nabaz-e-punjab.com

ਲਖਨਊ ਦੇ ਚਾਰਬਾਗ ਰੇਲਵੇ ਸਟੇਸ਼ਨ ’ਤੇ ਯਾਰ ਯਾਤਰੀਆਂ ਕੋਲੋਂ 6 ਕਿੱਲੋ ਸੋਨਾ ਬਰਾਮਦ

ਕਮਰ ਵਿੱਚ ਲਪੇਟ ਰੱਖਿਆ ਸੀ 1.80 ਕਰੋੜ ਦਾ ਸੋਨਾ

ਨਬਜ਼-ਏ-ਪੰਜਾਬ ਬਿਊਰੋ, ਲਖਨਊ, 2 ਅਪਰੈਲ:
ਜੀਨਜ਼ ਦੀ ਬੈਲਟ ਵਿੱਚ 6 ਕਿੱਲੋ ਸੋਨਾ ਲੁਕਾ ਕੇ ਲਿਜਾ ਰਹੇ ਚਾਰ ਵਿਅਕਤੀਆਂ ਨੂੰ ਬੀਤੇ ਦਿਨੀਂ ਯੂ.ਪੀ. ਦੀ ਰਾਜਧਾਨੀ ਲਖਨਊ ਦੇ ਚਾਰਬਾਗ ਰੇਲਵੇ ਸਟੇਸ਼ਨ ਤੋਂ ਫੜ ਲਿਆ ਗਿਆ। ਇਹ ਚਾਰੇ ਸੋਨਾ ਲੈ ਕੇ ਦਿੱਲੀ ਜਾ ਰਹੇ ਸਨ। ਡਾਇਰੈਕਟਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਅਨੁਸਾਰ ਇਨ੍ਹਾਂ ਕੋਲੋਂ ਕਰੀਬ ਇੱਕ ਕਰੋੜ 80 ਲੱਖ ਰੁਪਏ ਦਾ ਸੋਨਾ ਮਿਲਿਆ ਹੈ। ਇਨ੍ਹਾਂ ਲੋਕਾਂ ਨੇ ਇਕ ਕਰੋੜ 80 ਲੱਖ ਰੁਪਏ ਦੇ ਸੋਨੇ ਦੇ ਬਿਸਕੁਟ ਕਮਰ ਵਿੱਚ ਲਪੇਟ ਰੱਖੇਸਨ। ਡੀ.ਆਰ.ਆਈ. ਅਨੁਸਾਰ ਰਾਜਸਥਾਨ ਦੇ ਗੰਗਾਨਗਰ ਵਾਸੀ ਕੁਲਦੀਪ ਸਿੰਘ, ਜੀਵਨ ਸਿੰਘ ਅਤੇ ਜੰਮੂ ਵਾਸੀ ਰਾਜੇਸ਼ ਕੁਮਾਰ ਅਤੇ ਕੁਲਦੀਪ ਸਿੰਘ ਨੂੰ ਚਾਰਬਾਗ ਸਟੇਸ਼ਨ ਤੋੱ ਉਸ ਸਮੇਂ ਫੜਿਆ ਗਿਆ, ਜਦੋਂ ਉਹ ਡਿਬਰੂਗੜ੍ਹ ਐਕਸਪ੍ਰੈਸ ਤੋੱ ਉਤਰ ਕੇ ਬੱਸ ਤੇ ਦਿੱਲੀ ਜਾਣ ਦੀ ਤਿਆਰੀ ਵਿੱਚ ਸਨ। ਇਨ੍ਹਾਂ ਕੋਲੋਂ ਮਿਲਿਆ ਸੋਨਾ ਮਿਆਂਮਾਰ ਦੇ ਮੋਰੇ ਬਾਰਡਰ ਦੇ ਰਸਤੇ ਗੁਹਾਟੀ ਲਿਆਂਦਾ ਗਿਆ ਸੀ। ਉਥੋੱ ਇਹ ਚਾਰੇ ਸੋਨਾ ਦਿੱਲੀ ਲਿਜਾਉਣ ਲਈ ਡਿਬਰੂਗੜ੍ਹ ਐਕਸਪ੍ਰੈਸ ਵਿੱਚ ਸਵਾਰ ਹੋਏ। ਰਸਤੇ ਵਿੱਚ ਇਨ੍ਹਾਂ ਨੇ ਯੋਜਨਾ ਬਦਲ ਦਿੱਤੀ ਅਤੇ ਬੱਸ ਫੜਨ ਦੀ ਸੋਚੀ।
ਸੂਤਰਾਂ ਅਨੁਸਾਰ ਦਿੱਲੀ ਦੇ ਕੁਝ ਜਿਊਲਰਜ਼ ਆਸਾਮ ਦੇ ਸਿੰਡੀਕੇਟ ਦੀ ਬਦੌਲਤ ਤਸਕਰੀ ਕਰਵਾ ਰਹੇ ਹਨ। ਇਨ੍ਹਾਂ ਜਿਊਲਰਜ਼ ਦੇ ਫੋਨ ਨੰਬਰ ਅਤੇ ਕੁਝ ਹੋਰ ਜਾਣਕਾਰੀਆਂ ਤਸਕਰਾਂ ਨੂੰ ਮਿਲੀਆਂ ਹਨ। ਤਸਕਰਾਂ ਨੇ ਦੱਸਿਆ ਕਿ ਮੋਰੇ ਬਾਰਡਰ ਤੋਂ ਸੋਨਾ ਆਸਾਮ ਪੁੱਜਣ ਤੋੱ ਬਾਅਦ ਉਸ ਤੇ ਬਣੇ ਵਿਦੇਸ਼ੀ ਮਾਰਕ ਨੂੰ ਸੋਨੇ ਦੀ ਪਤਲੀ ਪਰਤ ਚੜ੍ਹਾ ਕੇ ਮਿਟਾ ਦਿੱਤਾ ਜਾਂਦਾ ਹੈ। ਇਸ ਤੋੱ ਬਾਅਦ ਇਹ ਸੋਨਾ ਦਿੱਲੀ, ਕਾਨਪੁਰ, ਲਖਨਊ ਅਤੇ ਦੂਜੇ ਸ਼ਹਿਰਾਂ ਵਿੱਚ ਪਹੁੰਚਾਇਆ ਜਾਂਦਾ ਹੈ। ਇਸ ਧੰਦੇ ਵਿੱਚ ਸ਼ਾਮਲ ਜਿਊਲਰਜ਼ ਅਜਿਹੇ ਸੋਨੇ ਨਾਲ ਕਰੀਬ 13 ਫੀਸਦੀ ਸੀਮਾ ਫੀਸ ਬਚਾ ਲੈਂਦੇ ਹਨ। ਆਸਾਮ ਦੇ ਦੂਜੇ ਸਥਾਨਾਂ ਤੇ ਸੋਨਾ ਲਿਜਾਉਣ ਵਾਲਿਆਂ ਨੂੰ ਪ੍ਰਤੀ ਕਿਲੋਗ੍ਰਾਮ 10 ਹਜ਼ਾਰ ਰੁਪਏ ਮਿਲਦੇ ਹਨ। ਪੁੱਛ-ਗਿੱਛ ਵਿੱਚ ਚਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਕਿਤੇ ਵੀ ਆਉਣ-ਜਾਣ ਅਤੇ ਰੁਕਣ ਦਾ ਖਰਚਾ ਤਸਕਰੀ ਸਿੰਡੀਕੇਟ ਦੇ ਲੋਕ ਚੁੱਕਦੇ ਹਨ। ਉਨ੍ਹਾਂ ਨੂੰ ਕਿੱਥੇ ਜਾਣਾ ਹੈ, ਕਿਸ ਨੂੰ ਮਿਲਣਾ ਹੈ, ਕਿੱਥੇ ਰੁਕਣਾ ਹੈ, ਇਸ ਦੀ ਜਾਣਕਾਰੀ ਅਤੇ ਯਾਤਰਾ ਦੇ ਟਿਕਟ ਵਟਸਐਪ ਤੇ ਮਿਲ ਜਾਂਦੇ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਨਬਜ਼-ਏ-ਪੰਜਾਬ,…