ਅਕਾਲੀ ਆਗੂ ਗੁਰਮੁੱਖ ਸੋਹਲ ਦੇ ਵਾਰਡ ਫੇਜ਼-4 ਵਿੱਚ ਚੰਦੂਮਾਜਰਾ ਵੱਲੋਂ ਓਪਨ ਜਿੰਮ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਨਵੰਬਰ:
ਇੱਥੋਂ ਦੇ ਫੇਜ਼-4 ਸਥਿਤ ਪਾਰਕ ਵਿੱਚ ਓਪਨ ਏਅਰ ਜਿੰਮ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ। ਇਸ ਮੌਕੇ ਬੋਲਦਿਆਂ ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਰੇ ਹੀ ਲੋਕਾਂ ਨੂੰ ਰੋਜਾਨਾ ਕਸਰਤ ਕਰਨੀ ਚਾਹੀਦੀ ਹੈ ਤਾਂ ਕਿ ਉਹ ਤੰਦਰੁਸਤ ਰਹਿਣ। ਉਹਨਾਂ ਕਿਹਾ ਕਿ ਆਮ ਲੋਕ ਮਹਿੰਗੇ ਜਿੰਮਾਂ ਵਿੱਚ ਨਹੀਂ ਜਾ ਸਕਦੇ, ਇਸ ਲਈ ਆਮ ਲੋੋਕਾਂ ਦੀ ਸਹੂਲਤ ਲਈ ਓਪਨ ਏਅਰ ਜਿੰਮ ਖੋਲ੍ਹੇ ਜਾ ਰਹੇ ਹਨ ਤਾਂ ਕਿ ਇਹਨਾਂ ਦਾ ਲਾਭ ਉਠਾ ਕੇ ਲੋਕ ਤੰਦਰੁਸਤ ਰਹਿਣ। ਇਸ ਮੌਕੇ ਅਕਾਲੀ ਦਲ ਦੇ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਉਹਨਾਂ ਦੇ ਵਾਰਡ ਵਿੱਚ ਇਹ ਜਿੰਮ ਖੋਲਣ ਲਈ ਚੰਦੂਮਾਜਰਾ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਦੇ ਪ੍ਰਧਾਨ ਮਦਨਜੀਤ ਸਿੰਘ ਅਰੋੜਾ ਨੇ ਸ੍ਰੀ ਚੰਦੂਮਾਜਰਾ ਅਤੇ ਹੋਰ ਆਏ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਮੌਕੇ ਸਿਮਰਨਜੀਤ ਸਿੰਘ ਚੰਦੂਮਾਜਰਾ, ਤੇਜਿੰਦਰਪਾਲ ਸਿੰਘ ਸਿੱਧੂ ਹਲਕਾ ਇੰਚਾਰਜ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਕੌਂਸਲਰ ਕਮਲਜੀਤ ਸਿੰਘ ਰੂਬੀ, ਆਰ ਪੀ ਸ਼ਰਮਾ, ਫੂਲਰਾਜ ਸਿੰਘ, ਅਰੁਣ ਸ਼ਰਮਾ, ਅਸ਼ੋਕ ਝਾਅ, ਹਰਪਾਲ ਸਿੰਘ ਚੰਨਾ, ਸੁਖਦੇਵ ਸਿੰਘ, ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਆਬਿਆਨਾ, ਰਾਮਗੜ੍ਹੀਆ ਸਭਾ ਦੇ ਆਗੂ ਪ੍ਰਦੀਪ ਸਿੰਘ ਭਾਰਜ, ਨਰਿੰਦਰ ਸਿੰਘ ਸੰਧੂ, ਰਾਜਾ ਮੁਹਾਲੀ, ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਦੇ ਪ੍ਰਧਾਨ ਸ ਜਿੋਗੰਦਰ ਸਿੰਘ ਸੋੱਧੀ, ਜਨਰਲ ਸਕੱਤਰ ਸ ਬਲਵਿੰਦਰ ਸਿੰਘ ਟੌਹੜਾ, ਗੁਰਦੁਆਰਾ ਸਾਹਿਬ ਫੇਜ਼-4 ਦੇ ਪ੍ਰਧਾਨ ਅਮਰਜੀਤ ਸਿੰਘ ਪਾਹਵਾ, ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ਼-4 ਦੇ ਪ੍ਰਧਾਨ ਹਰਭਜਨ ਸਿੰਘ, ਜਨਰਲ ਸਕੱਤਰ ਹਰਿੰਦਰ ਪਾਲ ਸਿੰਘ, ਸੁਰਿੰਦਰ ਸਿੰਘ ਸੋਢੀ ਚੇਅਰਮੈਨ, ਟਰੱਕ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਜਗਤਾਰ ਸਿੰਘ ਬਾਰੀਆ, ਅਕਾਲੀ ਦਲ ਦੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਕਲੇਰ, ਹਰਸੰਗਤ ਸਿੰਘ ਸੋਹਾਣਾ, ਹਰਵਿੰਦਰ ਸਿੰਘ, ਹਰਮੇਸ਼ ਸਿੰਘ ਕੁੰਭੜਾ, ਸੀਤਲ ਸਿੰਘ ਚੇਅਰਮੈਨ ਵਪਾਰ ਮੰਡਲ, ਫੈਸ਼ਨ ਮਾਰਕੀਟ ਫੇਜ਼-7 ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ, ਜਸਵਿੰਦਰ ਪਾਲ ਕੌਰ, ਸਤਨਾਮ ਕੌਰ ਸੋਹਲ, ਅਰਚਨਾ ਕੈਂਥ, ਬੀਪੀ ਪਾਠਕ, ਸਨਾਤਨ ਧਰਮ ਮੰਦਰ ਫੇਜ਼-4 ਦੇ ਪ੍ਰਧਾਨ ਦੇਸ਼ ਰਾਜ ਗੁਪਤਾ, ਨਰਿੰਦਰ ਸਿੰਘ ਕਲਸੀ, ਬਲਜਿੰਦਰ ਸਿੰਘ ਬੇਦੀ, ਕਰਮ ਚੰਦ ਪ੍ਰਧਾਨ ਮੋਟਰ ਮਾਰਕੀਟ ਫੇਜ਼-7, ਬਲਵਿੰਦਰ ਸਿੰਘ ਰੀਹਲ, ਜਗਤਾਰ ਸਿੰਘ ਸੋਹਲ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…