਉਨ੍ਹਾਂ ਕਿਹਾ ਕਿ ਗੱਡਰੀਆ ਬਿਰਾਦਰੀ ਹਮੇਸ਼ਾਂ ਹੀ ਅਕਾਲੀ ਦਲ ਨਾਲ ਖੜੀ ਹੈ ਤਾਂ ਬਿਰਾਦਰੀ ਦੇ ਆਗੂਆਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਅਤੇ ਉਨ੍ਹਾਂ ਇਸ ਸਬੰਧੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕੀਤੀ ਅਤੇ ਸ੍ਰੀ ਬਾਦਲ ਨੇ ਗੱਲ ਨੂੰ ਸਮਝਣ ਤੋਂ ਬਾਅਦ ਉਨ੍ਹਾਂ ਦੀ ਇਸ ਜਾਇਜ਼ ਮੰਗ ਨੂੰ ਮੰਨ ਲਿਆ ਅਤੇ ਪੰਜਾਬ ਕੈਬਨਿਟ ਵਿੱਚ ਪਾਸ ਕਰਵਾਉਣ ਮਗਰੋਂ ਇਸ ਸਬੰਧੀ ਨੋਟਿਫਿਕੇਸ਼ਨ ਵੀ ਜਾਰੀ ਕਰ ਦਿੱਤੀ ਹੈ। ਗੱਡਰੀਆ ਸਮਾਜ ਸੇਵਾ ਦਲ ਪੰਜਾਬ ਦੇ ਪ੍ਰਧਾਨ ਜੈ ਸਿੰਘ ਬਹਿਰੂ ਨੇ ਕਿਹਾ ਕਿ ਸ੍ਰੀ ਚੰਦੂਮਾਜਰਾ ਨੇ ਦਹਾਕਿਆਂ ਪੁਰਾਣੀ ਮੰਗ ਨੂੰ ਪੁਰੀ ਕਰਵਾ ਕੇ ਸਮਾਜ ਦੇ ਲੱਖਾਂ ਨੌਜਵਾਨਾ ਲਈ ਰੁਜਗਾਰ ਦੇ ਰਾਸਤੇ ਖੋਲ ਦਿੱਤੇ ਹਨ। ਇਸ ਦੇ ਲਈ ਗਡਰੀਆ ਸਮਾਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਪੀੜ੍ਹੀਆਂ ਤੱਕ ਰਿਣੀ ਰਹੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਮੁੱਚਾ ਗੱਡਰੀਆ ਬਿਰਾਦਰੀ ਪ੍ਰੋ. ਚੰਦੂਮਾਜਰਾ ਦੇ ਬੇਟੇ ਹਰਿੰਦਰਪਾਲ ਸਿੰਘ ਚੰਦੂੁਮਾਜਰਾ ਨੂੰ ਹਲਕਾ ਸਨੌਰ ਤੋਂ ਹਰ ਹਾਲ ਵਿੱਚ ਜਿਤਾ ਕੇ ਭੇਜੇਗੀ। ਇਸ ਮੌਕੇ ਰਿੰਕੂ ਜਲਾਖੇੜੀ, ਸੀਤਾ ਰਾਮ ਜਲਾਖੇੜੀ, ਖੇਮ ਰਾਜ ਕਰਤਾਰਪੁਰ, ਜੈਪਾਲ ਲੋਹਗੜ੍ਹ, ਗੁਰਦੀਪ ਸਿੰਘ ਸਨੋਲੀਆਂ, ਬਰਖਾ ਜੜੋਤ, ਤਾਰਾ ਚੰਦ ਯੂ.ਐਸ.ਏ., ਸ਼ੇਰ ਸਿੰਘ ਬਸੋਲੀ, ਦੇਸ ਰਾਜ ਹੰਡੇਸਰਾ, ਦਾਰਾ ਰਾਮ ਟਾਂਡਾ, ਵੀਰ ਸਿੰਘ ਅਸਮਾਨਪੁਰ, ਬਲਕਾਰ ਸਿੰਘ ਦੱਪਰ, ਸੁਰਜੀਤ ਸਿੰਘ ਤੇਜਾਂ, ਭਾਗ ਸਿੰਘ ਟਿਵਾਣਾ, ਨਛੱਤਰ ਸਿੰਘ ਸਰਪੰਚ ਜਲਾਖੇੜੀ, ਪ੍ਰੇਮ ਸਿੰਘ ਸੂਬੇਦਾਰ ਪਟਿਆਲਾ, ਮਾਦੀ ਰਾਮ ਪਟਿਆਲਾ, ਹਰਚੰਦ ਸਿੰਘ ਰੁੜਕਾ, ਕੁਲਦੀਪ ਸਿੰਘ ਖੈਰਪੁਰ, ਰਵੀ ਰਾਜਪੁਰਾ, ਲਾਭ ਸਿੰਘ ਸ਼ੇਖਪੁਰਾ, ਜਗਤਾਰ ਸਿੰਘ ਸੀਂਪੁਰ ਸਰਪੰਚ, ਮਲਕੀਤ ਸਿੰਘ ਹਿਮਾਯੂੰਪੁਰ,ਗੁਰਮੀਤ ਸਿੰਘ ਲੋਹਗੜ੍ਹ, ਸੁਰਿੰਦਰ ਸਿੰਘ ਚੁੰਡਿਆਲਾ, ਤਰਸੇਮ ਪੇਂਟਰ, ਭਾਗ ਸਿੰਘ ਮੁਹਾਲੀ, ਰਾਮ ਚੰਦ ਬਹਿਰੂ, ਦਰਸ਼ਨ ਸਿੰਘ ਬਹਿਰੂ, ਸਤਪਾਲ ਸਿੰਘ ਕਾਮੀ, ਗੁਰਮੀਤ ਸਿੰਘ ਪਬਰੀ, ਸ਼ਿਵ ਕੁਮਾਰ ਘੱਗਰ ਸਰੈਂ, ਜਰਨੈਲ ਸਿੰਘ ਖੁੱਡਾ, ਭੁੱਲਾ ਸੋਨੂੰ ਮਾਜਰਾ, ਗੁਰਦੀਪ ਚੰਦ ਸਿਆਦੂ ਚਮਾਰੂ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ