ਗੈਸ ਦੀ ਕੀਮਤ ਵਧਾਉਣ ਤੇ ਬੈਂਕਾਂ ਵਿੱਚ ਲੈਣ ਦੇਣ ’ਤੇ ਫੀਸ ਵਸੂਲੀ ਦਾ ਸਖ਼ਤ ਵਿਰੋਧ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਮਾਰਚ:
ਹਿੰਦ ਕਮਿਊਨਿਸ਼ਟ ਪਾਰਟੀ (ਮਾਰਕਸਵਾਦੀ) ਦੇ ਤਹਿਸੀਲ ਖਰੜ ਤੋਂ ਸਕੱਤਰ ਕਾਮਰੇਡ ਬਲਵੀਰ ਸਿੰਘ ਮੁਸਾਫ਼ਿਰ ਨੇ ਲਿਖਤੀ ਪ੍ਰੈਸ ਬਿਆਨ ਜਾਰੀ ਕਰਦਿਆਂ ਮੋਦੀ ਸਰਕਾਰ ਵੱਲੋਂ ਵਧਾਈਆਂ ਦੇਸ ਦੀਆਂ ਕੀਮਤਾਂ ਅਤੇ ਬੈਂਕਾਂ ਵਿੱਚ ਦੋ ਤੋਂ ਵੱਧ ਵਾਰ ਲੈਣ ਦੇਣ ਕਰਨ ’ਤੇ ਲਗਾਈ ਐਂਟਰੀ ਫੀਸ ਦਾ ਵਿਰੋਧ ਕਰਦਿਆਂ ਇਨ੍ਹਾਂ ਫੈਸਲਿਆਂ ਨੂੰ ਲੋਕ ਵਿਰੋਧੀ ਦੱਸਿਆ। ਕਾਮਰੇਡ ਮੁਸਾਫ਼ਿਰ ਨੇ ਕਿਹਾ ਕਿ ਗੈਸ ਦੀਆਂ ਕੀਮਤਾਂ ਵਿਚ ਕੀਤਾ ਬੇਹਤਾਸ਼ਾ ਵਾਧਾ ਆਮ ਲੋਕਾਂ ਲਈ ਮਾਰੂ ਸਾਬਤ ਹੋਵਗਾ ਕਿਉਂਕਿ ਕੁਝ ਸਮਾਂ ਪਹਿਲਾਂ ਮੋਦੀ ਸਰਕਾਰ ਨੇ ਹਰੇਕ ਗਰੀਬ ਪਰਿਵਾਰ ਨੂੰ ਗੈਸ ਕਨੈਸ਼ਨ ਮੁਫ਼ਤ ਦਿੱਤੇ ਅਤੇ ਹੁਣ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੰਚਾਉਣ ਲਈ ਗੈਸ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ ਜਿਸ ਨਾਲ ਮੋਦੀ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਮੁੜ ਲੋਕਾਂ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਘਰੇਲੂ ਗੈਸ ਵਿੱਚ ਜਿਥੇ 86 ਰੁਪਏ ਪ੍ਰਤੀ ਸਿਲੰਡਰ ਵਾਧਾ ਕੀਤਾ ਹੈ ਉਥੇ ਕਮਰਸ਼ੀਅਲ ਸਿਲੰਡਰ ਦੇ ਰੇਤ ਵਧਾ ਕੇ ਸਰਕਾਰ ਨੇ ਆਮ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ।
ਸ੍ਰੀ ਮੁਸਾਫ਼ਿਰ ਨੇ ਕਿਹਾ ਕਿ ਬੈਂਕਾਂ ਵਿਚ ਆਪਣੇ ਹੀ ਪੈਸੇ ਦਾ ਲੈਣ ਦੇਣ ਕਰਨ ਲਈ ਮਹੀਨੇ ਵਿਚ ਦੋ ਤੋਂ ਵੱਧ ਵਾਰ ਅਦਾਨ ਪ੍ਰਦਾਨ ਕਰਨ ਤੇ ਲਗਾਈ 150 ਰੁਪਏ ਫੀਸ ਲੋਕਾਂ ਤੇ ਜਜ਼ੀਆ ਲਗਾਉਣ ਬਰਾਬਰ ਹੈ ਕਿਉਂਕਿ ਆਮ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੁੱਟਣ ਲਈ ਇਹ ਸਰਕਾਰ ਅਜਿਹੇ ਹੱਥਕੰਡੇ ਵਰਤ ਰਹੀ ਹੈ ਜਿਸ ਨਾਲ ਆਮ ਲੋਕ ਤੰਗ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਛੋਟੇ ਦੁਕਾਨਦਾਰ ਜੋ ਰੋਜ਼ਾਨਾ ਟਰਾਜੈਂਕਸ਼ਨ ਕਰਦੇ ਸਨ ਉਨ੍ਹਾਂ ਦੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਤੇ ਸਰਕਾਰ ਨੇ ਦੁਕਾਨਦਾਰਾਂ ਦੇ ਰਾਸਤੇ ਬੰਦ ਕਰ ਦਿੱਤੇ ਹਨ ਜੋ ਕਿ ਸ਼ਰਸਰ ਧੱਕਾ ਹੈ। ਬਲਵੀਰ ਸਿੰਘ ਮੁਸਾਫ਼ਿਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਉਕਤ ਫੈਸਲਿਆਂ ਦੀ ਨਿਖੇਧੀ ਕਰਦੇ ਹੋਏ ਇਨ੍ਹਾਂ ਫੈਸਲਿਆਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦੀ ਹੈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…