Nabaz-e-punjab.com

ਬਰਸਾਤੀ ਪਾਣੀ ਦੀ ਨਿਕਾਸੀ ਦਾ ਰੂਟ ਬਦਲਣ ਨਾਲ ਸੈਕਟਰ-69 ਤੇ 70 ਦੇ ਘਰਾਂ ਲਈ ਖਤਰਾ, ਲੋਕ ਪ੍ਰੇਸ਼ਾਨ

ਕੌਂਸਲਰ ਅਤੇ ਸੈਕਟਰ-70 ਦੇ ਵਸਨੀਕਾਂ ਨੇ ਲਗਾਏ ਕੰਪਨੀ ਪ੍ਰਬੰਧਕਾਂ ’ਤੇ ਨਿਯਮਾਂ ਦੀ ਉਲੰਘਣਾ ਦੇ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੁਲਾਈ:
ਇੱਥੋਂ ਦੇ ਸੈਕਟਰ-70 ਵਿੱਚ ਇਕ ਪ੍ਰਾਈਵੇਟ ਕੰਪਨੀ ਨੇ ਆਪਣੇ ਨਿੱਜੀ ਫਾਇਦੇ ਲਈ ਬਰਸਾਤੀ ਪਾਣੀ ਦੀ ਨਿਕਾਸੀ ਦਾ ਰੂਟ ਹੀ ਬਦਲ ਕੇ ਰੱਖ ਦਿੱਤਾ ਹੈ। ਜਿਸ ਕਾਰਨ ਸੈਕਟਰ-69 ਅਤੇ ਸੈਕਟਰ-70 ਦੇ ਘਰਾਂ ਲਈ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਹਾਲਾਂਕਿ ਸੈਕਟਰ ਵਾਸੀ ਇਸ ਦਾ ਵਿਰੋਧ ਕਰ ਰਹੇ ਹਨ ਪ੍ਰੰਤੂ ਮੁਹਾਲੀ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਕਰਨ ਦੀ ਬਜਾਏ ਆਪਣੀਆਂ ਅੱਖਾਂ ਮੀਚ ਲਈਆਂ ਹਨ।
ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੱਸਿਆ ਕਿ ਸੈਕਟਰ-70 ਦੀਆਂ ਕੋਠੀਆਂ ਅਤੇ ਸੁਸਾਇਟੀਆਂ ਦਾ ਬਰਸਾਤੀ ਪਾਣੀ, ਜੋ ਰਿਸ਼ੀ ਅਪਾਰਟਮੈਂਟ ਅਤੇ ਮੇਅ ਫੇਅਰ ਸੁਸਾਇਟੀ ਤੋਂ ਹੁੰਦਾ ਹੋਇਆ ਹੋਮਲੈਂਡ ਦੇ ਗੇਟ ਤੋਂ 200 ਫੁੱਟ ਚੌੜੀ ਏਅਰਪੋਰਟ ਸੜਕ ਦੇ ਵਿਚਕਾਰਲੇ ਡਰੇਨ ਨਾਲੇ ਵਿੱਚ ਪੈਂਦਾ ਸੀ, ਜਿਸ ਨੂੰ ਹੁਣ ਇਕ ਪ੍ਰਾਈਵੇਟ ਕੰਪਨੀ ਦੇ ਮਾਲਕਾਂ ਨੇ ਬੰਦ ਕਰਕੇ ਚੰਡੀਗੜ੍ਹ-ਫਤਹਿਗੜ੍ਹ ਸਾਹਿਬ ਹਾਈਵੇਅ ਹੇਠਾਂ ਪਾਈਪਾਂ ਪਾ ਕੇ ਸੈਕਟਰ-69 ਦੀਆਂ ਕੋਠੀਆਂ ਵੱਲ (ਖੁੱਲ੍ਹਾ) ਛੱਡ ਦਿੱਤਾ ਹੈ। ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਦੀਆਂ ਇਮਾਰਤਾਂ ਲਈ ਖਤਰਾ ਪੈਦਾ ਹੋ ਗਿਆ ਹੈ।
ਸੈਕਟਰ ਵਾਸੀਆਂ ਨੇ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਸੈਕਟਰ-70 ਦੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵੱਲ ਜਾਂਦੀ ਸੀ ਰੋਡ ਤੋਂ ਜ਼ਮੀਨ ਪੁੱਟ ਕੇ ਪਾਣੀ ਲਈ ਖੁੱਲ੍ਹਾ ਰਸਤਾ ਬਣਾ ਕੇ ਅੱਗੇ ਸਟੇਟ ਹਾਈਵੇਅ ਹੇਠ ਪਾਈਪਾਂ ਦੱਬ ਦਿੱਤੀਆਂ ਹਨ ਅਤੇ ਪਾਣੀ ਦੀ ਨਿਕਾਸੀ ਸੈਕਟਰ-69 ਦੀ ਖਾਲੀ ਥਾਂ ਵਿੱਚ ਕੱਢ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਸਾਰੀ ਅਧੀਨ 30 ਫੁੱਟ ਬੇਸਮੈਂਟ ਪੁੱਟਣ ਵੇਲੇ ਚੰਡੀਗੜ੍ਹ-ਫਤਹਿਗੜ੍ਹ ਹਾਈਵੇਅ ਨਾਲ ਬਰਮ ਵਿੱਚ ਪਾਈ ਬਰਸਾਤੀ ਪਾਣੀ ਦੀ ਪਾਈਪਲਾਈਨ ਪਹਿਲੇ ਮੀਂਹ ਦੇ ਪਾਣੀ ਵਿੱਚ ਵਹਿ ਕੇ ਟੁੱਟ ਗਈ ਸੀ। ਉਨ੍ਹਾਂ ਮੰਗ ਕੀਤੀ ਕਿ ਪਾਣੀ ਦੀ ਨਿਕਾਸੀ ਢੁਕਵੀਂ ਥਾਂ ’ਚੋਂ ਕੀਤੀ ਜਾਵੇ ਅਤੇ ਲੋਕਾਂ ਦੇ ਘਰ ਡਿੱਗਣ ਤੋਂ ਬਚਾਏ ਜਾਣ।
ਇਸ ਮੌਕੇ ਸਾਬਕਾ ਡਿਪਟੀ ਮੁੱਖ ਇੰਜੀਨੀਅਰ ਲਖਵਿੰਦਰ ਸਿੰਘ, ਸਾਬਕਾ ਐਕਸੀਅਨ ਪੀ.ਡਬਿਲਊ.ਡੀ ਬਲਜੀਤ ਸਿੰਘ, ਸੇਵਾਮੁਕਤ ਚੀਫ਼ ਇੰਜੀਨੀਅਰ ਬੀਡੀ ਕੁਮਾਰ, ਸੇਵਾਮੁਕਤ ਐਸਡੀਓ ਦਲਬੀਰ ਸਿੰਘ, ਸੇਵਾਮੁਕਤ ਡੀਆਈਜੀ ਦਰਸ਼ਨ ਸਿੰਘ ਮਹਿੰਮੀ, ਵਕੀਲ ਮਹਾਂਦੇਵ ਸਿੰਘ, ਸੇਵਾਮੁਕਤ ਚੀਫ਼ ਮੈਨੇਜਰ ਦਲੀਪ ਸਿੰਘ, ਗੁਰਪਾਲ ਸਿੰਘ ਭਾਟੀਆ, ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਮਰ ਸਿੰਘ ਧਾਲੀਵਾਲ, ਵਿਪਨਜੀਤ ਸਿੰਘ, ਕੁਲਦੀਪ ਸਿੰਘ, ਹਰਿੰਦਰ ਸਿੰਘ ਸਚਦੇਵਾ, ਰਣਜੀਤ ਸ਼ਰਮਾ, ਨੀਟੂ ਰਾਜਪੂਤ ਤੇ ਸੁਭਾਸ਼ ਚੰਦਰ ਚੁੱਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …