
ਚਟੌਲੀ ਦਾ 2 ਰੋਜ਼ਾ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸਮਾਪਤ
ਇੱਕ ਪਿੰਡ ਓਪਨ ਕਬੱਡੀ ਦਾ ਮੁਕਾਬਲਾ ਧਨੌਰੀ ਨੇ ਮਨਾਣਾ ਨੂੰ ਹਰਾ ਕੇ ਜਿੱਤਿਆ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 18 ਮਾਰਚ:
ਇੱਥੋਂ ਦੇ ਨੇੜਲੇ ਪਿੰਡ ਚਟੌਲੀ ਵਿੱਚ ਸ੍ਰ. ਹਰੀ ਸਿੰਘ ਨਲੂਆ ਸਪੋਰਟਸ ਕਲੱਬ ਵੱਲੋਂ ਗ੍ਰਾਮ ਪੰਚਾਇੰਤ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਦੋ ਰੋਜ਼ਾ ਕਬੱਡੀ ਕੱਪ ਚਟੌਲੀ ਦੇ ਖੇਡ ਮੇਦਾਨ ਵਿੱਚ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਗਿੱਲਕੋ ਵੈਲੀ ਇਨਕਲੇਵ ਖਰੜ ਦੇ ਚੇਅਰਮੈਨ ਰਣਜੀਤ ਸਿੰਘ ਗਿੱਲ, ਆਪ ਦੇ ਵਿਧਾਇਕ ਕੰਵਰ ਸਿੰਘ ਸੰਧੂ, ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਉੱਘੇ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ, ਰੋਪੜ ਰੇਂਜ ਦੇ ਡੀ.ਆਈ.ਜੀ ਗੁਰਸ਼ਰਨ ਸਿੰਘ ਸੰਧੂ, ਹਰਬੰਸ ਸਿੰਘ ਕੰਧੋਲਾ, ਹਰਦੀਪ ਸਿੰਘ ਖਿਜ਼ਰਾਬਾਦ, ਹਰਜੀਤ ਸਿੰਘ ਟੱਪਰੀਆਂ, ਪਰਮਦੀਪ ਸਿੰਘ ਬੈਦਵਾਣ, ਛਿੰਦੀ ਬੱਲੋਮਾਜਰਾ, ਜੈ ਸਿੰਘ ਚੱਕਲਾਂ, ਜੁਗਰਾਜ ਸਿੰਘ ਮਾਨਖੇੜੀ, ਪਰਮਜੀਤ ਸਿੰਘ ਕਾਹਲੋਂ, ਦਵਿੰਦਰ ਠਾਕੁਰ, ਰਾਜਦੀਪ ਸਿੰਘ ਹੈਪੀ ਆਦਿ ਨੇ ਹਾਜ਼ਰੀ ਭਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਪ੍ਰਧਾਨ ਜੱਗੀ ਧਨੋਆ, ਚੇਅਰਮੈਨ ਬੱਬੂ ਮੁਹਾਲੀ, ਸਰਪ੍ਰਸਤ ਸਰਪੰਚ ਗੁਰਪ੍ਰੀਤ ਸਿੰਘ ਦੀ ਦੇਖ ਰੇਖ ਵਿਚ ਕਬੱਡੀ ਕੱਪ ਦੇ ਪਹਿਲੇ ਦਿਨ ਕਬੱਡੀ ਦੇ ਕਰਵਾਏ 30 ਕਿੱਲੋ ਵਰਗ ਵਿੱਚ ਬਗਲੀਕਲਾਂ (ਲੁਧਿਆਣਾ) ਦੀ ਟੀਮ ਨੇ ਪਹਿਲਾ ਤੇ ਕੱਜਲ ਕਲਾਂ ਦੀ ਟੀਮ ਨੇ ਦੂਸਰਾ, 37 ਕਿੱਲੋ ਵਰਗ ਵਿੱਚ ਅਕਬਰ ਪੁਰ ਚੰਨੋ ਦੀ ਟੀਮ ਨੇ ਪਹਿਲਾ ਤੇ ਚਟੌਲੀ ਦੀ ਟੀਮ ਨੇ ਦੂਸਰਾ, 47 ਕਿੱਲੋ ਵਰਗ ਵਿੱਚ ਬਡਾਲੀ ਦੀ ਟੀਮ ਨੇ ਪਹਿਲਾ ਅਤੇ ਪਿੰਡ ਖੀਰਨੀਆਂ ਦੀ ਟੀਮ ਨੇ ਦੂਸਰਾ ਸਥਾਨ, 52 ਕਿੱਲੋ ਵਰਗ ਵਿੱਚ ਮੇਜਬਾਨ ਚਟੌਲੀ ਦੀ ਟੀਮ ਨੇ ਪਹਿਲਾ ਅਤੇ ਖੀਰਨੀਆਂ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸ ਦੌਰਾਨ ਕੁਲਵੀਰ ਕਾਈਨੌਰ ਤੇ ਸਤਨਾਮ ਯੈਂਗੋ ਨੇ ਲੱਛੇਦਾਰ ਕਮੈਂਟਰੀ ਨਾਲ ਲੋਕਾਂ ਦਾ ਮਨੋਰੰਜਨ ਕੀਤਾ।
ਇਸ ਦੌਰਾਨ ਦੂਸਰੇ ਦਿਨ 62 ਕਿਲੋ ਵਰਗ ਦੇ ਕਬੱਡੀ ਮੁਕਾਬਲੇ ਵਿਚ ਬੂਰਮਾਜਰਾ ਨੇ ਪਹਿਲਾ, ਖੁੱਡਾ ਅਲੀਸ਼ੇਰ ਨੇ ਦੂਸਰਾ ਸਥਾਨ ਮੱਲਿਆ। ਇੱਕ ਪਿੰਡ ਓਪਨ ਮੁਕਾਬਲਿਆਂ ਦੇ ਪਹਿਲੇ ਸੈਮੀਫਾਈਨਲ ਵਿਚ ਧਨੌਰੀ ਨੇ ਸੈਂਪਲੀ ਸਾਹਿਬ ਨੂੰ ਤੇ ਦੂਸਰੇ ਸੈਮੀਫਾਈਨਲ ਵਿਚ ਮਨਾਣਾ ਨੇ ਬਡਵਾਲੀ ਨੂੰ ਹਰਾਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਤੇ ਫਾਈਨਲ ਮੁਕਾਬਲਾ ਬੜਾ ਰੌਚਕ ਰਿਹਾ ਜਿਸ ਵਿਚ ਧਨੌਰੀ ਨੇ ਮਨਾਣਾ ਨੂੰ ਸਾਢੇ ਤਿੰਨ ਅੰਕਾਂ ਨਾਲ ਹਰਾਕੇ ਕੱਬਡੀ ਕੱਪ ਜਿੱਤ ਲਿਆ। ਇਸ ਦੌਰਾਨ ਲੜਕੀਆਂ ਦੇ ਸ਼ੋਅ ਮੈਚ ਵਿਚ ਸੁਧਾਰ ਕਾਲਜ ਰਾਏਕੋਟ ਦੀਆਂ ਲੜਕੀਆਂ ਨੇ ਸਰਕਾਰੀ ਕਾਲਜ ਲੁਧਿਆਣਾ ਦੀ ਲੜਕੀਆਂ ਨੂੰ ਹਰਾਇਆ। ਇਸ ਮੌਕੇ ਗੋਲਡੀ ਹੁੰਦਲ, ਲਾਲੀ ਟਿਵਾਣਾ, ਪ੍ਰਿੰਸ ਸਪਿੰਦਰ ਸਿੰਘ, ਪ੍ਰਿੰਸ ਕੁਰਾਲੀ, ਓਮਿੰਦਰ ਓਮਾ, ਬਿੱਟੂ ਬਾਜਵਾ, ਬੰਟੀ ਟੰਡਨ, ਲੱਕੀ ਕਲਸੀ, ਸਤਨਾਮ ਧੀਮਾਨ, ਪ੍ਰਿਤਪਾਲ ਸਿੰਘ, ਬਲਵਿੰਦਰ ਸਿੰਘ ਚੱਕਲ, ਰਣਜੀਤ ਸਿੰਘ ਕਾਕਾ, ਦਲਵਾਰਾ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ ਦੁਸਾਰਨਾ, ਗੁਰਅਰਮਨ ਸਿੰਘ ਸੈਕਟਰੀ ਸਮੇਤ ਇਲਾਕੇ ਦੇ ਪੰਚ ਸਰਪੰਚ ਤੇ ਖੇਡ ਪ੍ਰੇਮੀ ਹਾਜਿਰ ਸਨ।