Share on Facebook Share on Twitter Share on Google+ Share on Pinterest Share on Linkedin ਚੱਪੜਚਿੜੀ ਵਿੱਚ ਲੋਕਾਂ ਦੀਆਂ ਕੰਧਾਂ ’ਤੇ ਸਿਆਸੀ ਪੋਸਟਰ ਲਗਾਉਣ ਨਾਲ ਚੰਦੂਮਾਜਰਾ ਮੁੜ ਵਿਵਾਦਾਂ ’ਚ ਘਿਰੇ ਮਕਾਨ ਮਾਲਕ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਦੀ ਟੀਮ ਨੇ ਲੰਘੀ ਰਾਤ ਮੌਕੇ ’ਤੇ ਪਹੁੰਚ ਕੰਧ ਤੋਂ ਪੋਸਟਰ ਉਤਾਰੇ ਕੰਧਾਂ ’ਤੇ ਸਿਆਸੀ ਗਤੀਵਿਧੀਆਂ ਵਾਲੇ ਪੋਸਟਰ ਲਗਾਉਣ ਸਬੰਧੀ ਉਮੀਦਵਾਰ ਦੇ ਖਾਤੇ ’ਚ ਜੋੜਿਆ ਜਾਵੇਗਾ ਖਰਚਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ: ਇੱਥੋਂ ਦੇ ਨੇੜਲੇ ਪਿੰਡ ਚੱਪੜਚਿੜੀ ਖੁਰਦ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਚੋਣ ਪ੍ਰਚਾਰ ਦੇ ਪੋਸਟਰ ‘ਸਾਡਾ ਐਮ ਸਾਡਾ ਮਾਣ’ ਫਿਰ ਤੋਂ ਘਰਾਂ ਦੀਆਂ ਕੰਧਾਂ ਉੱਤੇ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪਿੰਡ ਵਾਸੀ ਸੁਖਦੇਵ ਸਿੰਘ ਚੱਪੜਚਿੜੀ ਦੀ ਸ਼ਿਕਾਇਤ ’ਤੇ ਚੋਣ ਅਧਿਕਾਰੀ ਵੱਲੋਂ ਹਲਕਾ ਇੰਚਾਰਜ ਰਾਹੀਂ ਚੰਦੂਮਾਜਰਾ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬੀ ਕੀਤੀ ਗਈ ਹੈ। ਚੰਦੂਮਾਜਰਾ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਇਹ ਤੀਜਾ ਨੋਟਿਸ ਹੈ। ਇਸ ਤੋਂ ਪਹਿਲਾਂ ਵੀ ਸੁਖਦੇਵ ਸਿੰਘ ਦੇ ਮਕਾਨ ਦੀ ਕੰਧ ’ਤੇ ਪੋਸਟਰ ਲਗਾਇਆ ਸੀ ਅਤੇ ਅਗਲੇ ਦਿਨ ਹੀ ਅਕਾਲੀ ਵਰਕਰਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ’ਤੇ ਅਜਿਹਾ ਹੀ ਪੋਸਟਰ ਲਗਾ ਦਿੱਤਾ ਗਿਆ ਸੀ। ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਪ੍ਰਸ਼ਾਸਨ ਨੇ ਤੁਰੰਤ ਪੋਸਟਰ ਉਤਾਰ ਦਿੱਤੇ ਸੀ। ਮੁਹਾਲੀ ਦੇ ਐਸਡੀਐਮ-ਕਮ-ਸਹਾਇਕ ਚੋਣ ਅਧਿਕਾਰੀ ਜਗਦੀਪ ਸਹਿਗਲ ਨੇ ਦੱਸਿਆ ਕਿ ਇਸ ਸਬੰਧੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਨੂੰ ਨੋਟਿਸ ਜਾਰੀ ਕਰਕੇ ਚੱਪੜਚਿੜੀ ਵਿੱਚ ਸਬੰਧਤ ਮਕਾਨ ਮਾਲਕ ਦੀ ਅਗਾਊਂ ਮਨਜ਼ੂਰੀ ਤੋਂ ਬਿਨਾਂ ਕੰਧਾਂ ’ਤੇ ਪੋਸਟਰਾਂ ਲਗਾਉਣ ਸਬੰਧੀ ਸਪੱਸ਼ਟੀ ਕਰਨ ਮੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ 24 ਘੰਟੇ ਦੇ ਅੰਦਰ ਅੰਦਰ ਸਪੱਸ਼ਟੀ ਕਰਨ ਨਹੀਂ ਦਿੱਤਾ ਗਿਆ ਤਾਂ ਸਬੰਧਤ ਦੇ ਖ਼ਿਲਾਫ਼ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਚੋਣ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਪੋਸਟਰ ਲਗਾਉਣ ਸਬੰਧੀ ਉਮੀਦਵਾਰ ਦੇ ਖਾਤੇ ਵਿੱਚ ਖਰਚਾ ਵੀ ਜੋੜਿਆ ਗਿਆ ਹੈ। ਪਿੰਡ ਵਾਸੀ ਸੁਖਦੇਵ ਸਿੰਘ ਨੇ ਉਸ ਦੇ ਘਰ ਦੀ ਕੰਧ ਉੱਤੇ ਸਿਆਸੀ ਪੋਸਟਰ ਚਿਪਕਾਉਣ ’ਤੇ ਸਖ਼ਤ ਇਤਰਾਜ਼ ਕਰਦਿਆਂ ਇਸ ਸਬੰਧੀ ਤੁਰੰਤ ਜ਼ਿਲ੍ਹਾ ਚੋਣ ਅਫ਼ਸਰ ਨੂੰ ਇਤਲਾਹ ਦਿੱਤੀ ਗਈ ਅਤੇ ਸੂਚਨਾ ਮਿਲਦੇ ਹੀ ਚੋਣ ਅਫ਼ਸਰ ਦੇ ਉਡਣ ਦਸਤੇ ਦੀ ਟੀਮ ਨੇ ਰਾਤ ਨੂੰ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਸਬੂਤ ਵਜੋਂ ਕੰਧ ’ਤੇ ਲੱਗੇ ਪੋਸਟਰ ਦੀ ਵੀਡੀਓ ਬਣਾਈ ਅਤੇ ਫੋਟੋਆਂ ਖਿੱਚ ਕੇ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਮੁੱਖ ਚੋਣ ਕਮਿਸ਼ਨ ਨੂੰ ਸੂਚਨਾ ਭੇਜੀ ਗਈ। ਇਸ ਮਗਰੋਂ ਸ਼ਿਕਾਇਤ ਕਰਤਾ ਦੀ ਮੌਜੂਦਗੀ ਵਿੱਚ ਚੰਦੂਮਾਜਰਾ ਦੀ ਫੋਟੋ ਵਾਲੇ ਕੰਧ ’ਤੇ ਲੱਗਾ ਪੋਸਟਰ ਉਤਰ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਅਕਾਲੀ ਆਗੂ ਦੇ ਖ਼ਿਲਾਫ਼ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ