Share on Facebook Share on Twitter Share on Google+ Share on Pinterest Share on Linkedin ਚੰਦੂਮਾਜਰਾ ਵੱਲੋਂ ਮੁਹਾਲੀ ਵਿੱਚ ਕਮਲ ਅਸਟੇਟ ਦੀ ਨਵੀਂ ਬਰਾਂਚ ਦਾ ਉਦਘਾਟਨ ਰੀਅਲ ਅਸਟੇਟ ਤੇ ਸਨਅਤਾਂ ਦੀ ਮੰਦਹਾਲੀ ਦਾ ਮਾਮਲਾ ਲੋਕ ਸਭਾ ਵਿੱਚ ਚੁੱਕਿਆ ਜਾਵੇਗਾ: ਚੰਦੂਮਾਜਰਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼ੁੱਕਰਵਾਰ ਨੂੰ ਇੱਥੋਂ ਦੇ ਸੈਕਟਰ-66 ਵਿੱਚ ਕਮਲ ਅਸਟੇਟ ਦੀ ਨਵੀਂ ਬ੍ਰਾਂਚ ਦਾ ਉਦਘਾਟਨ ਕੀਤਾ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਕਮਲ ਅਸਟੇਟ ਨੇ ਪ੍ਰਾਈਡ ਆਰਕੀਟੈਕਟ ਦੇ ਸਹਿਯੋਗ ਨਾਲ ਨਵੀਂ ਬ੍ਰਾਂਚ ਦੀ ਸ਼ੁਰੂਆਤ ਕੀਤੀ ਹੈ। ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਰੀਅਲ ਅਸਟੇਟ ਸਮੇਤ ਹੋਰ ਵੱਖ ਵੱਖ ਕਾਰੋਬਾਰ ਡਾਵਾਡੋਲ ਹੋਏ ਪਏ ਹਨ। ਜਿਸ ਕਾਰਨ ਪੂੰਜੀਨਿਵੇਸ਼ਕਾਂ ਅਤੇ ਸਨਅਤੀ ਘਰਾਣਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਰੀਅਲ ਅਸਟੇਟ ਅਤੇ ਸਨਅਤਾਂ ਦੀ ਮੰਦਹਾਲੀ ਦਾ ਮਾਮਲਾ ਲੋਕ ਸਭਾ ਵਿੱਚ ਚੁੱਕਿਆ ਜਾਵੇਗਾ। ਇਸ ਮੌਕੇ ਕਮਲ ਅਸਟੇਟ ਦੇ ਪ੍ਰਬੰਧਕ ਕਮਲ ਗੁਪਤਾ ਨੇ ਕਿਹਾ ਕਿ ਨਵੀਂ ਬ੍ਰਾਂਚ ਹਾਊਸਿੰਗ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਦਾ ਵਨ ਸਟਾਪ ਸਲਿਊਸ਼ਨ ਪ੍ਰਦਾਨ ਕਰੇਗੀ। ਜਿਨ੍ਹਾਂ ਵਿੱਚ ਰੀਅਲ ਅਸਟੇਟ ਕੰਸਲਟੈਂਸੀ, ਆਰਕੀਟੈਕਚਰਲ ਕੰਸਲਟੈਂਸੀ, ਸਟ੍ਰੱਕਚਰ ਇੰਜੀਨੀਅਰਿੰਗ ਕੰਸਲਟੈਂਸੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਵਿਸ਼ਵਾਸ ਅਤੇ ਭਰੋਸੇ ਨੇ ਉਨ੍ਹਾਂ ਨੂੰ ਪ੍ਰਾਈਡ ਆਰਕੀਟੈਕਟਸ ਨਾਲ ਮਿਲ ਕੇ ਇੱਕ ਨਵੀਂ ਬ੍ਰਾਂਚ ਖੋਲ੍ਹਣ ਲਈ ਪ੍ਰੇਰਿਆ ਹੈ। ਉਨ੍ਹਾਂ ਦੱਸਿਆ ਕਿ ਉਹ ਰੀਅਲ ਅਸਟੇਟ ਬਿਜਨਸ ਵਿੱਚ ਬੈਸਟ ਸਰਵਿਸ ਪ੍ਰਦਾਨ ਕਰਨ ਦੇ ਨਾਲ ਹੀ ਆਰਕੀਟੈਕਚਰਲ ਅਤੇ ਸਟ੍ਰੱਕਚਰ ਇੰਜੀਨੀਅਰਿੰਗ ਦੇ ਕੰਮ ਵਿੱਚ ਵੀ ਪ੍ਰੋਫੈਸ਼ਨਲ ਸਰਵਿਸ ਪ੍ਰਦਾਨ ਕਰਦੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ