ਚਤਮਾਲੀ ਫੁੱਟਬਾਲ ਟੁਰਨਾਮੈਂਟ: ਸਿੰਘਪੁਰਾ ਦੀ ਟੀਮ ਨੇ ਮੇਜ਼ਬਾਨ ਟੀਮ ਨੂੰ ਹਰਾ ਕੇ ਮੈਚ ਜਿੱਤਿਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਮਈ
ਇੱਥੋਂ ਦੇ ਨੇੜਲੇ ਪਿੰਡ ਚਤਾਮਲੀ ਵਿਖੇ ਗ੍ਰਾਮ ਪਚਾਇੰਤ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਫੁੱਟਬਾਲ ਟੁਰਨਾਂਮੈਂਟ ਕਰਵਾਇਆ ਗਿਆ। ਇਸ ਟੁਰਨਾਂਮੈਂਟ ਵਿੱਚ ਲਗਭਗ 35 ਟੀਮਾਂ ਨੇ ਭਾਗ ਲਿਆ। ਇਸ ਮੌਕੇ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਜਨਰਲ ਸਕੱਤਰ ਜੱਟ ਮਹਾਂ ਸਭਾ ਪੰਜਾਬ ਨੇ ਮੁੱਖ ਮਹਿਮਾਨ ਦੀ ਤੌਰ ਤੇ ਹਾਜਰੀ ਭਰਦਿਆਂ ਟੀਮਾਂ ਨਾਲ ਜਾਣ ਪਹਿਚਾਣ ਕੀਤੀ ਅਤੇ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ। ਇਸ ਦੌਰਾਨ ਨਵਦੀਪ ਸਿੰਘ ਚੰਨੀ, ਚੈਅਰਮੈਨ ਮੇਜਰ ਸਿੰਘ ਸੰਗਤਪੁਰਾ, ਵਾਇਸ ਚੈਅਰਮੈਨ ਮਨਦੀਪ ਸਿੰਘ ਖਿਜ਼ਰਾਬਾਦ, ਰਣਜੀਤ ਸਿੰਘ ਪਡਿਆਲਾ ਨੇ ਵਿਸੇਸ ਮਹਿਮਾਨ ਦੀ ਤੌਰ ਤੇ ਹਾਜਰੀ ਲੁਆਈ।
ਇਸ ਦੌਰਾਨ ਫੱੁਟਬਾਲ ਦੇ ਕਰਵਾਏ ਫਾਇਨਲ ਮੁਕਾਬਲੇ ਵਿੱਚ ਸਿੰਘਪੁਰਾ ਦੀ ਟੀਮ ਨੇ ਚਤਮਾਲੀ ਦੀ ਟਂੀਮ ਨੂੰ ਹਰਕੇ ਜੇਤੂ ਇਨਾਮੀ ਰਾਸ਼ੀ ਤੇ ਕਬਜਾ ਕੀਤਾ ਤੇ ਬੈਸਟ ਗੋਲਕੀਪਰ ਵੱਜੋਂ ਜਗਦੀਪ ਸਿੰਘ ਜੱਗੀ ਨੇ ਟੀਮ ਨੂੰ ਜਿਤ ਦਿਵਾਈ। ਜੇਤੂ ਟੀਮਾਂ ਨੂੰ ਇਨਾਮ੍ਾਂ ਦੀ ਵੰਡ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਮੇਜਰ ਹਰਬੰਸ ਸਿੰਘ, ਸੰਮਤੀ ਮੈਂਬਰ ਮਨਜੀਤ ਕੌਰ, ਸਰਪੰਚ ਰੁਪਿੰਦਰ ਕੌਰ, ਸਮਾਜ ਸੇਵੀ ਜਸਪਾਲ ਸਿੰਘ, ਗੁਲਜਾਰ ਸਿੰਘ ਸਾਗੀ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਲਾਭ ਸਿੰਘ ਚਤਮਾਲੀ, ਦਵਿੰਦਰ ਸਿੰਘ ਕਾਲਾ, ਗੁਰਮੀਤ ਸਿੰਘ ਪੰਚ, ਗੁਰਨਾਮ ਸਿੰਘ, ਬਲਜੀਤ ਕੌਰ ਪੰਚ, ਸੁਖਵਿੰਦਰ ਕੌਰ ਪੰਚ, ਕਲਵੰਤ ਸਿੰਘ ਪੰਚ, ਗੁਰਪ੍ਰੀਤ ਸਿੰਘ, ਬਹਾਦਰ ਸਿੰਘ, ਰਾਜਿੰਦਰ ਸਿੰਘ, ਪਿਆਰਾ ਸਿੰਘ, ਅਵਤਾਰ ਸਿੰਘ ਪੰਚ, ਹਰਮਿੰਦਰ ਸਿੰਘ, ਰਮਨ ਸਿੰਘ, ਮਨਦੀਪ ਸਿੰਘ, ਜਗਮੋਹਣ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…