ਚੰਦੂਮਾਜਰਾ ਵੱਲੋਂ ਆਪਣੇ ਹਲਕੇ ਦੇ ਵੋਟਰਾਂ ਦਾ ਧੰਨਵਾਦ, ਚੋਣਾਂ ਤੋਂ ਬਾਅਦ ਪਰਿਵਾਰ ਸਮੇਤ ਕੀਤੀ ਚੜ੍ਹਦੀ ਕਲਾ ਦੀ ਅਰਦਾਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ:
ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਜ਼ਮਹੂਰੀਅਤ ਦੇ ਇਸ ਮਹਾਂ ਉਤਸਵ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਸਮੁੱਚੇ ਹਲਕੇ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਚੋਣਾਂ ਤੋਂ ਬਾਅਦ ਵਿਹਲੇ ਹੋ ਕੇ ਪ੍ਰੋ. ਚੰਦੂਮਾਜਰਾ ਨੇ ਆਪਣੀ ਧਰਮ ਪਤਨੀ ਬੀਬੀ ਬਲਵਿੰਦਰ ਕੌਰ ਚੰਦੂਮਾਜਰਾ, ਬੇਟਾ ਸਿਮਰਨਜੀਤ ਸਿੰਘ ਚੰਦੂਮਾਜਰਾ ਨੂੰਹ ਕੁਲਵੰਤ ਕੌਰ ਚੰਦੂਮਾਜਰਾ ਤੋਂ ਇਲਾਵਾ ਆਪਣੇ ਪੋਤਾ ਅਤੇ ਪੋਤੀ ਪਰਮ ਅਤੇ ਰਹਿਤ ਚੰਦੂਮਾਜਰਾ ਨਾਲ ਦਿਨ ਬਤੀਤ ਕਰਨ ਤੋਂ ਆਪਣੀ ਆਮ ਜ਼ਿੰਦਗੀ ਦੇ ਰੁਝੇਵਿਆਂ ਵਾਂਗ ਹਲਕੇ ਵਿਚ ਲੋਕਾਂ ਦੇ ਦੁੱਖ ਅਤੇ ਸੁੱਖ ਵਿਚ ਵੀ ਸ਼ਰੀਕ ਬਣੇ। ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਆਪਣੇ ਪਰਿਵਾਰ ਸਮੇਤ ਪੂਰੇ ਹਲਕੇ ਲਈ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਸਾਲ ਤੋਂ ਲਗਾਤਾਰ ਹਲਕੇ ਦੀ ਸੇਵਾ ਵਿਚ ਲੱਗੇ ਰਹੇ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ 2014 ਦੀਆਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਦੇਸ਼ ਦੀ ਪਾਰਲੀਮੈਂਟ ਅੰਦਰ ਬਾਅਦ ਲਗਾਤਾਰ ਪੰਜਾਬ ਅਤੇ ਪੰਜਾਬੀਅਤ ਦੇ ਮਸਲੇ ਉਠਾ ਕੇ ਹੱਲ ਕਰਵਾਏ। ਉਨ੍ਹਾਂ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਜਿਸ ਤਰ੍ਹਾਂ ਮੇਰੇ ਵੱਲੋਂ ਹਲਕੇ ਅੰਦਰ ਪਿਛਲੇ ਪੰਜ ਸਾਲਾਂ ਦੌਰਾਨ ਕੇਂਦਰ ਦੇ ਪ੍ਰੋਜ਼ੈਕਟ ਅਤੇ ਸਕੀਮਾਂ ਲਿਆ ਕੇ ਹਲਕੇ ਦੀ ਸੇਵਾ ਕੀਤੀ ਗਈ ਉਸ ਸਭ ਨੂੰ ਦੇਖਦਿਆਂ ਹਲਕੇ ਦੇ ਵੋਟਰ ਜਿੱਤ ਮੇਰੀ ਝੋਲੀ ਜਰੂਰ ਪਾਉਣਗੇ। ਇਸ ਮੌਕੇ ਅਕਾਲੀ ਨੇਤਾ ਨੇ ਕਿਹਾ ਕਿ ਜਿਵੇਂ ਹੀ 2019 ਦੀਆਂ ਚੋਣਾਂ ਦਾ ਵਿੱਗਲ ਵੱਜਿਆ ਤਾਂ ਲਗਾਤਾਰ ਪਿਛਲੇ ਇਕ ਸਾਲ ਤੋਂ ਹਲਕੇ ਅੰਦਰ ਦਿਨ-ਰਾਤ ਮਿਹਨਤ ਕਰਨ ਤੋਂ ਬਾਅਦ ਅੱਜ ਪੂਰੇ ਪਰਿਵਾਰ ਨਾਲ ਕੁਝ ਪਰਿਵਾਰਿਕ ਅਤੇ ਹਲਕੇ ਸਬੰਧੀ ਗੱਲਬਾਤਾਂ ਕੀਤੀਆਂ ਗਈਆਂ।
ਪ੍ਰੋ. ਚੰਦੂਮਾਜਰਾ ਵਲੋਂ 17 ਵੀਂ ਲੋਕ ਸਭਾ ਦੀਆਂ ਆਮ ਚੋਣਾਂ ਦੇ ਆਖਰੀ ਗੇੜ ਵਿਚ ਵੋਟਾਂ ਪੈਣ ਦਾ ਅਮਲ ਮੁਕੰਮਲ ਹੋਣ ਮਗਰੋਂ ਵੋਟਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵੋਟਰਾਂ ਨੇ ਵੱਧ ਚੜ ਕੇ ਵੋਟਾਂ ਪਾਈਆਂ ਹਨ ਇਸ ਲਈ ਉਹ ਉਨ੍ਹਾਂ ਦੇ ਰਿਣੀ ਹਨ ਕਿਉਂਕਿ ਇਕ ਇਕ ਵੋਟ ਦੇਸ਼ ਦੀਆਂ ਜਮਹੂਰੀ ਕਦਰਾਂ ਕੀਮਤਾਂ, ਖੁਦ ਮੁਖਤਾਰੀ ਅਤੇ ਲੋਕ ਰਾਜੀ ਸਰੂਪ ਨੂੰ ਮਜ਼ਬੂਤ ਕਰਨ ਵਾਸਤੇ ਬਹੁਤ ਵੱਡੇ ਅਰਥ ਰੱਖਦੀ ਹੈ। ਪ੍ਰੋ. ਚੰਦੂਮਾਜਰਾ ਨੇ ਆਪਣੇ ਹਲਕੇ ਦੀਆਂ ਸਿਆਸੀ ਪਾਰਟੀਆਂ ਦੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਨੇ ਪੋਲਿੰਗ ਮੌਕੇ ਆਪਸੀ ਪਿਆਰ, ਅਮਨ ਅਤੇ ਸਦਭਾਵਨਾ ਦਾ ਸਬੂਤ ਦੇ ਕੇ ਚੋਣ ਪ੍ਰੀਕਿਰਿਆ ਨੂੰ ਨੇਪਰੇ ਚਾੜਨ ਵਿਚ ਆਪਣਾ ਯੋਗਦਾਨ ਪਾਇਆ। ਉਨ੍ਹਾਂ ਨੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਇੰਨਚਾਰਜਾਂ, ਵਿਧਾਇਕਾਂ ਅਤੇ ਪਾਰਟੀ ਵਰਕਰਾਂ ਵੱਲੋਂ ਪੂਰੀ ਤਨਦੇਹੀ ਨਾਲ ਕੀਤੇ ਕੰਮ ਲਈ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਾਰੇ ਹੀ ਉਨ੍ਹਾਂ ਲੋਕਾਂ ਦੇ ਸੁਕਰਗੁਜ਼ਾਰ ਹਨ। ਜਿਨ੍ਹਾਂ ਨੇ ਇਸ ਲੰਮੀ ਚੋਣ ਪ੍ਰਕਿਰਿਆ ਵਿੱਚ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ।

Load More Related Articles
Load More By Nabaz-e-Punjab
Load More In Elections

Check Also

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ ਰਾਘਵ ਚੱਡਾ ਦੇ ਰਾਜ ਸਭਾ ਵਿੱਚ ਜਾਣ ਕਾਰਨ ਖਾਲੀ ਹੋਈ ਸੀ ਸੀਟ ਨਬਜ਼-ਏ…